*ਰਾਜਾ ਵੜਿੰਗ ਸਪੱਸ਼ਟ ਕਰਨ ਕਿ ਉਹ ਰਾਹੁਲ ਗਾਂਧੀ ਤੋਂ ਇਨਸਾਫ਼ ਮੰਗ ਰਹੇ ਹਨ ਜਾਂ ਪਰਗਟ ਸਿੰਘ ਕੋਲੋਂ : ਰਜਨੀਸ਼ ਧੀਮਾਨ*
Nov21,2026
| Jagrati Lahar Bureau | Ludhiana
*ਰਾਜਾ ਵੜਿੰਗ ਸੂਬਾਈ ਪ੍ਰਧਾਨਗੀ ਖੋਹੇ ਜਾਣ ਕਾਰਨ ਤੇ ਨਿੱਜੀ ਹੋਂਦ ਲਈ ਕੱਢ ਰਹੇ ਇਨਸਾਫ਼ ਯਾਤਾਰਾ : ਰਜਨੀਸ਼ ਧੀਮਾਨ*
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਾਂਗਰਸੀ ਆਗੂ ਰਾਜਾ ਵੜਿੰਗ ਵੱਲੋਂ ਕੱਢੀ ਜਾ ਰਹੀ ਇਨਸਾਫ਼ ਯਾਤਰਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਵੜਿੰਗ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖ਼ਰ ਉਹ ਕਿਸ ਗੱਲ ਦਾ ਇਨਸਾਫ਼ ਮੰਗ ਰਹੇ ਹਨ ਅਤੇ ਕਿਸ ਕੋਲੋਂ ਇਨਸਾਫ਼ ਦੀ ਮੰਗ ਕਰ ਰਹੇ ਹਨ? ਕੀ ਉਹ ਆਪਣੀ ਪ੍ਰਧਾਨਗੀ ਖੋਹਣ ਦਾ ਰਾਹੁਲ ਗਾਂਧੀ ਤੋਂ ਇਨਸਾਫ਼ ਮੰਗ ਰਹੇ ਹਨ ਜਾਂ ਪੰਜਾਬ ਕਾਂਗਰਸ ਦੇ ਆਗੂ ਪਰਗਟ ਸਿੰਘ ਕੋਲੋਂ?
ਰਜਨੀਸ਼ ਧੀਮਾਨ ਨੇ ਕਿਹਾ ਕਿ ਰਾਜਾ ਵੜਿੰਗ ਦੀ ਆਪਣੀ ਪਾਰਟੀ ਦੇ ਆਗੂ ਹੀ ਅਸਿੱਧੇ ਤੌਰ 'ਤੇ ਉਨ੍ਹਾਂ ‘ਤੇ ਸਮਝੌਤਾਵਾਦੀ ਪ੍ਰਧਾਨ ਦਾ ਟੈਗ ਲਗਾਉਂਦੇ ਰਹੇ ਹਨ। ਉਨ੍ਹਾਂ 'ਤੇ ਇਹ ਸਵਾਲ ਉੱਠਦੇ ਰਹੇ ਹਨ ਕਿ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰਨ ਤੋਂ ਕਿਉਂ ਕਤਰਾਉਂਦੇ ਹਨ ਅਤੇ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਖ਼ਤਿਆਰ ਕਿਉਂ ਨਹੀਂ ਕਰਦੇ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਆਪਣੀ ਹੀ ਪਾਰਟੀ ਦੇ ਆਗੂ ਰਾਜਾ ਵੜਿੰਗ ਦੀ ਅਗਵਾਈ ਅਤੇ ਕਾਰਜਸ਼ੈਲੀ 'ਤੇ ਅਸਿੱਧੇ ਤੌਰ 'ਤੇ ਸਵਾਲ ਚੁੱਕ ਰਹੇ ਸਨ, ਉਦੋਂ ਉਨ੍ਹਾਂ ਨੇ ਇਨਸਾਫ਼ ਯਾਤਰਾ ਕਿਉਂ ਨਹੀਂ ਕੱਢੀ? ਕੀ ਉਦੋਂ ਉਨ੍ਹਾਂ ਨੂੰ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦਾ ਅਹਿਸਾਸ ਨਹੀਂ ਸੀ?
ਰਜਨੀਸ਼ ਧੀਮਾਨ ਨੇ ਕਿਹਾ ਕਿ ਰਾਜਾ ਵੜਿੰਗ ਦੀ ਇਨਸਾਫ ਯਾਤਰਾ ਤੋਂ ਇਹ ਸਪੱਸ਼ਟ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਨਹੀਂ ਸਗੋਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਉਂਕਿ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਉਨ੍ਹਾਂ ਨੂੰ ਰਾਸ ਨਹੀ ਆ ਰਹੀ।
-rajnishdhiman-rajawarring-punjabbjp-punjabcongress-insaafyatra