ਪੀਸੀਐਸ ਮੇਨਜ਼ ਪਾਸ ਉਮੀਦਵਾਰਾਂ ਦੀ ਨਿਰਪੱਖ ਸੁਣਵਾਈ ਲਈ ਅਪੀਲ, ਕਿਹਾ- ਵਿਵਾਦਾਂ ਦੇ ਚੱਲਦਿਆਂ ਸਾਡੀ ਮਿਹਨਤ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ

Nov23,2026 | Jagrati Lahar Bureau | Chandigarh


ਅਸੀਂ ਇਹ ਸਫਲਤਾ ਸਾਲਾਂ ਦੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਹੈ, ਪੈਸੇ ਜਾਂ ਸਿਫ਼ਾਰਸ਼ ਨਾਲ ਨਹੀਂ: ਸਫਲ ਪੀਸੀਐਸ ਉਮੀਦਵਾਰਾਂ ਦੀ ਸਾਡਾ ਪੱਖ ਸੁਣਨ ਦੀ ਅਪੀਲ
 
ਅਸੀਂ ਕਿਸੇ ਵੀ ਉਮੀਦਵਾਰ ਦੇ ਖ਼ਿਲਾਫ਼ ਨਹੀਂ ਹਾਂ ਤੇ ਹਰ ਕਿਸੇ ਦੀ ਮਿਹਨਤ ਦਾ ਸਤਿਕਾਰ ਕਰਦੇ ਹਾਂ, ਉਮੀਦ ਹੈ ਕਿ ਤੁਸੀਂ ਵੀ ਸਾਡੀ ਮਿਹਨਤ ਦਾ ਸਤਿਕਾਰ ਕਰੋਗੇ: ਅਰਸ਼ਪ੍ਰੀਤ ਸਿੰਘ, ਸਫਲ ਪੀਸੀਐਸ ਉਮੀਦਵਾਰ
 
ਮੈਂ ਸਖ਼ਤ ਮਿਹਨਤ ਕੀਤੀ ਹੈ; ਨਾ ਮੈਂ ਕੋਈ ਨਕਲ ਮਾਰੀ ਹੈ ਅਤੇ ਨਾ ਹੀ ਮੇਰੇ ਕੋਲ ਕਿਸੇ ਨੂੰ ਦੇਣ ਲਈ ਪੈਸੇ ਹਨ: ਕਮਲਜੀਤ ਕੌਰ, ਸਫਲ ਪੀਸੀਐਸ ਉਮੀਦਵਾਰ
 
ਪਹਿਲੀ ਕੋਸ਼ਿਸ਼ ਵਿੱਚ ਯੂਪੀਐਸਸੀ ਪਾਸ ਕਰਨਾ ਵੀ ਸੰਭਵ ਹੈ; ਪੀਸੀਐਸ ਨਤੀਜਿਆਂ ਨੂੰ ਸਿਆਸੀ ਜਾਂ ਮੀਡੀਆ ਟਰਾਇਲ ਨਾ ਬਣਾਇਆ ਜਾਵੇ: ਪ੍ਰਭਦੀਪ ਸਿੰਘ, ਸਫਲ ਪੀਸੀਐਸ ਉਮੀਦਵਾਰ
 
ਇਸ ਪ੍ਰੀਖਿਆ ਪਿੱਛੇ 5 ਸਾਲਾਂ ਦੀ ਲਗਨ ਤੇ ਕੁਰਬਾਨੀ ਹੈ, ਅਸੀਂ ਅਜੇ ਤੱਕ ਆਪਣੀ ਖੁਸ਼ੀ ਵੀ ਨਹੀਂ ਮਨਾ ਸਕੇ: ਡਾ. ਅਮਨਦੀਪ ਕੌਰ, ਸਫਲ ਪੀਸੀਐਸ ਉਮੀਦਵਾਰ
 
ਕੋਈ ਵੀ ਸਾਡੀ ਵਿੱਦਿਅਕ ਯੋਗਤਾ ਦੀ ਜਾਂਚ ਕਰ ਸਕਦਾ ਹੈ, ਸਾਡੇ ਵਿੱਚੋਂ ਕਈ ਯੂਪੀਐਸਸੀ ਮੇਨਜ਼ ਵੀ ਦੇ ਚੁੱਕੇ ਹਨ: ਸਫਲ ਪੀਸੀਐਸ ਉਮੀਦਵਾਰ
 
ਆਰਥਿਕ ਤੰਗੀਆਂ ਦੇ ਬਾਵਜੂਦ ਮੈਂ ਪੀਸੀਐਸ ਮੇਨਜ਼ ਪਾਸ ਕਰਨ ਤੋਂ ਪਹਿਲਾਂ ਐਮਐਸਸੀ ਤੇ ਬੀਐਡ  ਪੂਰੀ ਕੀਤੀ: ਜੋਤੀ ਕੌਰ, ਸਫਲ ਪੀਸੀਐਸ ਉਮੀਦਵਾਰ
 
ਮੈਂ ਪ੍ਰੀਖਿਆ ਦਾ ਹਰ ਪੜਾਅ ਪੰਜਾਬੀ ਵਿੱਚ ਪਾਸ ਕੀਤਾ ਹੈ, ਭਾਸ਼ਾ ਨੂੰ ਨੀਵਾਂ ਨਾ ਦਿਖਾਇਆ ਜਾਵੇ: ਪੰਜਾਬੀ ਮਾਧਿਅਮ ਰਾਹੀਂ ਪੀਸੀਐਸ ਪਾਸ ਕਰਨ ਵਾਲਾ ਉਮੀਦਵਾਰ
 
ਉਮੀਦਵਾਰਾਂ ਵੱਲੋਂ ਪੀਸੀਐਸ ਨਤੀਜਿਆਂ ਦੇ ਸਿਆਸੀਕਰਨ ਵਿਰੁੱਧ ਅਪੀਲ, ਅਦਾਲਤ 'ਤੇ ਪ੍ਰਗਟਾਇਆ ਭਰੋਸਾ ਤੇ ਇੰਟਰਵਿਊ ਵਿੱਚ ਬੈਠਣ ਦਾ ਮੌਕਾ ਦੇਣ ਦੀ ਮੰਗ
 
ਅਸੀਂ ਹਰ ਉਮੀਦਵਾਰ ਦੀ ਮਿਹਨਤ ਦਾ ਸਤਿਕਾਰ ਕਰਦੇ ਹਾਂ, ਉਮੀਦ ਹੈ ਸਾਡੀ ਮਿਹਨਤ ਦਾ ਵੀ ਸਤਿਕਾਰ ਹੋਵੇਗਾ: ਪੀਸੀਐਸ ਮੇਨਜ਼ ਪਾਸ ਉਮੀਦਵਾਰ
 
ਚੰਡੀਗੜ੍ਹ 23 ਨਵੰਬਰ
 
ਪੰਜਾਬ ਪੀਸੀਐਸ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ, ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰਨ ਵਾਲੇ ਕਈ ਉਮੀਦਵਾਰਾਂ ਨੇ ਸਾਹਮਣੇ ਆ ਕੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ, ਆਪਣੀ ਸਖ਼ਤ ਮਿਹਨਤ ਦਾ ਪੱਖ ਪੂਰਿਆ ਹੈ ਅਤੇ ਨਿਰਪੱਖ ਸੁਣਵਾਈ ਦੀ ਅਪੀਲ ਕੀਤੀ ਹੈ। ਆਪਣੀ ਯੋਗਤਾ ਅਤੇ ਨਤੀਜਿਆਂ ਦੇ ਐਲਾਨ 'ਤੇ ਸਵਾਲ ਚੁੱਕਣ ਵਾਲੇ ਦੋਸ਼ਾਂ ਪ੍ਰਤੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਫਲ ਉਮੀਦਵਾਰਾਂ ਨੇ ਕਿਹਾ ਕਿ ਸਾਲਾਂ ਦੀ ਲਗਨ ਅਤੇ ਤਿਆਰੀ ਨੂੰ ਮਹਿਜ਼ ਅਟਕਲਾਂ, ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਕਹਾਣੀਆਂ ਜਾਂ ਸਿਆਸੀ ਬਿਆਨਬਾਜ਼ੀ ਕਾਰਨ ਢਾਹ ਨਹੀਂ ਲਗਾਈ ਜਾਣੀ ਚਾਹੀਦੀ। ਉਨ੍ਹਾਂ ਸਿਆਸੀ ਪਾਰਟੀਆਂ ਅਤੇ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ।
 
ਆਪਣਾ ਪੱਖ ਸਾਂਝਾ ਕਰਦਿਆਂ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕਪਾਸੜ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਪ੍ਰੀਖਿਆ ਦੇ ਨਤੀਜਿਆਂ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ਼ਤਿਹਾਰ ਦਿੱਤੀਆਂ ਅਸਾਮੀਆਂ ਦੇ ਮੁਕਾਬਲੇ ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਨਾ ਬੁਲਾਏ ਜਾਣ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪੀਪੀਐਸਸੀ ਦੇ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਤੌਰ 'ਤੇ 'ਤਿੰਨ ਗੁਣਾ ਤੱਕ'  ਲਿਖਿਆ ਗਿਆ ਹੈ, ਜਿਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਤਿੰਨ ਗੁਣਾ ਉਮੀਦਵਾਰਾਂ ਨੂੰ ਬੁਲਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਹੋਈ ਹੈ।
 
ਪ੍ਰੀਲਿਮਜ਼ ਪ੍ਰੀਖਿਆ ਪਾਸ ਕਰਕੇ ਮੇਨਜ਼ ਵਿੱਚ ਬੈਠਣ ਵਾਲੇ ਪਰ ਇੰਟਰਵਿਊ ਦੇ ਪੜਾਅ ਤੱਕ ਨਾ ਪਹੁੰਚ ਸਕਣ ਵਾਲੇ ਸਾਥੀ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਅਰਸ਼ਪ੍ਰੀਤ ਸਿੰਘ ਨੇ ਕਿਹਾ, "ਅਸੀਂ ਤੁਹਾਡੇ ਖ਼ਿਲਾਫ਼ ਨਹੀਂ ਹਾਂ ਅਤੇ ਤੁਹਾਡੀ ਮਿਹਨਤ ਦਾ ਸਤਿਕਾਰ ਕਰਦੇ ਹਾਂ। ਅਸੀਂ ਸਿਰਫ਼ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੀ ਮਿਹਨਤ ਦਾ ਸਤਿਕਾਰ ਕਰੋਗੇ।" ਉਨ੍ਹਾਂ ਸਿਆਸੀ ਆਗੂਆਂ ਅਤੇ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਕਰੀਅਰ ਨੂੰ ਲੰਬੇ ਸਿਆਸੀ ਵਿਵਾਦ ਵਿੱਚ ਨਾ ਘਸੀਟਿਆ ਜਾਵੇ।
 
ਕਮਲਜੀਤ ਕੌਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਫ਼ਸਰ ਬਣਨ ਦੀ ਤਿਆਰੀ ਕਰ ਰਹੀ ਸੀ ਅਤੇ ਉਸ ਨੇ ਸੀਨੀਅਰ ਸਹਾਇਕ  ਦੀ ਪ੍ਰੀਖਿਆ ਵਿੱਚ ਵੀ ਚੰਗੇ ਅੰਕ ਹਾਸਲ ਕੀਤੇ ਸਨ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਉਸ ਦੇ ਅਧਿਆਪਕ ਅਤੇ ਪਿੰਡ ਵਾਸੀ ਉਸ ਦੀ ਲਗਨ ਦੀ ਗਵਾਹੀ ਭਰ ਸਕਦੇ ਹਨ, ਉਸ ਨੇ ਕਿਹਾ ਕਿ ਉਸ ਦੀ ਸਫਲਤਾ ਸਾਲਾਂ ਦੀ ਇਮਾਨਦਾਰ ਕੋਸ਼ਿਸ਼ ਦਾ ਨਤੀਜਾ ਹੈ। ਉਸ ਨੇ ਕਿਹਾ, "ਮੈਂ ਸਖ਼ਤ ਮਿਹਨਤ ਕੀਤੀ ਹੈ; ਮੈਂ ਕੋਈ ਨਕਲ ਨਹੀਂ ਮਾਰੀ। ਨਾ ਤਾਂ ਮੇਰੇ ਕੋਲ ਕਿਸੇ ਨੂੰ ਦੇਣ ਲਈ ਪੈਸੇ ਹਨ ਅਤੇ ਨਾ ਹੀ ਲੰਬੀ ਕਾਨੂੰਨੀ ਲੜਾਈ ਲੜਨ ਦੇ ਸਾਧਨ। ਮੈਂ ਸਿਰਫ਼ ਇਹੀ ਬੇਨਤੀ ਕਰਦੀ ਹਾਂ ਕਿ ਸਾਡੀ ਮਿਹਨਤ ਅਤੇ ਸਾਡਾ ਪੱਖ ਵੀ ਸੁਣਿਆ ਜਾਵੇ।"
 
ਇੱਕ ਸਧਾਰਨ ਮੱਧ-ਵਰਗੀ ਪਰਿਵਾਰ ਨਾਲ ਸਬੰਧਤ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੋਸਟ-ਗ੍ਰੈਜੂਏਸ਼ਨ ਕਰਨ ਵਾਲੇ ਪ੍ਰਭਦੀਪ ਸਿੰਘ ਨੇ ਸਫਲ ਉਮੀਦਵਾਰਾਂ ਨੂੰ ਅਯੋਗ ਠਹਿਰਾਉਣ ਦੀ ਪ੍ਰਵਿਰਤੀ 'ਤੇ ਸਵਾਲ ਚੁੱਕੇ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਉਮੀਦਵਾਰ ਪਹਿਲੀ ਕੋਸ਼ਿਸ਼ ਵਿੱਚ ਯੂਪੀਐਸਸੀ ਵਰਗੀ ਪ੍ਰੀਖਿਆ ਵੀ ਪਾਸ ਕਰ ਸਕਦੇ ਹਨ, ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਸਿਆਸੀ ਜਾਂ ਮੀਡੀਆ ਟਰਾਇਲ ਨਾ ਬਣਾਇਆ ਜਾਵੇ ਅਤੇ ਸਹੀ ਪ੍ਰਕਿਰਿਆ ਰਾਹੀਂ ਸੱਚਾਈ ਸਾਹਮਣੇ ਆਉਣ ਦਿੱਤੀ ਜਾਵੇ।
 
ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਵਿੱਚ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਡਾ. ਅਮਨਦੀਪ ਕੌਰ ਨੇ ਕਿਹਾ ਕਿ ਪੀਸੀਐਸ ਪ੍ਰੀਖਿਆ ਉਨ੍ਹਾਂ ਦੇ ਪੰਜ ਸਾਲਾਂ ਦੀ ਲਗਨ, ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਉਨ੍ਹਾਂ ਨਿਰਾਸ਼ਾ ਜ਼ਾਹਰ ਕੀਤੀ ਕਿ ਸਿਆਸੀ ਬਿਆਨਾਂ ਅਤੇ ਅਟਕਲਾਂ ਰਾਹੀਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਕਾਰਨ ਉਮੀਦਵਾਰ ਅਜੇ ਤੱਕ ਆਪਣੀ ਸਫਲਤਾ ਦਾ ਜਸ਼ਨ ਵੀ ਨਹੀਂ ਮਨਾ ਸਕੇ ਹਨ।
 
ਇੱਕ ਹੋਰ ਸਫਲ ਉਮੀਦਵਾਰ, ਜੋ ਖ਼ੁਦ ਇੱਕ ਫੌਜੀ ਅਫ਼ਸਰ ਹੈ, ਨੇ ਸਵਾਲ ਕੀਤਾ ਕਿ ਪੇਸ਼ੇਵਰ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਨੂੰ ਆਪਣੇ ਮਾਪਿਆਂ ਵਾਲੇ ਪੇਸ਼ੇ ਵਿੱਚ ਜਾਣ ਦੀ ਇੱਛਾ ਕਿਉਂ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਕਲ ਜਾਂ ਧਾਂਦਲੀ ਦੇ ਦੋਸ਼ ਮਹਿਜ਼ ਅਟਕਲਾਂ ਦੀ ਬਜਾਏ ਠੋਸ ਸਬੂਤਾਂ 'ਤੇ ਆਧਾਰਿਤ ਹੋਣੇ ਚਾਹੀਦੇ ਹਨ।
 
ਹੋਰ ਸਫਲ ਉਮੀਦਵਾਰਾਂ ਨੇ ਵੀ ਆਪਣੀ ਵਿੱਦਿਅਕ ਯੋਗਤਾ 'ਤੇ ਚੁੱਕੇ ਜਾ ਰਹੇ ਸਵਾਲਾਂ ਨੂੰ ਚੁਣੌਤੀ ਦਿੱਤੀ ਅਤੇ ਕਿਸੇ ਨੂੰ ਵੀ ਆਪਣੇ ਵਿੱਦਿਅਕ ਦਸਤਾਵੇਜ਼ਾਂ ਦੀ ਜਾਂਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਕਈ ਉਮੀਦਵਾਰ ਯੂਪੀਐਸਸੀ ਮੇਨਜ਼ ਪ੍ਰੀਖਿਆ ਵਿੱਚ ਵੀ ਬੈਠ ਚੁੱਕੇ ਹਨ, ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ ਸਾਲਾਂ ਦੀ ਤਿਆਰੀ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।
 
ਜੋਤੀ ਕੌਰ, ਜਿਸ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਸਨ ਅਤੇ ਪਿਛਲੇ ਸਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਨੇ ਆਰਥਿਕ ਤੰਗੀਆਂ ਦੇ ਬਾਵਜੂਦ ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਆਪਣੀ ਐਮਐਸਸੀ ਅਤੇ ਬੀਐੱਡ  ਪੂਰੀ ਕਰਨ ਦੇ ਮੁਸ਼ਕਲ ਸਫ਼ਰ ਨੂੰ ਸਾਂਝਾ ਕੀਤਾ। ਪੂਰੀ ਪ੍ਰੀਖਿਆ ਪ੍ਰਕਿਰਿਆ ਪੰਜਾਬੀ ਮਾਧਿਅਮ ਵਿੱਚ ਦੇਣ ਵਾਲੇ ਇੱਕ ਉਮੀਦਵਾਰ ਨੇ ਵੀ ਲੋਕਾਂ ਨੂੰ ਭਾਸ਼ਾ ਨੂੰ ਨੀਵਾਂ ਨਾ ਦਿਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੋ ਵਕਤ ਦੀ ਰੋਟੀ ਲਈ ਜੂਝਣ ਵਾਲੇ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ, ਉਸ ਨੇ ਪ੍ਰੀਖਿਆ ਦਾ ਹਰ ਪੜਾਅ ਪੰਜਾਬੀ ਵਿੱਚ ਪਾਸ ਕੀਤਾ ਹੈ।
 
ਸਫਲ ਉਮੀਦਵਾਰਾਂ ਨੇ ਸਾਂਝੇ ਤੌਰ 'ਤੇ ਅਪੀਲ ਕੀਤੀ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਤਿਕਾਰ ਕੀਤਾ ਜਾਵੇ, ਉਨ੍ਹਾਂ ਦੇ ਨਤੀਜੇ ਨੂੰ ਸਵੀਕਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇੰਟਰਵਿਊ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ। ਮਾਣਯੋਗ ਅਦਾਲਤ ਵਿੱਚ ਆਪਣਾ ਪੂਰਾ ਭਰੋਸਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਨਿਆਂਇਕ ਪ੍ਰਕਿਰਿਆ ਦਾ ਸਤਿਕਾਰ ਕਰਦੇ ਹਨ ਅਤੇ ਇਸ ਦੇ ਫੈਸਲੇ ਦੀ ਪਾਲਣਾ ਕਰਨਗੇ। ਉਨ੍ਹਾਂ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਪੱਖ ਨਿਰਪੱਖਤਾ ਅਤੇ ਸੰਵੇਦਨਸ਼ੀਲਤਾ ਨਾਲ ਸੁਣਿਆ ਜਾਵੇ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਫਲ ਉਮੀਦਵਾਰਾਂ ਦਾ ਕਰੀਅਰ ਅਤੇ ਸਾਲਾਂ ਦੀ ਸਖ਼ਤ ਮਿਹਨਤ ਕਿਸੇ ਸਿਆਸੀ ਵਿਵਾਦ ਦੀ ਭੇਟ ਨਹੀਂ ਚੜ੍ਹਨੀ ਚਾਹੀਦੀ।

-pcsmains-pcsqualifiedcandidates-fairhearing-justiceforcandidates-studentsvoice



TOP HEADLINES


ਪੀਸੀਐਸ ਮੇਨਜ਼ ਪਾਸ ਉਮੀਦਵਾਰਾਂ ਦੀ ਨਿਰਪੱਖ ਸੁਣਵਾਈ ਲਈ ਅਪੀਲ, ਕ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 3 ਮੁਲਾਜ਼ਮ ਯੂਨੀਅਨਾਂ ਅਤੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ
ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026
ਆਪ ਦੀ ਮੋਗਾ ਮਹਾਂ ਰੈਲੀ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਨਵਾਂ ਅ
*ਯੁੱਧ ਨਸ਼ਿਆਂ ਵਿਰੁੱਧ: ਮਾਲੇਰਕੋਟਲਾ ਪੁਲਿਸ ਦਾ ਨਸ਼ਾ ਤਸਕਰਾਂ ’
*ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਣੇ ਤਿੰਨ ਵਿਅਕਤੀ ਕਾਬੂ; 17.5
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਕੋ
*ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਕਾਰਨ ਮਨੁੱਖੀ ਹੋਂਦ ਖਤਰੇ ਵਿ
ਇੰਨੋਸੈਂਟ ਹਾਰਟਸ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਸ੍ਰ
ਡਾ. ਅੰਬੇਡਕਰ ਨਾਲ ਦਹਾਕਿਆਂ ਤੱਕ ਹੋਏ ਨਿਰਾਦਰ ਨੂੰ ਲੈ ਕੇ ਭਾਜਪਾ
*ਹੁਨਰ ਪੰਜਾਬ ਪੋਰਟਲ ਨੇ ਦਿੱਤੀ ਨੌਜਵਾਨਾਂ ਦੇ ਸਪੁਨਿਆਂ ਨੂੰ ਉਡਾ
ਭਾਜਪਾ ਪੰਜਾਬ ਨੇ ਵਿਧਾਨ ਸਭਾ ਚੋਣਾਂ ਲਈ ਸੂਬਾ ਚੋਣ ਕਮੇਟੀ ਦਾ ਕੀ
ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ ਦੀ ਨੌਜਵਾਨ ਪੀੜ੍
*ਬਿਹਾਰ ਦੀ ਭਾਜਪਾ-ਅਗਵਾਈ ਵਾਲੀ ਸਰਕਾਰ ਨੇ ਪੁਲ਼ ਦਾ ਨਾਮ ਸ੍ਰੀ ਗੁ
ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਸਮਰਸਤਾ ਸੰਕਲਪ ਯਾਤਰਾ ਦਾ ਮੋਹ
*ਖੇਡ ਹੱਬ ਵਜੋਂ ਉੱਭਰ ਰਿਹੈ ਪੰਜਾਬ; ਮੁੱਖ ਮੰਤਰੀ ਭਗਵੰਤ ਸਿੰਘ ਮ
ਸਮਰਸਤਾ ਸੰਕਲਪ ਯਾਤਰਾ ਲੁਧਿਆਣਾ ਤੋਂ ਅਗਲੇ ਪੜਾਅ ਲਈ ਰਵਾਨਾ
ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ
*ਅੰਮ੍ਰਿਤਸਰ ਪੁਲੀਸ ਨੇ 3.07 ਕਰੋੜ ਰੁਪਏ ਦੀ ਕੀਮਤ ਦੇ ਗੁੰਮ ਹੋਏ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53172143

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us