ਲੁਧਿਆਣਾ ਦੇ ਸਮਰਾਲਾ ਤੇ ਫਤਹਿਗੜ੍ਹ ਸਾਹਬਿ ਦੇ ਖਮਾਣੋ ਵਿੱਚ ਯਾਤਰਾ ਦਾ ਭਰਵਾਂ ਸਵਾਗਤ
ਭਾਰਤੀ ਜਨਤਾ ਪਾਰਟੀ ਦੀ ਸ੍ਰੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਅਗਲੇ ਪੜ੍ਹਾਅ ਲ਼ਈ ਲੁਧਿਆਣਾ ਤੋਂ ਅੱਜ ਸਵੇਰੇ ਰਵਾਨਾ ਹੋ ਗਈ ਇਹ ਯਾਤਰਾ ਕੱਲ ਸ਼ਾਮ ਬਠਿੰਡਾ, ਸੰਗਰੂਰ ਤੋਂ ਹੁੰਦੀ ਹੋਈ ਲੁਧਿਆਣਾ ਪਹੁੰਚੀ ਸੀ। ਜਿਸ ਦਾ ਗੁਰਦੁਆਰਾ ਗੁਰੂ ਰਵਿਦਾਸ ਅੱਗੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਨਾਲ ਆਏ ਭਾਜਪਾ ਐੱਸਸੀ ਮੋਰਚੇ ਦੇ ਕੌਮੀ ਪ੍ਰਧਾਨ ਸ਼ਿਵੇਸ਼ ਕੁਮਾਰ, ਜਾਣੇ-ਪਛਾਣੇ ਭੋਜਪੁਰੀ ਗਾਇਕ ਤੇ ਲੋਕ ਸਭਾ ਮੈਂਬਰ ਮਨੋਜ ਤਿਵਾਰੀ, ਉੱਤਰਾਖੰਡ ਦੇ ਮੰਤਰੀ ਦੇਵ ਰਾਜ, ਦਿੱਲੀ ਦੀ ਵਿਧਾਇਕਾ ਸ਼ਿਖਾ ਰਾਏ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ, ਰਾਜੇਸ਼ ਬੱਗਾ, ਜੀਵਨ ਗੁਪਤਾ, ਰਵੀਕਰਨ ਸਿੰਘ ਕਾਹਲੋਂ, ਪੰਜਾਬ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ,ਸਾਧਵੀ ਰੇਣੂਕਾ ਜੀ, ਸਾਧਵੀ ਨਿਰੰਜਨਾ ਜੀ ਅਤੇ ਸੂਰਜ ਭਾਰਦਵਾਜ ਸਿਰੌਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਯਾਤਰਾ ਦੀ ਸਫ਼ਲਤਾ ਅਤੇ ਸਰਬੱਤ ਦੇ ਭਲ਼ੇ ਦੀ ਅਰਦਾਸ ਕੀਤੀ ਗਈ।
ਸਮਰਾਲਾ ਵਿੱਚ ਭਰਵਾਂ ਸਵਾਗਤ
ਇਸ ਯਾਤਰਾ ਦੇ ਸਮਰਾਲਾ ਪਹੁੰਚਣ ਸਮੇਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਯਾਤਰਾ ਦੇ ਮੁੱਖ ਵਾਹਨ ਵਿੱਚ ਸੰਸ਼ੋਬਿਤ ਗੁਰੂ ਰਵਿਦਾਸ ਦੀ ਜੀ ਮੂਰਤੀ ਅਤੇ ਖੜਾਵਾਂ ਉੱਤੇ ਸੰਗਤਾਂ ਵਲੋਂ ਫੁੱਲ ਵਰਸਾਏ ਗਏ ਅਤੇ ਜੈਕਾਰੇ ਲਗਾਏ ਗਏ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ, ਅਜੇ ਦਵੇਸ਼ਵਰ ਅਤੇ ਸ਼ਨੀ ਸ਼ਰਮਾ ਸ਼ਾਮਲ ਸਨ। ਇੱਥੇ ਵੀ ਯਾਤਰਾ ਨਾਲ ਪਹੁੰਚੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਖਮਾਣੋ ਵਿੱਚ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਵਲੋਂ ਸਵਾਗਤ
ਸਮਰਾਲਾ ਤੋਂ ਬਾਅਦ ਯਾਤਰਾ ਦਾ ਅਗਲਾ ਪੜ੍ਹਾਅ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸੀ, ਲੁਧਿਆਣਾ ਚੰਡੀਗੜ੍ਹ ਹਾਈਵੇਅ ਉੱਤੇ ਵਸੇ ਸ਼ਹਿਰ ਖਮਾਣੋ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਸੰਗਤਾਂ ਨੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਯਾਤਰਾ ਨੂੰ ਜੀਆਇਆ ਕਿਹਾ। ਇਸ ਮੌਕੇ ਯਾਤਰਾ ਦਾ ਸਵਾਗਤ ਕਰਨ ਵਾਲਿਆਂ ਵਿੱਚ ਅਮਨਦੀਪ ਰਾਏ, ਜਗਦੀਪ ਸਿੰਘ ਚੀਮਾ, ਹਰਬੰਸ ਲਾਲ, ਕੁਲਦੀਪ ਸਿੰਘ ਸਿੱਧੂਪੁਰ , ਕੁਲਦੀਪ ਸਹੋਤਾ ਅਤੇ ਹੋਰ ਆਗੂ ਹੁੰਮ-ਹੁੰਮਾ ਕੇ ਪਹੁੰਚੇ ਹੋਏ ਸਨ।
Samrasta-Sankalp-Yatra-Departs-From-Ludhiana-For-Its-Next-Destination
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)