ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਕੇਜਰੀਵਾਲ

Jul21,2026 | Jagrati Lahar Bureau | Chandigarh

ਮੈਡੀਕਲ ਜਾਂ ਲੀਗਲ ਸਹਾਇਤਾ ਲਈ 8588833548 ਨੰਬਰ 'ਤੇ ਕਾਲ ਕਰੋ, ‘ਆਪ’ ਦੀ ਟੀਮ ਤੁਰੰਤ ਮਦਦ ਕਰੇਗੀ - ਕੇਜਰੀਵਾਲ
ਤੁਸੀਂ ਸਭ ਸਾਡੇ ਬੱਚੇ ਹੋ, ਘਬਰਾਓ ਨਾ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਇਹ ਲੜਾਈ ਮਿਲ ਕੇ ਲੜਾਂਗੇ - ਕੇਜਰੀਵਾਲ
ਮੋਦੀ ਜੀ ਨੇ ਜੰਤਰ-ਮੰਤਰ 'ਤੇ ਆਪਣੇ ਹੀ ਦੇਸ਼ ਦੇ ਬੱਚਿਆਂ 'ਤੇ ਬੇਰਹਿਮੀ ਕਰਨ ਵਿੱਚ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ - ਕੇਜਰੀਵਾਲ
ਬੱਚੇ ਬੇਨਤੀ ਕਰਦੇ ਰਹੇ, ਹੱਥ ਜੋੜਦੇ ਰਹੇ ਅਤੇ ਕੋਈ ਹਮਲਾ ਵੀ ਨਹੀਂ ਕੀਤਾ, ਫਿਰ ਵੀ ਪੁਲਿਸ ਲਗਾਤਾਰ ਕੁੱਟਮਾਰ ਕਰਦੀ ਰਹੀ - ਕੇਜਰੀਵਾਲ
ਕਈ ਝੂਠੀਆਂ ਐੱਫਆਈਆਰ ਕੀਤੀਆਂ ਗਈਆਂ ਹਨ, ਬਹੁਤ ਸਾਰੇ ਬੱਚੇ ਗਾਇਬ ਹਨ, ਪੁਲਿਸ ਚੁੱਕ ਕੇ ਲੈ ਗਈ ਹੈ, ਪਰ ਦੱਸ ਨਹੀਂ ਰਹੀ - ਕੇਜਰੀਵਾਲ
ਲੋਕ ਕਹਿ ਰਹੇ ਹਨ, ਜੱਲ੍ਹਿਆਂਵਾਲੇ ਬਾਗ ਵਿੱਚ ਬਰਬਰਤਾ ਕਰਨ ਵਾਲੇ ਜਨਰਲ ਡਾਇਰ ਦੀ ਆਤਮਾ ਨੇ ਮੋਦੀ ਜੀ ਦੇ ਰੂਪ ਵਿੱਚ ਜਨਮ ਲਿਆ ਹੈ - ਕੇਜਰੀਵਾਲ
ਪ੍ਰਧਾਨ ਮੰਤਰੀ ਧਮਕੀਆਂ ਦੇਣਾ ਬੰਦ ਕਰਨ, ਨਹੀਂ ਤਾਂ ਦੇਸ਼ ਦੇ ਲੋਕ ਅਜਿਹਾ ਮਜ਼ਾ ਚਖਾਉਣਗੇ ਜੋ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ - ਕੇਜਰੀਵਾਲ

ਸੋਮਵਾਰ ਨੂੰ ਜੰਤਰ-ਮੰਤਰ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਬਾਵਜੂਦ ਲਾਠੀਚਾਰਜ ਤੋਂ ਬਾਅਦ ਝੂਠੇ ਮੁਕੱਦਮੇ ਦਰਜ ਕਰਕੇ ਨੌਜਵਾਨਾਂ ਨੂੰ ਪਰੇਸ਼ਾਨ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖੁਦ ਸਾਹਮਣੇ ਆ ਕੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਨੂੰਨੀ ਅਤੇ ਮੈਡੀਕਲ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਹੋਈ ਬਰਬਰਤਾ ਬੇਹੱਦ ਸ਼ਰਮਨਾਕ ਹੈ। ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਆਮ ਆਦਮੀ ਪਾਰਟੀ ਖੜ੍ਹੀ ਹੈ। ਤੁਸੀਂ ਸਭ ਸਾਡੇ ਬੱਚੇ ਹੋ। ਤੁਸੀਂ ਬਿਲਕੁਲ ਘਬਰਾਉਣਾ ਨਹੀਂ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਹ ਲੜਾਈ ਅਸੀਂ ਮਿਲ ਕੇ ਲੜਾਂਗੇ। ਲੀਗਲ ਜਾਂ ਮੈਡੀਕਲ ਸਹਾਇਤਾ ਲਈ 8588833548 ਨੰਬਰ 'ਤੇ ਕਾਲ ਕਰੋ। ਆਮ ਆਦਮੀ ਪਾਰਟੀ ਦੀ ਲੀਗਲ ਅਤੇ ਮੈਡੀਕਲ ਟੀਮ ਤੁਰੰਤ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਲਈ ਚੰਗੇ ਤੋਂ ਚੰਗੀ ਲੀਗਲ ਟੀਮ ਉਪਲਬਧ ਕਰਵਾਵਾਂਗੇ।
ਮੰਗਲਵਾਰ ਨੂੰ 'ਆਪ' ਮੁੱਖ ਦਫਤਰ 'ਤੇ ਪ੍ਰੈੱਸ ਵਾਰਤਾ ਕਰਕੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ 'ਤੇ ਬਰਬਰਤਾ ਨਾਲ ਹਮਲਾ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਇਤਿਹਾਸ ਵਿੱਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ। ਮੋਦੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅੰਗਰੇਜ਼ਾਂ ਨੇ ਵੀ ਸ਼ਾਇਦ ਕਦੇ ਆਜ਼ਾਦੀ ਘੁਲਾਟੀਆਂ 'ਤੇ ਇਸ ਤਰ੍ਹਾਂ ਲਾਠੀਚਾਰਜ ਜਾਂ ਹਮਲਾ ਨਹੀਂ ਕੀਤਾ ਹੋਵੇਗਾ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸੋਮਵਾਰ ਨੂੰ ਆਪਣੇ ਹੀ ਦੇਸ਼ ਦੇ ਬੱਚਿਆਂ 'ਤੇ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਜਿਹੇ ਅਣਗਿਣਤ ਵੀਡੀਓ ਹਨ, ਜਿਨ੍ਹਾਂ ਵਿੱਚ ਬੱਚੇ ਪੁਲਿਸ ਅੱਗੇ ਤਰਲੇ ਕੱਢ ਰਹੇ ਹਨ ਅਤੇ ਕੁੜੀਆਂ ਹੱਥ ਜੋੜ ਰਹੀਆਂ ਹਨ, ਪਰ ਪੁਲਿਸ ਲਗਾਤਾਰ ਉਨ੍ਹਾਂ ਦੀ ਕੁੱਟਮਾਰ ਕਰ ਰਹੀ ਹੈ। ਕਈ ਵੀਡੀਓਜ਼ ਵਿੱਚ ਦਿਖ ਰਿਹਾ ਹੈ ਕਿ ਨਿਹੱਥੇ ਬੱਚਿਆਂ 'ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਜਾ ਰਿਹਾ ਹੈ। ਮੈਂ ਦੇਖਿਆ ਕਿ ਦੋ-ਤਿੰਨ ਪੁਲਿਸ ਵਾਲੇ ਖੜ੍ਹੇ ਹਨ ਅਤੇ ਉੱਥੋਂ ਲੰਘਣ ਵਾਲੇ ਹਰ ਬੱਚੇ 'ਤੇ ਬਿਨਾਂ ਕਿਸੇ ਵਜ੍ਹਾ ਦੇ ਲਾਠੀਆਂ ਵਰ੍ਹਾ ਰਹੇ ਹਨ। ਕਈ ਜਗ੍ਹਾ ਤਾਂ ਜਿੱਥੇ ਕੋਈ ਜ਼ਰੂਰਤ ਹੀ ਨਹੀਂ ਸੀ ਅਤੇ ਸਿਰਫ 20-25 ਬੱਚੇ ਬੈਠੇ ਸਨ, ਉੱਥੇ ਵੀ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ ਗਏ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚਿਆਂ 'ਤੇ ਕਈ ਝੂਠੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਕਈ ਮਾਪੇ ਲਿਖ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਗਾਇਬ ਹਨ ਅਤੇ ਮਿਲ ਨਹੀਂ ਰਹੇ। ਸ਼ਾਇਦ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਕਿਸੇ ਜੇਲ੍ਹ ਜਾਂ ਅਣਪਛਾਤੀ ਜਗ੍ਹਾ ਲੈ ਗਈ ਹੈ ਅਤੇ ਕੋਈ ਕੁਝ ਦੱਸਣ ਵਾਲਾ ਨਹੀਂ ਹੈ। ਇਸ ਤਰ੍ਹਾਂ ਦੀ ਕਰੂਰਤਾ ਅੱਜ ਤੱਕ ਕਦੇ ਨਹੀਂ ਦੇਖੀ ਗਈ। ਅਜਿਹਾ ਲੱਗਦਾ ਹੈ ਕਿ ਮੋਦੀ ਜੀ ਨੇ ਜੱਲ੍ਹਿਆਂਵਾਲੇ ਬਾਗ ਦੇ ਜਨਰਲ ਡਾਇਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਸ਼ਾਇਦ ਜਨਰਲ ਡਾਇਰ ਦੀ ਆਤਮਾ ਨੇ ਹੀ ਮੋਦੀ ਜੀ ਦੇ ਰੂਪ ਵਿੱਚ ਜਨਮ ਲਿਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਥੋੜ੍ਹੀ ਦੇਰ ਪਹਿਲਾਂ ਮੋਦੀ ਸਰਕਾਰ ਦੀ ਪੁਲਿਸ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਸਾਰਿਆਂ ਖਿਲਾਫ ਸਖਤ ਐੱਫਆਈਆਰ ਕਰਾਂਗੇ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਦੇਸ਼ ਤੁਹਾਡੇ ਪਿਤਾ ਜੀ ਦਾ ਨਹੀਂ ਹੈ, ਇਹ 140 ਕਰੋੜ ਲੋਕਾਂ ਦਾ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਦੇਣਾ ਬੰਦ ਕਰੋ, ਨਹੀਂ ਤਾਂ ਦੇਸ਼ ਦੇ ਲੋਕ ਤੁਹਾਨੂੰ ਅਜਿਹਾ ਮਜ਼ਾ ਚਖਾਉਣਗੇ ਕਿ ਇਤਿਹਾਸ ਯਾਦ ਰੱਖੇਗਾ ਕਿ ਇਸ ਦੇਸ਼ ਵਿੱਚ ਇੱਕ ਤਾਨਾਸ਼ਾਹ ਦਾ ਕੀ ਹਸ਼ਰ ਹੋਇਆ ਸੀ। ਉਨ੍ਹਾਂ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ, ਅਸੀਂ ਸਭ ਇੱਕ ਨਾਲ ਹਾਂ। ਅਸੀਂ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਹੋਣ ਦੇਵਾਂਗੇ।
ਅਰਵਿੰਦ ਕੇਜਰੀਵਾਲ ਨੇ ਇੱਕ ਹੈਲਪਲਾਈਨ ਨੰਬਰ 8588833548 ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਲੀਗਲ ਮਦਦ ਦੀ ਜ਼ਰੂਰਤ ਹੈ, ਕਿਸੇ ਦੇ ਬੱਚੇ ਨਹੀਂ ਮਿਲ ਰਹੇ, ਬੱਚਿਆਂ 'ਤੇ ਝੂਠਾ ਕੇਸ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਤਾਂ ਉਹ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਆਮ ਆਦਮੀ ਪਾਰਟੀ ਨੇ ਇੱਕ ਲੀਗਲ ਟੀਮ ਬਣਾਈ ਹੈ ਜੋ ਤੁਹਾਡੀ ਮਦਦ ਕਰੇਗੀ। ਜੇ ਜ਼ਰੂਰਤ ਪਈ ਤਾਂ ਦੇਸ਼ ਦਾ ਵੱਡੇ ਤੋਂ ਵੱਡਾ ਵਕੀਲ ਵੀ ਤੁਹਾਡੇ
 ਬੱਚਿਆਂ ਲਈ ਖੜ੍ਹਾ ਕਰਾਂਗੇ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਮੋਦੀ ਜੀ ਧਮਕੀਆਂ ਆਪਣੀ ਜੇਬ ਵਿੱਚ ਰੱਖਣ, ਇਹ ਦੇਸ਼ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਅਸੀਂ 140 ਕਰੋੜ ਲੋਕ ਇੱਕ ਨਾਲ ਹਾਂ। ਤੁਸੀਂ ਇਸ ਦੇਸ਼ ਦੇ ਨੌਜਵਾਨਾਂ ਅਤੇ ਬੱਚਿਆਂ 'ਤੇ ਹਮਲਾ ਕਰਕੇ ਪੂਰੇ 140 ਕਰੋੜ ਲੋਕਾਂ 'ਤੇ ਹਮਲਾ ਕੀਤਾ ਹੈ। ਜੇਕਰ ਕਿਸੇ ਨੂੰ ਮੈਡੀਕਲ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ, ਤਾਂ ਉਹ ਹੈਲਪਲਾਈਨ ਨੰਬਰ 'ਤੇ ਕਾਲ ਕਰਨ ਦੀ ਬਜਾਏ ਮੈਸੇਜ ਕਰਨ। ਮੈਸੇਜ ਮਿਲਦਿਆਂ ਹੀ ਸਾਡੀ ਟੀਮ ਤੁਰੰਤ ਸੰਪਰਕ ਕਰੇਗੀ ਅਤੇ ਹਰ ਸੰਭਵ ਮਦਦ ਪਹੁੰਚਾਏਗੀ।

ਮੈਂ ਕਿਸੇ ਕਾਰਨ ਪੰਜਾਬ ਸੀ, ਪਰ ਮੇਰੇ ਦੋਵੇਂ ਬੱਚੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਨਾਲ ਚੱਲ ਰਹੇ ਸਨ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਮੈਨੂੰ ਪੁੱਛ ਰਹੇ ਸਨ ਕਿ ਮੈਂ ਸੋਮਵਾਰ ਨੂੰ ਪ੍ਰਦਰਸ਼ਨ ਵਿੱਚ ਕਿਉਂ ਨਹੀਂ ਸੀ? ਮੈਨੂੰ ਕਿਸੇ ਕਾਰਨ ਪੰਜਾਬ ਜਾਣ ਪਿਆ ਸੀ, ਪਰ ਮੇਰੇ ਦੋਵੇਂ ਬੱਚੇ ਪ੍ਰਦਰਸ਼ਨ ਵਿੱਚ ਮੌਜੂਦ ਸਨ। ਉਹ 4-5 ਘੰਟੇ ਤੱਕ ਬਾਕੀ ਪ੍ਰਦਰਸ਼ਨਕਾਰੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਜਿੱਥੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਮੇਰੇ ਬੱਚੇ ਉੱਥੇ ਹੀ ਮੌਜੂਦ ਸਨ। ਸਾਡੇ ਸਾਰੇ ਨੇਤਾ ਅਤੇ ਪੂਰੀ ਆਮ ਆਦਮੀ ਪਾਰਟੀ ਉੱਥੇ ਮੌਜੂਦ ਸੀ। ਇਹ ਪੂਰਾ ਦੇਸ਼ 140 ਕਰੋੜ ਲੋਕਾਂ ਦਾ ਇੱਕ ਪਰਿਵਾਰ ਹੈ। ਕਿਸੇ ਨੂੰ ਇਨ੍ਹਾਂ ਤਾਨਾਸ਼ਾਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਸਭ ਇੱਕ ਨਾਲ ਹਾਂ ਅਤੇ ਮਿਲ ਕੇ ਲੜਾਂਗੇ।
ਸਾਡੇ ਦੇਸ਼ ਦੇ ਬੱਚੇ ਦੇਸ਼ਧ੍ਰੋਹੀ ਨਹੀਂ ਹਨ, ਮੋਦੀ ਜੀ ਖੁਦ ਦੇਸ਼ਧ੍ਰੋਹੀ ਹਨ - ਕੇਜਰੀਵਾਲ
ਲਗਾਤਾਰ ਹੋ ਰਹੀਆਂ ਐੱਫਆਈਆਰ ਅਤੇ ਪ੍ਰਦਰਸ਼ਨ ਦੇ ਪ੍ਰਾਇੋਜਿਤ ਹੋਣ ਦੇ ਦੋਸ਼ਾਂ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਭਾਜਪਾ ਵਾਲਿਆਂ ਦਾ ਇੱਕ ਤੈਅ ਨਰੇਟਿਵ ਹੈ। ਜੇ ਮੋਦੀ ਜੀ ਕਹਿੰਦੇ ਹਨ ਕਿ ਇਹ ਬੱਚੇ ਐਂਟੀ-ਨੈਸ਼ਨਲ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ, ਇਸ ਦੇਸ਼ ਦੇ ਸਭ ਤੋਂ ਵੱਡੇ ਦੇਸ਼ਧ੍ਰੋਹੀ ਤੁਸੀਂ ਖੁਦ ਹੋ। ਜੇਕਰ ਉਹ ਕਹਿੰਦੇ ਹਨ ਕਿ ਇਹ ਬੱਚੇ ਅੱਤਵਾਦੀ ਸਨ, ਤਾਂ ਸਭ ਤੋਂ ਵੱਡੇ ਅੱਤਵਾਦੀ ਵੀ ਤੁਸੀਂ ਹੀ ਹੋ। ਇਹ ਦੇਸ਼ ਹੁਣ ਤੁਹਾਡੇ ਤੋਂ ਦੁਖੀ ਹੋ ਚੁੱਕਾ ਹੈ। ਬੱਚਿਆਂ 'ਤੇ ਲਗਾਏ ਜਾ ਰਹੇ ਇਹ ਸਾਰੇ ਦੋਸ਼ ਬਿਲਕੁਲ ਗਲਤ ਹਨ

ਬੱਚਿਆਂ ਦੀ ਛੋਟੀ ਜਿਹੀ ਮੰਗ ਹੈ ਪੇਪਰ ਲੀਕ ਬੰਦ ਕਰੋ, ਮੋਦੀ ਇੰਨਾ ਵੀ ਨਹੀਂ ਕਰ ਸਕਦੇ, ਕਿਉਂ? - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਸਾਡੇ ਬੱਚੇ ਹਨ ਅਤੇ ਇਹ ਤੁਹਾਡੇ ਤੋਂ ਆਖਰ ਮੰਗ ਕੀ ਰਹੇ ਹਨ? ਇਹ ਸਿਰਫ ਇੰਨਾ ਕਹਿ ਰਹੇ ਹਨ ਕਿ ਪੇਪਰ ਲੀਕ ਕਰਵਾਉਣਾ ਬੰਦ ਕਰੋ। ਇੱਕ ਪ੍ਰਧਾਨ ਮੰਤਰੀ ਹੋ ਕੇ ਵੀ ਤੁਸੀਂ ਪੇਪਰ ਲੀਕ ਕਰਵਾਉਣਾ ਬੰਦ ਨਹੀਂ ਕਰ ਸਕਦੇ। ਜਾਂ ਤਾਂ ਤੁਸੀਂ ਪੂਰੀ ਤਰ੍ਹਾਂ ਬੇਵੱਸ ਹੋ, ਜਾਂ ਫਿਰ ਪੇਪਰ ਲੀਕ ਦਾ ਪੈਸਾ ਤੁਹਾਡੇ ਤੱਕ ਪਹੁੰਚ ਰਿਹਾ ਹੈ। ਅਤੇ ਇਸ ਦੇ ਬਾਵਜੂਦ ਤੁਸੀਂ ਇਨ੍ਹਾਂ ਹੀ ਬੱਚਿਆਂ ਨੂੰ ਦੇਸ਼ਧ੍ਰੋਹੀ ਅਤੇ ਅੱਤਵਾਦੀ ਕਹਿ ਰਹੇ ਹੋ।
ਪੁਲਿਸ ਵੱਲੋਂ ਖੁਦ ਆਪਣੀ ਗੱਡੀ ਤੋੜਨ ਅਤੇ ਪੱਥਰ ਮਾਰਨ ਦੀਆਂ ਕਈ ਵੀਡੀਓਜ਼ ਵਾਇਰਲ ਹਨ, ਕੀ ਇਹ ਸਹੀ ਹੈ? - ਕੇਜਰੀਵਾਲ
ਇੱਕ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਅਜਿਹੇ ਵੀਡੀਓ ਵਾਇਰਲ ਹੋਏ ਹਨ ਜਿਨ੍ਹਾਂ ਵਿੱਚ ਪੁਲਿਸ ਬੱਚਿਆਂ ਦੇ ਉੱਪਰ ਪੱਥਰ ਮਾਰ ਰਹੀ ਹੈ। ਕੀ ਪੁਲਿਸ ਦਾ ਕੰਮ ਪੱਥਰ ਮਾਰਨਾ ਹੈ? ਅਜਿਹੇ ਵੀਡੀਓ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪੁਲਿਸ ਆਪਣੀਆਂ ਹੀ ਗੱਡੀਆਂ ਤੋੜ ਰਹੀ ਹੈ ਅਤੇ ਸਾਦੇ ਕੱਪੜਿਆਂ ਵਿੱਚ ਆ ਕੇ ਲਾਠੀਚਾਰਜ ਕਰ ਰਹੀ ਹੈ। ਕੀ ਇਹ ਸਹੀ ਹੈ? ਤੁਸੀਂ ਇਸ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਆਪਣੇ ਹੀ ਦੇਸ਼ ਦੇ ਬੱਚਿਆਂ ਨੂੰ ਜੇਲ੍ਹ ਦੇ ਅੰਦਰ ਡੱਕ ਦਿਓਗੇ?
 

Aap-Stands-With-Students-Who-Had-To-Face-Modi-Govt-s-Brutality-Arvind-Kejriwal



TOP HEADLINES


*ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾ
ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜ
*ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹ
ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਰਾਹਤ ਦਾ ਐਲਾਨ: ਪੰ
ਡੱਬਵਾਲੀ ਅਤੇ ਪਿੰਡ ਸੱਕਾ ਵਾਲੀ ’ਚ ਪਾਵਨ ਗੁਰਬਾਣੀ ਦੀ ਹੋਈ ਬੇਅਦ
*ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆ
*ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ
ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ
*ਭਾਜਪਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ; ਕਿਸਾਨਾਂ ਦੇ ਨਾਂ '
ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਵਿੱਚ
ਪੰਥਕ ਏਕਤਾ ਨੂੰ ਵੱਡਾ ਹੁੰਗਾਰਾ ਪੁਨਰ ਸੁਰਜੀਤ ਅਕਾਲੀ ਦਲ ਦੇ ਪੰ
*ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ਸ
ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍
*ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਮਰਾਲਾ ਦੇ ਪਿੰਡ ਪੂਨ
ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੰਭੂ ਬ
*ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਨੂੰ ਮਿਲਣਗੀਆਂ ਸਿੰਚਾਈ ਸਹੂਲਤਾ
*10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ
*ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51040992

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us