ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

Aug19,2026 | Jagrati Lahar Bureau | New Delhi


ਜਿਸ ਨੂੰ ਜੀਅ ਚਾਹੁੰਦਾ ਹੈ, ਭਾਜਪਾ ਝੂਠੇ ਕੇਸ ਲਗਾ ਕੇ ਜੇਲ੍ਹ ਵਿੱਚ ਡੱਕ ਦਿੰਦੀ ਹੈ, ਆਖਰ ਕਦੋਂ ਤੱਕ ਇਹ ਤਾਨਾਸ਼ਾਹੀ ਚੱਲੇਗੀ?- ਕੇਜਰੀਵਾਲ
ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ, ਇਹ ਚਾਹੇ ਜਿੰਨੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ- ਕੇਜਰੀਵਾਲ
ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਵਾ ਕੇ ਭਾਜਪਾ ਨੇ ਆਪਣੀ ਹਾਰ ਦੀ ਬੋਖਲਾਹਟ ਦਿਖਾ ਦਿੱਤੀ- ਮਨੀਸ਼ ਸਿਸੋਦੀਆ
ਦਿੱਲੀ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਨੇ ਕੇਜਰੀਵਾਲ, ਸਿਸੋਦੀਆ, ਸਤਯੇਂਦਰ ਜੈਨ ਅਤੇ ਮੈਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰਵਾਇਆ ਸੀ- ਸੰਜੇ ਸਿੰਘ
ਸੱਤਾ ਦੇ ਹੰਕਾਰ ਵਿੱਚ ਭਾਜਪਾ ਸ਼ਾਇਦ ਇਹ ਭੁੱਲ ਗਈ ਹੈ ਕਿ ਝੂਠ ਅਤੇ ਅੱਤਿਆਚਾਰ ਦੀ ਵੀ ਇੱਕ ਸੀਮਾ ਹੁੰਦੀ ਹੈ- ਆਤਿਸ਼ੀ
ਜਿਸ ਜਲ ਬੋਰਡ ਦੇ ਟੈਂਡਰ ਵਿੱਚ ਗ੍ਰਿਫ਼ਤਾਰੀ ਹੋਈ, ਉਸ ਵੇਲੇ ਤਾਂ ਸਤਯੇਂਦਰ ਜੈਨ ਜੇਲ੍ਹ ਵਿੱਚ ਸਨ, ਫੇਰ ਜ਼ਿੰਮੇਵਾਰ ਕਿਵੇਂ ਹੋ ਗਏ?- ਅਨੁਰਾਗ ਢਾਂਡਾ
ਨਵੀਂ ਦਿੱਲੀ, 16 ਅਗਸਤ
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਹਿ-ਇੰਚਾਰਜ ਅਤੇ ਸਾਬਕਾ ਜਲ ਮੰਤਰੀ ਸਤਯੇਂਦਰ ਜੈਨ ਦੀ ਇੱਕ ਵਾਰ ਫਿਰ ਝੂਠੇ ਕੇਸ ਵਿੱਚ ਗ੍ਰਿਫ਼ਤਾਰੀ 'ਤੇ ਭਾਜਪਾ ਨੂੰ ਆੜੇ ਹੱਥੀਂ ਲਿਆ ਹੈ। ਪਾਰਟੀ ਇਸ ਕਾਰਵਾਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ। "ਆਪ" ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰਵਾ ਦਿੱਤਾ। ਪਿਛਲਾ ਕੇਸ ਵੀ ਝੂਠਾ ਸੀ ਅਤੇ ਇਹ ਕੇਸ ਵੀ ਝੂਠਾ ਸਾਬਤ ਹੋਵੇਗਾ। ਉਨ੍ਹਾਂ ਪੁੱਛਿਆ ਕਿ ਆਖਰ ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ? ਜਿਸ ਨੂੰ ਜੀਅ ਚਾਹੁੰਦਾ ਹੈ, ਉਸ ਨੂੰ ਝੂਠੇ ਕੇਸ ਲਗਾ ਕੇ ਜੇਲ੍ਹ ਵਿੱਚ ਡੱਕ ਦਿੰਦੀ ਹੈ। ਪਰ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ। ਇਹ ਚਾਹੇ ਜਿੰਨੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਤਯੇਂਦਰ ਜੈਨ ਨੂੰ ਇੱਕ ਵਾਰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਅਜੇ ਕੁਝ ਸਮਾਂ ਪਹਿਲਾਂ ਇਨ੍ਹਾਂ ਲੋਕਾਂ ਨੇ ਜੇਲ੍ਹ ਵਿੱਚ ਡੱਕ ਕੇ ਉਨ੍ਹਾਂ ਦੀ ਜੋ ਦੁਰਦਸ਼ਾ ਕੀਤੀ ਸੀ, ਉਹ ਸਭ ਨੂੰ ਯਾਦ ਹੈ। ਪਿਛਲਾ ਕੇਸ ਵੀ ਝੂਠਾ ਸੀ ਅਤੇ ਇਹ ਕੇਸ ਵੀ ਝੂਠਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਝੂਠ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਆਵੇਗਾ, ਪਰ ਜੇਲ੍ਹ ਵਿੱਚ ਬਿਤਾਏ ਉਸ ਸਮੇਂ ਅਤੇ ਮਾਨਸਿਕ ਪ੍ਰਤਾੜਨਾ ਦੀ ਭਰਪਾਈ ਕੌਣ ਕਰੇਗਾ? ਭਾਜਪਾ ਦੇ ਪਾਪਾਂ ਦਾ ਘੜਾ ਹੁਣ ਭਰ ਚੁੱਕਾ ਹੈ। ਇਹ ਚਾਹੇ ਜਿੰਨੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ। ਪੂਰੀ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਜਨਤਾ ਸਤਯੇਂਦਰ ਜੈਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਾਂ ਵੀ ਉਨ੍ਹਾਂ ਨੂੰ ਢਾਈ ਸਾਲ ਤੱਕ ਝੂਠੇ ਮਾਮਲੇ ਵਿੱਚ ਜੇਲ੍ਹ ਵਿੱਚ ਰੱਖਿਆ ਅਤੇ ਹੁਣ ਫਿਰ ਇੱਕ ਹੋਰ ਝੂਠਾ ਮਾਮਲਾ। ਜੈਨ-ਜੀ ਅੰਦੋਲਨ ਤੋਂ ਲੈ ਕੇ ਰਾਮ ਮੰਦਰ ਵਿੱਚ ਚੰਦਾ ਚੋਰੀ ਅਤੇ ਈ-20 ਤੱਕ ਦੇ ਮੁੱਦਿਆਂ 'ਤੇ ਘਿਰੀ ਭਾਜਪਾ ਹੁਣ ਫਿਰ ਤੋਂ ਈਡੀ-ਏਸੀਬੀ ਅਤੇ ਸੀਬੀਆਈ ਦੇ ਪੁਰਾਣੇ ਚੋਣ ਹਥਕੰਡਿਆਂ 'ਤੇ ਉੱਤਰ ਆਈ ਹੈ।
ਉੱਥੇ ਹੀ, 'ਆਪ' ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ 'ਆਪ' ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਜਪਾ ਸਰਕਾਰ ਦੀ ਇਹੋ ਨੀਤੀ ਹੈ ਕਿ ਜੋ ਸਰਕਾਰ ਕੰਮ ਕਰੇ, ਉਸ ਨੂੰ ਡਿਸਟਰਬ ਕਰੋ, ਉਸ ਨੂੰ ਰੋਕੋ ਅਤੇ ਉਸ 'ਤੇ ਹਰ ਤਰੀਕੇ ਨਾਲ ਦਬਾਅ ਬਣਾਓ। ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਯੇਂਦਰ ਜੈਨ ਅਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦਾ ਮਕਸਦ ਸਿਰਫ਼ ਇੱਕ ਸੀ ਕਿ ਦਿੱਲੀ ਦੀਆਂ ਚੋਣਾਂ ਨੂੰ ਡਿਸਟਰਬ ਕੀਤਾ ਜਾਵੇ ਅਤੇ ਜਿਵੇਂ-ਕਿਵੇਂ, ਸਾਮ-ਦਾਮ-ਦੰਡ-ਭੇਦ ਲਗਾ ਕੇ ਹਰ ਤਰੀਕੇ ਨਾਲ ਚੋਣਾਂ ਜਿੱਤੀਆਂ ਜਾਣ।
ਸੰਜੇ ਸਿੰਘ ਨੇ ਦੱਸਿਆ ਕਿ ਹੁਣ ਇਹੋ ਕੰਮ ਇਹ ਲੋਕ ਪੰਜਾਬ ਚੋਣਾਂ ਤੋਂ ਪਹਿਲਾਂ ਕਰ ਰਹੇ ਹਨ। ਪਹਿਲਾਂ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਫਿਰ ਅਲਫ਼-ਬਲਫ਼ ਛਾਪੇ ਮਾਰੇ ਜਾਂਦੇ ਹਨ ਅਤੇ ਅੱਜ ਫਿਰ ਤੋਂ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਉੱਥੇ ਸੰਗਠਨ ਦਾ ਕੰਮ ਕਰ ਰਹੇ ਸਨ। ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਸਭ ਕੀਤਾ ਜਾ ਰਹਾ ਹੈ ਕਿਉਂਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਬੋਖਲਾਈ ਹੋਈ ਹੈ। ਮੋਦੀ ਜੀ ਅਤੇ ਅਮਿਤ ਸ਼ਾਹ ਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਵਿੱਚ ਉਹ ਕੀ ਕਰਨ। ਉਨ੍ਹਾਂ ਨੇ ਹੱਥ-ਪੈਰ ਮਾਰ ਕੇ ਦੇਖ ਲਿਆ, ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ।
ਸੰਜੇ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਡੀ ਸਰਕਾਰ ਨੇ ਸ਼ਾਨਦਾਰ ਸਿੱਖਿਆ ਦੇਣ ਦਾ ਕੰਮ ਕੀਤਾ, ਬਿਜਲੀ ਮੁਫ਼ਤ ਕੀਤੀ, ਔਰਤਾਂ ਲਈ 1000-1500 ਰੁਪਏ ਦੀ ਸਕੀਮ ਲਾਗੂ ਕੀਤੀ, ਬਜ਼ੁਰਗਾਂ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਅਤੇ 10 ਲੱਖ ਰੁਪਏ ਤੱਕ ਦਾ ਮੈਡੀਕਲ ਇੰਸ਼ੋਰੈਂਸ ਦਿੱਤਾ। ਇੰਨੇ ਕੰਮਾਂ ਤੋਂ ਬਾਅਦ ਭਾਜਪਾ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਦਾਲ ਨਹੀਂ ਗਲਣ ਵਾਲੀ, ਇਸ ਲਈ ਇਹ ਹਥਕੰਡੇ ਅਪਣਾਏ ਜਾ ਰਹੇ ਹਨ।
ਸੰਜੇ ਸਿੰਘ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਦੀ ਇਸ ਤਾਨਾਸ਼ਾਹੀ ਨੂੰ ਦੇਖ ਰਿਹਾ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਇੱਕ-ਇੱਕ ਆਗੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਰਹੇ ਹਨ, ਇਹ ਪੂਰਾ ਦੇਸ਼ ਦੇਖ ਰਿਹਾ ਹੈ। ਹੁਣ ਪਾਪਾਂ ਦਾ ਘੜਾ ਭਰ ਗਿਆ ਹੈ ਅਤੇ ਜਨਤਾ ਉਨ੍ਹਾਂ ਦੇ ਇਨ੍ਹਾਂ ਕਾਰਿਆਂ ਤੇ ਉਨ੍ਹਾਂ ਦੀ ਇਸ ਤਾਨਾਸ਼ਾਹੀ ਦਾ ਜਵਾਬ ਜ਼ਰੂਰ ਦੇਵੇਗੀ।
ਦੂਜੇ ਪਾਸੇ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਬਦਲੇ ਦੀ ਕਾਰਵਾਈ ਦੀ ਇੱਕ ਹੋਰ ਮਿਸਾਲ ਹੈ। ਉਨ੍ਹਾਂ ਨੂੰ ਪਹਿਲਾਂ ਵੀ ਝੂਠੇ ਮਾਮਲੇ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ। ਸੱਤਾ ਦੇ ਹੰਕਾਰ ਵਿੱਚ ਭਾਜਪਾ ਸ਼ਾਇਦ ਭੁੱਲ ਗਈ ਹੈ ਕਿ ਝੂਠ ਅਤੇ ਅੱਤਿਆਚਾਰ ਦੀ ਇੱਕ ਸੀਮਾ ਹੁੰਦੀ ਹੈ। ਅੱਜ ਸਰਕਾਰੀ ਤਾਕਤ ਦੀ ਵਰਤੋਂ ਕਰਕੇ ਕਿਸੇ ਨੂੰ ਡਰਾਇਆ ਜਾ ਸਕਦਾ ਹੈ, ਪਰ ਸੱਚ ਨੂੰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ। ਇਹ ਲੜਾਈ ਸਿਰਫ਼ ਸਤਯੇਂਦਰ ਜੈਨ ਦੀ ਨਹੀਂ ਹੈ। ਇਹ ਉਸ ਹਰ ਵਿਅਕਤੀ ਦੀ ਲੜਾਈ ਹੈ ਜੋ ਸੱਤਾ ਦੀ ਦੁਰਵਰਤੋਂ ਵਿਰੁੱਧ ਖੜ੍ਹਾ ਹੈ। ਆਮ ਆਦਮੀ ਪਾਰਟੀ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਹੁਣ ਹੋਰ ਕਿੰਨੇ ਸਬੂਤ ਚਾਹੀਦੇ ਹਨ ਕਿ ਭਾਜਪਾ ਨੂੰ ਆਪ ਤੋਂ ਡਰ ਲੱਗਦਾ ਹੈ। ਜਿਸ ਜਲ ਬੋਰਡ ਟੈਂਡਰ ਦਾ ਹਵਾਲਾ ਦੇ ਰਹੇ ਹਨ, ਉਸ ਵੇਲੇ ਸਤਯੇਂਦਰ ਜੈਨ ਜੇਲ੍ਹ ਵਿੱਚ ਸਨ। ਦੱਸੋ ਜੇਲ੍ਹ ਵਿੱਚੋਂ ਕਿਵੇਂ ਜ਼ਿੰਮੇਵਾਰ ਹੋ ਗਏ? ਅਸਲ ਵਜ੍ਹਾ ਇਹ ਹੈ ਕਿ ਸਤਯੇਂਦਰ ਜੈਨ ਪੰਜਾਬ ਦੇ ਸਹਿ-ਇੰਚਾਰਜ ਹਨ ਅਤੇ ਪੰਜਾਬ ਵਿੱਚ ਚੋਣਾਂ ਆ ਰਹੀਆਂ ਹਨ। ਡਰਪੋਕ ਮੋਦੀ ਕੁਝ ਤਾਂ ਸ਼ਰਮ ਕਰੋ। ਉਨ੍ਹਾਂ ਕਿਹਾ ਕਿ ਟੈਂਡਰ ਅਕਤੂਬਰ 2022 ਵਿੱਚ ਹੋਇਆ ਅਤੇ ਸਤਯੇਂਦਰ ਜੈਨ ਨੂੰ ਭਾਜਪਾ ਨੇ ਝੂਠੇ ਕੇਸ ਵਿੱਚ ਮਈ 2022 ਤੋਂ ਹੀ ਜੇਲ੍ਹ ਵਿੱਚ ਡੱਕ ਰੱਖਿਆ ਸੀ। ਬਿਨਾਂ ਸਿਰ-ਪੈਰ ਦੀ ਸਿਆਸੀ ਰੰਜ਼ਿਸ਼ ਕਰਕੇ ਕੀਤੀ ਗਈ ਸਾਜ਼ਿਸ਼ ਹੈ, ਕਿਉਂਕਿ ਪੰਜਾਬ ਵਿੱਚ ਚੋਣ ਲੜ ਕੇ ਭਾਜਪਾ ਆਮ ਆਦਮੀ ਪਾਰਟੀ ਦਾ ਸਾਹਮਣਾ ਨਹੀਂ ਕਰ ਸਕਦੀ। ਇਸ ਲਈ ਸਹਿ-ਇੰਚਾਰਜ ਨੂੰ ਗ੍ਰਿਫ਼ਤਾਰ ਕਰ ਲਿਆ।

-satyendarjain-arvindkejriwal-aap-delhipolitics-delhijalboard-breakingnews-jagratilahar-



TOP HEADLINES


*ਆਪ ਦੀ ਪਹਿਲੀ ਪ੍ਰਾਥਮਿਕਤਾ ਸਿੱਖਿਆ-ਸਿਹਤ, ਪਹਿਲਾਂ ਦਿੱਲੀ 'ਚ ਸ
ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛ
*ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈ
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਵਫ਼ਦ ਨੇ ਦਿੱਲੀ ਵਿ
*ਪਿਛਲੀਆਂ ਸਰਕਾਰਾਂ ਜੋ ਦਹਾਕਿਆਂ ‘ਚ ਨਾ ਕਰ ਸਕੀਆਂ, ਉਹ ਭਗਵੰਤ ਮ
ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਨਾਲ ਕੀਤੀ ਮੁਲਾਕ
*ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਉਪਜਾ
ਡਾ. ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤੇ
*ਗੈਂਗਸਟਰਾਂ 'ਤੇ ਵਾਰ ਦਾ 210ਵਾਂ ਦਿਨ: ਪੰਜਾਬ ਪੁਲਿਸ ਵੱਲੋਂ 53
*ਮਸ਼ਾਲ ਮਾਰਚ ਦੇ ਲੁਧਿਆਣਾ ਪੁੱਜਣ ’ਤੇ ਗੁਰੂ ਨਾਨਕ ਸਟੇਡੀਅਮ ’ਚ
*ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਟਰਾਂਸਪੋਰਟ ਅਤੇ ਜਲ ਸਪਲ
ਐਸਪੀ (ਡੀ) ਪਵਨਜੀਤ ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਗਿਆ ਸਨਮਾ
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਲੈਕਟ੍ਰਾਨਿਕ ਗੋਦਾਮ ਨੂੰ ਲੱਗੀ ਭਿ
ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਨੂੰ ਸਿਜਦਾ, ਵਿਧਾਇਕ ਅਮਰਗੜ੍ਹ ਪ
ਪੰਜਾਬ 'ਚ ਭਾਜਪਾ ਨੂੰ ਵੱਡਾ ਹੁੰਗਾਰਾ: ਗੜ੍ਹਵਾਲ ਸਮਾਜ ਦੇ 250 ਤ
ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4 ਤਹਿਤ ਮਸ਼ਾਲ ਮਾਰਚ ਦਾ ਮਾਲੇਰਕ
ਸੀਆਈਡੀ ਲੁਧਿਆਣਾ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੂੰ ਮੁੱਖ ਮੰਤ
*ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 5
ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51412894

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us