*ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਵਿਖੇ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ਦਾ ਸਫ਼ਲਤਾਪੂਰਵਕ ਆਯੋਜਨ*
Oct3,2026
| Balraj Khanna | Jalandhar
*ਖੇਡਾਂ ਵਤਨ ਪੰਜਾਬ ਦੀਆਂ* ਤਹਿਤ ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਵਿਖੇ ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਅਧੀਨ ਕੁੜੀਆਂ ਦੀਆਂ 16 ਅਤੇ ਮੁੰਡਿਆਂ ਦੀਆਂ 18 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਕੁੜੀਆਂ ਦੇ ਅੰਡਰ-14 ਵਰਗ ਵਿੱਚ ਦੁਸਾਂਝ ਕਲਾਂ ਨੇ ਪਹਿਲਾ, ਰਾਏਪੁਰ ਰਸੂਲਪੁਰ ਨੇ ਦੂਜਾ ਅਤੇ ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿੱਚ ਦੁਸਾਂਝ ਕਲਾਂ ਨੇ ਪਹਿਲਾ, ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਨੇ ਦੂਜਾ ਅਤੇ ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਰਗ ਵਿੱਚ ਸਰਕਾਰੀ ਸਕੂਲ, ਸੁੱਚੀ ਪਿੰਡ ਨੇ ਪਹਿਲਾ ਅਤੇ ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ।
ਮੁੰਡਿਆਂ ਦੇ ਅੰਡਰ-14 ਵਰਗ ਵਿੱਚ ਸਰਕਾਰੀ ਹਾਈ ਸਕੂਲ, ਨੂਸੀ ਨੇ ਪਹਿਲਾ, ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਨੇ ਦੂਜਾ ਅਤੇ ਐਮ.ਜੀ.ਐਨ. ਅਰਬਨ ਅਸਟੇਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਰਗ ਵਿੱਚ ਪਹਿਲਾ ਸਥਾਨ ਦੁਸਾਂਝ ਕਲਾਂ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਨੂਸੀ ਅਤੇ ਤੀਜਾ ਸਥਾਨ ਕੈਂਬਰਿਜ ਇਨੋਵੇਸ਼ਨ ਅਤੇ ਐਮ.ਜੀ.ਐਨ ਅਰਬਨ ਅਸਟੇਟ ਨੇ ਹਾਸਲ ਕੀਤਾ। ਮੁੰਡਿਆਂ ਦੇ ਅੰਡਰ 21 ਵਰਗ ਵਿੱਚ ਸਰਕਾਰੀ ਹਾਈ ਸਕੂਲ ਨੂਸੀ ਪਹਿਲੇ ਸਥਾਨ ਉੱਤੇ, ਦੁਸਾਂਝ ਕਲਾਂ ਦੂਸਰੇ ਸਥਾਨ ਉੱਤੇ ਅਤੇ ਇੰਨੋਸੈਂਟ ਹਾਰਟਸ ਸਕੂਲ ਨੂਰਪੁਰ ਅਤੇ ਰਾਏਪੁਰ ਰਸੂਲਪੁਰ ਤੀਸਰੇ ਸਥਾਨ ਉੱਤੇ ਰਹੇ।
ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਸ. ਕਮਲਦੀਪ ਸਿੰਘ,ਸ੍ਰੀ ਸੋਮਨਾਥ, ਸ੍ਰੀ ਰਮਨ ਮਹਿਰਾ, ਸ੍ਰੀ ਸੰਜੀਵ ਕੁਮਾਰ ਸ਼ਰਮਾ, ਸ. ਗੁਰਪ੍ਰੀਤ ਸਿੰਘ ਅਤੇ ਸ. ਜਸਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।
ਸਕੂਲ ਦੀ ਮੈਨੇਜਮੈਂਟ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ, ਕੋਚ ਸਾਹਿਬਾਨ ਅਤੇ ਆਯੋਜਨ ਨੂੰ ਸਫ਼ਲ ਬਣਾਉਣ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਮੈਨੇਜਮੈਂਟ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਖੇਡਾਂ ਦੇ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
-khedanwatanpunjabdian-districthandballchampionship-innocentheartsschool-punjabsports-handballchampionship