ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹਰ ਸਵਾਲ ਦਾ ਜਵਾਬ ਸਦਨ ਵਿੱਚ ਦੇਣਗੇ, ਰਾਹੁਲ ਗਾਂਧੀ ਚਰਚਾ ਤੋਂ ਡਰ ਕੇ ਨਾ ਭੱਜਣ - ਢਿੱਲੋਂ

Aug11,2026 | Jagrati Lahar Bureau | Chandigarh

➖ ਰਾਹੁਲ ਗਾਂਧੀ ਦਾ ਸਿਆਸੀ ਡਰਾਮਾ ਬੇਨਕਾਬ, ਕਾਂਗਰਸ ਸੰਸਦ ਵਿੱਚ ਚਰਚਾ ਤੋਂ ਭੱਜ ਰਹੀ

➖  ਝਾਰਖੰਡ 'ਚ ਵਿਦਿਆਰਥੀਆਂ 'ਤੇ ਹੋਏ ਅੱਤਿਆਚਾਰ 'ਤੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ 'ਤੇ ਉੱਠੇ ਸਵਾਲ

➖ ਸੰਸਦ ਦਾ ਸਮਾਂ ਅਤੇ ਜਨਤਾ ਦਾ ਪੈਸਾ ਬਰਬਾਦ ਕਰਨਾ ਕਾਂਗਰਸ ਦੀ ਗੈਰ-ਜ਼ਿੰਮੇਵਾਰਾਨਾ ਰਾਜਨੀਤੀ: ਭਾਜਪਾ ਪ੍ਰਧਾਨ 

➖ ਝਾਰਖੰਡ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ ਅਤੇ ਪੁਲਿਸ ਕਾਰਵਾਈ ਬੇਹੱਦ ਚਿੰਤਾਜਨਕ: ਕੇਵਲ ਢਿੱਲੋਂ

➖ ਪੰਜਾਬ ਦੀ 'ਆਪ' ਸਰਕਾ ਆਪਣੇ ਹੱਕ ਮੰਗਣ ਵਾਲੇ ਨੌਜਵਾਨਾਂ, ਮੁਲਾਜ਼ਮਾਂ ਸਮੇਤ ਹਰ ਵਰਗ 'ਤੇ ਵਰ੍ਹਾ  ਰਹੀ ਹੈ ਡੰਡੇ  : ਢਿੱਲੋਂ 


ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਆਗੂ ਲੋਕਾਂ ਦੇ ਮੁੱਦਿਆਂ ’ਤੇ ਸਿਰਫ਼ ਰਾਜਨੀਤੀ ਅਤੇ ਹੰਗਾਮਾ ਕਰਨਾ ਜਾਣਦੇ ਹਨ, ਜਦਕਿ ਜਦੋਂ ਸੰਸਦ ਵਿੱਚ ਗੰਭੀਰ ਮੁੱਦਿਆਂ ’ਤੇ ਬਹਿਸ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਹ ਚਰਚਾ ਤੋਂ ਭੱਜਦੇ ਨਜ਼ਰ ਆਉਂਦੇ ਹਨ।

ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ, ਪਰ ਰਾਹੁਲ ਗਾਂਧੀ ਸੰਸਦ ਦੇ ਅੰਦਰ ਚਰਚਾ ਕਰਨ ਦੀ ਬਜਾਏ ਸੰਸਦ ਦੇ ਬਾਹਰ ਰੌਲਾ ਪਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਇੱਕ-ਇੱਕ ਮਿੰਟ ਅਤੇ ਦੇਸ਼ ਦੇ ਲੋਕਾਂ ਦਾ ਇੱਕ-ਇੱਕ ਰੁਪਇਆ ਕੀਮਤੀ ਹੈ। ਸੰਸਦ ਦੀ ਕਾਰਵਾਈ ਨੂੰ ਰੋਕ ਕੇ ਜਨਤਾ ਦੇ ਪੈਸੇ ਅਤੇ ਕੀਮਤੀ ਸਮੇਂ ਦੀ ਬਰਬਾਦੀ ਕਰਨਾ ਕਾਂਗਰਸ ਦੀ ਗੈਰ-ਜ਼ਿੰਮੇਵਾਰਾਨਾ ਰਾਜਨੀਤੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਵਾਰ-ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਰਹੇ ਸਨ, ਤਾਂ ਕੱਲ ਜਦੋਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਗ੍ਰਹਿ ਮੰਤਰੀ ਸੰਸਦ ਵਿੱਚ ਹਰ ਮੁੱਦੇ ’ਤੇ ਹਰ ਪ੍ਰਸ਼ਨ ਦਾ ਜਵਾਬ ਦੇਣ ਲਈ ਤਿਆਰ ਹਨ। ਇਸ ਦੇ ਬਾਵਜੂਦ ਕਾਂਗਰਸ ਸੰਸਦ ਦੇ ਅੰਦਰ ਚਰਚਾ ਕਰਨ ਤੋਂ ਪਿੱਛੇ ਹਟਦਿਆਂ ਵਾਕਆਊਟ ਕਰ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਮਕਸਦ ਮੁੱਦਿਆਂ ਦਾ ਹੱਲ ਨਹੀਂ, ਸਗੋਂ ਸਿਆਸੀ ਹੰਗਾਮਾ ਕਰਨਾ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਝਾਰਖੰਡ ਦੇ ਰਾਂਚੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਹੋਈ ਪੁਲਿਸ ਕਾਰਵਾਈ ’ਤੇ ਵੀ ਸਖ਼ਤ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾ ਰਹੇ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਉਹ ਬੇਹੱਦ ਚਿੰਤਾਜਨਕ ਹਨ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੋਕਣ ਲਈ ਕੰਡਿਆਲੀ ਤਾਰਾਂ, ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਅਤੇ ਲਾਠੀਚਾਰਜ ਵਰਗੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। 

ਸ੍ਰੀ ਢਿੱਲੋਂ ਨੇ ਸਵਾਲ ਕੀਤਾ ਕਿ ਝਾਰਖੰਡ ਵਿੱਚ ਕਾਂਗਰਸ ਦੀ ਭਾਈਵਾਲੀ ਸਰਕਾਰ ਹੈ, ਇਸ ਮਾਮਲੇ ਉਪਰ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਰਾਂਚੀ ਮੁੱਦੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਸਿਰਫ਼ ਸਿਆਸੀ ਲਾਭ ਲਈ ਕਰਨਾ ਅਤੇ ਜਿੱਥੇ ਆਪਣੇ ਸਿਆਸੀ ਸਾਥੀਆਂ ਦੀ ਸਰਕਾਰ ਹੋਵੇ ਉੱਥੇ ਚੁੱਪ ਰਹਿਣਾ ਦੋਗਲੀ ਰਾਜਨੀਤੀ ਦੀ ਮਿਸਾਲ ਹੈ।

ਪ੍ਰਧਾਨ ਢਿੱਲੋਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਨੌਜਵਾਨਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਅਧਿਆਪਕਾਂ ਸਮੇਤ ਵੱਖ-ਵੱਖ ਵਰਗ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਸਰਕਾਰ ਡੰਡੇ ਵਰਾਉਂਦੀ ਹੈ। ਪੰਜਾਬ ਵਿੱਚ ਪੇਪਰ ਲੀਕ ਵਰਗੇ ਗੰਭੀਰ ਮਾਮਲਿਆਂ ਨੇ ਨੌਜਵਾਨਾਂ ਦੇ ਭਵਿੱਖ ਅਤੇ ਸਰਕਾਰੀ ਭਰਤੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕੀਤੇ ਹਨ।

ਸ੍ਰੀ ਢਿੱਲੋਂ ਨੇ ਕਿਹਾ ਕਿ ਕਾਂਗਰਸ, ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਕੇਂਦਰ ਸਿਰਫ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸਰਕਾਰ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ, ਪਰ ਦੇਸ਼ ਦੇ ਵਿਕਾਸ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਰਚਨਾਤਮਕ ਚਰਚਾ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਸ੍ਰੀ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਝਾਰਖੰਡ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਚੱਟਾਨ ਵਾਂਗ ਖੜ੍ਹੀ ਹੈ ਅਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ।

ਉਨ੍ਹਾਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸੰਸਦ ਵਿੱਚ ਬਹਿਸ ਤੋਂ ਨਾ ਭੱਜਣ ਅਤੇ ਝਾਰਖੰਡ ਵਿੱਚ ਵਿਦਿਆਰਥੀਆਂ ਨਾਲ ਹੋਈ ਕਾਰਵਾਈ ਬਾਰੇ ਆਪਣੀ ਚੁੱਪੀ ਤੋੜਨ।

-kewaldhillon-rahulgandhi-amitshah-bjppunjab-parliamentdebate-jharkhandstudents-punjabpolitics



TOP HEADLINES


2027 ਦੇ ਮੈਨੀਫੈਸਟੋ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ; ਲੋਕ ਅਤੇ ਆਗੂ
*ਪੰਜਾਬ ਵਿੱਚ ਦਹਾਕਿਆਂ ਪਿੱਛੋਂ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ
*over 85,000 Children Visit Chhatbir Zoo In 8 Months;
ਅੱਠ ਮਹੀਨਿਆਂ ਵਿੱਚ 85,000 ਤੋਂ ਵੱਧ ਬੱਚੇ ਛੱਤਬੀੜ ਚਿੜੀਆਘਰ ਦੇ
ਬਠਿੰਡਾ ਤੋਂ ਲਾਪਤਾ ਵਿਅਕਤੀ ਦੀ ਜੀਵਨ ਸਿੰਘ ਵਾਲਾ ਡਰੇਨ ਚੋਂ ਮਿਲ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ
ਮੁੱਖ ਮੰਤਰੀ ਦੀ ਰਿਹਾਇਸ਼ ਤੇ Pca ਸਟੇਡੀਅਮ ਨੂੰ ਬੰਬ ਨਾਲ ਉਡਾਉਣ
*ਖੰਨਾ ਪੁਲਿਸ ਦਾ ਡਬਲ ਐਕਸ਼ਨ, ਜਾਇਦਾਦਾਂ ’ਤੇ ਕਾਰਵਾਈ ਅਤੇ ਟਿਕ
*ਖੰਨਾ ਸ਼ਹਿਰ ਦੇ 33 ਵਾਰਡਾਂ ’ਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ
ਵਾਇਰਲ ਬੁਖਾਰ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ, ਲੱਛਣ ਨਜ਼ਰ ਆਉਣ
ਡਿਪਟੀ ਕਮਿਸ਼ਨਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਪੋਰਟਲ
*ਸੈਂਟਰਲ ਗ੍ਰਾਊਂਡ ਵਾਟਰ ਬੋਰਡ ਦਾ ਡਾਟਾ ਇਸ ਗੱਲ ਦਾ ਸਬੂਤ ਹੈ ਕਿ
Abvp ਦੀ ਜਿੱਤ 'ਤੇ Aap/asap ਦਾ ਵੱਡਾ ਸਵਾਲ: ਵਿਵਾਦਿਤ ਦਸਤਾਵੇ
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂ
*ਕਿਸ਼ੋਰ ਅਵਸਥਾ ਵਿੱਚ ਮੂਡ ਸਵਿੰਗ ਜਾਂ ਕਿਸੇ ਵੱਡੇ ਖ਼ਤਰੇ ਦਾ ਸ਼
ਵੜਿੰਗ ਵਿਦ ਵਾਰੀਅਰਜ਼ : ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦੀ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਸ਼ਹੀਦ ਭਗਤ ਸਿੰਘ
ਕੇਵਲ ਸਿੰਘ ਢਿੱਲੋਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸੁਣਿਆ ਪ੍

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51628125

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us