ਪੁਲੀਸ ਤੇ ਹਮਲਾ ਕਰਨ ਵਾਲੇ 3 ਨਸ਼ਾ ਤਸਕਰ ਮੁਕਾਬਲੇ ਤੋਂ ਬਾਅਦ ਕਾਬੂ 2 ਤਸਕਰਾਂ ਨੂੰ ਲੱਗੀ ਗੋਲੀ, ਪੁਲੀਸ ਦੀ ਗੱਡੀ ਨੂੰ ਵੀ ਲੱਗੀ ਗੋਲੀ

Jul27,2026 | Gurvinder Singh Mohali | Mohali



ਮੋਹਾਲੀ 27 ਜੁਲਾਈ 
ਗੁਰਵਿੰਦਰ ਸਿੰਘ 

ਬੀਤੀ 25 ਜੁਲਾਈ ਨੂੰ ਬਾਅਦ ਦੁਪਹਿਰ 4 ਵਜੇ ਦੇ ਕਰੀਬ ਨਸ਼ਾ ਤਸਕਰਾਂ ਵਲੋਂ ਪੁਲੀਸ ਟੀਮ ਤੇ ਹਮਲਾ ਕਰਕੇ ਦੋ ਪੁਲੀਸ ਮੁਲਾਜਮਾਂ ਨੂੰ ਜਖਮੀ ਕਰਨ ਅਤੇ ਆਪਣੇ ਦੋ ਸਾਥੀਆਂ ਨੂੰ ਛੁੜਾ ਕੇ ਲੈ ਜਾਣ ਦੇ ਮਾਮਲੇ ਵਿੱਚ ਪੁਲੀਸ ਵਲੋਂ ਇਸ ਮਾਮਲੇ ਦੇ ਤਿੰਨ ਮੁਲਜਮਾਂ ਨੂੰ ਦੁਪਹਿਰ ਵੇਲੇ ਹੋਏ ਇੱਕ ਪੁਲੀਸ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਵਲੋਂ ਦੱਸਿਆ ਗਿਆ ਹੈ ਕਿ ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੌਰਾਨ ਦੋ ਮੁਲਜਮਾਂ ਨੂੰ ਗੋਲੀ ਲੱਗੀ ਹੈ ਜਦੋਂਕਿ ਤੀਜਾ ਠੀਕ ਹਾਲਤ ਵਿੱਚ ਹੈ।

ਮੌਕੇ ਤੇ ਪਹੁੰਚੇ ਐਸ ਐਸ ਪੀ  ਹਰਮਨਦੀਪ ਸਿੰਘ ਹਾਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ 25 ਜੁਲਾਈ ਨੂੰ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਕੁੱਝ ਨਸ਼ਾ ਤਸਤਰ ਨਸ਼ੇ ਦੀ ਖੇਪ ਪਹੁੰਚਾਉਣ ਆ ਰਹੇ ਹਨ ਜਿਸਤੇ ਨਾਰਕੋਟਿੰਸ ਵਿੰਗ ਵਲੋਂ ਨਾਕੇਬੰਦੀ ਕਰਕੇ ਦੋ ਨੌਜਵਾਨਾਂ ਨੂੰ ਰੋਕਿਆ ਗਿਆ ਸੀ। ਉਹਨਾਂ ਕਿਹਾ ਕਿ ਇਸੇ ਦੌਰਾਨ ਇੱਕ ਗੱਡੀ ਤੇ ਆਏ ਉਕਤ ਵਿਅਕਤੀਆਂ ਦੇ ਸਾਥੀਆਂ ਨੇ ਪੁਲੀਸ ਤੇ ਹਮਲਾ ਕਰ ਦਿੱਤਾ ਅਤੇ ਗੋਲੀ ਚਲਾ ਕੇ ਇੱਕ ਮੁਲਾਜਮ ਨੂੰ ਜਖਮੀ ਕਰ ਦਿੱਤਾ। ਇਹਨਾਂ ਵਿਅਕਤੀਆਂ ਕੋਲ ਕਿਰਪਾਨਾਂ ਵੀ ਸੀ ਅਤੇ ਇਹਨਾਂ ਨੇ ਇੱਕ ਹੋਰ ਮੁਲਾਜਮ ਨੂੰ ਤਲਵਾਰ ਨਾਲ ਸੱਟਾਂ ਮਾਰੀਆਂ ਅਤੇ ਆਪਣੇ ਸਾਥੀਆਂ ਨੂੰ ਛੁੜਾ ਕੇ ਮੌਕੇ ਤੋਂ ਫਰਾਰ ਹੋ ਗਏ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਦੇ ਵੱਖ ਵੱਖ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਬਣਾ ਕੇ ਇਹਨਾਂ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲੀਸ ਨੇ ਇੱਕ ਮੋਟਰ ਸਾਈਕਲ ਤੇ ਜਾ ਰਹੇ ਉਕਤ ਤਿੰਨ ਨੌਜਵਾਨਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਹੈ । ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਦੀ ਪਹਿਚਾਣ ਗਗਨ, ਜਸਕਰਨ ਅਤੇ ਲਖਵਿੰਦਰ ਵਜੋਂ ਹੋਈ ਹੈ ਜਿਹਨਾਂ ਵਿੱਚੋਂ ਲਖਵਿੰਦਰ ਅਤੇ ਜਸਕਰਨ ਨੂੰ ਮੁਕਾਬਲੇ ਦੌਰਾਨ ਗੋਲੀ ਲੱਗੀ ਹੈ ਜਦੋਂਕਿ ਗਗਨ ਨੂੰ ਠੀਕ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਕੁਲ 10 ਤੋਂ 15 ਰਾਉਂਡ ਫਾਇਰਿੰਗ ਹੋਈ ਹੈ ਜਿਸ ਵਿੱਚ ਇਹਨਾਂ ਵਿਅਕਤੀਆਂ ਵਲੋਂ ਪੁਲੀਸ ਤੇ ਕੀਤੀ 5-7 ਰਾਉਂਡ ਦੀ ਫਾਇਰਿੰਗ ਵੀ ਸ਼ਾਮਿਲ ਹੈ। ਪੁਲੀਸ ਨੇ ਇਹਨਾਂ ਵਿਅਕਤੀਆਂ ਤੋਂ 32 ਬੋਰ ਦੇ ਦੋ ਹਥਿਆਰ ਵੀ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਦੇ ਦੋ ਸਾਥੀਆਂ ਵਲੋਂ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਅਤੇ ਹੁਣ ਇਹਨਾਂ ਸਮੇਤ ਪੰਜ ਵਿਅਕਤੀ ਕਾਬੂ ਵਿੱਚ ਆ ਗਏ ਹਨ ਜਿਹਨਾਂ ਵਿੱਚੋਂ ਦੋ ਜਖਮੀ ਹਾਲਤ ਵਿੱਚ ਹਨ। ਉਹਨਾਂ ਦੱਸਿਆ ਕਿ ਇਹ ਸਾਰੇ ਨੌਜਵਾਨ ਲੋਕਲ ਹਨ ਅਤੇ ਸੋਹਾਣਾ ਦੇ ਨਾਲ ਲੱਗਦੇ ਪਿੰਡਾਂ ਗੀਗੇਮਾਜਰਾ, ਮੌਲੀ ਆਦਿ ਦੇ ਵਸਨੀਕ ਹਨ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਹਨਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਅੱਗੇ ਕਿੱਥੇ ਵੇਚਦੇ ਸਨ।

ਜਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਸਨੇਟਾ ਨੇੜੇ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਨਸ਼ਾ ਤਸਕਰਾਂ ਨੂੰ ਰੋਕਣ ਦੀ ਕਾਰਵਾਈ ਦੌਰਾਨ ਅਪਰਾਧੀਆਂ ਨੇ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇਕ ਪੁਲੀਸ ਮੁਲਾਜ਼ਮ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਦੂਜੇ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ। ਜਖਮੀ ਪੁਲੀਸ ਮੁਲਾਜਮਾਂ ਨੂੰ ਸਿਵਲ ਹਸਪਤਾਲ ਫੇਜ਼ 6 ਵਿੱਚ ਦਾਖਿਲ ਕਰਵਾਇਆ ਗਿਆ ਸੀ।

Mohali-Police-Arrested-Acused



TOP HEADLINES


ਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲ
ਪੁਲੀਸ ਤੇ ਹਮਲਾ ਕਰਨ ਵਾਲੇ 3 ਨਸ਼ਾ ਤਸਕਰ ਮੁਕਾਬਲੇ ਤੋਂ ਬਾਅਦ ਕਾ
ਇੱਕ ਅਗਸਤ ਨੂੰ ਦਿੱਲੀ ਵਿੱਚ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਦਾ
*ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ
ਪੰਜਾਬ ਨੂੰ ਸਿੱਖਿਆ ਵਿੱਚ 27ਵੇਂ ਤੋਂ ਨੰਬਰ 1 'ਤੇ ਲਿਆਂਦਾ, ਭਾਜ
*ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਰਵਾਈ ਕੇਂਦਰੀ ਜੇਲ੍ਹ ’ਚ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ
ਪੰਜਾਬ 'ਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ, ਕੈਨੇਡਾ ਦੀ Pr ਛੱਡ ਵ
ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰ
ਦਿਲ ਦੀ ਇੱਛਾ ਹੈ ਕਿ ਬੀਬੀ ਖਾਲੜਾ ਮੇਰੀ ਜਗ੍ਹਾ ਮੇਰੇ ਹਲਕੇ ਦਾਖਾ
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6 ਮਹੀਨਿਆ
ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਭਵਿੱਖ ਦੇ ਅਧਿਆਪਕਾਂ ਨ
ਸੁਨੀਲ ਮੋਦਗਿਲ ਨੇ ਸੰਭਾਲੀ ਭਾਜਪਾ ਲੁਧਿਆਣਾ ਦੀ ਕਮਾਨ, ਕੇਵਲ ਸਿੰ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣ
*ਤਰਲੋਚਨ ਸਿੰਘ ਦਾ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ
Chugh Gets New Responsibility In Home, Defence Ministr
ਗਰਮੀ ਦੇ ਕਾਰਨ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਆਮ ਲੋਕਾਂ ਦੀ
*ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵ
*ਪੰਜਾਬ ਵਿੱਚ ਬਿਨਾਂ ਕੈਸ਼ ਤੇ ਫ਼ਰਮਾਇਸ਼ ਤੋਂ ਸਿਰਫ਼ ਯੋਗਤਾ ਦੇ ਅ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51126957

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us