*ਪੰਜਾਬ ਕਰ ਵਿਭਾਗ ਨੇ ਵੈਟ ਬਕਾਏ ਦੀ ਵਸੂਲੀ ਕੀਤੀ ਤੇਜ਼: ਜਾਇਦਾਦ ਦੀ ਨਿਲਾਮੀ ਤੋਂ 1.21 ਕਰੋੜ ਰੁਪਏ ਹੋਏ ਪ੍ਰਾਪਤ: ਹਰਪਾਲ ਸਿੰਘ ਚੀਮਾ*

Jul29,2026 | Jagrati Lahar Bureau | Chandigarh


*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਕਾਇਆਦਾਰ ਡੀਲਰਾਂ ਨੂੰ ਸਖ਼ਤ ਕਾਰਵਾਈ ਤੋਂ ਪਹਿਲਾਂ ਓ.ਟੀ.ਐੱਸ. ਸਕੀਮ ਦਾ ਲਾਭ ਲੈਣ ਦੀ ਕੀਤੀ ਅਪੀਲ*

*31 ਜੁਲਾਈ ਤੋਂ ਬਾਅਦ ਸਾਰੇ ਅਣ-ਪ੍ਰਾਪਤ ਟੈਕਸ ਬਕਾਏ ਲਈ ਕੋਈ ਛੋਟ ਨਹੀਂ ਅਤੇ ਸਖਤ ਕਾਨੂੰਨੀ ਕਾਰਵਾਈ ਹੋਵੇਗੀ: ਹਰਪਾਲ ਸਿੰਘ ਚੀਮਾ*


ਪੰਜਾਬ ਕਰ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਵਿੱਚ ਜਾਇਦਾਦ ਨਿਲਾਮੀ ਦੀਆਂ ਪ੍ਰਕਿਰਿਆਵਾਂ ਰਾਹੀਂ ਵੈਲਿਊ ਐਡਿਡ ਟੈਕਸ (ਵੈਟ) ਦੇ ਬਕਾਏ ਵਸੂਲਣ ਦੀ ਆਪਣੀ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਜਾਇਦਾਦ ਨਿਲਾਮੀ ਰਾਹੀਂ 1.21 ਕਰੋੜ ਰੁਪਏ ਵਸੂਲੇ ਅਤੇ ਨਾਲ ਹੀ ਯਕਮੁਸ਼ਤ ਨਿਪਟਾਰਾ (ਓ.ਟੀ.ਐੱਸ.) ਸਕੀਮ ਤਹਿਤ 18.46 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਏ ਗਏ। ਇਹਨਾਂ ਹਾਲੀਆ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਭਰ ਦੇ ਸਾਰੇ ਯੋਗ ਬਕਾਇਆਦਾਰ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਦੀ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਓ.ਟੀ.ਐੱਸ. ਸਕੀਮ ਤਹਿਤ ਆਪਣੇ ਲੰਮੇ ਸਮੇਂ ਤੋਂ ਪੈਂਡਿੰਗ ਬਕਾਏ ਨਿਪਟਾਉਣ, ਨਹੀਂ ਤਾਂ ਜਾਇਦਾਦ ਕੁਰਕੀ ਅਤੇ ਜਨਤਕ ਨਿਲਾਮੀ ਵਰਗੀ ਸਖ਼ਤ ਵਸੂਲੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਵਸੂਲੀ ਦੇ ਸਫ਼ਲ ਮਾਮਲਿਆਂ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਪਟਿਆਲਾ ਜ਼ਿਲ੍ਹੇ ਵਿੱਚ ਮੈਸਰਜ਼ ਗੁਰੂਜੀ ਫੀਡਸ, ਰਾਜਪੁਰਾ, ਜਿਸ ਸਿਰ ਕੁੱਲ 57.78 ਲੱਖ ਰੁਪਏ ਦਾ ਟੈਕਸ ਬਕਾਇਆ ਸੀ, ਦੀ ਜਾਇਦਾਦ ਦੀ ਨਿਲਾਮੀ 27 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਸੀ। ਨਿਲਾਮੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਡੀਲਰ ਨੇ ਓ.ਟੀ.ਐੱਸ. ਸਕੀਮ ਦੇ ਲਾਭਕਾਰੀ ਨਿਯਮਾਂ ਦਾ ਲਾਭ ਲੈਣ ਲਈ ਅੱਗੇ ਆ ਕੇ ਕੇਸ ਦੇ ਨਿਪਟਾਰੇ ਲਈ 18.46 ਲੱਖ ਰੁਪਏ ਜਮ੍ਹਾਂ ਕਰਵਾਏ।” ਵਿੱਤ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸਕੀਮ ਤਹਿਤ ਯੋਗ ਬਕਾਇਆਦਾਰਾਂ ਨੂੰ ਮਿਲਣ ਵਾਲੀ ਵੱਡੀ ਰਾਹਤ ਨੂੰ ਦਰਸਾਉਂਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸਮੇਂ ਸਿਰ ਨਿਪਟਾਰਾ ਕਰਨ ਨਾਲ ਸਬੰਧਤ ਕਾਰੋਬਾਰੀ ਆਪਣੀਆਂ ਸੰਪਤੀਆਂ ਦੀ ਕੁਰਕੀ ਅਤੇ ਜ਼ਬਰਦਸਤੀ ਵਿਕਰੀ ਤੋਂ ਬਚ ਸਕਦੇ ਹਨ।

ਇੱਕ ਹੋਰ ਵੱਡੀ ਕਾਰਵਾਈ ਦਾ ਖੁਲਾਸਾ ਕਰਦਿਆਂ ਆਬਕਾਰੀ ਤੇ ਕਰ ਮੰਤਰੀ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਸਮਾਨਾ ਰੋਲਰ ਫਲੌਰ ਮਿੱਲ ਲਿਮਟਿਡ ਦੀ ਜਾਇਦਾਦ ਨੂੰ 1.21 ਕਰੋੜ ਰੁਪਏ ਵਿੱਚ ਸਫ਼ਲਤਾਪੂਰਵਕ ਨਿਲਾਮ ਕੀਤਾ ਹੈ, ਜੋ ਕਿ ਇਸਦੀ ਰਾਖਵੀਂ ਕੀਮਤ 74.31 ਲੱਖ ਰੁਪਏ ਤੋਂ ਲਗਭਗ 46.69 ਲੱਖ ਰੁਪਏ ਵੱਧ ਹੈ। ਉਨ੍ਹਾਂ ਅੱਗੇ ਦੱਸਿਆ, “ਨਿਲਾਮੀ ਦੀ ਨਿਰਧਾਰਿਤ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਨਿਲਾਮੀ ਵਾਲੇ ਦਿਨ ਹੀ ਸਭ ਤੋਂ ਵੱਧ ਬੋਲੀਦਾਤਾ ਤੋਂ ਸਫ਼ਲ ਬੋਲੀ ਦਾ 25 ਪ੍ਰਤੀਸ਼ਤ ਯਾਨੀ 30.25 ਲੱਖ ਰੁਪਏ ਦੀ ਰਕਮ ਤੁਰੰਤ ਵਸੂਲ ਕੀਤੀ ਗਈ।”

ਕਰ ਵਿਭਾਗ ਦੇ ਅਧਿਕਾਰੀਆਂ ਦੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੋਵੇਂ ਵੱਖ-ਵੱਖ ਨਤੀਜੇ ਪੰਜਾਬ ਦੇ ਸਾਰੇ ਵੈਟ ਬਕਾਇਆਦਾਰਾਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ, “ਜਿੱਥੇ ਓ.ਟੀ.ਐੱਸ. ਸਕੀਮ ਬਹੁਤ ਲਾਭਕਾਰੀ ਸ਼ਰਤਾਂ 'ਤੇ ਸੁਖਾਵੇਂ ਨਿਪਟਾਰੇ ਦਾ ਇੱਕ ਵਧੀਆ ਅਤੇ ਸੁਹਿਰਦ ਮੌਕਾ ਪ੍ਰਦਾਨ ਕਰਦੀ ਹੈ, ਉੱਥੇ ਹੀ ਇਸ ਮੌਕੇ ਦਾ ਲਾਭ ਨਾ ਉਠਾਉਣ 'ਤੇ ਲਾਜ਼ਮੀ ਤੌਰ 'ਤੇ ਸਖ਼ਤ ਵਸੂਲੀ ਉਪਾਅ ਕੀਤੇ ਜਾਣਗੇ। ਨਿਲਾਮੀ ਪ੍ਰਕਿਰਿਆ ਦੌਰਾਨ ਮੈਸਰਜ਼ ਗੁਰੂਜੀ ਫੀਡਸ ਦੁਆਰਾ ਹਾਸਲ ਕੀਤਾ ਗਿਆ ਨਿਪਟਾਰਾ ਇਹ ਸਾਬਤ ਕਰਦਾ ਹੈ ਕਿ ਇਹ ਸਕੀਮ ਇੱਕ ਵਿਹਾਰਕ ਰਸਤਾ ਪ੍ਰਦਾਨ ਕਰਦੀ ਹੈ, ਅਤੇ ਯੋਗ ਡੀਲਰਾਂ ਨੂੰ ਸਰਕਾਰ ਵੱਲੋਂ ਸਖ਼ਤ ਕਾਰਵਾਈ ਸ਼ੁਰੂ ਕਰਨ ਦਾ ਇੰਤਜ਼ਾਰ ਕਰਨ ਦੀ ਬਜਾਏ ਖੁਦ ਅੱਗੇ ਆਉਣਾ ਚਾਹੀਦਾ ਹੈ।”

ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ 31 ਜੁਲਾਈ, 2026 ਨੂੰ ਓ.ਟੀ.ਐੱਸ. ਸਕੀਮ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਸਾਰੇ ਯੋਗ ਬਕਾਇਆ ਮਾਮਲਿਆਂ ਨੂੰ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਚੇਤਾਵਨੀ ਦਿੰਦਿਆਂ ਮੰਤਰੀ ਚੀਮਾ ਨੇ ਸਪੱਸ਼ਟ ਕੀਤਾ ਕਿ ਮਿਆਦ ਲੰਘਣ ਤੋਂ ਬਾਅਦ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਜਿਹੜੇ ਬਕਾਇਆਦਾਰ ਨਿਰਧਾਰਿਤ ਮਿਤੀ ਤੱਕ ਸਕੀਮ ਤਹਿਤ ਆਪਣੇ ਬਕਾਏ ਅਦਾ ਕਰਨ ਵਿੱਚ ਅਸਫ਼ਲ ਰਹਿਣਗੇ, ਉਹਨਾਂ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੀ ਤੁਰੰਤ ਕੁਰਕੀ ਅਤੇ ਨਿਲਾਮੀ ਸ਼ਾਮਲ ਹੈ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁਹਰਾਇਆ ਕਿ ਕਰ ਵਿਭਾਗ ਸਰਕਾਰੀ ਮਾਲੀਏ ਦੀ ਰਾਖੀ ਲਈ ਪੂਰੀ ਪਾਰਦਰਸ਼ਤਾ, ਦ੍ਰਿੜ੍ਹਤਾ ਅਤੇ ਨਿਰਪੱਖਤਾ ਨਾਲ ਆਪਣੀ ਰਾਜ ਪੱਧਰੀ ਵਸੂਲੀ ਮੁਹਿੰਮ ਜਾਰੀ ਰੱਖੇਗਾ।

Punjab-Taxation-Department-Steps-Up-Vat-Dues-Recovery-Property-Auction-Fetches-Rs-1-21-Crore-Harpal-Singh-Cheema



TOP HEADLINES


ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ
पंजाब सरकार ने मनरेगा/वीबी जी राम जी कर्मचारियों के लं
*40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ
*ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ
ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸ
*ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਚੰਡੀਗੜ੍ਹ ਵੱਲ ਹਜ਼ਾਰਾਂ ਦਾ ਕ
*ਵਿਜੀਲੈਂਸ ਬਿਊਰੋ ਵੱਲੋਂ 7200 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ
*ਪੰਜਾਬ ਪੁਲਿਸ ਵੱਲੋਂ ਸਾਈਬਰ ਵਿੱਤੀ ਧੋਖਾਧੜੀ ਦੇ ਕੇਸਾਂ ਵਿੱਚ ਤ
*ਪੰਜਾਬ ਪੁਲਿਸ ਨੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ: ਅੰ
*ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ
*ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨ
*ਪੰਜਾਬ ਕਰ ਵਿਭਾਗ ਨੇ ਵੈਟ ਬਕਾਏ ਦੀ ਵਸੂਲੀ ਕੀਤੀ ਤੇਜ਼: ਜਾਇਦਾਦ
*ਭਗਵੰਤ ਮਾਨ ਸਰਕਾਰ ਵੱਲ਼ੋਂ ਸਿੱਖਿਆ ਅਤੇ ਬਿਜਲੀ ਵਿਭਾਗਾਂ ਨੂੰ ਮੁ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ
ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਨਕੇਲ: ਲੁਧਿਆਣਾ ਈਸਟ ਰੇਂਜ ਵਿੱਚ
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤਖ਼ਤ ਸ੍ਰੀ ਦਮਦਮਾ
ਮਾਲਵੇ 'ਚ 'ਚਿੱਟੀ ਮੱਖੀ' ਨੇ ਨਰਮਾ ਅਤੇ 'ਚਿੱਟੇ ਨਸ਼ੇ' ਨੇ ਜਵਾਨ
ਢਿੱਲੋਂ ਗੁਰਦੁਆਰਾ ਗੁਰੂਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਨਤਮਸਤਕ
29 ਵਿੱਚੋਂ 9 ਗੱਡੀ ਕੰਪਨੀਆਂ ਨੇ ਮੰਨਿਆ, ਈ-20 ਨਾਲ 2023 ਤੋਂ ਪ
ਦੋਰਾਹਾ ਪੁਲਿਸ ਵੱਲੋਂ ਵੱਡੀ ਕਾਰਵਾਈ ਗੈਰ-ਕਾਨੂੰਨੀ ਸਕ੍ਰੈਪ ਕਾਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51149915

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us