- ਖੇਡਾਂ ਵਤਨ ਪੰਜਾਬ ਦੀਆਂ 2026- 4 ਬਲਾਕਾਂ ’ਚ ਤੀਸਰੇ ਪੜਾਅ ਦੀਆਂ ਖੇਡਾਂ - ਨਗਰ ਨਿਗਮ, ਖੰਨਾ, ਲੁਧਿਆਣਾ-2 ਤੇ ਰਾਏਕੋਟ ’ਚ ਖੇਡ ਮੁਕਾਬਲੇ ਸ਼ੁਰੂ

Sep12,2026 | Jagrati Lahar Bureau | Ludhiana


- ਕੈਬਨਿਟ ਮੰਤਰੀ ਮੁੰਡੀਆਂ, ਵਿਧਾਇਕਾਂ ਸਿੱਧੂ, ਬੱਗਾ, ਪੱਪੀ ਤੇ ਠੇਕੇਦਾਰ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ


ਲੁਧਿਆਣਾ, 12 ਸਤੰਬਰ 2026 -    ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ  ਦੇ ਆਦੇਸ਼ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਤੀਜੇ ਪੜਾਅ ਦੇ 4 ਬਲਾਕ ਮਿਸੀਪਲ ਕਾਰਪੋਰੇਸ਼ਨ, ਖੰਨਾ, ਲੁਧਿਆਣਾ -2 ਅਤੇ ਰਾਏਕੋਟ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।  

1 ਬਲਾਕ ਮਿਊਂਸੀਪਲ ਕਾਰਪੋਰੇਸ਼ਨ  – ਗੁਰੂ ਨਾਨਕ ਸਟੇਡੀਅਮ, ਲੁਧਿਆਣਾ
ਇਸ ਬਲਾਕ ਵਿੱਚ ਵਿਧਾਇਕ ਹਲਕਾ ਆਤਮ ਨਗਰ ਮਾਨਯੋਗ ਸ ਕੁਲਵੰਤ ਸਿੰਘ ਸਿੱਧੂ ,ਵਿਧਾਇਕ ਹਲਕਾ ਲੁਧਿਅਣਾ ਉੱਤਰੀ ਮਾਨਯੋਗ ਸ੍ਰੀ ਮਦਨ ਲਾਲ ਬੱਗਾ ਜੀ, ਵਿਧਾਇਕ ਹਲਕਾ ਲੁਧਿਆਣਾ ਕੇਂਦਰੀ ਮਾਨਯੋਗ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਜੀ, ਜੀ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀਆਂ ਹੌਸਲਾ ਅਫਜਾਈ ਕੀਤੀ। ਇਸ ਮੌਕੇ ਤੇ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਮੈਂਬਰ ਸ਼੍ਰੀਮਤੀ ਸੋਨੀਆ ਅਲੱਗ ,ਪੰਜਾਬ ਬਾਸਕਟਬਾਲ ਸੰਸਥਾ ਦੇ ਸਕੱਤਰ ਸ੍ਰੀ ਤੇਜਾ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਸਾਈਕਲਿਸਟ ਸ ਰਜਿੰਦਰ ਸਿੰਘ, ਐਡਮਿਸਟ੍ਰੇਟਰ ਸਪੋਰਟਸ ਅਥਾਰਟੀ ਆਫ ਇੰਡੀਆ  ਸ ਹਰਬੰਸ ਸਿੰਘ ਜਿਲ੍ਹਾ ਖੇਡ ਅਫਸਰ, ਸ੍ਰੀ ਮਨਦੀਪ ਕੌਸ਼ਲ , ਬਲਾਕ ਪੱਧਰ ਟੂਰਨਾਂਮੈਂਟ ਦੇ ਨੋਡਲ ਅਫਸਰ ਸ੍ਰੀ ਸੰਜੀਵ ਸਰਮਾ, ਬਲਾਕ ਕਨਵੀਨਰ ਸ੍ਰੀ ਪ੍ਰਵੀਨ ਠਾਕੁਰ, ਬਲਾਕ ਕੋ ਕਨਵੀਨਰ ਸ੍ਰੀਮਤੀ ਸਲੋਨੀ ਸਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਐਥਲੈਟਿਕਸ ਲੜਕਿਆਂ ਦੇ ਅੰ 17 ਮੁਕਾਬਲਿਆਂ ਵਿੱਚ 400 ਮੀਟਰ ਵਿੱਚ  ਧਰੁਵ ਨੇ ਪਹਿਲਾ, ਆਦੀ ਨੇ ਦੂਜਾ ਅਤੇ ਆਦੀਤਿਆ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਪੁਸ਼ਪ ਨੇ ਪਹਿਲਾ, ਸਕਸ਼ਮ ਅਨੰਦ ਨੇ ਦੂਜਾ, ਸੰਜੇ ਸੋਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 17 ਗਰੁੱਪ ਦੇ 100 ਮੀਟਰ ਈਵੈਂਟ ਵਿੱਚ – ਹਨਾ ਨੇ ਪਹਿਲਾ, ਯਾਚਿਕਾ ਜੈਨ ਨੇ ਦੂਜਾ ਅਤੇ ਅਨਨਯਾ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਲੜਕੀਆਂ ਦੇ ਅੰ17 ਮੁਕਾਬਲਿਆਂ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ, ਪੀ ਏ ਯੂ ਲੁਧਿਆਣਾ ਨੇ ਦੂਜਾ ਸਥਾਨ  ਅਤੇ ਪਾਵਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

2    ਬਲਾਕ ਖੰਨਾ -–  ਨਰੇਸ਼ ਚੰਦਰ ਸਟੇਡੀਅਮ, ਖੰਨਾ
ਇਸ ਬਲਾਕ ਵਿੱਚ ਕੈਬਨਿਟ ਮੰਤਰੀ ਮਾਨਯੋਗ ਸ੍ਰੀ ਤਰੁਣਪ੍ਰੀਤ ਸਿੰਘ ਸੌਂਦ ਜੀ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੁਆਰਾ ਟੂਰਨਾਂਮੈਂਟ ਪ੍ਰਤੀ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਮਿਲਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਸਬ ਡਿਵੀਜਨਲ ਮੈਜਿਸਟ੍ਰੇਟ ਸ਼੍ਰੀਮਤੀ ਸਵਾਤੀ ਟਿਵਾਣਾ, ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ, ਈ ਓ ਸ੍ਰੀ ਚਰਨਜੀਤ ਸਿੰਘ , ਬਲਾਕ ਪ੍ਰਧਾਨ ਸ ਮਨਸਾ ਸਿੰਘ , ਸ੍ਰੀ ਲਖਵੀਰ ਸਿੰਘ ਗਿੱਲ ਚੇਅਰਮੈਨ ਬਲਾਕ ਸਮੰਤੀ, ਬਲਾਕ ਕਨਵੀਨਰ ਸ਼੍ਰੀਮਤੀ ਸ਼ੇਲਜਾ, ਬਲਾਕ ਕੋ ਕਨਵੀਨਰ ਸ਼੍ਰੀ ਸੰਜੀਵ ਸ਼ਰਮਾ, ਮਿਸ ਮੁਮਤਾਜ ਫੈਨਸਿੰਗ ਕੋਚ, ਸ੍ਰੀ ਨਵਦੀਪ ਸਿੰਘ ਵਾਲੀਬਾਲ ਕੋਚ ਸਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਖੋਹ ਖੋਹ ਲੜਕੀਆਂ ਅੰ14 ਗਰੁੱਪ ਵਿੱਚ – ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀ: ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਨੇ ਪਹਿਲਾ ਸਥਾਨ, ਕੁਲਾਰ ਪਬਲਿਕ ਸਕੂਲ ਬੀਜਾ ਨੇ ਦੂਜ਼ਾ ਸਥਾਨ ਅਤੇ ਸੈਂਟਰ ਗੋਹ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਐਥਲੈਟਿਕਸ ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ 800 ਮੀਟਰ ਵਿੱਚ – ਸੁਖਮਨ ਸਿੰਘ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕੀਆਂ ਦੇ 100 ਮੀਟਰ ਵਿੱਚ – ਗੁਰਲੀਨ ਕੌਰ ਨੇ ਪਹਿਲਾ ਸਥਾਨ, ਜਸਮੀਤ ਕੌਰ ਨੇ ਦੂਜਾ ਸਥਾਨ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ; 400 ਮੀਟਰ – ਰਵਨੀਤ ਕੌਰ ਨੇ ਪਹਿਲਾ, ਭਾਵਨਾ ਨੇ ਦੂਜਾ ਸਥਾਨ ਅਤੇ ਵ੍ਰਿਧੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

3 ਬਲਾਕ ਲੁਧਿਆਣਾ-2  - ਮੁੱਖ ਮੰਤਰੀ ਖੇਡ ਸਟੇਡੀਅਮ, ਗੌਂਸਗੜ੍ਹ  
ਇਸ ਬਲਾਕ ਵਿੱਚ ਕੈਬਨਿਟ ਮੰਤਰੀ ਮਾਨਯੋਗ ਸ੍ਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਬਲਾਕ ਕਨਵੀਨਰ ਸ਼੍ਰੀ ਸਤਵਿੰਦਰ ਸਿੰਘ , ਬਲਾਕ ਕੋ ਕਨਵੀਨਰ ਸ੍ਰੀਮਤੀ ਸੁਖਪਾਲ ਕੌਰ ਅਤੇ ਸ਼੍ਰੀ ਸਾਹਿਲ ਸਾਈਕਲਿੰਗ ਕੋਚ ਸ਼ਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਲੜਕਿਆਂ ਦੇ ਅੰ17 ਮੁਕਾਬਲਿਆਂ ਵਿੱਚ 400 ਮੀਟਰ ਵਿੱਚ – ਅਨੁਰਾਜ ਸਿੰਘ ਨੇ ਪਹਿਲਾ, ਰਮਨਪ੍ਰੀਤ ਸਿੰਘ ਨੇ ਦੂਜ਼ਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ; 800 ਮੀਟਰ ਵਿੱਚ – ਅਨੂਰਾਜ ਸਿੰਘ ਨੇ ਪਹਿਲਾ, ਦਲਜੀਤ ਸਿੰਘ ਨੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

4 ਬਲਾਕ ਰਾਏਕੋਟ  – ਸਪੋਰਟਸ ਸਟੇਡੀਅਮ, ਰਾਏਕੋਟ  
ਇਸ ਬਲਾਕ ਵਿੱਚ  ਵਿਧਾਇਕ ਹਲਕਾ ਰਾਏਕੋਟ ਮਾਨਯੋਗ ਸ੍ਰੀ ਹਾਕਮ ਸਿੰਘ ਠੇਕੇਦਾਰ ਜੀ ਨੇ ਸ਼ਿਰਕਤ ਕੀਤੀ ਅਤੇ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸਬ ਡਿਵੀਜਨਲ ਮੈਜਿਸਟ੍ਰੇਟ ਰਾਏਕੋਟ ਸ੍ਰੀ ਖੁਸ਼ਪ੍ਰੀਤ ਸਿੰਘ ਜੀ , ਯੂਥ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ , ਬਲਾਕ ਕਨਵੀਨਰ ਸ਼੍ਰੀਮਤੀ ਬਲਜੀਤ ਕੌਰ, ਬਲਾਕ ਕੋ ਕਨਵੀਨਰ ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀ ਅਮਿਤ ਕੁਮਾਰ ਫੁੱਟਬਾਲ ਕੋਚ, ਸ੍ਰੀ ਜਸਕਰਨ ਸਿੰਘ ਐਥਲੈਟਿਕਸ ਕੋਚ, ਸ਼੍ਰੀ ਹਰਜਿੰਦਰ ਸਿੰਘ ਫੁੱਟਬਾਲ ਕੋਚ ਸ਼ਾਮਿਲ ਸਨ ਇਸ ਬਲਾਕ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਖੋਹ ਖੋਹ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ – ਸ਼ਹਿਬਾਜਪੁਰਾ ਨੇ ਪਹਿਲਾ , ਬੱਸੀਆਂ ਨੇ ਦੂਜਾ ਅਤੇ ਐਤੀਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

-jeevanjotproject-ludhiananews-childprotection-childrescue-childwelfare



TOP HEADLINES


ਵਿਧਾਇਕ ਬੱਗਾ ਵਲੋਂ ਵਾਰਡ ਨੰ: 88 ’ਚ ਆਰ ਐਮ ਸੀ ਰੋਡ ਦਾ ਉਦਘਾਟਨ
- ਖੇਡਾਂ ਵਤਨ ਪੰਜਾਬ ਦੀਆਂ 2026- 4 ਬਲਾਕਾਂ ’ਚ ਤੀਸਰੇ ਪੜਾਅ ਦ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਤੋਂ ਖੇਡਾਂ ਵਤਨ
ਕਰੋੜਾਂ ਦੀ ਡਰੱਗ ਮਨੀ ਨਾਲ ਗੈਂਗਸਟਰ ਕਰ ਰਹੇ ਵਿਆਹਾਂ 'ਤੇ ਖਰਚ,
ਪੰਜਾਬ 'ਚ 17 ਸਤੰਬਰ ਤੋਂ ਸ਼ੁਰੂ ਹੋਵੇਗਾ ਸੇਵਾ ਸੰਕਲਪ ਅਭਿਆਨ :
ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਵੱਲੋਂ
ਤਿਓਹਾਰਾਂ ਦੇ ਸੀਜ਼ਨ ਨੂੰ ਮੁਖ ਰੱਖਦੇ ਹੋਏ ਫ਼ੂਡ ਸੇਫਟੀ ਵਿੰਗ ਕਪੂਰ
ਕਪੂਰਥਲਾ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨਾਂ ਦੌਰਾਨ 23 ਕਾਬੂ, 170
ਬਠਿੰਡਾ ਪੁਲਿਸ ਵੱਲੋਂ 1 ਕਿੱਲੋ 12 ਗ੍ਰਾਮ ਹੈਰੋਇਨ ਅਤੇ 1 ਲੱਖ ਰ
*ਯੂਰਪ ਤੋਂ ਪਹਿਲੀ ਹਵਾਲਗੀ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ
ਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪ
ਕਾਂਗਰਸ ਲਾਸ਼ਾਂ 'ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱ
ਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ
*ਫਿੱਲੌਰ ਵਿੱਚ 'ਯੁੱਧ ਨਸ਼ਾ ਮੁਕਤੀ' ਮੁਹਿੰਮ ਦੀ ਰਾਜ ਪੱਧਰੀ ਸਿਖ
*ਭਾਰਤ ਨਗਰ ਚੌਕ ਲੁਧਿਆਣਾ ਵਿਖੇ ਮਹਾਵੀਰ ਚੱਕਰ ਵਿਜੇਤਾ ਸ਼ਹੀਦ ਮੇ
*ਖੰਨਾ 'ਚ ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ ਦੀ ਨਹੀਂ ਹੋਵੇਗੀ ਖੈਰ,
ਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹ
ਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸ
*ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51802420

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us