ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੇਰਕਾ ਨੇ ਨਵਾਂ ਮੀਲਪੱਥਰ ਕਾਇਮ ਕੀਤਾ; ਜੂਨ ਮਹੀਨੇ ਵਿੱਚ ਰਿਕਾਰਡ 551 ਕਰੋੜ ਦਾ ਕਾਰੋਬਾਰ ਕੀਤਾ

Jul7,2026 | Jagrati Lahar Bureau | Chandigarh



ਦੁੱਧ ਦੀ ਖਰੀਦ ਵਿੱਚ ਰੋਜ਼ਾਨਾ ਲਗਭਗ 2 ਲੱਖ ਲੀਟਰ ਦਾ ਵਾਧਾ ਦਰਜ, ਜੋ ਕੌਮੀ ਵਿਕਾਸ ਦਰ ਨਾਲੋਂ ਦੁੱਗਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੇਰਕਾ ਦੇ ਦੁੱਧ ਤੋਂ ਤਿਆਰ ਉਤਪਾਦਾਂ ਵਿੱਚ  ਦਰਜ ਮਜ਼ਬੂਤ ਵਾਧਾ ਖਪਤਕਾਰਾਂ ਦੇ ਵਧ ਰਹੇ ਭਰੋਸੇ ਦਾ ਸੰਕੇਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ ਸਹਿਕਾਰੀ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੇਰਕਾ (ਮਿਲਕਫੈੱਡ ਪੰਜਾਬ) ਨੇ 14.79 ਫੀਸਦ ਦੇ ਵਾਧੇ ਨਾਲ ਜੂਨ, 2026 ਵਿੱਚ 551 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ ਹੈ ਜਦਕਿ ਜੂਨ, 2025 ਵਿੱਚ 480 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ।
ਇਹ ਪ੍ਰਾਪਤੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁੱਧ ਦੀ ਵੱਧ ਤੋਂ ਵੱਧ ਖਰੀਦ, ਪ੍ਰੋਸੈਸਿੰਗ ਸਮਰੱਥਾ ਵਿੱਚ ਸੁਧਾਰ ਅਤੇ ਦੁੱਧ ਤੋਂ ਤਿਆਰ ਉਤਪਾਦਾਂ 'ਤੇ ਵਧੇਰੇ ਜ਼ੋਰ ਦੇ ਕੇ ਸਹਿਕਾਰੀ ਡੇਅਰੀ ਖੇਤਰ ਦੇ ਵਿਸਤਾਰ 'ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਹੀ ਹੈ।

ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮਿਲਕਫੈੱਡ ਪੰਜਾਬ ਨੇ ਜੂਨ, 2026 ਦੌਰਾਨ 551 ਕਰੋੜ ਰੁਪਏ ਦੀ ਟਰਨਓਵਰ ਦਰਜ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਹ 480 ਕਰੋੜ ਰੁਪਏ ਸੀ। 71 ਕਰੋੜ ਰੁਪਏ ਦਾ ਇਹ ਬੇਮਿਸਾਲ ਵਾਧਾ ਸਾਲ-ਦਰ-ਸਾਲ 14.79 ਫੀਸਦ ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ ਅਤੇ ਵੇਰਕਾ ਬ੍ਰਾਂਡ ਵਿੱਚ ਖਪਤਕਾਰਾਂ ਦੇ ਲਗਾਤਾਰ ਵਧ ਰਹੇ ਭਰੋਸੇ ਦੇ ਨਾਲ-ਨਾਲ ਪੰਜਾਬ ਦੇ ਸਹਿਕਾਰੀ ਡੇਅਰੀ ਖੇਤਰ ਦੀ ਵਧ ਰਹੀ ਮਜ਼ਬੂਤੀ ਦਾ ਸੰਕੇਤ ਹੈ।"

ਮੁੱਖ ਮੰਤਰੀ ਨੇ ਕਿਹਾ, "ਜੂਨ ਦੌਰਾਨ ਦੁੱਧ ਦੀ ਖਰੀਦ ਵਿੱਚ ਵੀ ਰੋਜ਼ਾਨਾ ਲਗਭਗ ਦੋ ਲੱਖ ਲੀਟਰ ਦਾ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫੀਸਦ ਵੱਧ ਹੈ। ਇਹ ਵਿਕਾਸ ਦਰ 5 ਤੋਂ 6 ਫੀਸਦ ਦੀ ਰਾਸ਼ਟਰੀ ਔਸਤ ਵਿਕਾਸ ਦਰ ਨਾਲੋਂ ਲਗਭਗ ਦੁੱਗਣੀ ਹੈ, ਜੋ ਡੇਅਰੀ ਖੇਤਰ ਵਿੱਚ ਪੰਜਾਬ ਦੀ ਸਹਿਕਾਰਤਾ ਲਹਿਰ ਦੀ ਨਿਰੰਤਰ ਹੋ ਰਹੀ ਪ੍ਰਗਤੀ ਦਾ ਪ੍ਰਮਾਣ ਹੈ।" 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, "ਇਹ ਪ੍ਰਾਪਤੀ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਭਰ ਦੇ ਡੇਅਰੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਸਾਡੀ ਸਰਕਾਰ ਦੇ ਉਦੇਸ਼ ਨਾਲ ਮੇਲ ਖਾਂਦੀ ਹੈ। ਅਸੀਂ ਲਗਾਤਾਰ ਪ੍ਰੋਸੈਸਿੰਗ ਸਮਰੱਥਾ ਵਧਾਉਣ, ਦੁੱਧ ਤੋਂ ਤਿਆਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ, ਮਾਰਕੀਟ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਦੁੱਧ ਉਤਪਾਦਕਾਂ ਲਈ ਬਿਹਤਰ ਮੁਨਾਫਾ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਜੂਨ ਮਹੀਨੇ ਦੌਰਾਨ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਕਈ ਦੁੱਧ ਤੋਂ ਤਿਆਰ ਡੇਅਰੀ ਉਤਪਾਦਾਂ ਵਿੱਚ ਪ੍ਰਭਾਵਸ਼ਾਲੀ ਵਾਧੇ ਦੇ ਚਲਦਿਆਂ ਇਸਨੂੰ ਹੋਰ ਮਜ਼ਬੂਤੀ ਮਿਲੀ ਹੈ। ਟੇਬਲ ਬਟਰ  ਨੇ 94 ਫੀਸਦ, ਯੂ.ਐਚ.ਟੀ. ਕਰੀਮ ਨੇ 213 ਫੀਸਦ, ਯੂ.ਐਚ.ਟੀ. ਮਿਲਕ ਨੇ ਫੀਸਦ, ਆਈਸ ਕਰੀਮ ਨੇ ਫੀਸਦ, ਟੈਟਰਾ ਪੈਕ ਲੱਸੀ ਨੇ ਫੀਸਦ, ਘਿਓ ਨੇ 41 ਫੀਸਦ ਅਤੇ ਡੇਅਰੀ ਵ੍ਹਾਈਟਨਰ ਨੇ 58 ਫੀਸਦ ਦਾ ਵਾਧਾ ਦਰਜ ਕੀਤਾ ਹੈ। ਇਹ ਸਪੱਸ਼ਟ ਤੌਰ 'ਤੇ ਸੂਬੇ ਭਰ ਵਿੱਚ ਵੇਰਕਾ ਦੇ ਉੱਚ-ਗੁਣਵੱਤਾ ਵਾਲੇ ਡੇਅਰੀ ਉਤਪਾਦਾਂ ਲਈ ਖਪਤਕਾਰਾਂ ਦੀ ਵਧ ਰਹੀ ਪਸੰਦ ਨੂੰ ਦਰਸਾਉਂਦਾ ਹੈ।" ।
ਮੁੱਖ ਮੰਤਰੀ ਨੇ ਕਿਹਾ, "ਇਹ ਸ਼ਾਨਦਾਰ ਪ੍ਰਦਰਸ਼ਨ ਉਤਪਾਦਾਂ ਦੇ ਬਿਹਤਰ ਸੁਮੇਲ, ਬਿਹਤਰ ਮੰਡੀਕਰਨ ਨੀਤੀ ਅਤੇ ਵੇਰਕਾ ਦੇ ਵੈਲਿਊ ਐਡਿਡ ਉਤਪਾਦਾਂ ਲਈ ਖਪਤਕਾਰਾਂ ਦੀ ਵਧ ਰਹੀ ਤਰਜੀਹ ਸਦਕਾ ਸੰਭਵ ਹੋਇਆ ਹੈ। ਸਾਡੀ ਸਰਕਾਰ ਡੇਅਰੀ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਨਿਵੇਸ਼, ਤਕਨਾਲੋਜੀ ਨੂੰ ਅਪਣਾਉਣ, ਉਤਪਾਦਾਂ ਵਿੱਚ ਨਵੀਨਤਾ, ਕੋਲਡ-ਚੇਨ ਦੇ ਵਿਸਤਾਰ ਅਤੇ ਮਾਰਕੀਟ ਦੇ ਵਿਕਾਸ ਰਾਹੀਂ ਮਿਲਕਫੈੱਡ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,  "ਪੰਜਾਬ ਦੀ ਸਹਿਕਾਰਤਾ ਡੇਅਰੀ ਲਹਿਰ ਪੇਂਡੂ ਜੀਵਨ ਦੀ ਖੁਸ਼ਹਾਲੀ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਦੇ ਇੱਕ ਮਜ਼ਬੂਤ ਇੰਜਣ ਵਜੋਂ ਉੱਭਰ ਰਹੀ ਹੈ। ਮੈਂ ਮਿਲਕਫੈੱਡ ਦੇ ਪ੍ਰਬੰਧਕਾਂ, ਇਸਦੇ ਕਰਮਚਾਰੀਆਂ, ਸਹਿਕਾਰੀ ਸਭਾਵਾਂ ਅਤੇ ਲੱਖਾਂ ਦੁੱਧ ਉਤਪਾਦਕਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੀ ਸਮੂਹਿਕ ਲਗਨ ਅਤੇ ਸਖ਼ਤ ਮਿਹਨਤ ਨੇ ਇਸ ਸ਼ਾਨਦਾਰ ਪ੍ਰਾਪਤੀ ਨੂੰ ਸੰਭਵ ਬਣਾਇਆ ਹੈ।"

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, "ਅਸੀਂ ਦੁੱਧ ਦੀ ਖਰੀਦ, ਆਧੁਨਿਕ ਪ੍ਰੋਸੈਸਿੰਗ ਬੁਨਿਆਦੀ ਢਾਂਚੇ, ਕੋਲਡ-ਚੇਨ ਦੇ ਵਿਕਾਸ, ਉਤਪਾਦਾਂ ਵਿੱਚ ਨਵੀਨਤਾ ਅਤੇ ਮਾਰਕੀਟ ਦੇ ਵਿਸਤਾਰ ਵਿੱਚ ਨਿਰੰਤਰ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਇਹ ਪਹਿਲਕਦਮੀਆਂ ਸਹਿਕਾਰਤਾ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਕਰਨਗੀਆਂ, ਡੇਅਰੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਗੀਆਂ, ਭਾਰਤੀ ਡੇਅਰੀ ਮਾਰਕੀਟ ਵਿੱਚ ਵੇਰਕਾ ਦੀ ਅਗਵਾਈ ਨੂੰ ਮਜ਼ਬੂਤ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਉੱਚ-ਗੁਣਵੱਤਾ ਵਾਲੇ ਡੇਅਰੀ ਉਤਪਾਦ ਮਿਲਦੇ ਰਹਿਣ।"

Verka-Achieves-New-Milestone-Touches-Record-Turnover-Under-Leadership-Of-Cm-Bhagwant-Singh-Mann



TOP HEADLINES


ਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲ
ਪੁਲੀਸ ਤੇ ਹਮਲਾ ਕਰਨ ਵਾਲੇ 3 ਨਸ਼ਾ ਤਸਕਰ ਮੁਕਾਬਲੇ ਤੋਂ ਬਾਅਦ ਕਾ
ਇੱਕ ਅਗਸਤ ਨੂੰ ਦਿੱਲੀ ਵਿੱਚ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਦਾ
*ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ
ਪੰਜਾਬ ਨੂੰ ਸਿੱਖਿਆ ਵਿੱਚ 27ਵੇਂ ਤੋਂ ਨੰਬਰ 1 'ਤੇ ਲਿਆਂਦਾ, ਭਾਜ
*ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਰਵਾਈ ਕੇਂਦਰੀ ਜੇਲ੍ਹ ’ਚ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ
ਪੰਜਾਬ 'ਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ, ਕੈਨੇਡਾ ਦੀ Pr ਛੱਡ ਵ
ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰ
ਦਿਲ ਦੀ ਇੱਛਾ ਹੈ ਕਿ ਬੀਬੀ ਖਾਲੜਾ ਮੇਰੀ ਜਗ੍ਹਾ ਮੇਰੇ ਹਲਕੇ ਦਾਖਾ
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6 ਮਹੀਨਿਆ
ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਭਵਿੱਖ ਦੇ ਅਧਿਆਪਕਾਂ ਨ
ਸੁਨੀਲ ਮੋਦਗਿਲ ਨੇ ਸੰਭਾਲੀ ਭਾਜਪਾ ਲੁਧਿਆਣਾ ਦੀ ਕਮਾਨ, ਕੇਵਲ ਸਿੰ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣ
*ਤਰਲੋਚਨ ਸਿੰਘ ਦਾ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ
Chugh Gets New Responsibility In Home, Defence Ministr
ਗਰਮੀ ਦੇ ਕਾਰਨ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਆਮ ਲੋਕਾਂ ਦੀ
*ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵ
*ਪੰਜਾਬ ਵਿੱਚ ਬਿਨਾਂ ਕੈਸ਼ ਤੇ ਫ਼ਰਮਾਇਸ਼ ਤੋਂ ਸਿਰਫ਼ ਯੋਗਤਾ ਦੇ ਅ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51127475

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us