2027 ਦੀਆਂ ਚੋਣਾਂ ਵਿੱਚ ਓਬੀਸੀ ਮੋਰਚੇ ਦੀ ਭੂਮਿਕਾ ਬਾਰੇ ਕੀਤੀ ਚਰਚਾ
ਭਾਜਪਾ ਓਬੀਸੀ ਮੋਰਚਾ ਪੰਜਾਬ ਦੀ ਟੀਮ ਦੇ ਗਠਨ ਤੋਂ ਬਾਅਦ ਪਹਿਲੀ ਬੈਠਕ ਭਾਜਪਾ ਦਫਤਰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ। ਸੂਬਾ ਪ੍ਰਧਾਨ ਸ੍ਰੀ ਸ਼ਿਵਰਾਜ ਚੌਧਰੀ ਦੀ ਪ੍ਰਧਾਨਗੀ ਹੇਠ ਆਯੋਜਿਤ ਬੈਠਕ ਦੇ ਦੌਰਾਨ ਭਾਜਪਾ ਓਬੀਸੀ ਮੋਰਚਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਰਪਾਲ ਮੋਰੀਆ, ਭਾਜਪਾ ਓਬੀਸੀ ਪੰਜਾਬ ਪ੍ਰਭਾਰੀ ਸ੍ਰੀ ਸਾਗਰ ਰਾਇਕਾ, ਸਹਿ ਪ੍ਰਭਾਰੀ ਸ਼੍ਰੀਮਤੀ ਅਵਨੀਤ ਕੌਰ, ਭਾਜਪਾ ਪੰਜਾਬ ਤੋਂ ਸਹਿ ਪ੍ਰਭਾਰੀ ਸ਼੍ਰੀਮਤੀ ਅਲਕਾ ਗੁੱਜਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ।
ਭਾਜਪਾ ਦਫਤਰ ਚੰਡੀਗੜ੍ਹ ਵਿਖੇ ਆਯੋਜਨ ਬੈਠਕ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਜਪਾ ਓਬੀਸੀ ਮੋਰਚਾ ਤੇ ਵਿਸ਼ੇਸ਼ ਮਹਿਮਾਨਾਂ ਅਤੇ ਪੰਜਾਬ ਇਹ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਭਾਜਪਾ ਦੀਆਂ ਜਨ ਹਿਤੈਸ਼ੀ ਨੀਤੀਆਂ ਬੰਦੀ ਵਿਸਥਾਰ ਪੂਰਵਕ ਜਾਗਰੂਕ ਵੀ ਕੀਤਾ। ਬੈਠਕ ਦੇ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਓਬੀਸੀ ਮੋਰਚਾ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਓਬੀਸੀ ਭਾਈਚਾਰੇ ਦਾ ਅਹਿਮ ਰੋਲ ਅਦਾ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੀਟਿੰਗ ਵਿੱਚ ਓਬੀਸੀ ਮੋਰਚਾ ਦੇ ਤਿੰਨੋ ਜਨਰਲ ਸਕੱਤਰ ਸੁਧੀਰ ਸੋਨੂੰ, ਰਾਮ ਸਿੰਘ ਧੀਮਾਨ ਤੇ ਜਤਿੰਦਰ ਸੈਣੀ, ਉੱਪ੍ਰਧਾਨ ਤਰੁਣ ਜੱਸੀ, ਗੁਰਦਰਸ਼ਨ ਸਿੰਘ ਸੈਣੀ, ਸੰਦੀਪ ਭਾਟੀਆ, ਨਰਿੰਦਰ ਸ਼ੇਖਰ ਲੂਥਰਾ,ਸੰਦੀਪ ਵਰਮਾ ਹਰਮੀਤ ਕੰਬੋਜ ਤੇ ਪਰਵਿੰਦਰ ਸਿੰਘ ਖੁਰਮੀ ਅਤੇ ਸੈਕਟਰੀ ਸਿਮਰਨਜੀਤ ਕੌਰ,ਗੁਰਮੇਲ ਸਿੰਘ ਠੇਕੇਦਾਰ,ਜਗਦੀਸ਼ ਰਾਜ ਸੈਣੀ,ਚਹਿਲ ਸਿੰਘ ਧੀਮਾਨ ਤੇ ਸ਼ਾਮ ਗੁੱਜਰ ਅਤੇ ਕੈਸ਼ੀਅਰ ਲਾਲ ਸਿੰਘ ਲਾਲੀ,ਸਪੋਕਸਪਰਸਨ ਡਾ ਜਗਮਹਿੰਦਰ ਸੈਣੀ,ਤੇਜਿੰਦਰ ਕੌਰ ਤੇ ਜਰਨੈਲ ਸਿੰਘ ਹੈਪੀ ਤੋ ਇਲਾਵਾ ਓਬੀਸੀ ਮੋਰਚਾ ਦੇ ਪੰਜਾਬ ਦੀ ਪੂਰੀ ਟੀਮ ਮੌਜੂਦ ਸੀ ।
100 ਮੈਂਬਰਾਂ ਦੀ ਬਣੇਗੀ ਸੂਬਾ ਪੱਧਰੀ ਟੀਮ
ਕੌਮੀ ਪ੍ਰਧਾਨ ਅਮਰਪਾਲ ਮੋਰੀਆ ਨੇ ਓਬੀਸੀ ਮੋਰਚਾ ਪੰਜਾਬ ਦੀ ਟੀਮ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਇੱਕ ਅਹੁਦੇਦਾਰ ਆਪਣੇ ਆਪਣੇ ਜਿਲ੍ਹੇ ਦੇ ਵਿੱਚ ਬੈਠਕਾਂ ਦਾ ਦੌਰ ਸ਼ੁਰੂ ਕਰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 70 ਪ੍ਰਕਾਰ ਦੀਆਂ ਓਬੀਸੀ ਭਾਈਚਾਰੇ ਦੀਆਂ ਜਾਤੀਆਂ ਦੇ ਲੋਕ ਰਹਿ ਰਹੇ ਹਨ। ਜਿਨਾਂ ਦਾ ਮਿਆਰ ਉੱਚਾ ਚੁੱਕਣ ਲਈ ਹਰ ਜਾਤੀ ਦੇ ਭਾਈਚਾਰੇ ਦੇ ਸਾਥੀ ਨੂੰ ਆਪਣੀ ਟੀਮ ਦੇ ਨਾਲ ਜੋੜਿਆ ਜਾਵੇਗਾ। ਪੰਜਾਬ ਪੱਧਰ ਉੱਤੇ ਮੋਰਚੇ ਦੀ ਟੀਮ ਵਿੱਚ ਸ਼ਾਮਲ ਹਰ ਇੱਕ ਸਾਥੀ ਆਪਣੇ ਨਾਲ ਨਿੱਜੀ ਤੌਰ ਤੇ ਆਪਣੇ 100 ਸਾਥੀਆਂ ਦੀ ਟੀਮ ਬਣਾਏਗਾ ਅਤੇ ਜ਼ਿਲ੍ਹਾ ਪ੍ਰਧਾਨ ਨਿੱਜੀ ਤੌਰ ਤੇ 50 ਸਮਾਜਿਕ ਸਾਥੀਆਂ ਨੂੰ ਆਪਣੇ ਨਾਲ ਜੋੜਦੇ ਹੋਏ ਸੂਚੀ ਤਿਆਰ ਕਰਨਗੇ।
Obc-Morcha-To-Play-A-Key-Role-In-Forming-Bjp-Government-In-Punjab-Amarpal-Mauria
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)