'ਹਰ ਬੂਥ, ਮਜ਼ਬੂਤ' ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਨੇ ਚੋਣਾਂ ਦਾ ਬਿਗੁਲ ਵਜਾਇਆ
Jul31,2026
| Jagrati Lahar Bureau | Sri Fatehgarh Sahib
ਪਾਰਟੀ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਬੂਥ ਪੱਧਰ ਦੇ ਵਰਕਰਾਂ ਨੂੰ ਕੀਤਾ ਲਾਮਬੰਦ
ਬਘੇਲ: ਪੰਜਾਬ ਤੋਂ ਹੀ ਕਾਂਗਰਸ ਦੀ ਜਿੱਤ ਦਾ ਪਹੀਆ ਘੁੰਮਣਾ ਸ਼ੁਰੂ ਹੋਵੇਗਾ
ਕਿਹਾ: ਭਾਜਪਾ ਅਤੇ ਆਪ ਦੋਵੇਂ ਹੀ ਬਦਲੇ ਦੀ ਸਿਆਸਤ ਕਰਦੇ ਹਨ
ਕਿਹਾ: ਪੰਜਾਬ ਨੂੰ ਪਹਿਲਾਂ ਨਾਲੋਂ ਵੀ ਵੱਧ ਕਾਂਗਰਸ ਦੀ ਲੋੜ
ਵੜਿੰਗ: ਆਪ ਆਪਣੇ 60 ਤੋਂ ਵੱਧ ਵਿਧਾਇਕਾਂ ਦੀ ਟਿਕਟ ਕੱਟ ਰਹੀ ਹੈ
ਮਾਨ ਨੂੰ ਕਿਹਾ: ਤੁਹਾਡਾ ਜਹਾਜ਼ ਡੁੱਬ ਰਿਹਾ ਹੈ, 6 ਸੰਸਦ ਮੈਂਬਰ ਭਾਜਪਾ ਵਿੱਚ ਜਾ ਚੁੱਕੇ ਹਨ
ਸਵਾਲ: ਕੀ ਕਾਂਗਰਸ ਦਾ ਕੋਈ ਸੰਸਦ ਮੈਂਬਰ ਜਾਂ ਵਿਧਾਇਕ ਭਾਜਪਾ ਵਿੱਚ ਗਿਆ?
ਖੁਲਾਸਾ: ਭਾਜਪਾ ਨਾਲ ਸਬੰਧਾਂ ਕਾਰਨ ਆਪ 60 ਤੋਂ ਵੱਧ ਵਿਧਾਇਕਾਂ ਨੂੰ ਬਦਲ ਰਹੀ ਹੈ
ਸ਼੍ਰੀ ਫਤਿਹਗੜ੍ਹ ਸਾਹਿਬ, 31 ਜੁਲਾਈ: ਪੰਜਾਬ ਕਾਂਗਰਸ ਨੇ ਬੂਥ ਪੱਧਰ 'ਤੇ ਵੱਡੇ ਪੱਧਰ ਦੀ ਲਾਮਬੰਦੀ ਤਹਿਤ 'ਹਰ ਬੂਥ, ਮਜ਼ਬੂਤ' ਮੁਹਿੰਮ ਦੀ ਸ਼ੁਰੂਆਤ ਕਰਦਿਆਂ, ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸ ਸਮਾਗਮ ਦੀ ਅਗਵਾਈ ਪੰਜਾਬ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕੀਤੀ। ਇਸ ਮੌਕੇ ਜ਼ਿਲ੍ਹਾ, ਬਲਾਕ ਅਤੇ ਬੂਥ ਪੱਧਰ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਇਸ ਮੌਕੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ, ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਹੁਣ ਬਹੁਤ ਨੇੜੇ ਹਨ ਅਤੇ ਇਹ ਚੋਣਾਂ ਨਾ ਸਿਰਫ਼ ਦੇਸ਼, ਸਗੋਂ ਵਿਦੇਸ਼ਾਂ ਵਿੱਚ ਵੀ ਧਿਆਨ ਨਾਲ ਦੇਖੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬ ਦਾ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫੈਸਲਾ ਕਰਨਗੀਆਂ। ਕਾਂਗਰਸੀ ਵਰਕਰਾਂ ਲਈ ਇਹ ਚੋਣਾਂ ਹੋਰ ਵੀ ਅਹਿਮ ਹਨ, ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੂੰ ਧਮਕੀਆਂ, ਬੇਇੱਜ਼ਤੀ ਅਤੇ ਬਦਲੇ ਦੀ ਸਿਆਸਤ ਦਾ ਸਾਹਮਣਾ ਕਰਨਾ ਪਿਆ ਹੈ। ਹਰ ਵਾਰ ਸਭ ਤੋਂ ਵੱਧ ਤਕਲੀਫ਼ ਵਰਕਰਾਂ ਨੂੰ ਹੀ ਝੱਲਣੀ ਪੈਂਦੀ ਹੈ।
ਬਘੇਲ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਹੈ। ਇਸ ਲਈ ਦੋਵਾਂ ਨੂੰ ਹਰਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਬਦਲੇ ਦੀ ਰਾਜਨੀਤੀ 'ਤੇ ਵਿਸ਼ਵਾਸ ਨਹੀਂ ਕੀਤਾ ਹੈ।
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਮਾਂ ਮੁੱਕਣ ਵਾਲਾ ਹੈ ਅਤੇ ਸੂਬੇ ਲਈ ਕਾਂਗਰਸ ਹੀ ਇਕਲੌਤਾ ਬਦਲ ਹੈ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਇਸ ਵਾਰ ਪੰਜਾਬ ਵਿੱਚ ਪੰਜ-ਕੋਣੀ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਮੁਕਾਬਲਾ ਕੇਂਦਰ ਵਿੱਚ ਭਾਜਪਾ ਸਰਕਾਰ ਅਤੇ ਪੰਜਾਬ ਵਿੱਚ ਆਪ ਸਰਕਾਰ ਨਾਲ ਹੈ। ਇਸ ਲੜੀ ਹੇਠ, ਦੋਵਾਂ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਕਰਾਰ ਦਿੰਦਿਆਂ, ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਵੀ ਚੋਣ ਮੈਦਾਨ ਵਿੱਚ ਹੋਣਗੇ।
ਉਨ੍ਹਾਂ ਨੇ ਬੂਥ ਪੱਧਰ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ, ਕਿਹਾ ਕਿ ਪਾਰਟੀ ਦੀ ਕਿਸਮਤ ਉਨ੍ਹਾਂ ਦੇ ਹੱਥ ਵਿੱਚ ਹੈ। ਜਦੋਂ ਹਰ ਬੂਥ 'ਤੇ ਕਾਂਗਰਸ ਜਿੱਤੇਗੀ ਤਾਂ ਵਿਧਾਇਕ ਜਿੱਤਣਗੇ, ਕਾਂਗਰਸ ਜਿੱਤੇਗੀ ਅਤੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਤਾੜੀਆਂ ਦੀ ਗੂੰਜ ਵਿਚਾਲੇ ਉਤਸਾਹਿਤ ਵਰਕਰਾਂ ਨੂੰ ਸੰਬੋਧਨ ਕਰਦਿਆਂ, ਕਿਹਾ ਕਿ ਜੇਕਰ ਤੁਸੀਂ ਜਿੱਤਣ ਲਈ ਮਜ਼ਬੂਤ ਹੋਣ ਦਾ ਸੰਕਲਪ ਕਰ ਲਓ, ਤਾਂ ਫਿਰ ਭਾਵੇਂ ਕਿੰਨੇ ਵੀ ਮੋਦੀ, ਮਾਨ ਜਾਂ ਕੇਜਰੀਵਾਲ ਆ ਜਾਣ, ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ।
ਜਦਕਿ ਸੀਨੀਅਰ ਆਗੂ ਰਾਹੁਲ ਗਾਂਧੀ ਦਾ ਹਵਾਲਾ ਦਿੰਦਿਆਂ, ਬਘੇਲ ਨੇ ਕਿਹਾ ਕਿ ਇਹ ਚੋਣਾਂ ਸਿਧਾਂਤਾਂ ਅਤੇ ਵਿਚਾਰਧਾਰਾ ਦੀ ਲੜਾਈ ਹਨ। ਇਹ ਦੇਸ਼ ਦੀ ਏਕਤਾ, ਭਾਈਚਾਰੇ, ਸਾਂਝ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ, ਜਿਹੜੀ ਅੱਜ ਗੰਭੀਰ ਖਤਰੇ ਹੇਠ ਹਨ। ਉਨ੍ਹਾਂ ਨੇ ਕਿਹਾ ਕਿ ਕਿ ਭਾਜਪਾ ਅਤੇ ਆਪ ਦੋਵਾਂ ਦਾ ਸੰਵਿਧਾਨ ਵਿੱਚ ਕੋਈ ਵਿਸ਼ਵਾਸ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ, ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਅਪਰਾਧੀ ਦਿਨ-ਦਿਹਾੜੇ ਕਤਲ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ 1000 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਦੇ ਸਹਾਰੇ ਚੱਲ ਰਹੇ ਹਨ। ਜਦੋਂ ਇਹ ਪ੍ਰਚਾਰ ਰੁਕ ਜਾਵੇਗਾ, ਤਾਂ ਉਨ੍ਹਾਂ ਲਈ ਸਿਆਸੀ "ਆਕਸੀਜਨ ਸਪਲਾਈ" ਵੀ ਬੰਦ ਹੋ ਜਾਵੇਗੀ ਅਤੇ ਸਰਕਾਰ ਡਿੱਗ ਜਾਵੇਗੀ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ। ਹਾਲਾਂਕਿ ਵਿਚਾਰਾਂ ਵਿੱਚ ਅੰਤਰ ਹੋਣਾ ਸੁਭਾਵਿਕ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਕਾਂਗਰਸ ਦੇ ਅੰਦਰਲੇ ਮਾਮੂਲੀ ਮਤਭੇਦਾਂ ਨੂੰ ਤਾਂ ਵੱਡਾ ਕਰਕੇ ਦਿਖਾਉਂਦਾ ਹੈ, ਜਦਕਿ ਇਹ ਨਹੀਂ ਦੱਸਦਾ ਕਿ ਆਪ ਦੇ 6 ਸੰਸਦ ਮੈਂਬਰ ਭਾਜਪਾ ਵਿੱਚ ਜਾ ਚੁੱਕੇ ਹਨ ਅਤੇ 60 ਤੋਂ ਵੱਧ ਵਿਧਾਇਕ ਭਾਜਪਾ ਨਾਲ ਸੰਪਰਕ ਵਿੱਚ ਹਨ।
ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਕੋਈ ਵੀ ਸੰਸਦ ਮੈਂਬਰ ਜਾਂ ਵਿਧਾਇਕ ਭਾਜਪਾ ਵਿੱਚ ਨਹੀਂ ਗਿਆ ਹੈ, ਫਿਰ ਵੀ ਮੀਡੀਆ ਕਾਂਗਰਸ ਵਿੱਚ ਧੜੇਬੰਦੀ ਦੀ ਗੱਲ ਕਰਦਾ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਭਾਜਪਾ ਨਾਲ ਸਬੰਧਾਂ ਕਾਰਨ ਆਪ 60 ਤੋਂ ਵੱਧ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਜਾ ਰਹੀ ਹੈ।
ਜਦਕਿ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ, ਵੜਿੰਗ ਨੇ ਕਿਹਾ ਕਿ ਉਹ ਕਾਂਗਰਸੀ ਵਜੋਂ ਜੀਏ ਹਨ ਅਤੇ ਕਾਂਗਰਸੀ ਵਜੋਂ ਹੀ ਮਰਨਗੇ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਪਾਰਟੀ ਵਿੱਚ ਜੂਨੀਅਰ ਹਨ, ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨਾਲੋਂ ਕਈ ਸੀਨੀਅਰ ਅਤੇ ਯੋਗ ਆਗੂ ਹਨ, ਜਿਵੇਂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਆਦਿ, ਜਿਨ੍ਹਾਂ ਦਾ ਉਹ ਹਮੇਸ਼ਾ ਸਤਿਕਾਰ ਕਰਦੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬਾ ਕਾਂਗਰਸ ਦੀ ਪ੍ਰਧਾਨਗੀ ਤਾਂ ਛੱਡੋ, ਜੇਕਰ ਮੈਨੂੰ ਟਿਕਟ ਵੀ ਨਾ ਮਿਲੇ ਤਾਂ ਵੀ ਮੈਂ ਕਾਂਗਰਸ ਨਾਲ ਹੀ ਰਹਾਂਗਾ ਅਤੇ ਕਾਂਗਰਸੀ ਵਜੋਂ ਹੀ ਮਰਾਂਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸ਼ਮਸ਼ੇਰ ਸਿੰਘ ਦੂੱਲੋ, ਬ੍ਰਹਮ ਮਹਿੰਦਰਾ, ਡਾ. ਅਮਰ ਸਿੰਘ, ਰਣਦੀਪ ਨਾਭਾ, ਡਾ. ਰਾਜ ਕੁਮਾਰ ਵੇਰਕਾ, ਹੇਨਾ ਕੈਵਰੇ, ਕੁਲਜੀਤ ਨਾਗਰਾ, ਕੁਲਬੀਰ ਜ਼ੀਰਾ, ਕੈਪਟਨ ਸੰਦੀਪ ਸੰਧੂ, ਸੁਰਿੰਦਰ ਸਿੰਘ, ਕਸਤੂਰੀ ਲਾਲ ਮਿੰਟੂ ਸਣੇ ਵੱਖ-ਵੱਖ ਜ਼ਿਲ੍ਹਾ ਕਾਂਗਰਸ ਕਮੇਟੀਆਂ ਅਤੇ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਵੀ ਹਾਜ਼ਰ
-Congress-Blows-Election-Bugle-From-Fatehgarh-Sahib