ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜ਼ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ

Nov11,2025 | Jagrati Lahar Bureau | Chandigarh

 ਪੰਜਾਬ ਦੇ ਗੱਤਕੇਬਾਜ਼ਾਂ ਨੇ ਜੰਗਜੂ ਕਲਾ ਦੇ ਸ਼ਾਨਦਾਰ ਹੁਨਰ ਸਦਕਾ ਗੱਤਕਾ-ਸੋਟੀ ਦੇ ਜ਼ੋਰਦਾਰ ਵਾਰ ਕਰਦਿਆਂ ਵੱਕਾਰੀ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਸਮੁੱਚੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਰਵਾਇਤੀ ਕਲਾ ਦੇ ਸ਼ਾਨਦਾਰ ਪੰਜਾਬ ਦੀ ਟੀਮ ਨੇ ਪ੍ਰਦਰਸ਼ਨ ਦੌਰਾਨ ਬੰਗਲੁਰੂ ਸਿਟੀ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਸਲਾਨਾ ਟੂਰਨਾਮੈਂਟ 'ਤੇ ਇੱਕ ਅਮਿੱਟ ਛਾਪ ਛੱਡੀ। ਹਰਿਆਣਾ ਦੇ ਤੇਜ਼-ਤਰਾਰ ਗੱਤਕੇਬਾਜ਼ਾਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਨਾਂ ਮੁਕਾਬਲਿਆਂ ਵਿੱਚ ਸਮੁੱਚੇ ਤੌਰ 'ਤੇ ਉਪ-ਜੇਤੂ ਵਜੋਂ ਪ੍ਰਸ਼ੰਸਾਯੋਗ ਸਥਾਨ ਪ੍ਰਾਪਤ ਕੀਤਾ। ਪੰਜਾਬ ਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਗੱਤਕਾ-ਸੋਟੀ (ਵਿਅਕਤੀਗਤ) ਦਾ ਫਾਈਨਲ ਮੁਕਾਬਲਾ ਤਾਂ ਐਨਾ ਦਿਲਚਸਪ ਰਿਹਾ ਕਿ ਵਾਧੂ ਸਮੇਂ ਦੌਰਾਨ ਵੀ ਖਿਡਾਰੀਆਂ ਦੇ ਬਰਾਬਰੀ ਤੇ ਰਹਿਣ ਉਪਰੰਤ ਸਡਨ ਡੈਥ’ ਨਿਯਮ ਨਾਲ ਫੈਸਲਾ ਕਰਨਾ ਪਿਆ।

ਦੋ ਦਿਨ ਚੱਲੇ ਇਹ ਮੁਕਾਬਲੇ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੇ ਨਾਲ ਹੀ ਕਰਵਾਏ ਗਏ।  ਗੱਤਕਈਆਂ ਨੇ ਹਰ ਮੈਚ ਵਿੱਚ ਅੰਕ ਪ੍ਰਾਪਤ ਕਰਨ ਲਈ ਲਗਾਤਾਰ ਟਿਕਟਿਕੀ ਲਾਈ ਰੱਖੀ ਅਤੇ ਨਿਪੁੰਨ ਗੱਤਕਾ ਤਕਨੀਕਾਂ ਨਾਲ ਆਪਣੇ ਵਿਰੋਧੀ ਖਿਡਾਰੀ ਉੱਤੇ ਹਮਲਾ ਕਰਨ ਦੀ ਕੋਈ ਚੂਕ ਨਹੀਂ ਸੀ ਕਰ ਰਹੇ।

ਪੰਜਾਬ ਦੇ ਗੱਤਕੇਬਾਜ਼ਾਂ ਨੇ ਲੜਕਿਆਂ ਦੇ ਵਰਗ ਵਿੱਚ ਸਿਖਰਲਾ ਸਨਮਾਨ ਹਾਸਲ ਕਰਨ ਲਈ ਪੂਰੀ ਦਬਦਬਾ ਕਾਇਮ ਰੱਖਿਆ। ਉਧਰ ਹਰਿਆਣਾ ਦੀਆਂ ਕੁੜੀਆਂ ਨੇ ਗੱਤਕਾ-ਸੋਟੀ ਦੇ ਹੁਨਰ ਨਾਲ ਅਤੇ ਜੇਤੂ ਹੋਣ ਲਈ ਜੁਟਾਏ ਸਮਾਨਾਂਤਰ ਜੋਸ਼ ਨਾਲ ਆਪਣੇ ਵਰਗ ਦੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਪੰਜਾਬ ਦੀਆਂ ਲੜਕੀਆਂ ਨੂੰ ਮਾਤ ਦਿੱਤੀ। ਚੈਂਪੀਅਨਸ਼ਿਪ ਦੌਰਾਨ ਬਾਕੀ ਸਥਾਨਾਂ ਲਈ ਵੀ ਬਹੁਤ ਤਿੱਖੇ ਅਤੇ ਤੇਜ਼ ਮੁਕਾਬਲੇ ਦੇਖਣ ਨੂੰ ਮਿਲੇ।

ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਉਪ ਜੇਤੂ ਰਹੀਆਂ। ਉਤਰਾਖੰਡ ਅਤੇ ਛੱਤੀਸਗੜ੍ਹ ਦੇ ਨੌਜਵਾਨਾਂ ਨੇ ਤੀਜੇ ਸਥਾਨ 'ਤੇ ਸਬਰ ਕਰਦਿਆਂ ਕਾਂਸੀ ਦੇ ਤਗਮੇ ਸਾਂਝੇ ਕੀਤੇ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਦੀਆਂ ਨੇ ਕੁੜੀਆਂ ਨੇ ਵੀ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਚੈਂਪੀਅਨਸ਼ਿਪ ਦਾ ਉਦਘਾਟਨ ਪਾਈਥੀਅਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ ਨੇ ਕੀਤਾ। ਸੈਮੀਫਾਈਨਲ ਮੁਕਾਬਲੇ ਪਾਈਥੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰਆਈਏਐਸ ਨੇ ਸ਼ੁਰੂ ਕਰਵਾਏ। ਅੰਤਿਮ ਦਿਨ ਟੀਸੀ ਦੇ ਗੱਤਕੇਬਾਜ਼ਾਂ ਦੀਆਂ ਫਾਈਟਾਂ ਦੀ ਸ਼ੁਰੂਆਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲਸਾਬਕਾ ਵਧੀਕ ਡਾਇਰੈਕਟਰਨੇ ਕੀਤੀ।

ਇੰਨਾਂ ਮੁਕਾਬਲਿਆਂ ਮੌਕੇ ਕੌਮਾਂਤਰੀ ਸਿੱਖ ਸ਼ਸ਼ਤਰ ਕਲਾ ਕੌਂਸਲ ਦੇ ਉਪ-ਚੇਅਰਮੈਨ ਸੁਖਚੈਨ ਸਿੰਘ ਕਲਸਾਨੀਜਸਪ੍ਰੀਤ ਸਿੰਘ ਸੈਣੀਜਗਦੀਸ਼ ਸਿੰਘਆਰਥੀ ਦੀਵਾਨਸ੍ਰੀਜੀਤ ਸੁਰੇਂਦਰ ਅਤੇ ਕੋਚ ਵੇਣੂਗੋਪਾਲ ਵੇਲੋਲੀ (ਬੰਗਲੁਰੂ) ਹਾਜ਼ਰ ਸਨ। ਸਮੁੱਚੀ ਚੈਂਪੀਅਨਸ਼ਿਪ ਦੌਰਾਨ ਹਰਨਾਮ ਸਿੰਘਹਰਸਿਮਰਨ ਸਿੰਘਅੰਮ੍ਰਿਤਪਾਲ ਸਿੰਘਜਸ਼ਨਪ੍ਰੀਤ ਸਿੰਘਸ਼ੈਰੀ ਸਿੰਘਨਰਿੰਦਰਪਾਲ ਸਿੰਘ ਅਤੇ ਅਮਨ ਸਿੰਘ ਛੱਤੀਸਗੜ੍ਹ ਵੱਲੋਂ ਬਿਨਾਂ ਕਿਸੇ ਦਬਾਅ ਅਤੇ ਵਿਤਕਰੇ ਤੋਂ ਗੱਤਕਾ ਮੈਚਾਂ ਦੌਰਾਨ ਤਕਨੀਕੀ ਤੇ ਰੈਫ਼ਰੀ ਸੇਵਾਵਾਂ ਦਿੱਤੀਆਂ ਜਿਸ ਲਈ ਸਭਨਾ ਨੇ ਪ੍ਰਸ਼ੰਸਾ ਕੀਤੀ।

Powered by Froala Editor

Punjab-Reigns-Supreme-At-2nd-Federation-Gatka-Cup



TOP HEADLINES


*ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦ
ਵੜਿੰਗ ਨੇ ‘ਲਾਰੈਂਸ ਆਫ ਪੰਜਾਬ’ ਟੀਵੀ ਸੀਰੀਜ਼ ‘ਤੇ ਸਖਤ ਇਤਰਾਜ ਜ
ਜੈਤੋ ਵਿੱਚ ਵਿਜੀਲੈਂਸ ਦਾ ਵੱਡਾ ਐਕਸ਼ਨ: ਏਐਸਆਈ 73,500 ਦੀ ਰਿਸ਼
*ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਵਿਖੇ ਖੋਜ ਅਤੇ ਵ
*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ
ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖਰੀਦ ਦੇ ਕਾਰਜ਼ ਜੋਰਾ
*ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂ
ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾ
ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍
*ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466
*ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯ
*ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ
*ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ
ਇੰਨੋਸੈਂਟ ਹਾਰਟਸ, ਲੁਹਾਰਾਂ ਵੱਲੋਂ Avgc ਬਾਰੇ ਜਾਣਕਾਰੀ ਭਰਪੂਰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ
*ਗੈਂਗਸਟਰਾਂ ‘ਤੇ ਵਾਰ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀ
*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49868048

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us