ਆਪ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ 'ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ

Nov1,2026 | Jagrati Lahar Bureau | Chandigarh

 
ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਆਗੂਆਂ ਨੂੰ ਇਕੱਠਾ ਕਰਕੇ ਭਾਜਪਾ 'ਕਬਾੜ ਦੀ ਦੁਕਾਨ' ਬਣ ਚੁੱਕੀ ਹੈ: ਕੁਲਦੀਪ ਸਿੰਘ ਧਾਲੀਵਾਲ
 
ਭਗਵੰਤ ਮਾਨ ਸਰਕਾਰ ਲਈ ਪੰਜਾਬ ਦੇ ਹਿੱਤ ਸਭ ਤੋਂ ਉੱਪਰ, ਆਪਣੇ ਹੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਵਾਲੀ ਪਹਿਲੀ ਪਾਰਟੀ 'ਆਪ': ਕੁਲਦੀਪ ਸਿੰਘ ਧਾਲੀਵਾਲ
 
ਪੰਜਾਬ ਵਿੱਚ ਭਾਜਪਾ ਦਾ ਕੋਈ ਜਨ-ਆਧਾਰ ਨਹੀਂ ਤੇ ਨਾ ਹੀ ਆਪਣੇ ਆਗੂ, ਸੂਬਾ ਪ੍ਰਧਾਨ ਅਤੇ ਅਹੁਦੇਦਾਰ ਵੀ ਬਾਹਰੋਂ ਲਿਆਂਦੇ ਗਏ ਹਨ: ਕੁਲਦੀਪ ਸਿੰਘ ਧਾਲੀਵਾਲ
 
ਭਾਜਪਾ ਪੰਜਾਬ ਪੁਲਿਸ 'ਤੇ ਫਾਇਰਿੰਗ ਕਰਨ ਅਤੇ ਜਬਰ-ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰ ਰਹੀ ਹੈ: ਕੁਲਦੀਪ ਸਿੰਘ ਧਾਲੀਵਾਲ
 
ਚੰਡੀਗੜ੍ਹ, 1 ਨਵੰਬਰ 2026:
 
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਧਿਰਾਂ, ਖਾਸਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪਾਰਟੀ ਛੱਡ ਕੇ ਜਾਣ ਵਾਲੇ ਭ੍ਰਿਸ਼ਟ ਤੇ ਅਨੁਸ਼ਾਸਨਹੀਣ ਆਗੂਆਂ 'ਤੇ ਤਿੱਖਾ  ਹਮਲਾ ਬੋਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ਼ ਕਰਨ ਲਈ ਬਣੀ ਸੀ। ਪਾਰਟੀ ਨੇ ਪਹਿਲੇ ਦਿਨ ਤੋਂ ਹੀ ਸਾਫ਼ ਕਰ ਦਿੱਤਾ ਸੀ ਕਿ ਇੱਥੇ ਕੁਰਸੀ ਜਾਂ ਸੱਤਾ ਦੇ ਭੁੱਖਿਆਂ ਲਈ ਕੋਈ ਥਾਂ ਨਹੀਂ ਹੈ। 'ਆਪ' ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ 'ਤੇ ਦੋਸ਼ ਲੱਗਣ 'ਤੇ ਬਿਨਾਂ ਝਿਜਕ ਸਖ਼ਤ ਕਾਰਵਾਈ ਕੀਤੀ ਅਤੇ ਜੇਲ੍ਹ ਭੇਜਿਆ।
 
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਆਗੂਆਂ ਦੇ ਪਾਰਟੀ ਛੱਡਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ 'ਤੇ ਗੰਭੀਰ ਦੋਸ਼ ਲੱਗੇ, ਪੁਲਿਸ 'ਤੇ ਫਾਇਰਿੰਗ ਵਰਗੇ ਪਰਚੇ ਦਰਜ ਹੋਏ ਜਾਂ ਜਿਨ੍ਹਾਂ ਨੇ ਅਨੁਸ਼ਾਸਨ ਤੋੜਿਆ, ਉਨ੍ਹਾਂ ਨੂੰ ਪਾਰਟੀ ਨੇ ਪਹਿਲਾਂ ਹੀ ਸੁਸਪੈਂਡ ਕਰਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਹਾਲ ਹੀ ਵਿੱਚ ਜਾਰੀ ਕੀਤੀ 40 ਉਮੀਦਵਾਰਾਂ ਦੀ ਲਿਸਟ ਤੋਂ ਬਾਅਦ ਵਿਰੋਧੀ ਧਿਰਾਂ ਵਿੱਚ ਬੁਖਲਾਹਟ ਸਾਫ਼ ਦਿਖਾਈ ਦੇ ਰਹੀ ਹੈ। ਜਿਹੜੇ ਬੰਦੇ ਸੱਤਾ ਦੇ ਭੁੱਖੇ ਹਨ, ਉਹ ਲੰਮੀ ਰੇਸ ਦੇ ਘੋੜੇ ਨਹੀਂ ਸਨ ਅਤੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨ ਦੀ ਬਜਾਏ ਭੱਜ ਰਹੇ ਹਨ।
 
ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਅੰਦਰ ਕੋਈ ਪਾਰਟੀ ਨਹੀਂ, ਸਗੋਂ ਇਕ 'ਕਬਾੜਖਾਨੇ ਦੀ ਦੁਕਾਨ' ਬਣ ਚੁੱਕੀ ਹੈ। ਭਾਜਪਾ ਦਾ ਪੰਜਾਬ ਵਿੱਚ ਆਪਣਾ ਕੋਈ ਜਨ-ਆਧਾਰ ਨਹੀਂ ਹੈ। ਚਾਹੇ ਕਾਂਗਰਸੀ ਹੋਣ, ਅਕਾਲੀ ਦਲ ਦੀ ਰਹਿਮ-ਖੂਹੰਦ ਹੋਵੇ ਜਾਂ 'ਆਪ' ਵਿੱਚੋਂ ਕੱਢੇ ਹੋਏ ਦਾਗੀ ਚਿਹਰੇ, ਭਾਜਪਾ ਦੂਜੀਆਂ ਪਾਰਟੀਆਂ ਦਾ ਰੱਦ ਕੀਤਾ ਮਾਲ-ਮੱਤਾ ਇਕੱਠਾ ਕਰਕੇ ਆਪਣੀ ਹੋਂਦ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਤੱਕ ਕਿ ਭਾਜਪਾ ਕੋਲ ਪੰਜਾਬ ਵਿੱਚ ਆਪਣਾ ਪ੍ਰਧਾਨ ਜਾਂ ਅਹੁਦੇਦਾਰ ਬਣਾਉਣ ਲਈ ਵੀ ਕੋਈ ਆਪਣਾ ਆਗੂ ਨਹੀਂ ਹੈ, ਸਭ ਬਾਹਰੋਂ ਫੜ ਕੇ ਲਿਆਂਦੇ ਗਏ ਹਨ।
 
ਉਨ੍ਹਾਂ ਅੱਗੇ ਕਿਹਾ ਕਿ ਬਗਾਨੇ ਮਾਲ ਨਾਲ ਕਦੇ ਸਿਆਸੀ ਜੰਗ ਨਹੀਂ ਜਿੱਤੀ ਜਾਂਦੀ। ਇਸੇ ਕਬਾੜਖਾਨੀ ਨੀਤੀ ਕਰਕੇ ਹੀ ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਠੁੱਸ ਹੋਈ ਅਤੇ ਅਮਿਤ ਸ਼ਾਹ ਦੀ ਜਲੰਧਰ ਰੈਲੀ ਸੁਪਰ ਫਲਾਪ ਸਾਬਤ ਹੋਈ, ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੀ ਅਸਲ ਸੱਚਾਈ ਜਾਣ ਚੁੱਕੇ ਹਨ। ਆਮ ਆਦਮੀ ਪਾਰਟੀ 2027 ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਦੁਬਾਰਾ ਪੰਜਾਬ ਵਿੱਚ ਸਰਕਾਰ ਬਣਾਏਗੀ।
 

-kuldeepsinghdhaliwal-aappunjab-bjp-punjabpolitics-punjabnews



TOP HEADLINES


ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 27 ਨਵੰਬਰ ਨੂੰ ਪੱਲਣਪੁ
ਮਾਲੇਰਕੋਟਲਾ ਵਿੱਚ ਨਸ਼ਾ ਤਸਕਰ ਦੇ ਨਾਜਾਇਜ਼ ਅੱਡੇ 'ਤੇ ਚੱਲਿਆ ਬੁ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਲਾਭਪਾਤਰੀਆਂ ਨੂੰ
ਸੰਵਿਧਾਨ ਸੱਤਾ ਤੋਂ ਕਿਤੇ ਵੱਡਾ ਹੈ, ਇਸ ਦੀ ਰੱਖਿਆ ਲਈ ਦੇਸ਼ ਵਾਸ
Constitution Is Far Greater Than Power; People Must Un
*ਖੇਲੋ ਇੰਡੀਆ ਯੂਥ ਗੇਮਜ਼-2026: ਪੰਜਾਬ ਦੀਆਂ ਸਾਫ਼ਟਬਾਲ ਅਤੇ ਹਾ
ਪੰਜਾਬ ਨੂੰ ਬਚਾਉਣ ਅਤੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਉਦਯੋ
ਆਪ ਹੋਈ 14 ਸਾਲ ਦੀ, ਸਾਨੂੰ ਸਿਆਸਤ ਬਦਲ ਨਹੀਂ ਸਕੀ, ਅਸੀਂ ਸਿਆਸਤ
ਇੰਨੋਸੈਂਟ ਹਾਰਟਸ ਵਿੱਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਮ
ਮੋਗਾ ਦੀ ‘ਖੁਸ਼ਹਾਲ ਪੰਜਾਬ’ ਰੈਲੀ ਵਿੱਚ ‘ਆਪ’ ਦਾ ਸ਼ਕਤੀ ਪ੍ਰਦਰਸ
​ਮੋਗਾ ਵਿਖੇ ਆਪ ਪਾਰਟੀ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਉਮੜਿਆ ਪੰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਬੇਸ਼ਨਰੀ ਆਈ.ਪੀ.ਐਸ. ਅਧ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ ਦੂਜੀ ਤਿਮਾਹੀ ਦੌ
*ਪੰਜਾਬ ਖੇਡ ਵਿਭਾਗ ਵੱਲੋਂ 2 ਦਸੰਬਰ ਨੂੰ 'ਆਲ ਇੰਡੀਆ ਸਿਵਲ ਸਰਵਿ
*ਪੰਜਾਬ ਸਰਕਾਰ ਵੱਲੋਂ ਨਗਰ ਨਿਗਮ/ਨਗਰ ਪਾਲਿਕਾ ਦੀਆਂ ਮੁੜ ਚੋਣਾਂ
*ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ
ਈ. ਡੀ. ਵੱਲੋਂ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰ
ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵ
*ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53226927

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us