"ਜਨਤਾ ਦੇ ਵੋਟ ਫਤਵੇ ਤੋਂ ਪਹਿਲਾਂ ਕਥਿਤ "ਵੋਟ ਚੋਰੀ" ਨਾਲ ਦਿੱਤਾ ਗਿਆ ਫਤਵਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋ ਸਕਦਾ"
ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅੱਜ, ਚੋਣ ਕਮਿਸ਼ਨ ਦੀ ਭਰੋਸੇਯੋਗਤਾ ਅਤੇ ਕਾਰਜਸ਼ੈਲੀ ਉਪਰ ਉਠ ਰਹੇ ਸਵਾਲਾਂ ਦੇ ਚਲਦੇ ਸਿਆਸੀ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਹੈ, ਜਿਹੜਾ ਕਿ ਕਿਸੇ ਵੀ ਕੀਮਤ ਉਪਰ ਦੇਸ਼ ਹਿੱਤ ਵਿੱਚ ਨਹੀਂ ਹੈ। ਇਸ ਤੋਂ ਵੀ ਵੱਡਾ ਸਵਾਲ ਹੈ ਕਿ, ਕੀ ਵੋਟਰ ਸੂਚੀਆਂ ਦੀ ਸੋਧ ਦੌਰਾਨ ਯੋਗ ਭਾਰਤੀ ਨਾਗਰਿਕਾਂ ਦਾ ਵੋਟ ਅਧਿਕਾਰ ਸੁਰਖਿਅਤ ਹੈ। ਚੋਣ ਕਮਿਸ਼ਨ ਦੇ ਅੰਦਰੂਨੀ ਫੈਸਲਿਆਂ ਵਿੱਚ ਆਪਸੀ ਮਤਭੇਦ ਤੋ ਬਾਅਦ ਵੀ ਇਕਸਾਰਤਾ ਨਹੀਂ ਤਾਂ ਇਹ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਹੈ।
ਸਰਦਾਰ ਇਯਾਲੀ ਨੇ ਕਿਹਾ ਕਿ, ਵੋਟਰ ਸੂਚੀ ਨਾਲ ਜੁੜੇ ਗੰਭੀਰਤਾ ਭਰੇ ਮਾਮਲਿਆਂ ਵਾਲੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਫਾਰਮ-6 ਵਿੱਚ ਕੀਤੀਆਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਅਤੇ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ। ਬੈਂਚ ਨੇ ਇਹ ਵੀ ਟਿੱਪਣੀ ਕੀਤੀ ਸੀ ਕਿ ਇਹ ਦੇਖਿਆ ਜਾਵੇਗਾ ਕਿ ਫਾਰਮ- 6 ਵਿੱਚ ਤਬਦੀਲੀ ਕਿਸ ਨੇ ਅਤੇ ਕਿਸ ਅਧਾਰ ਤੇ ਕੀਤੀ। ਜਦੋਂ ਕਿ ਚੋਣ ਕਮਿਸ਼ਨ ਨੇ 26 ਸਤੰਬਰ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਐੱਸਆਈਆਰ ਦੌਰਾਨ ਫਾਰਮ-6 ਨਾਲ ਲਾਇਆ ਗਿਆ ਡੈਕਲਾਰੇਸ਼ਨ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕੀਤਾ ਗਿਆ ਹੈ।
ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਦੇਸ਼ ਦੇ ਮੀਡੀਆ ਵਿੱਚ ਪੁਖਤਾ ਨਾਲ ਖਬਰਾਂ ਨਸ਼ਰ ਹੋ ਚੁੱਕੀਆਂ ਹਨ ਕਿ, 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਡ੍ਰਾਫਟ ਵੋਟਰ ਸੂਚੀਆਂ ਵਿਚੋਂ 13 ਕਰੋੜ ਤੋਂ ਵੱਧ ਨਾਮ ਹਟਾਏ ਗਏ ਹਨ। ਚੋਣ ਕਮਿਸ਼ਨ ਸੁਖਬੀਰ ਸੰਧੂ ਅਤੇ ਵਿਵੇਕ ਜੋਸ਼ੀ ਵਲੋ ਕੁਝ ਮਹੱਤਵਪੂਰਨ ਫੈਸਲਿਆਂ ਅਤੇ ਪ੍ਰਸ਼ਾਸਕੀ ਕਰਵਾਈਆਂ ਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਇਤਰਾਜ ਪ੍ਰਗਟ ਕੀਤੇ ਹਨ।
ਸਰਦਾਰ ਇਯਾਲੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ, ਗਿਆਨੇਸ਼ ਕੁਮਾਰ ਦਾ ਕਾਨੂੰਨ ਅਤੇ ਸੰਵਿਧਾਨਿਕ ਫਰਜਾਂ ਦੀ ਜਾਣਬੁੱਝ ਕੇ ਅਣਦੇਖੀ, ਅਧਿਕਾਰਾਂ ਦੀ ਦੁਰਵਰਤੋ, ਲੋਕਤੰਤਰ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਵਿਵਹਾਰ ਅਤੇ ਆਚਰਨ ਹੈ। ਸਰਦਾਰ ਇਯਾਲੀ ਨੇ " ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਉੱਪਰ "ਸਾਬਿਤ ਹੋਇਆ ਦੁਰਵਿਵਹਾਰ" (Proved Misbehavior) ਕਰਨ ਦੇ ਦੋਸ਼ ਹੇਠ ਸੰਵਿਧਾਨ ਦੇ ਅਨੁਛੇਦ 324 (5) ਤਹਿਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਸਰਦਾਰ ਇਯਾਲੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ, "ਵਿਸ਼ੇਸ਼ ਤੀਬਰ ਸਮੀਖਿਆ" (Special Intensive Revision) ਵਿੱਚ ਕਥਿਤ ਗੜਬੜੀਆਂ ਹੇਠ ਵੋਟ ਚੋਰੀ ਨਾਲ ਜੁੜੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਚੋਣ ਕਮਿਸ਼ਨ ਦੀ ਭਰੋਸੇਯੋਗਤਾ ਉਪਰ ਵੱਡੇ ਸਵਾਲ ਖੜੇ ਹੋਏ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਦੇਸ਼ ਦੀ ਰੂਹ ਹੈ। ਜੇਕਰ ਲੋਕਤੰਤਰਿਕ ਪ੍ਰਣਾਲੀ ਦੀ ਰੂਹ ਨੂੰ ਅਹੁਦੇ ਦੀ ਕਥਿਤ ਦੁਰਵਰਤੋ ਹੇਠ ਪ੍ਰਭਾਵਿਤ ਕੀਤਾ ਜਾਵੇਗਾ ਤਾਂ ਦੇਸ਼ ਦੀ ਆਤਮਾ ਨੂੰ ਮਾਰਨ ਦੇ ਬਰਾਬਰ ਹੋਵੇਗਾ। ਸਰਦਾਰ ਇਯਾਲੀ ਨੇ ਕਿਹਾ ਕਿ,ਅੱਜ ਪੂਰੇ ਦੇਸ਼ ਦੀ ਜਨਤਾ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਦੇਸ਼ ਦੇ ਅਵਾਮ ਦੀ ਗੱਲ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਦੇਸ਼ ਦੇ ਅਵਾਮ ਦੀ ਅਵਾਜ ਦਾ ਖੁੱਲ੍ਹ ਦਿੱਲੀ ਨਾਲ ਸਮਰਥਨ ਕਰਦੇ ਹਨ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟਤਾ ਨਾਲ ਕਿਹਾ ਕਿ, ਅਕਾਲੀ ਦਲ "ਵਾਰਿਸ ਪੰਜਾਬ ਦੇ" ਦੀ ਰਜਿਸਟ੍ਰੇਸ਼ਨ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਤਰਕ ਨਾਲ ਜੋੜ ਚੋਣ ਕਮਿਸ਼ਨ ਦਾ ਦਿੱਲੀ ਹਾਈਕੋਰਟ ਵਿੱਚ ਪੱਖ ਪੂਰੀ ਤਰਾਂ ਨਿਰਸੰਗਤ ਸਾਬਿਤ ਹੋ ਚੁੱਕਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਜਾਣਬੁੱਝ ਕਿ, ਸਿਆਸੀ ਮਨਸੂਬੇ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ਨੂੰ ਰੋਕਿਆ ਗਿਆ ਹੈ ਅਤੇ ਦੇਰੀ ਕਰਵਾਈ ਜਾ ਰਹੀ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਸਪੱਸ਼ਟ ਹੋ ਚੁੱਕਾ ਹੈ ਚੋਣ ਕਮਿਸ਼ਨ ਪੂਰੀ ਤਰਾਂ ਭਾਜਪਾ ਦਾ ਸਿਆਸੀ ਵਿੰਗ ਬਣ ਕੇ ਕੰਮ ਕਰ ਰਿਹਾ ਹੈ।
-manpreetsinghayali-gyaneshkumar-electioncommission-voterights-indiandemocracy
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)