- ਮਿਕਸ ਲੈਂਡ ਯੂਜ ਏਰੀਆ ਨੂੰ ਪੱਕੇ ਤੋਰ ’ਤੇ ਇੰਡਸਟਰੀ ਏਰੀਆ ਬਨਾਉਣ ਦੀ ਰੱਖੀ ਜ਼ੋਰਦਾਰ ਮੰਗ - ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਸਮੱਸਿਆਵਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਇਆ ਜਾਵੇਗਾ – ਕੁਲਵੰਤ ਸਿੰਘ ਸਿੱਧੂ ਲੁਧਿਆਣਾ, 10 ਫਰਵਰੀ () - ਆਤਮ ਨਗਰ ਦੇ ਉਦਯੋਗਪਤੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਹਿੱਤ, ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਸਨਅਤਕਾਰਾਂ ਨੇ ਮਿਕਸ ਲੈਂਡ ਯੂਜ ਏਰੀਆ ਨੂੰ ਪੱਕੇ ਤੋਰ ’ਤੇ ਇੰਡਸਟਰੀ ਏਰੀਆ ਬਨਾਉਣ ਦੀ ਜ਼ੋਰਦਾਰ ਮੰਗ ਕੀਤੀ। ਮੀਟਿੰਗ ਦੌਰਾਨ, ਟ੍ਰੇਡ ਕਮਿਸ਼ਨ ਮੈਂਬਰ ਅਤੇ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸਰਹਾਲੀ, ਸਾਹਿਲ ਅਗਰਵਾਲ (ਸੂਬਾ ਸਕੱਤਰ) ਲੁਧਿਆਣਾ, ਜੀ. ਐਸ. ਟੀ. ਵਿਭਾਗ ਦੇ ਚੇਅਰਮੈਨ ਪਰਮਪਾਲ ਸਿੰਘ ਬਾਵਾ, ਮਨਪ੍ਰੀਤ ਸਿੰਘ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ। ਮੀਟਿੰਗ ਦੌਰਾਨ ਵੱਖ-ਵੱਖ ਮਾਰਕੀਟ ਅਤੇ ਉਦਯੋਗਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਜਿਵੇਂ ਕਿ ਬੁਨਿਆਦੀ ਢਾਂਚਾ, ਮਲਕੀਅਤ ਹੱਕ ਅਤੇ ਟੈਕਸ ਸੰਬੰਧੀ ਮਾਮਲੇ ਉਠਾਏ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਉਦਯੋਗਪਤੀਆਂ ਦੀਆਂ ਜੀ ਐਸ ਟੀ ਵਿਭਾਗ ਦੇ ਨਾਲ ਸਬੰਧਤ ਮੁਸ਼ਕਿਲਾਂ ਅਤੇ ਮਿਕਸਲੈਂਡ ਯੂਜ ਏਰੀਆ ਦਾ ਪੱਕੇ ਤੋਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਸਮੱਸਿਆਵਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਇਆ ਜਾਵੇਗਾ। ਉਨ੍ਹਾਂ ਖਾਸ ਤੌਰ ’ਤੇ ਆਰ.ਆਰ. ਭਾਰਦਵਾਜ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਨਗਰ ਨਿਗਮ ਦੀਆਂ ਕਿਰਾਏ ’ਤੇ ਚੱਲ ਰਹੀਆਂ ਦੁਕਾਨਾਂ ਦੀ ਮਲਕੀਅਤ ਦੇ ਹੱਕ ਦੇਣ ਲਈ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਵਪਾਰੀਆਂ ਦੇ ਬਕਾਇਆ ਜੀ.ਐਸ.ਟੀ. ਰਿਫੰਡ ਅਤੇ ਹੋਰ ਵਿਭਾਗੀ ਮਸਲਿਆਂ ਦਾ ਵੀ ਜਲਦ ਨਿਬੇੜਾ ਕਰਵਾੲਆ ਜਾਵੇਗਾ। ਮੀਟਿੰਗ ਵਿੱਚ ਆਤਮ ਨਗਰ ਖੇਤਰ ਦੇ ਪ੍ਰਮੁੱਖ ਉਦਯੋਗਪਤੀ, ਵਪਾਰੀ ਅਤੇ ਦੁਕਾਨਦਾਰਾਂ ਵਿੱਚ ਅਵਤਾਰ ਸਿੰਘ ਭੋਗਲ (ਸ੍ਰਪਰਸਤ), ਹਰਸਿਮਰਨਜੀਤ ਸਿੰਘ ਲੱਕੀ (ਸ੍ਰਪਰਸਤ) ਗੁਰਚਰਨ ਸਿੰਘ ਮਣਕੂ (ਸ੍ਰਪਰਸਤ), ਇੰਦਰਜੀਤ ਸਿੰਘ ਨਵਯੁਗ (ਚੇਅਰਮੇਨ), ਸੁਰਿੰਦਰ ਪਾਲ ਸਿੰਘ ਸੋਨੂੰ ਨਾਜ (ਜਰਨਲ ਸਕੱਤਰ), ਪੁਨੀਤ ਮਦਾਨ (ਮੀਤ ਪ੍ਰਧਾਨ), ਰਾਜ ਕੁਮਾਰ ਰਾਜੂ (ਸਕੱਤਰ), ਦਿਲਪ੍ਰੀਤ ਰੂਬਲ (ਵਾਰਡ ਪ੍ਰਧਾਨ ਟਰੇਡ ਵਿੰਗ), ਮੈਂਬਰ ਪੰਜਾਬ ਰਾਜ ਟਰੇਡ ਕਮੀਸ਼ਨ ਅਸੋਕ ਪੁਰੀ, ਸਤਇੰਦਰ ਸਿੰਘ, ਸਤਬੀਰ ਬਿੰਦਰਾ, ਹਰਮੀਤ ਸਿੰਘ ਭਾਟੀਆ, ਸਤਿੰਦਰ ਸਿੰਘ ਟੋਨੀ, ਜਤਿੰਦਰ ਸਿੰਘ ਬਾਂਗਾ, ਡਾ: ਗੁਰਪ੍ਰੀਤ ਸਿੰਘ, ਰਾਜਾ ਜੀ ਸ਼ਾਮਲ ਹੋਏ ਜਿਨ੍ਹਾਂ ਆਸ ਪ੍ਰਗਟਾਈ ਕਿ ਵਿਧਾਇਕ ਸਿੱਧੂ ਵੱਲੋਂ ਦਿੱਤਾ ਭਰੋਸਾ ਜਲਦ ਅਮਲ ਵਿੱਚ ਲਿਆਂਦਾ ਜਾਵੇਗਾ।
Mla-Kulwant-Singh-Sidhu-Meeting-With-Traders
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)