*ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਨਿਵੇਸ਼ ਮੁਹਿੰਮ ਕੀਤੀ ਤੇਜ਼*

Feb4,2026 | Jagrati Lahar Bureau | Mumbai

* *ਨਿਵੇਸ਼ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਨੇ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਹਜ਼ਾਰਾਂ ਨੌਜਵਾਨਾਂ ਲਈ ਰੋਜ਼ਗਾਰ ਦਾ ਰਾਹ ਖੋਲ੍ਹਿਆ* * *ਐਮ.ਐਸ.ਐਮ.ਈ. ਤੋਂ ਲੈ ਕੇ ਗਲੋਬਲ ਉੱਦਮਾਂ ਤੱਕ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਨੌਜਵਾਨਾਂ ਦੀ ਅਗਵਾਈ ਵਾਲੇ ਉਦਯੋਗਿਕ ਵਿਕਾਸ ਦੇ ਕੇਂਦਰ ਵਜੋਂ ਸਥਾਪਿਤ ਕੀਤਾ* * *ਮੁੰਬਈ ਰੋਡ ਸ਼ੋਅ ਨੇ ਨੌਕਰੀਆਂ, ਉੱਦਮਤਾ ਅਤੇ ਨਿਵੇਸ਼-ਆਧਾਰਤ ਆਰਥਿਕ ਵਿਸਥਾਰ ਲਈ ਪੰਜਾਬ ਦਾ ਰੋਡਮੈਪ ਦਰਸਾਇਆ* * *ਪੰਜਾਬ ਸਰਕਾਰ ਨਵੇਂ ਉਦਯੋਗਾਂ, ਹੁਨਰਮੰਦ ਨੌਕਰੀਆਂ ਅਤੇ ਨੌਜਵਾਨਾਂ ਲਈ ਲੰਬੇ ਸਮੇਂ ਦੇ ਰੋਜ਼ਗਾਰ ਸਿਰਜਣ ਲਈ ਵਿਸ਼ਵਵਿਆਪੀ ਨਿਵੇਸ਼ਕਾਂ ਨਾਲ ਕੀਤਾ ਰਾਬਤਾ* * *ਐਮ.ਐਸ.ਐਮ.ਈ., ਨਿਰਮਾਣ ਅਤੇ ਲੌਜਿਸਟਿਕਸ 'ਤੇ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਸਰਕਾਰ ਨੇ ਅਗਲੀ ਪੀੜ੍ਹੀ ਲਈ ਚਿਰ-ਸਥਾਈ ਨੌਕਰੀਆਂ ਦੀ ਨੀਂਹ ਰੱਖੀ* *ਮੁੰਬਈ, 4 ਫਰਵਰੀ 2026* ਮੁੰਬਈ ਨਿਵੇਸ਼ ਰੋਡ ਸ਼ੋਅ ਦੇ ਦੂਜੇ ਦਿਨ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਹਿੱਸੇ ਵਜੋਂ ਸੂਬੇ ਦੇ ਨੌਜਵਾਨਾਂ ਲਈ ਪੂੰਜੀ ਨਿਵੇਸ਼ ਨੂੰ ਨੌਕਰੀਆਂ ਵਿੱਚ ਤਬਦੀਲ ਕਰਨ 'ਤੇ ਧਿਆਨ ਕੇਂਦਰਿਤ ਕਰਦਿਆਂ ਨਿਵੇਸ਼ ਮੁਹਿੰਮ ਹੋਰ ਤੇਜ਼ ਕੀਤੀ। ਉੱਚ-ਪੱਧਰੀ ਮੀਟਿੰਗਾਂ ਤੋਂ ਲੈ ਕੇ ਵਿੱਤੀ ਵਿਚਾਰ-ਵਟਾਂਦਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਲਘੂ ਅਤੇ ਛੋਟੇ ਉਦਯੋਗਾਂ (ਐਮ.ਐਸ.ਐਮ.ਈਜ਼.) ਨੂੰ ਹੋਰ ਮਜ਼ਬੂਤ ਕਰਨ ਅਤੇ ਇਨ੍ਹਾਂ ਨੂੰ ਵੱਡੇ ਉੱਦਮਾਂ ਵਿੱਚ ਤਬਦੀਲ ਕਰਨ ਯੋਗ ਬਣਾਉਣ ਤੋਂ ਲੈ ਕੇ ਨਿਰਮਾਣ, ਲੌਜਿਸਟਿਕਸ ਅਤੇ ਉੱਭਰ ਰਹੇ ਖੇਤਰਾਂ ਵਿੱਚ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਤੱਕ ਅਨੇਕਾਂ ਸੰਭਾਵਨਾਵਾਂ ਦੀ ਲੜੀ ਪੇਸ਼ ਕੀਤੀ। ਨਤੀਜਾ-ਮੁਖੀ ਮੀਟਿੰਗਾਂ ਦੀ ਇਹ ਲੜੀ ਕਾਰਪੋਰੇਟਾਂ ਅਤੇ ਵਿੱਤੀ ਸੰਸਥਾਵਾਂ ਨਾਲ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ, ਉਦਯੋਗਿਕ ਸਮਰੱਥਾਵਾਂ ਦਾ ਵਿਸਥਾਰ ਕਰਨ ਦੇ ਨਾਲ-ਨਾਲ ਟਿਕਾਊ, ਹੁਨਰਮੰਦ ਤੇ ਲੰਬੇ ਸਮੇਂ ਦੇ ਰੋਜ਼ਗਾਰ ਸਬੰਧੀ ਰਣਨੀਤੀ ਨੂੰ ਦਰਸਾਉਂਦੀ ਹੈ, ਜੋ ਪੰਜਾਬ ਨੂੰ ਨੌਜਵਾਨਾਂ ਦੀ ਅਗਵਾਈ ਵਾਲੇ ਉਦਯੋਗਿਕ ਵਿਕਾਸ ਅਤੇ ਉੱਦਮਤਾ-ਆਧਾਰਤ ਆਰਥਿਕ ਵਿਸਥਾਰ ਲਈ ਕੇਂਦਰ ਵਜੋਂ ਸਥਾਪਿਤ ਕਰਦੀ ਹੈ। ਵਫ਼ਦ ਨੇ ਦਿਨ ਦੀ ਸ਼ੁਰੂਆਤ ਸਨਾਤਨ ਟੈਕਸਟਾਈਲ ਅਤੇ ਮਹਿੰਦਰਾ ਗਰੁੱਪ ਸਮੇਤ ਪ੍ਰਮੁੱਖ ਉਦਯੋਗ ਸਮੂਹਾਂ ਨਾਲ ਉੱਚ-ਪੱਧਰੀ ਮੀਟਿੰਗਾਂ ਨਾਲ ਕੀਤੀ, ਜਿੱਥੇ ਟੈਕਸਟਾਈਲ, ਆਟੋਮੋਟਿਵ, ਖੇਤੀ ਉਪਕਰਣ, ਰੱਖਿਆ ਨਿਰਮਾਣ ਅਤੇ ਸਪਲਾਈ-ਚੇਨ ਏਕੀਕਰਨ ਵਿੱਚ ਸੰਭਾਵਿਤ ਮੌਕਿਆਂ 'ਤੇ ਕੇਂਦਰਿਤ ਚਰਚਾ ਕੀਤੀ ਗਈ। ਇਨ੍ਹਾਂ ਮੀਟਿੰਗਾਂ ਦੌਰਾਨ ਨਵੇਂ ਨਿਵੇਸ਼ਾਂ ਦੇ ਨਾਲ-ਨਾਲ ਪੰਜਾਬ ਵਿੱਚ ਮੌਜੂਦਾ ਕਾਰਜਾਂ ਦੇ ਵਿਸਥਾਰ, ਰਾਜ ਦੇ ਹੁਨਰਮੰਦ ਕਾਰਜਬਲ, ਉਦਯੋਗਿਕ ਬੁਨਿਆਦੀ ਢਾਂਚੇ ਅਤੇ ਨੀਤੀ ਸਥਿਰਤਾ ਦਾ ਲਾਭ ਉਠਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ ਗਈ। ਇਸ ਵਿਸ਼ੇਸ਼ ਦਿਨ ਦਾ ਮੁੱਖ ਆਕਰਸ਼ਣ ਸੀਐਕਸਓ ਰਾਊਂਡਟੇਬਲ ਮੀਟਿੰਗ ਸੀ, ਜਿਸ ਵਿੱਚ ਪ੍ਰਮੁੱਖ ਪ੍ਰਾਈਵੇਟ ਇਕੁਇਟੀ ਫਰਮਾਂ ਅਤੇ ਵਿੱਤੀ ਸੰਸਥਾਵਾਂ ਸ਼ਾਮਲ ਸਨ, ਜੋ ਪੰਜਾਬ ਦੇ ਐਮ.ਐਸ.ਐਮ.ਈਜ਼ ਨੂੰ ਵੱਡੇ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਵਾਲੇ ਉੱਦਮਾਂ ਵਿੱਚ ਤਬਦੀਲ ਕਰਨ ਲਈ ਵਿੱਤੀ ਸੰਭਾਵਨਾਵਾਂ, ਪੂੰਜੀ ਨਿਵੇਸ਼ ਅਤੇ ਢਾਂਚਾਗਤ ਸਹਾਇਤਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਗਈ ਸੀ। ਇਸ ਰਾਊਂਡਟੇਬਲ ਮੀਟਿੰਗ ਵਿੱਚ ਬੇਰਿੰਗ ਪ੍ਰਾਈਵੇਟ ਇਕੁਇਟੀ ਇੰਡੀਆ ਇਨਵੈਸਟਮੈਂਟ ਮੈਨੇਜਰਜ਼ ਐਲਐਲਪੀ, ਜੇਐਮ ਫਾਈਨੈਂਸ਼ੀਅਲ ਲਿਮਟਿਡ, ਐਵੇਂਡਸ ਵੈਲਥ ਮੈਨੇਜਮੈਂਟ, ਨਿਓ ਵੈਲਥ ਐਂਡ ਐਸੇਟ ਮੈਨੇਜਮੈਂਟ, ਓਏਕੇਐਸ ਐਸੇਟ ਮੈਨੇਜਮੈਂਟ, ਅਲਵਾਰੇਜ਼ ਐਂਡ ਮਾਰਸਲ ਅਤੇ ਥਿੰਕ ਲਾਅ ਦੀ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਲੰਬੇ ਸਮੇਂ ਲਈ ਨਿਵੇਸ਼, ਪ੍ਰਸ਼ਾਸਨਿਕ ਸਹਾਇਤਾ ਅਤੇ ਰਣਨੀਤਕ ਮਾਰਕੀਟ ਪਹੁੰਚ ਰਾਹੀਂ ਐਮ.ਐਸ.ਐਮ.ਈਜ਼ ਨੂੰ ਵੱਡੇ ਐਂਟਰਪ੍ਰਾਈਜ਼ ਵਿੱਚ ਤਬਦੀਲ ਕਰਨ 'ਤੇ ਚਰਚਾਵਾਂ ਕੀਤੀਆਂ ਗਈਆਂ ਤਾਂ ਜੋ ਪੰਜਾਬ ਨੂੰ ਐਮ.ਐਸ.ਐਮ.ਈਜ਼ ਅਗਵਾਈ ਵਾਲੇ ਉਦਯੋਗਿਕ ਵਿਕਾਸ ਲਈ ਪਸੰਦੀਦਾ ਸਥਾਨ ਵਜੋਂ ਸਥਾਪਤ ਕੀਤਾ ਜਾ ਸਕੇ। ਗੋਲਮੇਜ਼ ਮੀਟਿੰਗ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਨੇ ਪੰਜਾਬ ਦੇ ਸੁਧਾਰ-ਸੰਚਾਲਿਤ ਸ਼ਾਸਨ ਢਾਂਚੇ, ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਅਤੇ ਸਮਾਂ-ਬੱਧ ਪ੍ਰਵਾਨਗੀਆਂ ਬਾਰੇ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀ, ਜਦੋਂ ਕਿ ਨਿਵੇਸ਼ ਪ੍ਰੋਤਸਾਹਨ ਦੇ ਪ੍ਰਸ਼ਾਸਕੀ ਸਕੱਤਰ ਨੇ ਨੀਤੀਗਤ ਨਿਸ਼ਚਤਤਾ ਅਤੇ ਨਿਵੇਸ਼ਕ ਸਹੂਲਤ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਇਹ ਸੈਸ਼ਨ ਇੰਟਰਐਕਟਿਵ ਓਪਨ ਹਾਊਸ ਅਤੇ ਨੈੱਟਵਰਕਿੰਗ ਲੰਚ ਨਾਲ ਸਮਾਪਤ ਹੋਇਆ, ਜਿਸ ਕਾਰਨ ਨਿਵੇਸ਼ਕਾਂ ਅਤੇ ਪੰਜਾਬ ਸਰਕਾਰ ਦੇ ਵਫ਼ਦ ਵਿਚਕਾਰ ਸਿੱਧੀ ਗੱਲਬਾਤ ਸੰਭਵ ਹੋਈ। ਗੋਲਮੇਜ਼ ਮੀਟਿੰਗ ਤੋਂ ਬਾਅਦ, ਵਫ਼ਦ ਨੇ ਯੂ.ਏ.ਈ.-ਅਧਾਰਤ ਡੀਪੀ ਵਰਲਡ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਪੰਜਾਬ ਦੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲੌਜਿਸਟਿਕਸ, ਰੇਲ-ਲਿੰਕਡ ਇਨਲੈਂਡ ਟਰਮੀਨਲਾਂ ਅਤੇ ਮਲਟੀਮੋਡਲ ਬੁਨਿਆਦੀ ਢਾਂਚੇ ’ਤੇ ਚਰਚਾ ਕੀਤੀ ਜਾ ਸਕੇ। ਇਸ ਤੋਂ ਬਾਅਦ ਐਵੇਨਿਊ ਸੁਪਰਮਾਰਟਸ, ਯੂਪੀਐਲ ਲਿਮਟਿਡ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਸੰਗਠਿਤ ਪ੍ਰਚੂਨ, ਖੇਤੀਬਾੜੀ -ਇਨਪੁਟਸ, ਭੋਜਨ ਪ੍ਰਣਾਲੀਆਂ ਅਤੇ ਖੇਡ ਸਿੱਖਿਆ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ’ਤੇ ਚਰਚਾ ਕੀਤੀ ਗਈ। ਇਨ੍ਹਾਂ ਸ਼ਮੂਲੀਅਤਾਂ ਨੇ ਨਿਰਮਾਣ, ਸੇਵਾਵਾਂ, ਖੇਤੀਬਾੜੀ-ਕਾਰੋਬਾਰ, ਲੌਜਿਸਟਿਕਸ ਅਤੇ ਉੱਭਰ ਰਹੇ ਉਦਯੋਗਾਂ ਵਿੱਚ ਪੰਜਾਬ ਦੇ ਵਿਭਿੰਨ ਖੇਤਰੀ ਮੌਕਿਆਂ ਨੂੰ ਉਜਾਗਰ ਕੀਤਾ। ਇਨਵੈਸਟ ਇੰਡੀਆ ਦੇ ਇੱਕ ਨੁਮਾਇੰਦੇ ਨੇ ਵੀ ਪੰਜਾਬ ਸਰਕਾਰ ਦੇ ਵਫ਼ਦ ਦੇ ਨਾਲ ਦਿਨ ਦੇ ਸਮਾਗਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਸੂਬੇ ਵਿੱਚ ਘਰੇਲੂ ਅਤੇ ਆਲਮੀ ਪੱਧਰ ਦੇ ਨਿਵੇਸ਼ ਆਕਰਸ਼ਿਤ ਕਰਨ ਅਤੇ ਪੰਜਾਬ ਦੀ ਨਿਵੇਸ਼ ਪਹੁੰਚ ਨੂੰ ਕੌਮੀ ਨਿਵੇਸ਼ ਪ੍ਰੋਤਸਾਹਨ ਪਹਿਲਕਦਮੀਆਂ ਦੀ ਤਰਜ਼ ’ਤੇ ਲੈ ਜਾਣ ਲਈ ਮਜ਼ਬੂਤੀ ਮਿਲੇਗੀ। ਮੁੰਬਈ ਨਿਵੇਸ਼ ਰੋਡ ਸ਼ੋਅ ਸੰਸਥਾਗਤ ਨਿਵੇਸ਼ਕਾਂ, ਉਦਯੋਗ ਦੇ ਮੋਹਰੀਆਂ ਅਤੇ ਵਿੱਤੀ ਭਾਈਵਾਲਾਂ ਨੂੰ ਸ਼ਾਮਲ ਕਰਨ ਲਈ ਮਜ਼ਬੂਤ ਪਲੇਟਫਾਰਮ ਵਜੋਂ ਕੰਮ ਕਰਦਾ ਰਹੇਗਾ ਹੈ ਅਤੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਰਸਮੀ ਤੌਰ ’ਤੇ ਸੱਦਾ ਹੈ । ਸਮਾਗਮਾਂ ਨੇ ਇੱਕ ਸਥਿਰ ਅਤੇ ਨਿਵੇਸ਼ਕ-ਅਨੁਕੂਲ ਵਾਤਾਵਰਣ ਪ੍ਰਣਾਲੀ ਰਾਹੀਂ ਕਾਰੋਬਾਰਾਂ ਨੂੰ ਵਧਾਉਣ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਕੌਮੀ ਤੇ ਆਲਮੀ ਬਾਜ਼ਾਰਾਂ ਨਾਲ ਏਕੀਕਰਨ ਲਈ ਪੰਜਾਬ ਦੀ ਤਿਆਰੀ ਨੂੰ ਪੇਸ਼ ਕੀਤਾ।

Bhagwant-Singh-Mann-Govt-Sharpens-Investment-Drive-To-Open-New-Opportunities-For-Punjab-s-Youth



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49181506

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us