*ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈਨੇਡਾ ਵਿੱਚ ਗਲੋਬਲ ਸੈਮੀਨਾਰ ਦੌਰਾਨ ਪੰਜਾਬ ਦੇ ਪੋਸ਼ਣ ਬਾਗਾਂ ਅਤੇ ਖੇਤੀ-ਨਿਰਯਾਤ ਸੰਭਾਵਨਾਵਾਂ ਕੀਤੀਆਂ ਉਜਾਗਰ*

Aug18,2026 | Jagrati Lahar Bureau | Chandigarh


ਪੰਜਾਬ ਵਿੱਚ ਚੱਲ ਰਹੇ ਹਨ 5000 ਤੋਂ ਵੱਧ ਸਕੂਲ ਪੋਸ਼ਣ ਬਾਗ ਅਤੇ ਆਂਗਣਵਾੜੀ ਪੋਸ਼ਣ ਵਾਟਿਕਾ ; ਓਂਟਾਰੀਓ ਵਪਾਰ ਵਿਕਾਸ ਮੰਤਰੀ ਨੀਨਾ ਤਾਂਗੜੀ ਨੇ ਪੰਜਾਬ ਤੋਂ ਸਬਜ਼ੀ ਨਿਰਯਾਤ ਦੀ ਕੀਤੀ ਵਕਾਲਤ  
ਪੰਜਾਬ ਦੀਆਂ ਸਰਦ-ਰੁੱਤ ਉੱਚ-ਗੁਣਵੱਤਾ ਵਾਲੀਆਂ ਸਬਜ਼ੀਆਂ ਵਿੱਚ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਨਿਰਯਾਤ ਹੋਣ ਦੀ ਭਾਰੀ ਸੰਭਾਵਨਾ: ਪੀ.ਐਸ.ਐਫ.ਸੀ. ਚੇਅਰਮੈਨ

ਪੰਜਾਬ ਦੇ ਖੇਤੀਬਾੜੀ ਅਤੇ ਪੋਸ਼ਣ ਮਾਡਲ ਨੂੰ ਆਲਮੀ ਨਕਸ਼ੇ ’ਤੇ ਪੇਸ਼ ਕਰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈਨੇਡਾ ਦੇ ਓਂਟਾਰੀਓ ਵਿਖੇ ‘ਪੰਜਾਬ ਦੇ ਭੋਜਨ ਅਤੇ ਪੋਸ਼ਣ ਸੁਰੱਖਿਆ ਦਾ ਵਿਸ਼ਵੀਕਰਨ’ ਵਿਸ਼ੇ ’ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਸੂਬੇ ਦੀ ਵੱਡੇ ਪੱਧਰ ’ਤੇ  ਚੱਲ ਰਹੀ ਨਿਊਟ੍ਰੀਸ਼ਨ ਗਾਰਡਨ (ਪੋਸ਼ਣ ਬਗ਼ੀਚੀਆਂ) ਮੁਹਿੰਮ ਅਤੇ ਪੰਜਾਬ ਦੀਆਂ ਸਰਦ ਰੁੱਤ ਸਬਜ਼ੀਆਂ ਦੀਆਂ ਅਥਾਹ ਨਿਰਯਾਤ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਨਿਊਟ੍ਰੀਸ਼ਲ ਗਾਰਡਨ (ਪੋਸ਼ਣ ਬਗੀਚੀਆਂ) ਅਤੇ ਆਂਗਣਵਾੜੀ ਪੋਸ਼ਣ ਵਾਟਿਕਾ ਵਰਗੀਆਂ ਪਹਿਲਕਦਮੀਆਂ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰ ਰਹੀਆਂ ਹਨ ਉੱਥੇ ਹੀ ਸਰਦੀਆਂ ਦੀਆਂ ਸਬਜ਼ੀਆਂ ਵਿੱਚ ਪੰਜਾਬ ਦੇ ਕਿਸਾਨਾਂ ਲਈ ਆਲਮੀ ਬਾਜ਼ਾਰਾਂ ਵਿੱਚ ਨਵੇਂ ਰਾਹ ਖੋਲ੍ਹਣ ਦੀ ਭਾਰੀ ਸੰਭਾਵਨਾ ਹੈ।

ਇਸ ਮੌਕੇ ਸ਼੍ਰੀਮਤੀ ਨੀਨਾ ਤਾਂਗੜੀ, ਵਪਾਰ ਵਿਕਾਸ ਮੰਤਰੀ, ਓਂਟਾਰੀਓ ਸਰਕਾਰ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਆਪਣੇ ਭਾਸ਼ਣ ਵਿੱਚ ਭਾਰਤ ਸਰਕਾਰ ਦੇ ਸਾਬਕਾ ਖੇਤੀਬਾੜੀ ਕਮਿਸ਼ਨਰ ਡਾ. ਗੁਰਬਚਨ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਨਕਦੀ ਫਸਲਾਂ, ਵਪਾਰਕ ਫਸਲਾਂ ਅਤੇ ਬਾਗਬਾਨੀ ਖੇਤਰ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਣਕ ਅਤੇ ਚੌਲਾਂ ਸਮੇਤ ਫਸਲਾਂ ਵਿੱਚ ਜੈਵਿਕ-ਫੋਰਟੀਫਿਕੇਸ਼ਨ ਅਪਣਾਉਣ ਅਤੇ ਜ਼ਿੰਕ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਸੂਖਮ ਪੌਸ਼ਟਿਕ ਤੱਤਾਂ ਨੂੰ ਵਧਾਉਣ ਦੀ ਸਲਾਹ ਵੀ ਦਿੱਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਭਾਈਵਾਲਾਂ ਨੂੰ ਪੰਜਾਬ ਵਿੱਚ ਚੱਲ ਰਹੀ ’ਪੋਸ਼ਣ ਬਾਗ ਮੁਹਿੰਮ’ ਬਾਰੇ ਜਾਣੂੰ ਕਰਵਾਇਆ। ਇਸ ਪਹਿਲਕਦਮੀ ਤਹਿਤ, ਸਿੱਖਿਆ ਵਿਭਾਗ ਦੇ ਸਹਿਯੋਗ ਨਾਲ, ਰਾਜ ਦੇ 5000 ਤੋਂ ਵੱਧ ਸਕੂਲਾਂ ਨੂੰ ਜੜੀ-ਬੂਟੀਆਂ, ਸਬਜ਼ੀਆਂ ਅਤੇ ਫਲਾਂ ਦੇ ਬਾਗ ਲਗਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਇਨ੍ਹਾਂ ਬਾਗਾਂ ਤੋਂ ਪੈਦਾ ਹੋਣ ਵਾਲੀ ਉਪਜ ਨੂੰ ਮਿਡ-ਡੇਅ ਮੀਲ ਵਿੱਚ ਵੀ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ 0-3 ਅਤੇ 3-6 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਲ-ਨਾਲ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਫੂਡ ਕਮਿਸ਼ਨ ਦੀ ਸਲਾਹ ’ਤੇ ਆਂਗਣਵਾੜੀਆਂ ਵਿੱਚ ’ਪੋਸ਼ਣ ਵਾਟਿਕਾ’ ਸਥਾਪਤ ਕੀਤੇ ਜਾ ਰਹੇ ਹਨ।

ਆਪਣੇ ਸੰਬੋਧਨ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਬਕਾ ਸਹਾਇਕ ਸਕੱਤਰ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ (ਪੀਟੀਪੀਸੀ) ਦੀ ਚੇਅਰਪਰਸਨ ਸ਼੍ਰੀਮਤੀ ਕੰਚਨ ਸ਼ਰਮਾ ਨੇ ਲੋਕਾਂ ਨੂੰ ਚੰਗੀ ਸਿਹਤ ਬਣਾਈ ਰੱਖਣ ਲਈ ਪੌਸ਼ਟਿਕ ਖੁਰਾਕ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੀ ਖੁਰਾਕ ਵਿੱਚ ਨਮਕ ਦੀ ਮਾਤਰਾ ਨੂੰ ਰੋਜ਼ਾਨਾ 1 ਗ੍ਰਾਮ ਅਤੇ ਤੇਲ ਦੀ ਮਾਤਰਾ ਨੂੰ 10 ਗ੍ਰਾਮ ਘਟਾਉਣ ਦੀ ਅਪੀਲ ਕੀਤੀ।

ਫੂਡ ਸੇਫਟੀ ਅਫਸਰ ਸ਼੍ਰੀ ਸੌਰਵਦੀਪ ਅਤੇ ਕੁਆਲਿਟੀ ਕੰਟਰੋਲ ਮਾਹਿਰ ਸ਼੍ਰੀ ਕਮਲਜੀਤ ਸਿੰਘ ਸਿੱਧੂ ਨੇ ਭੋਜਨ ਦੀ ਗੁਣਵੱਤਾ ਅਤੇ ਬਿਹਤਰ ਪੈਕੇਜਿੰਗ ਮਿਆਰਾਂ ਨੂੰ ਯਕੀਨੀ ਬਣਾਉਣ ਦੀ ਵਕਾਲਤ ਕੀਤੀ।

ਮੰਤਰੀ ਨੀਨਾ ਤਾਂਗੜੀ ਨੇ ਫੂਡ ਪ੍ਰੋਸੈਸਿੰਗ, ਫੂਡ ਐਕਸਪੋਰਟ ਅਤੇ ਸਬਜ਼ੀਆਂ ਵਿੱਚ ਓਂਟਾਰੀਓ ਅਤੇ ਪੰਜਾਬ ਸਰਕਾਰਾਂ ਵਿਚਕਾਰ ਚੱਲ ਰਹੇ ਸਹਿਯੋਗ ’ਤੇ ਚਾਨਣਾ ਪਾਇਆ। ਉਨ੍ਹਾਂ ਯਾਦ ਕੀਤਾ ਕਿ ਛੇ ਮਹੀਨੇ ਪਹਿਲਾਂ, ਸਰਹਿੰਦ, ਫਤਿਹਗੜ੍ਹ ਸਾਹਿਬ ਦੇ ਪੈਗਰੋ ਫਰੋਜ਼ਨ ਫੂਡਜ਼ ਵੱਲੋਂ ਫ੍ਰੋਜ਼ਨ ਫਲ, ਬ੍ਰੋਕਲੀ, ਫੁੱਲ ਗੋਭੀ, ਗਾਜਰ ਅਤੇ ਆਲੂ ਦਾ 24 ਟਨ ਦਾ ਕੰਟੇਨਰ ਅਜ਼ਮਾਇਸ਼ੀ ਅਧਾਰ ਤੇ ਟਰਾਂਟੋ ਭੇਜਿਆ ਗਿਆ  ਸੀ। ਚੰਗੀ ਗੁਣਵੱਤਾ ਕਾਰਨ ਇਸ ਦਾ ਆਰਡਰੁ ਦੁਬਾਰਾ ਦਿੱਤਾ ਗਿਆ ਹੈ।

ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਸਰਦੀਆਂ ਦੀਆਂ ਸਬਜ਼ੀਆਂ ਬਹੁਤ ਚੰਗੀ ਗੁਣਵੱਤਾ ਦੀਆਂ ਹਨ। ਅਪ੍ਰੈਲ ਤੋਂ ਸਤੰਬਰ ਤੱਕ ਗਰਮੀਆਂ ਦੇ ਮੌਸਮ ਦੌਰਾਨ ਕੁਦਰਤੀ ਤੌਰ ’ਤੇ ਕੀੜੇ ਮਰ ਜਾਂਦੇ ਹਨ ਇਸ ਲਈ ਉਪਜ ਇੰਡੋਨੇਸ਼ੀਆ, ਫਿਲੀਪੀਨਜ਼, ਜਾਪਾਨ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਬਾਜ਼ਾਰਾਂ ਵਿੱਚ ਨਿਰਯਾਤ ਲਈ ਢੁਕਵੀਂ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਆਰਥਿਕ ਹੁਲਾਰਾ ਮਿਲੇਗਾ ਸਗੋਂ ਕੀਮਤੀ ਵਿਦੇਸ਼ੀ ਮੁਦਰਾ ਵੀ ਦੇਸ਼ ਵਿੱਚ ਆਵੇਗੀ।

ਸੈਮੀਨਾਰ ਦੀ ਮੇਜ਼ਬਾਨੀ ਸ਼੍ਰੀ ਜਰਨੈਲ ਸਿੰਘ, ਪ੍ਰਧਾਨ, ਗਲੋਬਲ ਫੂਡ ਚੁਆਇਸ ਵੱਲੋਂ ਕੀਤੀ ਗਈ ।

--------

-punjab-punjabstatefoodcommission-balmukandsharma-nutritiongardens-agriexports-punjabagriculture-foodsecurity-anganwadi-poshanvatika-frozenvegetables-canada-agricultureexports



TOP HEADLINES


ਭਗਵੰਤ ਮਾਨ ਸਰਕਾਰ ਦਾ 'ਮਿਸ਼ਨ ਰੋਜ਼ਗਾਰ' ਜਾਰੀ; ਮੁੱਖ ਮੰਤਰੀ ਵੱ
ਈਡੀ ਦੀ ਆਪਣੀ ਪ੍ਰੈੱਸ ਰਿਲੀਜ਼ ਨੇ ਪੋਲ ਖੋਲ੍ਹੀ, ਗਮਾਡਾ ਖ਼ਿਲਾਫ਼
ਹਮਾਰੇ ਰਾਮ ਨਾਟਕ ਦੀ ਮੋਹਾਲੀ ਵਿਖੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ
*ਭਗਵੰਤ ਮਾਨ ਸਰਕਾਰ ਐਸ.ਸੀ. ਬਹੁਗਿਣਤੀ ਵਾਲੇ 3,763 ਪਿੰਡਾਂ ਦੇ
ਮਹਿਲ ਕਮਿਸ਼ਨ ਵਲੋਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਮਹਿ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਮਜ਼ ਮੋਹਾਲੀ ਵਿਖੇ ਜੂਨ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਮਜ਼ ਮੋਹਾਲੀ ਵਿਖੇ ਜੂਨ
*ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖ਼ਰੀਦੀਆਂ 16 ਹਜ਼ਾਰ ਤੋਂ ਵੱਧ ਮਸ਼ੀ
ਪ੍ਰਚਾਰ ਫੇਲ੍ਹ ਹੋਣ ਤੋਂ ਬਾਅਦ ਭਾਜਪਾ (ਤਾਣਾਸ਼ਾਹ ਮੋਦੀ) ਈਡੀ ਦੇ
ਮਾਮੇ ਦੀ ਵਰਦੀ ਤੋਂ ਭਾਣਜੇ ਦੀ ਕੁਰਸੀ ਤੱਕ, ਈਡੀ ਦੀ ਨਜ਼ਰ! ਰਾਜ
ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅੰਮ੍ਰਿਤਸਰ ਵਿੱਚ ਭਰਵਾਂ ਸਵਾਗਤ, ਤ
ਈ ਡੀ ਦੀ ਕਾਰਵਾਈ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ
ਈਡੀ ਦੀ ਕਾਰਵਾਈ ਏਜੰਸੀ ਦੀ ਰੇਡ ਨਹੀਂ, ਸਗੋਂ ਦਿੱਲੀ ਦਾ ਪੰਜਾਬ '
ਭਾਜਪਾ ਵਿਰੋਧੀਆਂ ਨੂੰ ਡਰਾਉਣ ਲਈ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ
ਭਾਜਪਾ ਆਗੂ ਸੁਰਜੀਤ ਜਿਆਣੀ ਵਲੋਂ ਮਹਿਲਾਵਾਂ ਪ੍ਰਤੀ ਵਰਤੀ ਗਈ ਸ਼ਬ
ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬਿਨਾਂ ਕਿਸੇ ਭੇ
ਭਾਜਪਾ ਦੀਆਂ ਨਸ਼ਾ ਵਿਰੋਧੀ ਰੈਲੀਆਂ ਪੂਰੀ ਤਰ੍ਹਾਂ ਫਲਾਪ, ਈਡੀ ਦੇ
*ਪੰਜਾਬ ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾ
*ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪਿਆਂ ਵਿਰੁੱਧ ਆਪ ਆਗੂਆਂ ਤੇ ਵਰਕ
*ਈਡੀ ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ 'ਤੇ ਦਬਾਅ ਪਾਇਆ ਕਿ ਉਹ ਮ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52031398

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us