ਬਠਿੰਡਾ ਤੋਂ ਲਾਪਤਾ ਵਿਅਕਤੀ ਦੀ ਜੀਵਨ ਸਿੰਘ ਵਾਲਾ ਡਰੇਨ ਚੋਂ ਮਿਲੀ ਲਾਸ਼,ਕਤਲ ਦਾ ਅੰਦੇਸ਼ਾ।

Aug31,2026 | Parvinder Jit Singh | Bathinda


ਮ੍ਰਿਤਕ ਦੇ ਵਾਰਿਸਾਂ ਨੇ ਪੁਲਿਸ ਤੇ ਅਣਗਹਿਲੀ ਵਰਤਣ ਦੇ ਲਾਏ ਕਥਿਤ ਦੋਸ਼,ਉੱਚ ਪੱਧਰੀ ਜਾਂਚ ਮੰਗੀ।

ਬਠਿੰਡਾ 31 ਅਗਸਤ (ਪਰਵਿੰਦਰ ਜੀਤ ਸਿੰਘ ) ਬਠਿੰਡਾ ਸ਼ਹਿਰ ਦੇ ਇੱਕ ਮਹੱਲੇ ਚੋਂ ਕਰੀਬ 11 ਦਿਨ ਪਹਿਲਾਂ ਸ਼ੱਕੀ ਹਾਲਾਤਾਂ ਚ ਲਾਪਤਾ ਇੱਕ ਵਿਅਕਤੀ ਦੀ ਅੱਜ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਦੀ ਲੰਘਦੇ ਲਸਾੜਾ ਡਰੇਨ ਚੋਂ ਲਾਸ਼ ਮਿਲੀ ਹੈ।ਲਾਸ਼ ਦੀ ਹਾਲਤ ਤੋਂ ਜਿੱਥੇ ਉਕਤ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਅੰਦੇਸ਼ਾ ਪ੍ਰਗਟਾਇਆ ਜਾ ਰਿਹੈ ਉੱਥੇ ਵਾਰਿਸਾਂ ਮੁਤਾਬਿਕ ਇਹ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਹੈ।ਪੁਲਿਸ ਤੇ ਅਣਗਹਿਲੀ ਵਰਤਣ ਦੇ ਕਥਿਤ ਦੋਸ਼ ਲਾਉਦਿਆਂ ਉਨਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਤਲਵੰਡੀ ਸਾਬੋ ਪੁਲਿਸ ਨੂੰ ਜੀਵਨ ਸਿੰਘ ਵਾਲਾ ਡਰੇਨ ਚ ਇੱਕ ਲਾਸ਼ ਪਏ ਹੋਣ ਦਾ ਪਤਾ ਲੱਗਾ।ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਅਤੇ ਬਠਿੰਡਾ ਦੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ ਜੋ ਬਹੁਤ ਬੁਰੀ ਹਾਲਤ ਚ ਸੀ।ਸਮਾਜ ਸੇਵੀ ਸੋਨੂੰ ਮਹੇਸ਼ਵਰੀ ਮੁਤਾਬਿਕ ਮ੍ਰਿਤਕ ਦੇ ਪੈਰ ਰੱਸੀਆਂ ਨਾਲ ਬੰਨੇ ਹੋਏ ਸਨ।ਪਹਿਲੀ ਨਜ਼ਰੇ ਹੀ ਲਾਸ਼ ਦੇਖਣ ਤੋਂ ਮਾਮਲਾ ਕਤਲ ਦਾ ਲੱਗ ਰਿਹਾ ਸੀ।ਮਾਮਲੇ ਸਬੰਧੀ ਐੱਸ.ਪੀ (ਐੱਚ) ਬਠਿੰਡਾ ਮਨੋਜ ਗੋਰਸੀ ਨੇ ਦੱਸਿਆ ਕਿ 20 ਅਗਸਤ ਨੂੰ ਥਾਣਾ ਸਦਰ ਬਠਿੰਡਾ ਅਧੀਨ ਆਉਂਦੇ ਬਾਬਾ ਫਰੀਦ ਨਗਰ ਤੋਂ ਵਿਸ਼ਵਨਾਥ ਨਾਂ ਦੇ ਵਿਅਕਤੀ ਦੇ ਗੁੰਮ ਹੋਣ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅੱਜ ਉਸਦੀ ਲਾਸ਼ ਜੀਵਨ ਸਿੰਘ ਵਾਲਾ ਡਰੇਨ ਚੋਂ ਮਿਲੀ ਹੈ।ਉਨਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਮੁਤਾਬਿਕ ਪਹਿਲਾਂ ਹੀ ਦਰਜ਼ ਮਾਮਲੇ ਚ ਵਾਧਾ ਜ਼ੁਰਮ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉੱਧਰ ਮ੍ਰਿਤਕ ਵਿਸ਼ਵਨਾਥ ਦੇ ਪੁੱਤਰ ਸਕਸ਼ਮ ਨੇ ਗੱਲਬਾਤ ਦੌਰਾਨ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਸਦੇ ਪਿਤਾ ਨੂੰ 20 ਅਗਸਤ ਨੂੰ ਘਰੋਂ ਅਗਵਾ ਕੀਤਾ ਗਿਐ ਜਿਸਦੇ ਉਨਾਂ ਕੋਲ ਸਾਰੇ ਸਬੂਤ ਹਨ।ਪੁਲਿਸ ਨੂੰ ਅਗਵਾਕਾਰਾਂ ਦੇ ਨਾਮ ਤੱਕ ਦਿੱਤੇ ਗਏ ਪਰ ਬਾਵਜ਼ੂਦ ਇਸਦੇ ਪੁਲਿਸ ਨੇ ਅਣਗਹਿਲੀ ਵਰਤਦਿਆਂ ਉਨਾਂ ਨੂੰ ਲੱਭਣ ਲਈ ਕੋਈ ਠੋਸ ਕਾਰਵਾਈ ਨਹੀ ਕੀਤੀ ਕਿਉਂਕਿ ਮਾਮਲੇ ਚ ਇੱਕ ਵੱਡੀ ਟਰਾਂਸਪੋਰਟ ਕੰਪਨੀ ਦੀ ਸ਼ਮੂਲੀਅਤ ਹੈ ਜਿਸ ਕੰਪਨੀ ਚ ਉਸਦੇ ਪਿਤਾ ਮੈਨੇਜ਼ਰ ਰਹੇ ਹਨ।ਪੀੜਿਤ ਨੇ ਕਥਿਤ ਦੋਸ਼ ਲਾਉਦਿਆਂ ਕਿਹਾ ਕਿ ਅਗਰ ਪੁਲਿਸ ਨੇ ਉਸਦੇ ਪਿਤਾ ਨੂੰ ਲੱਭਣ ਚ ਗੰਭੀਰਤਾ ਦਿਖਾਈ ਹੁੰਦੀ ਤਾਂ ਸ਼ਾਇਦ ਉਹ ਬਚ ਜਾਂਦੇ।ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈਕਿ ਥਾਣਾ ਸਦਰ ਦੇ ਮੁਖੀ ਨੂੰ ਮੁਅੱਤਲ ਕਰਕੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਦਿਆਂ ਉਨਾਂ ਨੂੰ ਇਨਸਾਫ ਦਵਾਇਆ ਜਾਵੇ।

-bathinda-missingperson-murdercase-punjabpolice-jeevansinghwala



TOP HEADLINES


2027 ਦੇ ਮੈਨੀਫੈਸਟੋ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ; ਲੋਕ ਅਤੇ ਆਗੂ
*ਪੰਜਾਬ ਵਿੱਚ ਦਹਾਕਿਆਂ ਪਿੱਛੋਂ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ
*over 85,000 Children Visit Chhatbir Zoo In 8 Months;
ਅੱਠ ਮਹੀਨਿਆਂ ਵਿੱਚ 85,000 ਤੋਂ ਵੱਧ ਬੱਚੇ ਛੱਤਬੀੜ ਚਿੜੀਆਘਰ ਦੇ
ਬਠਿੰਡਾ ਤੋਂ ਲਾਪਤਾ ਵਿਅਕਤੀ ਦੀ ਜੀਵਨ ਸਿੰਘ ਵਾਲਾ ਡਰੇਨ ਚੋਂ ਮਿਲ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ
ਮੁੱਖ ਮੰਤਰੀ ਦੀ ਰਿਹਾਇਸ਼ ਤੇ Pca ਸਟੇਡੀਅਮ ਨੂੰ ਬੰਬ ਨਾਲ ਉਡਾਉਣ
*ਖੰਨਾ ਪੁਲਿਸ ਦਾ ਡਬਲ ਐਕਸ਼ਨ, ਜਾਇਦਾਦਾਂ ’ਤੇ ਕਾਰਵਾਈ ਅਤੇ ਟਿਕ
*ਖੰਨਾ ਸ਼ਹਿਰ ਦੇ 33 ਵਾਰਡਾਂ ’ਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ
ਵਾਇਰਲ ਬੁਖਾਰ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ, ਲੱਛਣ ਨਜ਼ਰ ਆਉਣ
ਡਿਪਟੀ ਕਮਿਸ਼ਨਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਪੋਰਟਲ
*ਸੈਂਟਰਲ ਗ੍ਰਾਊਂਡ ਵਾਟਰ ਬੋਰਡ ਦਾ ਡਾਟਾ ਇਸ ਗੱਲ ਦਾ ਸਬੂਤ ਹੈ ਕਿ
Abvp ਦੀ ਜਿੱਤ 'ਤੇ Aap/asap ਦਾ ਵੱਡਾ ਸਵਾਲ: ਵਿਵਾਦਿਤ ਦਸਤਾਵੇ
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂ
*ਕਿਸ਼ੋਰ ਅਵਸਥਾ ਵਿੱਚ ਮੂਡ ਸਵਿੰਗ ਜਾਂ ਕਿਸੇ ਵੱਡੇ ਖ਼ਤਰੇ ਦਾ ਸ਼
ਵੜਿੰਗ ਵਿਦ ਵਾਰੀਅਰਜ਼ : ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦੀ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਸ਼ਹੀਦ ਭਗਤ ਸਿੰਘ
ਕੇਵਲ ਸਿੰਘ ਢਿੱਲੋਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸੁਣਿਆ ਪ੍

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51628113

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us