ਆਪ ਹੋਈ 14 ਸਾਲ ਦੀ, ਸਾਨੂੰ ਸਿਆਸਤ ਬਦਲ ਨਹੀਂ ਸਕੀ, ਅਸੀਂ ਸਿਆਸਤ ਨੂੰ ਬਦਲ ਦਿੱਤਾ- ਕੇਜਰੀਵਾਲ

Nov26,2026 | Jagrati Lahar Bureau | New Delhi/chandigarh


ਸਾਡੇ ਉੱਤੇ ਬਹੁਤ ਸਵਾਲ ਖੜ੍ਹੇ ਹੋਏ, ਪਰ ਅਸੀਂ ਟਿਕੇ ਵੀ ਰਹੇ ਅਤੇ ਦੇਸ਼ ਦਾ ਦਿਲ ਵੀ ਜਿੱਤਿਆ- ਕੇਜਰੀਵਾਲ
ਦਿੱਲੀ-ਪੰਜਾਬ ਵਿੱਚ ਸਰਕਾਰ ਬਣਾਈ, ਜੰਮੂ-ਕਸ਼ਮੀਰ ਤੋਂ ਗੋਆ-ਗੁਜਰਾਤ ਤੱਕ ਲੋਕਾਂ ਦਾ ਪਿਆਰ ਮਿਲਿਆ- ਕੇਜਰੀਵਾਲ
ਅਸੀਂ ਦਿੱਲੀ-ਪੰਜਾਬ ਵਿੱਚ ਦਿਖਾਇਆ ਕਿ ਇਮਾਨਦਾਰ ਸਿਆਸਤ ਦਾ ਅਸਰ ਲੋਕਾਂ ਦੀ ਜ਼ਿੰਦਗੀ ਵਿੱਚ ਕਿਵੇਂ ਪੈਂਦਾ ਹੈ- ਮਨੀਸ਼ ਸਿਸੋਦੀਆ
ਅਸੀਂ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਸ਼ਾਨਦਾਰ ਸਿੱਖਿਆ-ਸਿਹਤ, ਰੁਜ਼ਗਾਰ, ਕਿਸਾਨਾਂ ਨੂੰ ਪੂਰਾ ਮੁੱਲ, ਧੀਆਂ ਨੂੰ ਸੁਰੱਖਿਆ ਮਿਲੇ- ਮਨੀਸ਼ ਸਿਸੋਦੀਆ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵੱਡੇ ਆਗੂਆਂ ਨੇ ਪਾਰਟੀ ਦੇ 14ਵੇਂ ਸਥਾਪਨਾ ਦਿਵਸ 'ਤੇ ਸਾਰੇ ਵਰਕਰਾਂ ਅਤੇ ਸਮਰਥਕਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ 14 ਸਾਲ ਦੀ ਹੋ ਗਈ ਹੈ। ਇਨ੍ਹਾਂ 14 ਸਾਲਾਂ ਵਿੱਚ ਸਾਨੂੰ ਸਿਆਸਤ ਬਦਲ ਨਹੀਂ ਸਕੀ, ਪਰ ਅਸੀਂ ਸਿਆਸਤ ਨੂੰ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਾਰਟੀ ਦੀ ਸਥਾਪਨਾ ਕੀਤੀ ਸੀ, ਉਦੋਂ ਸਾਡੇ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਸਨ, ਪਰ ਅਸੀਂ ਟਿਕੇ ਵੀ ਰਹੇ ਅਤੇ ਦੇਸ਼ ਦਾ ਦਿਲ ਵੀ ਜਿੱਤਿਆ। ਅਸੀਂ ਦਿੱਲੀ-ਪੰਜਾਬ ਵਿੱਚ ਸਰਕਾਰ ਬਣਾਈ। ਜੰਮੂ-ਕਸ਼ਮੀਰ ਤੋਂ ਲੈ ਕੇ ਗੋਆ-ਗੁਜਰਾਤ ਤੱਕ ਲੋਕਾਂ ਦਾ ਆਸ਼ੀਰਵਾਦ ਅਤੇ ਪਿਆਰ ਮਿਲਿਆ।
ਅਰਵਿੰਦ ਕੇਜਰੀਵਾਲ ਨੇ 'ਐਕਸ' 'ਤੇ ਕਿਹਾ ਕਿ ਅੱਜ ਸਾਡੀ ਪਾਰਟੀ ਦਾ ਸਥਾਪਨਾ ਦਿਵਸ ਹੈ। ਅਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਜਦੋਂ ਪਾਰਟੀ ਬਣੀ ਸੀ ਤਾਂ ਸਾਡੇ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਸਨ। ਕੀ ਅਸੀਂ ਕੁਝ ਕਰ ਸਕਾਂਗੇ? ਇਹ ਪਾਰਟੀ ਕਿੰਨੇ ਦਿਨ ਟਿਕੇਗੀ? ਭਲਾ ਇਨ੍ਹਾਂ ਲੋਕਾਂ ਨੂੰ ਸਿਆਸਤ ਦੀ ਕੀ ਸਮਝ ਹੈ? ਪਰ ਅਸੀਂ ਟਿਕੇ ਵੀ ਰਹੇ ਅਤੇ ਪੂਰੇ ਦੇਸ਼ ਦਾ ਦਿਲ ਵੀ ਜਿੱਤਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਸਰਕਾਰ ਬਣਾਈ, ਪੰਜਾਬ ਵਿੱਚ ਸਰਕਾਰ ਬਣਾਈ, ਜੰਮੂ-ਕਸ਼ਮੀਰ ਤੋਂ ਲੈ ਕੇ ਗੋਆ-ਗੁਜਰਾਤ ਤੱਕ ਸਾਨੂੰ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਅਤੇ ਪਿਆਰ ਮਿਲਿਆ। ਅਸੀਂ ਕੰਮ ਦੀ ਸਿਆਸਤ ਕੀਤੀ, ਸਿੱਖਿਆ ਅਤੇ ਸਿਹਤ 'ਤੇ ਗੱਲ ਕੀਤੀ। ਸਾਨੂੰ ਸਿਆਸਤ ਬਦਲ ਨਹੀਂ ਸਕੀ, ਸਗੋਂ ਅਸੀਂ ਸਿਆਸਤ ਨੂੰ ਬਦਲ ਦਿੱਤਾ। ਅਜੇ ਬਹੁਤ ਕੁਝ ਕਰਨਾ ਹੈ। ਦੇਸ਼ ਲਈ ਬਹੁਤ ਕੰਮ ਕਰਨਾ ਹੈ। ਅਸੀਂ ਨਾ ਡਰਾਂਗੇ ਨਾ ਪਿੱਛੇ ਹਟਾਂਗੇ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਸਾਡੇ ਸਮਰਥਕਾਂ ਨੂੰ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।
ਉਧਰ, ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 'ਤੇ ਦੇਸ਼ ਭਰ ਦੇ ਸਾਰੇ ਸਾਥੀਆਂ, ਵਲੰਟੀਅਰਾਂ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ 2011 ਵਿੱਚ ਦਿੱਲੀ ਦੀਆਂ ਸੜਕਾਂ 'ਤੇ ਉੱਤਰੇ ਆਮ ਲੋਕਾਂ ਨੇ ਇੱਕ ਸਿੱਧੀ ਗੱਲ ਕਹੀ ਸੀ ਕਿ ਸਿਆਸਤ ਬਦਲੇ ਬਿਨਾਂ ਦੇਸ਼ ਨਹੀਂ ਬਦਲੇਗਾ। ਉਸੇ ਅੰਦੋਲਨ ਤੋਂ 2012 ਵਿੱਚ ਅੱਜ ਦੇ ਦਿਨ ਆਮ ਆਦਮੀ ਪਾਰਟੀ ਬਣੀ। ਦੇਸ਼ ਭਰ ਦੇ ਹਜ਼ਾਰਾਂ ਸਾਥੀਆਂ ਨੇ ਆਪਣੀ ਮਿਹਨਤ ਨਾਲ ਇਸ ਸਫ਼ਰ ਨੂੰ ਅੱਗੇ ਵਧਾਇਆ। ਦਿੱਲੀ ਅਤੇ ਪੰਜਾਬ ਵਿੱਚ ਅਸੀਂ ਦਿਖਾਇਆ ਕਿ ਇਮਾਨਦਾਰ ਸਿਆਸਤ ਦਾ ਅਸਰ ਲੋਕਾਂ ਦੀ ਜ਼ਿੰਦਗੀ ਵਿੱਚ ਕਿਵੇਂ ਦਿਖਦਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਬਿਹਤਰ ਪੜ੍ਹਾਈ ਮਿਲੀ, ਹਸਪਤਾਲਾਂ ਵਿੱਚ ਇਲਾਜ ਬਿਹਤਰ ਹੋਇਆ, ਬਿਜਲੀ-ਪਾਣੀ ਦੇ ਬਿੱਲਾਂ ਵਿੱਚ ਪਰਿਵਾਰਾਂ ਨੂੰ ਰਾਹਤ ਮਿਲੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਹੋਈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਅਸੀਂ ਫਿਰ ਸੰਕਲਪ ਲੈਂਦੇ ਹਾਂ ਕਿ ਅਸੀਂ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਦੁਨੀਆ ਦੀਆਂ ਸਭ ਤੋਂ ਸ਼ਾਨਦਾਰ ਯੂਨੀਵਰਸਿਟੀਆਂ ਅਤੇ ਕਾਲਜ ਹੋਣ ਅਤੇ ਪਿੰਡ ਦੇ ਇੱਕ ਸਾਧਾਰਨ ਪਰਿਵਾਰ ਦਾ ਬੱਚਾ ਵੀ ਸਭ ਤੋਂ ਸ਼ਾਨਦਾਰ ਸਿੱਖਿਆ ਲੈ ਸਕੇ। ਜਿੱਥੇ ਸਾਡੇ ਨੌਜਵਾਨ ਆਪਣੀ ਸੋਚ ਅਤੇ ਮਿਹਨਤ ਨਾਲ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਕੰਪਨੀਆਂ ਖੜ੍ਹੀਆਂ ਕਰਨ ਅਤੇ ਆਪਣੇ ਹੀ ਦੇਸ਼ ਵਿੱਚ ਲੱਖਾਂ ਲੋਕਾਂ ਲਈ ਚੰਗੇ ਰੁਜ਼ਗਾਰ ਪੈਦਾ ਕਰਨ। ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿਸ ਦੇ ਪਿੰਡ ਅਤੇ ਸ਼ਹਿਰ ਦੁਨੀਆ ਦੀਆਂ ਸਭ ਤੋਂ ਸਾਫ਼-ਸੁਥਰੀਆਂ ਅਤੇ ਸੁੰਦਰ ਥਾਵਾਂ ਵਿੱਚ ਗਿਣੇ ਜਾਣ। ਜਿੱਥੇ ਕਿਸਾਨ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਮਿਲੇ, ਧੀਆਂ ਬੇਫ਼ਿਕਰ ਹੋ ਕੇ ਕਿਤੇ ਵੀ ਆ-ਜਾ ਸਕਣ ਅਤੇ ਕਿਸੇ ਪਰਿਵਾਰ ਨੂੰ ਇਲਾਜ ਲਈ ਆਪਣੀ ਜ਼ਿੰਦਗੀ ਭਰ ਦੀ ਬੱਚਤ ਨਾ ਲਾਉਣੀ ਪਵੇ।
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਸਾਡਾ ਸੁਪਨਾ ਹੈ ਕਿ ਦੁਨੀਆ ਭਾਰਤ ਦੀ ਤਰੱਕੀ ਦੀ ਮਿਸਾਲ ਦੇਵੇ ਅਤੇ ਦੇਸ਼ ਦਾ ਹਰ ਨਾਗਰਿਕ ਉਸ ਤਰੱਕੀ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰੇ। ਹਰ ਬੱਚੇ ਨੂੰ ਭਰੋਸਾ ਹੋਵੇ ਕਿ ਉਸ ਦਾ ਸੁਪਨਾ ਕਿੰਨਾ ਵੀ ਵੱਡਾ ਹੋਵੇ, ਉਸ ਨੂੰ ਪੂਰਾ ਕਰਨ ਦਾ ਮੌਕਾ ਉਸ ਨੂੰ ਆਪਣੇ ਹੀ ਦੇਸ਼ ਵਿੱਚ ਮਿਲੇਗਾ। ਇਸੇ ਭਾਰਤ ਨੂੰ ਬਣਾਉਣ ਲਈ ਅਸੀਂ ਸਿਆਸਤ ਵਿੱਚ ਕਦਮ ਰੱਖਿਆ ਸੀ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਕਰਦੇ ਹੋਏ ਪੂਰੀ ਇਮਾਨਦਾਰੀ ਅਤੇ ਤਾਕਤ ਨਾਲ ਕੰਮ ਕਰਦੇ ਰਹਾਂਗੇ।

-aamaadmiparty-aapfoundationday-arvindkejriwal-manishsisodia-aap14years



TOP HEADLINES


*ਕਮਲਜੀਤ ਕੜਵਲ ਦੀ ਅਗਵਾਈ ਹੇਠ ਵਾਰਡ ਨੰਬਰ 44 ਤੀਜੇ ਦਿਨ ‘ਜਵਾਨੀ
ਸੁਰੇਂਦਰ ਲਾਂਬਾ ਨੇ ਸੰਗਰੂਰ ਦੇ ਨਵੇਂ ਐੱਸ.ਐੱਸ.ਪੀ. ਵਜੋਂ ਅਹੁਦ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਸਾਰੀਆਂ 520
*ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵ
ਬਾਗਬਾਨੀ ਮੰਤਰੀ ਮੋਹਿੰਦਰ ਭਗਤ ਵੱਲੋਂ ਲਾਢੋਵਾਲ ’ਚ ਬਾਗਬਾਨੀ ਵਿਕ
ਰਾਮ ਚੰਦਰ ਨੂੰ ਮਿਲਿਆ ਵੱਕਾਰੀ ‘ਕਰਮਵੀਰ ਚੱਕਰ (ਸਿਲਵਰ)’ ਐਵਾਰਡ,
*ਮਾਨ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ; ਦੇਸ਼ ਵ
ਮੋਗਾ 'ਚ 'ਖੁਸ਼ਹਾਲ ਪੰਜਾਬ ਮਹਾਂ ਰੈਲੀ' ਦੀ ਇਤਿਹਾਸਕ ਸਫ਼ਲਤਾ ਲਈ
ਲੋਕ ਨਿਰਮਾਣ ਮੰਤਰੀ ਵੱਲੋਂ ਸੂਬੇ ਭਰ ਦੇ ਸਾਰੇ ਪੁਲਾਂ ਦੇ ਵਿਆਪਕ
ਇੰਨੋਸੈਂਟ ਹਾਰਟਸ ਵਿੱਚ ‘ਵਿਵੇਸ਼ਸ ਵਾਈਬ੍ਰੈਂਸ 2026–27’ ਦਾ ਆਯੋ
*ਰੂਸੀ ਫ਼ੌਜ ਵਿੱਚ ਧੱਕੇ ਨਾਲ ਭਰਤੀ ਕੀਤੇ ਜਾਣ ਤੋਂ ਬਾਅਦ ਯੂਕਰੇਨ
ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਨੂੰ ਦਿੱਤੀ ਇਕ ਹੋਰ ਵੱਡੀ ਸੌਗ
ਬਠਿੰਡਾ ਕਾਊਂਟਰ ਇੰਟੈਲੀਜੈਂਸ ਵੱਲੋਂ ਜਾਸੂਸੀ ਨੈੱਟਵਰਕ ਦਾ ਪਰਦਾਫ
ਪਟਿਆਲਾ ਸਥਿਤ ਮਾਤਾ ਕਾਲੀ ਮੰਦਰ ਤਿਆਰ, 13 ਦਸੰਬਰ ਨੂੰ ਹੋਵੇਗਾ ਉ
*मोगा में मंच से ‘मावां-धियां सत्कार योजना’ की लाभार्थ
ਮੋਗਾ ਵਿੱਚ ਸਟੇਜ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਲਾਭਪ
ਮੋਗਾ ਮਹਾਂ ਰੈਲੀ ਨੇ ਤੋੜੇ ਸਾਰੇ ਰਿਕਾਰਡ, ਸਪੀਕਰ ਕੁਲਤਾਰ ਸਿੰਘ
*ਖੁਸ਼ਹਾਲ ਪੰਜਾਬ ਮੋਗਾ ਰੈਲੀ ਵਿੱਚ 2 ਲੱਖ ਲੋਕਾਂ ਦਾ ਰਿਕਾਰਡ ਇਕ
ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 27 ਨਵੰਬਰ ਨੂੰ ਪੱਲਣਪੁ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53245435

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us