ਮੋਦੀ ਸਰਕਾਰ ਨੇ ਲੋਕਾਂ 'ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ- ਕੇਜਰੀਵਾਲ

Jul7,2026 | Jagrati Lahar Bureau | Chandigarh

 
ਮਾਰੂਤੀ ਸੁਜ਼ੂਕੀਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਝੂਠ ਬੋਲਿਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ- ਕੇਜਰੀਵਾਲ
 
ਟੋਇਟਾਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ਵਿੱਚ ਮੰਨਿਆ10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀਫਿਰ ਵੀ ਜੇਕਰ ਦਿੱਕਤ ਆਵੇ ਤਾਂ ਇਸ ਦੀ ਵਰਤੋਂ ਵੀ ਨਾ ਕਰੋ- ਕੇਜਰੀਵਾਲ
 
ਮੈਂ ਸਾਰੀਆਂ ਆਟੋ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਕਿ ਕੀ ਉਹ ਈ-20 ਕਾਰਨ ਗੱਡੀ ਦੀ ਮਾਈਲੇਜ ਘਟਣ ਜਾਂ ਪਾਰਟਸ ਖ਼ਰਾਬ ਹੋਣ 'ਤੇ ਭਰਪਾਈ ਕਰਨਗੀਆਂ?- ਕੇਜਰੀਵਾਲ
 
ਅਗਲੇ ਹਫ਼ਤੇ ਪੀਐਮ ਨੂੰ ਵੀ ਚਿੱਠੀ ਲਿਖਾਂਗਾ ਕਿ ਜੇਕਰ ਕਿਸੇ ਗੱਡੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ?- ਕੇਜਰੀਵਾਲ
 
ਮੋਦੀ ਸਰਕਾਰ ਅੱਧਾ ਸੱਚ ਬੋਲ ਰਹੀ ਹੈ ਕਿ ਐਥਨੌਲ ਯੁਕਤ ਪੈਟਰੋਲ ਦੀ ਵਰਤੋਂ ਸਿਰਫ਼ ਭਾਰਤ ਵਿੱਚ ਹੀ ਨਹੀਂਕਈ ਦੇਸ਼ਾਂ ਵਿੱਚ ਹੋ ਰਹੀ ਹੈ- ਕੇਜਰੀਵਾਲ
 
ਜਰਮਨੀਫਰਾਂਸ ਅਤੇ ਅਮਰੀਕਾ ਵਿੱਚ 10 ਫੀਸਦੀ ਤੋਂ ਘੱਟ ਐਥਨੌਲ ਦੀ ਵਰਤੋਂ ਹੁੰਦੀ ਹੈਥਾਈਲੈਂਡ ਵਿੱਚ ਈ-10 ਅਤੇ ਈ-20 ਦੋਵੇਂ ਵਿਕਲਪ ਹਨ- ਕੇਜਰੀਵਾਲ
 
ਪੂਰੀ ਦੁਨੀਆ ਵਿੱਚ ਸਿਰਫ਼ ਬ੍ਰਾਜ਼ੀਲ ਵਿੱਚ ਈ-100 ਦੀ ਵਰਤੋਂ ਹੁੰਦੀ ਹੈਪਰ ਉਸਨੇ ਇਸਦੀ ਤਿਆਰੀ 50 ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ- ਕੇਜਰੀਵਾਲ
 
ਭਾਰਤ ਵਿੱਚ ਫਰਵਰੀ 2023 ਵਿੱਚ ਟਰਾਇਲ ਬੇਸਿਸ 'ਤੇ 1900 ਪੈਟਰੋਲ ਪੰਪਾਂ 'ਤੇ ਈ-20 ਲਿਆਂਦਾ ਗਿਆ ਅਤੇ ਅਪ੍ਰੈਲ 2026 ਵਿੱਚ ਲੋਕਾਂ 'ਤੇ ਥੋਪ ਦਿੱਤਾ ਗਿਆ- ਕੇਜਰੀਵਾਲ
 
ਦੇਸ਼ ਵਿੱਚ 22 ਕਰੋੜ ਬਾਈਕ ਅਤੇ 8 ਕਰੋੜ ਕਾਰਾਂ ਈ-20 ਲਈ ਨਹੀਂ ਬਣੀਆਂ ਹਨਸਰਕਾਰ ਦੀ ਜ਼ਬਰਦਸਤੀ ਕਾਰਨ ਇਹ ਗੱਡੀਆਂ ਕਬਾੜ ਹੋ ਜਾਣਗੀਆਂ- ਕੇਜਰੀਵਾਲ
 
ਪੀਐਮ ਨੂੰ ਅਪੀਲਆਪਣੀ ਜ਼ਿੱਦ ਛੱਡ ਕੇ ਈ-0 ਅਤੇ ਈ-20 ਦੋਵੇਂ ਵਿਕਲਪ ਦੇਣਤਾਂ ਜੋ ਲੋਕ ਆਪਣੀ ਮਰਜ਼ੀ ਦਾ ਪੈਟਰੋਲ ਖਰੀਦ ਸਕਣ- ਕੇਜਰੀਵਾਲ
 
 
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ 'ਤੇ ਈ-20 ਪੈਟਰੋਲ ਥੋਪਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਟੋ ਕੰਪਨੀਆਂ ਮਾਰੂਤੀ ਸੁਜ਼ੂਕੀਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਤੋਂ ਝੂਠ ਬੁਲਵਾਇਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਜਦਕਿ ਟੋਇਟਾਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ਵਿੱਚ ਮੰਨਿਆ ਹੈ ਕਿ 10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀ ਹੈਫਿਰ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸਦੀ ਵਰਤੋਂ ਵੀ ਨਹੀਂ ਕਰਨੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਆਟੋ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਲਿਖਤੀ ਰੂਪ ਵਿੱਚ ਮੰਗਾਂਗਾ ਕਿ ਉਹ ਈ-20 ਕਾਰਨ ਗੱਡੀ ਦੀ ਮਾਈਲੇਜ ਘਟਣ ਜਾਂ ਪਾਰਟਸ ਖ਼ਰਾਬ ਹੋਣ 'ਤੇ ਭਰਪਾਈ ਕਰਨ ਦਾ ਭਰੋਸਾ ਦੇਣ। ਅਗਲੇ ਹਫ਼ਤੇ ਮੈਂ ਪੀਐਮ ਨੂੰ ਵੀ ਚਿੱਠੀ ਲਿਖਾਂਗਾ ਅਤੇ ਪੁੱਛਾਂਗਾ ਕਿ ਜੇਕਰ ਕਿਸੇ ਗੱਡੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ?
 
ਮੰਗਲਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੇ ਦੇਸ਼ 'ਤੇ ਜ਼ਬਰਦਸਤੀ ਈ-20 ਪੈਟਰੋਲ ਥੋਪ ਰਹੀ ਹੈ। ਲੋਕਾਂ ਦਾ ਜ਼ਬਰਦਸਤ ਵਿਰੋਧ ਹੈਪਰ ਇਸ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ਹੈ। ਉਸ ਜ਼ਿੱਦ ਦਾ ਕਾਰਨ ਕੀ ਹੈਇਹ ਤਾਂ ਨਹੀਂ ਪਤਾਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਰੋਜ਼ ਝੂਠ 'ਤੇ ਝੂਠ ਬੋਲਿਆ ਜਾ ਰਿਹਾ ਹੈਕਦੇ ਇੱਕ ਮੰਤਰੀ ਝੂਠ ਬੋਲ ਰਿਹਾ ਹੈਤਾਂ ਕਦੇ ਦੂਜਾ ਮੰਤਰੀ। ਝੂਠ ਦੇ ਪੁਲੰਦੇ ਬੰਨ੍ਹੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਮਨਾਉਣ ਅਤੇ ਇਹ ਸਮਝਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ ਕਿ ਉਹ ਈ-20 ਦੀ ਵਰਤੋਂ ਕਰ ਲੈਣ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 3 ਜੁਲਾਈ ਨੂੰ ਕੇਂਦਰ ਸਰਕਾਰ ਨੇ ਛੇ ਆਟੋ ਮੈਨੂਫੈਕਚਰਿੰਗ ਕੰਪਨੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਜਨਤਾ ਨੂੰ ਦੱਸਣ ਕਿ ਈ-20 ਠੀਕ ਹੈ। ਇਹ ਛੇ ਕੰਪਨੀਆਂ ਮਾਰੂਤੀ ਸੁਜ਼ੂਕੀਟੋਇਟਾ ਕਿਰਲੋਸਕਰਹੀਰੋ ਮੋਟੋਕਾਰਪਹੁੰਡਈ ਮੋਟਰਬਜਾਜ ਆਟੋ ਅਤੇ ਟੀਵੀਐਸ ਮੋਟਰ ਕੰਪਨੀ ਹਨ। ਇਹਨਾਂ ਸਾਰੀਆਂ ਨੂੰ ਕਿਹਾ ਗਿਆ ਕਿ ਉਹ ਪ੍ਰੈਸ ਕਾਨਫਰੰਸ ਕਰਨ ਅਤੇ ਜਨਤਾ ਨੂੰ ਦੱਸਣ ਕਿ ਈ-20 ਸਹੀ ਪੈਟਰੋਲ ਹੈ। ਜੇਕਰ ਕਿਸੇ ਦਾ ਵਾਹਨ ਈ-10 ਹੈਤਾਂ ਵੀ ਈ-20 ਚੱਲੇਗਾ। ਉਨ੍ਹਾਂ ਦਾ ਵਾਹਨ ਈ-20 ਨਹੀਂ ਹੈਤਾਂ ਵੀ ਚੱਲੇਗਾ। ਉਨ੍ਹਾਂ ਦਾ ਵਾਹਨ ਜੇਕਰ ਈ-0 ਜਾਂ ਈ-5 'ਤੇ ਚੱਲਣ ਵਾਲਾ ਹੈਤਾਂ ਵੀ ਈ-20 ਪੈਟਰੋਲ ਚੱਲੇਗਾ।
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹਨਾਂ ਛੇ ਵਿੱਚੋਂ ਤਿੰਨ ਕੰਪਨੀਆਂ ਨੇ ਸਰਕਾਰ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ ਇੰਨਾ ਵੱਡਾ ਝੂਠ ਨਹੀਂ ਬੋਲ ਸਕਦੀਆਂ। ਪਰ ਮਾਰੂਤੀ ਸੁਜ਼ੂਕੀਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਪ੍ਰੈਸ ਕਾਨਫਰੰਸ ਵਿੱਚ ਜਨਤਾ ਨਾਲ ਝੂਠ ਬੋਲਿਆ। ਇਹਨਾਂ ਤਿੰਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਕਿਸੇ ਦਾ ਵਾਹਨ ਈ-0ਈ-5 ਜਾਂ ਈ-10 ਹੈ ਅਤੇ ਜੇਕਰ ਉਹ ਉਸ ਵਿੱਚ ਈ-20 ਪੈਟਰੋਲ ਪਾ ਦਿੰਦੇ ਹਨਤਾਂ ਕੋਈ ਸਮੱਸਿਆ ਨਹੀਂ ਹੈ। ਸਿਰਫ਼ 5-7 ਫੀਸਦੀ ਮਾਈਲੇਜ ਘਟੇਗੀਪਰ ਫਿਊਲ ਟੈਂਕਫਿਊਲ ਸਿਸਟਮ ਅਤੇ ਇੰਜਣ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਹਨਾਂ ਤਿੰਨਾਂ ਕੰਪਨੀਆਂ ਨੇ ਜਨਤਾ ਨਾਲ ਝੂਠ ਬੋਲਿਆ। ਜਦੋਂ ਲੋਕ ਗੱਡੀ ਖਰੀਦਦੇ ਹਨਤਾਂ ਗੱਡੀ ਦੇ ਨਾਲ ਇੱਕ ਓਨਰ ਮੈਨੂਅਲ ਮਿਲਦਾ ਹੈ। ਉਸ ਵਿੱਚ ਸਾਰੀਆਂ ਸ਼ਰਤਾਂ ਹੁੰਦੀਆਂ ਹਨ। ਉਹ ਇੱਕ ਤਰ੍ਹਾਂ ਨਾਲ ਗਾਹਕ ਅਤੇ ਆਟੋ ਕੰਪਨੀ ਵਿਚਕਾਰ ਸਮਝੌਤਾ ਹੁੰਦਾ ਹੈ।
 
ਅਰਵਿੰਦ ਕੇਜਰੀਵਾਲ ਨੇ ਈ-20 ਵਾਹਨਾਂ ਬਾਰੇ ਦੱਸਦਿਆਂ ਕਿਹਾ ਕਿ 2023 ਤੋਂ ਪਹਿਲਾਂ ਜਿੰਨੇ ਵਾਹਨ ਬਣੇ ਹਨਜੋ ਐਥਨੌਲ ਲਈ ਨਹੀਂ ਬਲਕਿ ਸ਼ੁੱਧ ਪੈਟਰੋਲ ਲਈ ਬਣੇ ਸਨਉਹਨਾਂ ਵਿੱਚ ਜੇਕਰ 10 ਫੀਸਦੀ ਐਥਨੌਲ ਦੀ ਵਰਤੋਂ ਵੀ ਕਰ ਲਈ ਜਾਵੇਤਾਂ ਕੋਈ ਦਿੱਕਤ ਨਹੀਂ ਹੁੰਦੀ। ਉਹਨਾਂ ਨੂੰ ਈ-10 ਕੰਪਲਾਇੰਟ ਬੋਲਦੇ ਹਨ। 2023 ਤੋਂ ਪਹਿਲਾਂ ਬਣੇ ਹੋਏ ਵਾਹਨਜਿਨ੍ਹਾਂ ਵਿੱਚ ਜਾਂ ਤਾਂ ਜ਼ੀਰੋ ਐਥਨੌਲ ਜਾਂ 10 ਫੀਸਦੀ ਤੱਕ ਐਥਨੌਲ ਦੀ ਵਰਤੋਂ ਕੀਤੀ ਜਾ ਸਕਦੀ ਹੈਉਸ ਨੂੰ ਈ-10 ਬੋਲਦੇ ਹਨ। 2023 ਤੋਂ ਬਾਅਦ ਭਾਰਤ ਵਿੱਚ ਸਾਰੇ ਵਾਹਨ ਈ-20 ਬਣਨ ਲੱਗ ਪਏ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਜਾ ਕੇ ਇਹ ਕੰਪਨੀਆਂ ਕਹਿੰਦੀਆਂ ਹਨ ਕਿ ਈ-20 ਦੀ ਵਰਤੋਂ ਕਰ ਲਓਈ-10 ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਇਹਨਾਂ ਕੰਪਨੀਆਂ ਨੇ ਝੂਠ ਬੋਲਿਆ। ਮੈਂ ਇਹਨਾਂ ਤਿੰਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਗਾਹਕਾਂ ਨੂੰ ਧੋਖਾ ਨਾ ਦਿਓ। ਆਪਣੇ ਗਾਹਕਾਂ ਨਾਲ ਝੂਠ ਨਾ ਬੋਲੋ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਵੈਸੇ ਵੀ ਇਹ ਸਰਕਾਰ ਹੁਣ ਬਹੁਤਾ ਦਿਨ ਚੱਲਣ ਵਾਲੀ ਨਹੀਂ ਹੈ। ਗਾਹਕ ਹੀ ਰਾਜਾ ਹੁੰਦਾ ਹੈ। ਜੇਕਰ ਲੋਕਾਂ ਨੇ ਉਨ੍ਹਾਂ ਦਾ ਮਾਲ ਖਰੀਦਣਾ ਬੰਦ ਕਰ ਦਿੱਤਾਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਣਗੇ?
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਮੈਂ ਝੂਠ ਬੋਲਣ ਵਾਲੀਆਂ ਇਹਨਾਂ ਤਿੰਨਾਂ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਦਾ ਓਨਰ ਮੈਨੂਅਲ ਤਾਂ ਇਹ ਕਹਿੰਦਾ ਹੈ ਅਤੇ ਉਹ ਪ੍ਰੈਸ ਕਾਨਫਰੰਸ ਵਿੱਚ ਕੁਝ ਹੋਰ ਕਹਿੰਦੇ ਹਨ। ਉਹ ਲਿਖਤੀ ਰੂਪ ਵਿੱਚ ਦੇਣ ਕਿ ਜੇਕਰ ਕਿਸੇ ਗੱਡੀ ਦੀ ਮਾਈਲੇਜ 10 ਫੀਸਦੀ ਤੋਂ ਵੱਧ ਘਟ ਜਾਂਦੀ ਹੈਤਾਂ ਕੀ ਉਹ ਉਸ ਵਿਅਕਤੀ ਨੂੰ ਮਾਈਲੇਜ ਲਈ ਮੁਆਵਜ਼ਾ ਦੇਣਗੇਜੇਕਰ ਈ-20 ਦੀ ਵਰਤੋਂ ਕਰਨ ਨਾਲ ਗੱਡੀ ਖ਼ਰਾਬ ਹੋ ਜਾਂਦੀ ਹੈ ਜਾਂ ਕੋਈ ਟੁੱਟ-ਭੱਜ ਹੁੰਦੀ ਹੈਤਾਂ ਕੀ ਉਹ ਉਸ ਗੱਡੀ ਦੇ ਪੁਰਜ਼ੇ ਬਦਲਣ ਦਾ ਮੁਆਵਜ਼ਾ ਦੇਣਗੇਉਹ ਇੱਕ ਵਾਰ ਹਾਂ ਕਹਿ ਦੇਣਪੂਰੇ ਦੇਸ਼ ਵਿੱਚ ਉਹਨਾਂ ਦੇ ਪਲਾਂਟਾਂ ਦੇ ਸਾਹਮਣੇ ਗੱਡੀਆਂ ਦੀਆਂ ਲਾਈਨਾਂ ਲੱਗ ਜਾਣਗੀਆਂ।
 
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਦੂਜੀਆਂ ਕੰਪਨੀਆਂ ਨੂੰ ਵੀ ਚਿੱਠੀ ਲਿਖਾਂਗਾਜਿਨ੍ਹਾਂ ਨੇ ਸਰਕਾਰ ਦੇ ਕਹਿਣ ਦੇ ਬਾਵਜੂਦ ਝੂਠ ਨਹੀਂ ਬੋਲਿਆ। ਉਹਨਾਂ ਨੂੰ ਬੱਸ ਇਹ ਪੁੱਛਾਂਗਾ ਕਿ ਇੱਕ ਵਾਰ ਸਪੱਸ਼ਟ ਕਰ ਦੇਣ ਕਿ ਕੀ ਉਹ ਵੀ ਮੰਨਦੇ ਹਨ ਕਿ ਈ-10 ਵਿੱਚ ਈ-20 ਪੈਟਰੋਲ ਦੀ ਵਰਤੋਂ ਕੀਤੀ ਜਾ ਸਕਦੀ ਹੈਬੁੱਧਵਾਰ ਨੂੰ ਮੈਂ ਸਾਰੀਆਂ ਕੰਪਨੀਆਂ ਨੂੰ ਇੱਕ ਚਿੱਠੀ ਲਿਖਾਂਗਾ ਅਤੇ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਾਂਗਾ ਕਿ ਉਹਨਾਂ ਦੇ ਇਸ ਗਲਤ ਕਦਮ ਦਾ ਨੁਕਸਾਨ ਜਨਤਾ ਕਿਉਂ ਭੁਗਤੇਉਹ ਇਹ ਦੱਸ ਦੇਣ ਕਿ ਜੇਕਰ ਲੋਕਾਂ ਦੀ ਗੱਡੀ ਦੀ ਮਾਈਲੇਜ ਘਟਦੀ ਹੈਤਾਂ ਹਰਜਾਨਾ ਉਹਨਾਂ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀਜੇਕਰ ਲੋਕਾਂ ਦੀ ਗੱਡੀ ਦਾ ਇੰਜਣ ਜਾਂ ਫਿਊਲ ਸਿਸਟਮ ਖ਼ਰਾਬ ਹੁੰਦਾ ਹੈਤਾਂ ਹਰਜਾਨਾ ਤਾਂ ਦੇਣਾ ਹੀ ਪਵੇਗਾ। ਜਨਤਾ ਹਰਜਾਨਾ ਕਿਉਂ ਭੁਗਤੇਹਰਜਾਨਾ ਮੋਦੀ ਜੀ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀ?
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਇੱਕ ਹੋਰ ਝੂਠ ਚਲਾ ਰੱਖਿਆ ਹੈ ਕਿ ਭਾਰਤ ਕੋਈ ਪਹਿਲਾ ਦੇਸ਼ ਥੋੜ੍ਹੀ ਹੈ ਜੋ ਐਥਨੌਲ ਦੀ ਵਰਤੋਂ ਕਰ ਰਿਹਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ ਹਨ ਜੋ ਐਥਨੌਲ ਦੀ ਵਰਤੋਂ ਕਰ ਰਹੇ ਹਨਉੱਥੇ ਤਾਂ ਲੋਕ ਰੌਲਾ ਨਹੀਂ ਪਾ ਰਹੇ। ਇਹ ਅੱਧਾ ਸੱਚ ਹੈ। ਬਾਕੀ ਦੇਸ਼ਾਂ ਵਿੱਚ ਜੋ ਐਥਨੌਲ ਵਰਤਿਆ ਜਾ ਰਿਹਾ ਹੈਉਹ ਈ-10 ਤੋਂ ਘੱਟ ਵਰਤਿਆ ਜਾ ਰਿਹਾ ਹੈ। ਨਾਰਮਲ ਗੱਡੀਆਂ ਵੀ ਈ-10 ਤੱਕ ਤਾਂ ਵਰਤੋਂ ਕਰ ਲੈਂਦੀਆਂ ਹਨਉਸ ਤੋਂ ਵੱਧ ਨਹੀਂ ਕਰ ਪਾਉਂਦੀਆਂ। ਜਰਮਨੀਅਮਰੀਕਾਫਰਾਂਸ ਅਤੇ ਥਾਈਲੈਂਡ ਵਿੱਚ ਅਜੇ ਤੱਕ ਈ-10 ਤੋਂ ਘੱਟ ਵਰਤੋਂ ਹੁੰਦੀ ਹੈ।
 
ਅਰਵਿੰਦ ਕੇਜਰੀਵਾਲ ਨੇ ਅੱਗੇ ਦੱਸਿਆ ਕਿ ਜਾਪਾਨ ਵਿੱਚ ਈ-3 ਦੀ ਵਰਤੋਂ ਹੁੰਦੀ ਹੈ ਅਤੇ ਉੱਥੇ ਈ-10 ਦਾ ਟੀਚਾ 2030 ਰੱਖਿਆ ਗਿਆ ਹੈ। ਉਨ੍ਹਾਂ ਨੇ 7-8 ਸਾਲਾਂ ਦਾ ਫੇਜ਼ ਆਊਟ  ਪੀਰੀਅਡ ਦਿੱਤਾ ਹੈ। ਈ-3 ਤੋਂ ਈ-10 ਤੱਕ ਜਾਣ ਲਈ ਜਾਪਾਨ ਨੇ 7 ਸਾਲ ਰੱਖੇ ਹਨ। ਈ-20 ਦਾ ਟੀਚਾ ਜਾਪਾਨ ਨੇ 2040 ਰੱਖਿਆ ਹੈ। ਅੱਜ ਤੋਂ 16 ਸਾਲ ਬਾਅਦ ਈ-20 ਵਿੱਚ ਜਾਣ ਲਈ ਜਾਪਾਨ 16 ਸਾਲ ਦਾ ਸਮਾਂ ਲਵੇਗਾ। ਥਾਈਲੈਂਡ ਨੇ 2008 ਵਿੱਚ ਟਰਾਇਲ ਅਤੇ ਪਾਇਲਟ ਬੇਸਿਸ 'ਤੇ ਕੁਝ ਪੈਟਰੋਲ ਪੰਪਾਂ 'ਤੇ ਈ-20 ਟ੍ਰਾਈ ਕੀਤਾ ਸੀ। ਅੱਜ 2026 ਹੋ ਗਿਆ ਹੈ18 ਸਾਲ ਬੀਤ ਚੁੱਕੇ ਹਨਪਰ ਅਜੇ ਤੱਕ ਉੱਥੇ ਦੋਵੇਂ ਵਿਕਲਪ ਮੌਜੂਦ ਹਨ। ਲੋਕ ਈ-20 ਲੈ ਸਕਦੇ ਹਨ ਜਾਂ ਈ-10 ਲੈ ਸਕਦੇ ਹਨ। ਉੱਥੇ 18 ਸਾਲਾਂ ਦਾ ਫੇਜ਼ ਆਊਟ ਪੀਰੀਅਡ ਚੱਲ ਰਿਹਾ ਹੈ।
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਬ੍ਰਾਜ਼ੀਲ ਇਕੱਲਾ ਦੇਸ਼ ਹੈ ਜਿੱਥੇ ਈ-100 ਦੀ ਵਰਤੋਂ ਹੁੰਦੀ ਹੈਯਾਨੀ ਜ਼ੀਰੋ ਪੈਟਰੋਲ। ਉੱਥੇ ਇਹਨਾਂ ਗੱਡੀਆਂ ਨੂੰ ਫਲੈਕਸੀ ਫਿਊਲ ਵ੍ਹੀਕਲ  ਕਿਹਾ ਜਾਂਦਾ ਹੈ। ਬ੍ਰਾਜ਼ੀਲ ਨੇ ਬਦਲਾਅ  ਲਈ 50 ਸਾਲ ਲਏ। 1931 ਵਿੱਚ ਬ੍ਰਾਜ਼ੀਲ ਵਿੱਚ ਈ-5 ਲਿਆਂਦਾ ਗਿਆ ਸੀ ਅਤੇ 1985 ਵਿੱਚ ਈ-20 ਲਿਆਂਦਾ ਗਿਆ। ਉਹਨਾਂ ਨੂੰ 50 ਸਾਲ ਲੱਗ ਗਏ। 1975 ਵਿੱਚ ਬ੍ਰਾਜ਼ੀਲ ਨੇ ਬਦਲਾਅ ਸ਼ੁਰੂ ਕੀਤਾ ਅਤੇ 1975 ਤੋਂ 1985 ਦਰਮਿਆਨ 10 ਸਾਲ ਦਾ ਸਮਾਂ ਲਿਆ। 1985 ਤੋਂ ਅੱਜ ਤੱਕ ਉਹਨਾਂ ਨੇ ਹੋਰ ਸਮਾਂ ਲਿਆ। ਹੁਣ ਬ੍ਰਾਜ਼ੀਲ ਵਿੱਚ ਲੋਕਾਂ ਨੂੰ ਵਿਕਲਪ ਮਿਲਦਾ ਹੈ ਕਿ ਉਹ ਈ-100 ਲੈ ਲੈਣਈ-20 ਲੈ ਲੈਣ ਜਾਂ ਈ-30 ਲੈ ਲੈਣ। ਉੱਥੇ ਈ-30 ਬੇਸਿਕ ਹੈ। ਉਹਨਾਂ ਨੇ ਇੰਨੇ ਸਾਲਾਂ ਵਿੱਚ ਆਪਣੇ ਸਾਰੇ ਵਾਹਨਾਂ ਨੂੰ ਇਸਦੇ ਅਨੁਕੂਲ ਬਣਾ ਲਿਆ ਹੈ।
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਭਾਰਤ ਵਿੱਚ 6 ਫਰਵਰੀ 2023 ਨੂੰ ਟਰਾਇਲ ਬੇਸਿਸ 'ਤੇ ਪੂਰੇ ਦੇਸ਼ ਦੇ ਕੇਵਲ 1900 ਪੈਟਰੋਲ ਪੰਪਾਂ 'ਤੇ ਈ-20 ਲਿਆਂਦਾ ਗਿਆ ਸੀ ਅਤੇ ਮਾਤਰ 3 ਸਾਲ ਬਾਅਦ1 ਅਪ੍ਰੈਲ 2026 ਨੂੰ ਪੂਰੇ ਦੇਸ਼ ਦੇ 90 ਹਜ਼ਾਰ ਪੈਟਰੋਲ ਪੰਪਾਂ 'ਤੇ ਇਸਨੂੰ ਜ਼ਬਰਦਸਤੀ ਥੋਪ ਦਿੱਤਾ ਗਿਆ। ਸਾਡੇ ਦੇਸ਼ ਵਿੱਚ 22 ਕਰੋੜ ਮੋਟਰਸਾਈਕਲ ਅਜਿਹੇ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੇ। 8 ਕਰੋੜ ਕਾਰਾਂ ਅਜਿਹੀਆਂ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੀਆਂ। ਸਰਕਾਰ ਦੀ ਇਸ ਜ਼ਿੱਦ ਕਾਰਨ 30 ਕਰੋੜ ਵਾਹਨ ਜੋਖਮ  'ਤੇ ਹਨ। ਇਹਨਾਂ 30 ਕਰੋੜ ਵਾਹਨਾਂ ਦਾ ਕਬਾੜਾ ਹੋ ਜਾਵੇਗਾ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਮੋਦੀ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜ਼ਿੱਦ ਨਾ ਕਰਨ ਅਤੇ ਮੰਨ ਜਾਣ। ਜਨਤਾ ਕੇਵਲ ਇੱਕ ਹੀ ਚੀਜ਼ ਮੰਗ ਰਹੀ ਹੈ ਕਿ ਵਿਕਲਪ ਦੇ ਦਿੱਤਾ ਜਾਵੇ। ਉਹ ਈ-20 ਰੱਖਣਪਰ ਜਦੋਂ ਆਦਮੀ ਪੈਟਰੋਲ ਪੰਪ 'ਤੇ ਜਾਵੇ ਤਾਂ ਉਸ ਨੂੰ ਈ-0 ਵੀ ਮਿਲਣਾ ਚਾਹੀਦਾ ਹੈਈ-10 ਵੀ ਮਿਲਣਾ ਚਾਹੀਦਾ ਹੈ ਅਤੇ ਈ-20 ਵੀ ਮਿਲਣਾ ਚਾਹੀਦਾ ਹੈ। ਇਹਨਾਂ ਦੇ ਵੱਖ-ਵੱਖ ਰੇਟ ਰੱਖ ਦਿੱਤੇ ਜਾਣ। ਜਿਸ ਨੂੰ ਜੋ ਸਮਝ ਆਵੇਜਿਸਦੀ ਜੇਬ ਜੋ ਇਜਾਜ਼ਤ ਦੇਵੇਜਿਸਦਾ ਜੋ ਵਿਚਾਰ ਬਣੇ ਅਤੇ ਜਿਸਦੀ ਬੁੱਧੀ ਜੋ ਇਜਾਜ਼ਤ ਦੇਵੇਉਹ ਉਹੀ ਪੈਟਰੋਲ ਖਰੀਦ ਲਵੇ।
 
ਕੀ ਕਹਿੰਦਾ ਹੈ ਟੋਇਟਾ ਦਾ ਓਨਰ ਮੈਨੂਅਲ?
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਟੋਇਟਾ ਦਾ ਓਨਰ ਮੈਨੂਅਲ ਕਹਿੰਦਾ ਹੈ ਕਿ ਟੋਇਟਾ 10 ਫੀਸਦੀ ਤੱਕ ਐਥਨੌਲ ਵਾਲੇ ਪੈਟਰੋਲ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਉਸ ਵਿੱਚ ਹੇਠਾਂ ਨੋਟ ਵਿੱਚ ਲਿਖਿਆ ਹੈ ਕਿ ਜੇਕਰ ਲੋਕ ਅਲਕੋਹਲ (ਐਥਨੌਲ) ਮਿਲਿਆ ਪੈਟਰੋਲ ਵਰਤਦੇ ਸਮੇਂ ਆਪਣੇ ਵਾਹਨ ਨੂੰ ਚਲਾਉਣ ਦੀ ਸਮਰੱਥਾ ਜਾਂ ਮਾਈਲੇਜ ਤੋਂ ਸੰਤੁਸ਼ਟ ਨਹੀਂ ਹਨਤਾਂ ਉਹਨਾਂ ਨੂੰ ਬਿਨਾਂ ਅਲਕੋਹਲ।(ਐਥਨੌਲ) ਵਾਲੇ ਪੈਟਰੋਲ 'ਤੇ ਵਾਪਸ ਆ ਜਾਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੋਇਆ ਕਿ 10 ਫੀਸਦੀ ਤੋਂ ਵੱਧ ਵਰਤੋਂ ਨਹੀਂ ਕਰਨੀ ਹੈ। 10 ਫੀਸਦੀ ਵਰਤੋਂ ਕਰਨ ਵਿੱਚ ਵੀ ਜੇਕਰ ਦਿੱਕਤ ਆਵੇਤਾਂ ਉਹ ਵੀ ਵਰਤੋਂ ਨਹੀਂ ਕਰਨੀ ਹੈ। ਇਹ ਉਹਨਾਂ ਦੇ ਓਨਰ ਮੈਨੂਅਲ ਵਿੱਚ ਲਿਖਿਆ ਹੈ। ਫਿਰ ਵੀ ਉਹ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਹਨ ਕਿ ਈ-10 ਵਿੱਚ ਈ-20 ਪੈਟਰੋਲ ਵੀ ਵਰਤ ਲਓਕੋਈ ਦਿੱਕਤ ਨਹੀਂ ਹੈ। ਇਹ ਗੱਲ ਟੋਇਟਾ ਦੀ ਇਨੋਵਾ ਹਾਈਕ੍ਰਾਸਫਾਰਚੂਨਰਗਲੈਂਜ਼ਾਅਰਬਨ ਕਰੂਜ਼ਰਇਨੋਵਾ ਕ੍ਰਿਸਟਾ ਸਮੇਤ ਉਹਨਾਂ ਦੇ ਸਾਰੇ ਮਾਡਲਾਂ ਦੇ ਓਨਰ ਮੈਨੂਅਲ ਵਿੱਚ ਲਿਖੀ ਹੋਈ ਹੈ।
 
ਕੀ ਕਹਿੰਦਾ ਹੈ ਮਾਰੂਤੀ ਦਾ ਓਨਰ ਮੈਨੂਅਲ?
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਰੂਤੀ ਨੇ ਵੀ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਜਾ ਕੇ ਕਿਹਾ ਕਿ ਈ-10 ਵਾਹਨ ਵਿੱਚ ਈ-20 ਵਰਤ ਲਓ। ਮਾਰੂਤੀ ਦਾ ਮੈਨੂਅਲ ਕਹਿੰਦਾ ਹੈ ਕਿ ਬਿਨਾਂ ਲੈੱਡ  ਵਾਲੇ ਪੈਟਰੋਲ ਅਤੇਅਲਕੋਹਲ (ਐਥਨੌਲ) ਦਾ ਮਿਸ਼ਰਣਜਿਸ ਨੂੰ ਗੈਸੋਹੋਲ ਵੀ ਕਿਹਾ ਜਾਂਦਾ ਹੈਕੁਝ ਖੇਤਰਾਂ ਵਿੱਚ ਵਪਾਰਕ ਤੌਰ 'ਤੇ ਉਪਲਬਧ ਹੈ। ਇਸ ਤਰ੍ਹਾਂ ਦੇ ਮਿਸ਼ਰਣ ਦੀ ਵਰਤੋਂ ਵਾਹਨ ਵਿੱਚ ਕੀਤੀ ਜਾ ਸਕਦੀ ਹੈਜੇਕਰ ਉਹਨਾਂ ਵਿੱਚ 10 ਫੀਸਦੀ ਤੋਂ ਵੱਧ ਐਥਨੌਲ ਨਾ ਹੋਵੇ। ਯਾਨੀ 10 ਫੀਸਦੀ ਤੋਂ ਘੱਟ ਐਥਨੌਲ ਹੋਣਾ ਚਾਹੀਦਾ ਹੈ। ਨੋਟ ਵਿੱਚ ਲਿਖਿਆ ਹੈ ਕਿ ਜੇਕਰ ਲੋਕ ਅਲਕੋਹਲ (ਐਥਨੌਲ) ਮਿਸ਼ਰਣ ਦੀ ਵਰਤੋਂ ਕਰਦੇ ਸਮੇਂ ਆਪਣੇ ਵਾਹਨ ਨੂੰ ਚਲਾਉਣ ਦੀ ਸਮਰੱਥਾ ਜਾਂ ਮਾਈਲੇਜ ਤੋਂ ਸੰਤੁਸ਼ਟ ਨਹੀਂ ਹਨਤਾਂ ਉਹਨਾਂ ਨੂੰ ਬਿਨਾਂ ਅਲਕੋਹਲ ਵਾਲੇ ਪੈਟਰੋਲ 'ਤੇ ਵਾਪਸ ਆ ਜਾਣਾ ਚਾਹੀਦਾ ਹੈ। 10 ਫੀਸਦੀ ਤੋਂ ਵੱਧ ਵਰਤੋਂ ਨਹੀਂ ਕਰਨੀ ਹੈ। 10 ਫੀਸਦੀ ਨਾਲ ਵੀ ਦਿੱਕਤ ਆਵੇਤਾਂ ਕੋਈ ਅਲਕੋਹਲ (ਐਥਨੌਲ)  ਵਰਤੋਂ ਨਹੀਂ ਕਰਨੀ ਹੈ। ਇਹ ਗੱਲ ਮਾਰੂਤੀ ਵਾਲੇ ਕਹਿ ਰਹੇ ਹਨ। ਮਾਰੂਤੀ ਦੀ ਬਲੇਨੋਡਿਜ਼ਾਇਰ ਸਮੇਤ ਸਾਰੇ ਮਾਡਲਾਂ ਵਿੱਚ ਇਹ ਲਿਖਿਆ ਹੋਇਆ ਹੈ।

Modi-Govt-Made-Auto-Companies-Spread-Lies-To-Impose-E20-blended-Petrol-On-People-Arvind-Kejriwal



TOP HEADLINES


ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੱਲੋਂ ਵਰਕਿੰਗ ਪ੍ਰਧਾਨ
ਖੰਨਾ 'ਚ ਹਾਈਵੋਲਟੇਜ ਡਰਾਮਾ: ਕਾਊਂਟਰ ਇੰਟੈਲੀਜੈਂਸ ਨੂੰ ਦੇਖ ਛੱਤ
ਵਿਜੀਲੈਂਸ ਬਿਊਰੋ ਨੇ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲ
*ਬਹਿਬਲ ਕਲਾਂ ਮਾਮਲੇ ਵਿੱਚ ਇਨਸਾਫ਼ ਦੇਣ ਵਿੱਚ ਸਾਢੇ ਚਾਰ ਸਾਲਾਂ
*20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿ
*ਪੰਜਾਬ ਸਰਕਾਰ ਸੁਰੱਖਿਅਤ ਮਾਨਸੂਨ ਸੀਜ਼ਨ ਯਕੀਨੀ ਬਣਾਉਣ ਲਈ ਤਿਆਰ-
*ਹੜ੍ਹਾਂ ਤੋਂ ਬਚਾਅ ਤੇ ਜੰਗਲੀ ਜੀਵ ਸੁਰੱਖਿਆ ਦੇ ਮੱਦੇਨਜ਼ਰ ਪੰਜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੇਰਕਾ ਨੇ ਨਵਾਂ ਮ
*ਅੰਮ੍ਰਿਤਸਰ ਵਿੱਚ 25 ਕਿੱਲੋ ਹੈਰੋਇਨ ਸਮੇਤ 3 ਕਾਬੂ* *ਸਰਹੱਦ ਪ
ਭਾਜਪਾ ਨੂੰ ਵੱਡਾ ਝਟਕਾ, ਸ੍ਰੀ ਹਰਗੋਬਿੰਦਪੁਰ ਦੇ ਸਾਬਕਾ ਵਿਧਾਇਕ
*ਬਜ਼ੁਰਗਾਂ ਦੇ ਮਾਣ-ਸਤਿਕਾਰ ਅਤੇ ਸੁਰੱਖਿਆ ਲਈ ਮਾਨ ਸਰਕਾਰ ਦਾ ਵੱ
ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) 2026 ਅਧੀਨ ਘਰ-ਘਰ ਜਾ ਕੇ
*ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆ
ਦੀਵਾਨ ਨੇ ਰਾਜਾ ਵੜਿੰਗ ਨੂੰ ਕੀਤਾ ਸਨਮਾਨਿਤ, 2027 ਵਿੱਚ ਪੰਜਾਬ
*ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ Ott ਤੋਂ 'ਸਤਲੁਜ
*ਮਾਨ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਸਦਕਾ ਬਾਗਬਾਨੀ ਹੇਠ ਰਕਬ
ਬੀ.ਐਲ.ਓਜ਼. ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤ
ਮੋਦੀ ਸਰਕਾਰ ਨੇ ਲੋਕਾਂ 'ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆ
ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) 2026 ਅਧੀਨ ਘਰ-ਘਰ ਜਾ ਕੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50872273

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us