ਪੰਜਾਬ ਸਰਕਾਰ ਦੁਆਰਾ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਸੈਕਟਰ-77, ਮੋਹਾਲੀ ਵੱਲੋਂ 17ਵੇਂ ਕੋਰਸ ਲਈ ਦਾਖਲੇ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਦੇ ਹੋਣਹਾਰ ਨੌਜਵਾਨਾਂ (ਕੇਵਲ ਲੜਕੇ) ਨੂੰ 11ਵੀਂ ਅਤੇ 12ਵੀਂ ਦੀ ਪੜ੍ਹਾਈ ਦੇ ਨਾਲ-ਨਾਲ NDA ਦੀ UPSC ਪ੍ਰੀਖਿਆ ਅਤੇ SSB ਇੰਟਰਵਿਊ ਲਈ ਮੁਫ਼ਤ ਅਤੇ ਉੱਚ ਪੱਧਰੀ ਸਿਖਲਾਈ ਦਿੰਦੀ ਹੈ। ਰਹਿਣ, ਖਾਣ ਅਤੇ ਸਿਖਲਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।ਸੰਸਥਾ ਦਾ ਹੁਣ ਤੱਕ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਹੁਣ ਤੱਕ 14 ਕੋਰਸਾਂ ਵਿੱਚ 594 ਕੈਡਿਟ ਪਾਸ ਆਊਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 394 ਨੇ SSB ਕਲੀਅਰ ਕੀਤਾ, 325 NDA ਵਿੱਚ ਚੁਣੇ ਗਏ ਅਤੇ 198 ਅਫਸਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਸੰਸਥਾ ਦੀ ਸਫਲਤਾ ਦਰ 66.32% ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ
17ਵੇਂ ਕੋਰਸ ਲਈ ਦਾਖ਼ਲੇ ਵਾਸਤੇ ਆਨਲਾਈਨ ਫਾਰਮ 01 ਅਕਤੂਬਰ 2026 ਤੋਂ ਭਰੇ ਜਾ ਰਹੇ ਹਨ। ਇਸ ਦਾ ਦਾਖ਼ਲਾ/ਪ੍ਰਵੇਸ਼ ਪ੍ਰੀਖਿਆ (Entrance Exam) 03 ਜਨਵਰੀ 2027 (ਐਤਵਾਰ) ਨੂੰ ਲਿਆ ਜਾਵੇਗਾ। ਯੋਗ ਅਤੇ ਇੱਛੁਕ ਉਮੀਦਵਾਰ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਦਾਖ਼ਲੇ ਸਬੰਧੀ ਵੇਰਵੇ ਅਤੇ ਬ੍ਰੋਸ਼ਰ ਸੰਸਥਾ ਦੀ ਅਧਿਕਾਰਤ ਵੈੱਬਸਾਈਟ www.mrsafpipunjab.gov.in ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।