ਭਾਜਪਾ ਦੇ ਇਸ਼ਾਰੇ 'ਤੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਤੇ ਹੋਰ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਪੰਜਾਬ ਨੂੰ ਬਦਨਾਮ ਕਰਨ ਲਈ ਚਲਾ ਰਹੇ ਮੁਹਿੰਮ: ਬਲਤੇਜ ਪੰਨੂ

Aug11,2026 | Jagrati Lahar Bureau | Chandigarh

 
ਲਾਇਕਸਅਤੇ 'ਵਿਊਜ਼ਬਟੋਰਨ ਲਈ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਝੂਠ ਫੈਲਾਇਆ ਜਾ ਰਿਹਾ ਹੈ :ਬਲਤੇਜ ਪੰਨੂ
 
ਜਦੋਂ ਗੁਜਰਾਤ ਤੋਂ ਬਰਾਮਦ ਹਜ਼ਾਰਾਂ ਕਿੱਲੋ ਨਸ਼ੇ ਬਾਰੇ ਖ਼ਬਰਾਂ ਸਾਹਮਣੇ ਆਈਆਂ ਉਦੋਂ ਇਹ ਨੇਤਾ ਅਤੇ ਸੈਲੀਬ੍ਰਿਟੀ ਚੁੱਪ ਕਿਉਂ ਸਨ?ਬਲਤੇਜ ਪੰਨੂ
 
ਜਿਸ ਪਾਰਟੀ ਨੇ ਭੱਜੀ ਨੂੰ ਇੱਜ਼ਤ ਬਖ਼ਸ਼ ਕੇ ਰਾਜ ਸਭਾ ਦੀ ਕੁਰਸੀ 'ਤੇ ਬਠਾਇਆਉਸੇ ਦੀ ਪਿੱਠ ਵਿੱਚ ਛੁਰਾ ਘੋਪ ਕੇ ਉਹ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਗਏ:ਬਲਤੇਜ ਪੰਨੂ
 
ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ 2007 ਤੋਂ 2017 ਦਰਮਿਆਨ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਸ਼ੁਰੂ ਹੋਇਆਮਾਨ ਸਰਕਾਰ ਇਸ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ:ਪੰਨੂ
 
ਪੰਨੂ ਦਾ ਭੱਜੀ ਨੂੰ ਸਵਾਲ- ਮਾਨ ਸਰਕਾਰ ਪਿੰਡਾਂ ਵਿੱਚ ਖੇਡ ਮੈਦਾਨ ਬਣਾ ਰਹੀ ਹੈਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਜਾ ਰਿਹਾਤੁਸੀਂ ਖਿਡਾਰੀ ਹੁੰਦਿਆਂ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀ ਯੋਗਦਾਨ ਪਾਇਆ?
 
 
ਚੰਡੀਗੜ੍ਹ 11 ਅਗਸਤ
 
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅਤੇ ਹੋਰ ਸੈਲੀਬ੍ਰਿਟੀਜ਼ ਵੱਲੋਂ ਸੋਸ਼ਲ ਮੀਡੀਆ 'ਤੇ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਭੱਜੀ ਨੂੰ ਇੱਜ਼ਤ ਬਖ਼ਸ਼ ਕੇ ਰਾਜ ਸਭਾ ਦੀ ਕੁਰਸੀ 'ਤੇ ਬਠਾਇਆਉਸੇ ਨਾਲ ਪਿੱਠ ਵਿੱਚ ਛੁਰਾ ਘੋਪ ਕੇ ਉਹ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਹਨ। ਅੱਜ ਇਹ ਬਿਕਾਊ  ਨੇਤਾ ਤੇ ਸੈਲੀਬ੍ਰਿਟੀਜ਼ ਭਾਜਪਾ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਰੋਸੇ ਗਏ ਝੂਠ ਦੇ ਪੁਲੰਦੇ ਨੂੰ ਅੱਖਾਂ ਮੀਚ ਕੇ ਵਾਇਰਲ ਕਰਕੇ ਪੰਜਾਬਪੰਜਾਬ ਪੁਲਿਸ ਅਤੇ ਸਰਕਾਰ ਦੀ ਪਿੱਠ 'ਚ ਖੰਜਰ ਮਾਰਨ ਦੀ ਗੰਦੀ ਸਾਜ਼ਿਸ਼ ਰਚ ਰਹੇ ਹਨ।
 
ਮੰਗਲਵਾਰ ਨੂੰ ਇੱਕ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਜਿਸ ਵੀਡੀਓ ਨੂੰ ਹਰਭਜਨ ਭੱਜੀ ਅਤੇ ਸੋਨੂ ਸੂਦ ਵਰਗੇ ਸੈਲੀਬ੍ਰਿਟੀਜ਼ ਵੱਲੋਂ ਪੰਜਾਬ ਦਾ ਦੱਸ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਹਾ ਹੈ,ਉਹ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਬਿਨਾਂ ਕੋਈ ਤੱਥ ਜਾਣੇਸਿਰਫ਼ 'ਲਾਇਕਸਅਤੇ 'ਵਿਊਜ਼ਬਟੋਰਨ ਲਈ ਅਜਿਹੀ ਬੋਗਸ ਵੀਡੀਓ ਪਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
 
ਪੰਨੂ ਨੇ ਸਵਾਲ ਕੀਤਾ ਕਿ ਜਦੋਂ ਮੁੰਦਰਾ ਪੋਰਟ (ਗੁਜਰਾਤ) ਤੋਂ ਬਰਾਮਦ ਹਜ਼ਾਰਾਂ ਕਿੱਲੋ ਨਸ਼ੇ ਬਾਰੇਜਿਸ ਬਾਰੇ ਖ਼ਬਰਾਂ ਆਈਆਂ ਸਨ ਕਿ ਉਸਨੂੰ ਚੂਹੇ ਖਾ ਗਏਉਦੋਂ ਇਹ ਨੇਤਾ ਅਤੇ ਸੈਲੀਬ੍ਰਿਟੀ ਚੁੱਪ ਕਿਉਂ ਹਨਨਸ਼ਾ ਅੱਜ ਇੱਕ ਵਿਸ਼ਵ ਵਿਆਪੀ ਸਮੱਸਿਆ ਹੈਜਿਸ ਵਿਰੁੱਧ ਐਫਬੀਆਈ ਦੇ 'ਓਪਰੇਸ਼ਨ ਹਾਰਡ ਬਾਲਵਰਗੀਆਂ ਕਾਰਵਾਈਆਂ ਵੀ ਚੱਲ ਰਹੀਆਂ ਹਨਪਰ ਪੰਜਾਬ ਵਿੱਚ ਭਾਜਪਾ ਦੀ ਚਾਲ ਹੇਠ ਆ ਕੇ ਰਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
 
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜੰਗ 'ਯੁੱਧ ਨਸ਼ਿਆਂ ਵਿਰੁੱਧਮੁਹਿੰਮ ਤਹਿਤ ਜ਼ਿਲ੍ਹਾਵਿਧਾਨ ਸਭਾਕਸਬਾ ਅਤੇ ਪਿੰਡ ਪੱਧਰ ਤੱਕ 'ਵਿਲੇਜ ਡਿਫੈਂਸ ਕਮੇਟੀਆਂਰਾਹੀਂ ਜ਼ਮੀਨੀ ਪੱਧਰ 'ਤੇ ਲੜੀ ਜਾ ਰਹੀ ਹੈ। ਸਰਹੱਦਾਂ 'ਤੇ ਐਂਟੀ-ਡਰੋਨ ਸਿਸਟਮ ਲਗਾਏ ਗਏ ਹਨ ਅਤੇ ਆਮ ਲੋਕ ਡਾਇਰੈਕਟ ਐਪ ਰਾਹੀਂ ਡੀਜੀਪੀ ਤੇ ਮੁੱਖ ਮੰਤਰੀ ਤੱਕ ਸੂਚਨਾਵਾਂ ਭੇਜ ਰਹੇ ਹਨ।
 
ਪੰਜਾਬ ਪੁਲਿਸ ਦੀ ਪਰਫਾਰਮੈਂਸ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 1 ਮਾਰਚ 2025 ਤੋਂ 9 ਅਗਸਤ 2026 ਤੱਕ ਪੰਜਾਬ ਪੁਲਿਸ ਨੇ56,267 ਮਾਮਲੇ ਦਰਜ ਕੀਤੇ ਅਤੇ 75,552 ਦੋਸ਼ੀਆਂ ਨੂੰ ਨਾਮਜ਼ਦ ਕੀਤਾ। ਇਸ ਤੋਂ ਇਲਾਵਾ 3,575 ਕਿਲੋ ਹੈਰੋਇਨ, 509 ਕਿਲੋ ਸਮੈਕ, 880 ਕਿਲੋ ਅਫ਼ੀਮ, 43,271 ਕਿਲੋ ਪੋਸਤ (ਡੋਡੇ), 95 ਕਿਲੋ ਤੋਂ ਵੱਧ ਚਰਸ ਬਰਾਮਦ ਕੀਤੀ ਅਤੇ 21 ਕਰੋੜ 71 ਲੱਖ 267 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ।
 
ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ 2007 ਤੋਂ 2017 ਦਰਮਿਆਨ ਪਿਛਲੀਆਂ ਸਰਕਾਰਾਂ ਵੇਲੇ ਸ਼ੁਰੂ ਹੋਇਆ ਸੀਜਿਸਨੇ ਪੂਰੀ ਪੀੜ੍ਹੀ ਬਰਬਾਦ ਕੀਤੀ। ਅੱਜ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਕਪਤਾਨਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਭਾਰਤੀ ਹਾਕੀ ਟੀਮ ਦੇ 9 ਖਿਡਾਰੀ ਪੰਜਾਬ ਦੇ ਨੌਜਵਾਨ ਹਨ। ਉਨ੍ਹਾਂ ਹਰਭਜਨ ਭੱਜੀ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਖੁਦ ਖਿਡਾਰੀ ਹੁੰਦਿਆਂ ਉਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀ ਯੋਗਦਾਨ ਪਾਇਆ?
 
ਪੰਨੂ ਨੇ ਪੰਜਾਬ ਦੇ ਲੋਕਾਂਪੁਲਿਸ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਯੋਧਿਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਰਕਾਰ ਅਤੇ ਪੰਜਾਬ ਦੇ ਲੋਕ ਇਸ ਮੁਹਿੰਮ ਵਿੱਚ ਪੂਰੀ ਤਰ੍ਹਾਂ ਨਾਲ ਡਟੇ ਹੋਏ ਹਨ। ਉਨ੍ਹਾਂ ਭੱਜੀ ਅਤੇ ਹੋਰਾਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਅਜਿਹੀਆਂ ਝੂਠੀਆਂ ਸਾਜ਼ਿਸ਼ਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।

-punjabpolitics-baltejpannu-harbhajansingh-punjabdrugs-yudhnashianvirudh-punjabpolice-bhagwantmann-aappunjab-punjabyouth-drugfreepunjab



TOP HEADLINES


ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ
*ਅੰਤਰਰਾਸ਼ਟਰੀ ਯੁਵਕ ਦਿਵਸ: ਪੰਜਾਬ ਪੁਲਿਸ ਨੇ ਸਟੂਡੈਂਟ ਪੁਲਿਸ ਕ
Big News : ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ
ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀ
ਨਸ਼ਾ ਤਸਕਰ ਕਰ ਰਹੇ ਡਿਜੀਟਲ ਤਕਨਾਲੋਜੀ ਦੀ ਵਰਤੋਂ; ਇੱਕ ਕਦਮ ਅੱਗ
ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਮੁੱਖ ਮੰਤਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5-ਮੰਜ਼ਿਲਾ ਸਕੂਲ ਇਮਾਰਤ ਦਾ
ਪੀਆਰ-6 ਸੜਕ ਨੂੰ ਲੈ ਕੇ ਵਸਨੀਕਾਂ ਵੱਲੋਂ ਗਮਾਡਾ ਵਿਖੇ ਰੋਸ ਪ੍ਰਦ
ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਵੱਲੋਂ ਅਮਰੀਕੀ ਖੇਤੀ
ਸ਼ਹੀਦ ਸੁਖਦੇਵ ਥਾਪਰ ਦੀ ਅਣਦੇਖੀ ਦੇ ਵਿਰੋਧ ’ਚ ਜਨਮਸਥਲੀ ’ਤੇ ਕ੍ਰ
*ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪ
ਵਿਜੀਲੈਂਸ ਬਿਊਰੋ ਵੱਲੋਂ ਜੁਲਾਈ ਦੌਰਾਨ ਰਿਸ਼ਵਤਖੋਰੀ ਦੇ 14 ਮਾਮਲ
*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਐਂਟੀ-ਰੈਗਿੰਗ
ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਰਾਜ ਖੁਰਾਕ ਕਮਿਸ਼ਨ ਵਲ
*ਭਾਰਤ ਦੀ ਸਮਾਜਿਕ, ਆਰਥਿਕ ਅਤੇ ਤਕਨੀਕੀ ਤਰੱਕੀ ਦੇ ਪਿੱਛੇ ਯੁਵਾ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ
ਬੇਅਦਬੀ ਪਾਰਟੀ ਮੁਕੰਮਲ ਤੌਰ 'ਤੇ ਈਡੀ ਪਾਰਟੀ ਅਤੇ ਈਡੀ ਦਾ ਬੁਲਾਰ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਬਿਹਤਰ ਅੱਖਾਂ ਦੀ ਦੇਖ
ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਖੋਂ ਨੂੰ ਵਿ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ 10

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51325291

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us