ਖੰਨਾ ਦੇ ਭੱਟੀਆਂ ਵਿਖੇ ਸਬਸਿਡੀ ਵਾਲੇ ਯੂਰੀਏ ਦੀ ਘਪਲੇਬਾਜ਼ੀ ਦਾ ਪਰਦਾਫਾਸ਼
Jul1,2026
| Ravinder Singh Dhillon | Khanna
ਖੰਨਾ ਦੇ ਭੱਟੀਆਂ ਵਿਖੇ ਵੇਰਕਾ ਫੀਡ ਪਲਾਂਟ ਵਿੱਚ ਟੈਕਨੀਕਲ ਯੂਰੀਆ ਦੀ ਥਾਂ ਖੇਤੀ ਵਾਲਾ ਯੂਰੀਆ ਵਰਤਣ ਦਾ ਦੋਸ਼, ਪੁਲਿਸ ਨੇ ਕੇਸ ਦਰਜ ਕੀਤਾ
: ਵੇਰਕਾ ਕੈਟਲ ਫੀਡ ਪਲਾਂਟ, ਭੱਟੀਆ (ਖੰਨਾ) ਵਿੱਚ ਟੈਕਨੀਕਲ ਯੂਰੀਆ ਦੀ ਥਾਂ ਕਿਸਾਨਾਂ ਲਈ ਸਬਸਿਡੀ 'ਤੇ ਮਿਲਣ ਵਾਲਾ ਨੀਮ-ਕੋਟਿਡ ਯੂਰੀਆ ਵਰਤੇ ਜਾਣ ਦੇ ਦੋਸ਼ਾਂ ਹੇਠ ਖੰਨਾ ਪੁਲਿਸ ਨੇ ਫੀਡ ਪਲਾਂਟ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਯੂਰੀਆ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਖੇਤੀਬਾੜੀ ਵਿਭਾਗ ਦੀ ਜਾਂਚ ਵਿੱਚ 1,340 ਥੈਲਿਆਂ ਦੀ ਜਾਂਚ ਦੌਰਾਨ ਕਥਿਤ ਘੁਟਾਲੇ ਦਾ ਪਰਦਾਫ਼ਾਸ ਹੋਇਆ।
ਮੁੱਖ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ 17 ਜੂਨ ਨੂੰ ਫੀਡ ਪਲਾਂਟ ਦਾ ਨਿਰੀਖਣ ਕੀਤਾ ਸੀ। ਮੌਕੇ ਤੋਂ ਟੈਕਨੀਕਲ ਗ੍ਰੇਡ ਯੂਰੀਆ ਦੱਸੇ ਜਾ ਰਹੇ ਥੈਲਿਆਂ ਦੇ ਨਮੂਨੇ ਲੈ ਕੇ ਖਾਦ ਪਰਖ ਲੈਬਾਰਟਰੀ, ਲੁਧਿਆਣਾ ਭੇਜੇ ਗਏ। ਲੈਬ ਰਿਪੋਰਟ ਵਿੱਚ ਨੀਮ ਤੇਲ ਦੀ ਮੌਜੂਦਗੀ ਦੀ ਪੁਸ਼ਟੀ ਹੋਈ, ਜਿਸ ਨਾਲ ਇਹ ਸਾਬਤ ਹੋਇਆ ਕਿ ਥੈਲਿਆਂ ਵਿੱਚ ਟੈਕਨੀਕਲ ਨਹੀਂ, ਸਗੋਂ ਖੇਤੀਬਾੜੀ ਲਈ ਸਬਸਿਡੀ ਵਾਲਾ ਨੀਮ-ਕੋਟਿਡ ਯੂਰੀਆ ਭਰਿਆ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਟੈਕਨੀਕਲ ਯੂਰੀਆ ਦੇ ਥੈਲਿਆਂ 'ਤੇ ਨਿਰਮਤਾ, ਲਾਟ ਨੰਥਰ, ਐੱਮਆਰਪੀ ਅਤੇ ਹੋਰ ਲਾਜ਼ਮੀ ਜਾਣਕਾਰੀ ਦਰਜ ਨਹੀਂ ਸੀ। ਪੁਲਿਸ ਅਨੁਸਾਰ
ਸਪਲਾਇਰ ਕੰਪਨੀਆਂ ਅਤੇ ਫੰਡ ਪਲਾਂਟ ਦੇ ਅਧਿਕਾਰੀਆਂ ਨੇ ਕਥਿਤ ਮਿਲੀਭੁਗਤ ਨਾਲ
ਸਰਕਾਰੀ ਸਬਸਿਡੀ ਵਾਲ ਯੂਰੀਆ ਫੀਡ ਬਣਾਉਣ ਵਿੱਚ ਵਰਤ ਕੇ ਸਰਕਾਰ ਨੂੰ ਮਲੀ
ਨੁਕਸਾਨ ਪਹੁੰਚਾਇਆ।
(1,340 ਥੈਲਿਆਂ ਦੀ ਜਾਂਚ ਤੋਂ ਖੁੱਲ੍ਹਿਆ ਕਥਿਤ ਘੁਟਾਲਾ : ਖੇਤੀਬਾੜੀ ਵਿਭਾਗ ਨੇ ਸ਼ਿਕਾਇਤ ਮਿਲਣ 'ਤੇ ਤਿੰਨ ਨਮੂਨੇ ਭਰ ਕੇ ਲੈਬ ਭੇਜੇ ਸਨ। ਰਿਪੋਰਟ ਦੇ ਆਧਾਰ 'ਤੇ ਖਾਦ (ਕੰਟਰੋਲ) ਆਰਡਰ-1985, ਜ਼ਰੂਰੀ ਵਸਤਾਂ ਐਕਟ-1955 ਅਤੇ ਬੀਐੱਨਐੱਸ ਦੀਆਂ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਬਸਿਡੀ ਵਾਲੇ ਤੇ ਟੈਕਨੀਕਲ ਯੂਰੀਆ ਦੀ ਕੀਮਤ ਵਿੱਚ ਵੱਡਾ ਫ਼ਰਕ ਹੈ।)
(ਖੰਨਾ ਦੇ ਭੱਟੀਆਂ ਵਿਖੇ ਵੇਰਕਾ ਫੀਡ ਪਲਾਂਟ ਵਿੱਚ ਟੈਕਨੀਕਲ ਯੂਰੀਆ ਦੀ ਥਾਂ ਖੇਤੀ ਵਾਲਾ ਯੂਰੀਆ ਵਰਤਣ ਦਾ ਦੋਸ਼, ਪੁਲਿਸ ਨੇ ਕੇਸ ਦਰਜ ਕੀਤਾ)
(ਨੀਮ-ਕੋਟਿਡ ਯੂਰੀਆ ਵਰਤੇ ਜਾਣ ਦੇ ਦੋਸ਼ਾਂ ਹੇਠ ਖੰਨਾ ਪੁਲਿਸ ਨੇ ਫੀਡ ਪਲਾਂਟ ਦੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ)
Subsidized-Urea-Scam-Exposed-At-Bhattian-Khanna