*ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਹੋਣਹਾਰ ਕੈਡਿਟਾਂ ਦਾ ਅਚੀਵਰਜ਼ ਐਵਾਰਡ ਨਾਲ ਸਨਮਾਨ*

Jun17,2026 | Jagrati Lahar Bureau | Sas Nagar/ Chandigarh



*•ਏਅਰ ਮਾਰਸ਼ਲ ਟੀ.ਐਸ. ਰੰਧਾਵਾ ਨੇ ਸਮਾਰੋਹ ਦੀ ਕੀਤੀ ਪ੍ਰਧਾਨਗੀ, ਸੰਸਥਾ ਨੇ ਹਥਿਆਰਬੰਦ ਸੈਨਾਵਾਂ ਵਿੱਚ ਵੱਧ ਤੋਂ ਵੱਧ ਕੈਡਿਟਾਂ ਨੂੰ ਸ਼ਾਮਲ ਕਰਾਉਣ ਦੀ ਆਪਣੀ ਵਿਰਾਸਤ ਰੱਖੀ ਬਰਕਰਾਰ*


ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ)ਵੱਲੋਂ ਅੱਜ ਆਪਣੇ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਿਆਂ ਹਾਲ ਹੀ ਵਿੱਚ ਰੱਖਿਆ ਬਲਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਡਿਟਾਂ ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ ਗ੍ਰੈਜੂਏਟ ਹੋਏ ਕੈਡਿਟਾਂ ਨੂੰ ਵੱਕਾਰੀ “ਅਚੀਵਰਜ਼ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਈ ਅਤੇ ਜੂਨ 2026 ਵਿੱਚ ਨੌਂ ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਜਦੋਂ ਕਿ ਪੰਜ ਕੈਡਿਟਾਂ ਨੇ ਹਾਲ ਹੀ ਵਿੱਚ ਐਨ.ਡੀ.ਏ.ਤੋਂ ਗ੍ਰੈਜੂਏਸ਼ਨ ਕੀਤੀ ਹੈ।

ਸੈਕਟਰ 77 ਸਥਿਤ ਸੰਸਥਾ ਦੇ ਕੈਂਪਸ ਵਿਖੇ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੀ ਪ੍ਰਧਾਨਗੀ ਐਨ.ਡੀ.ਏ. ਦੇ ਸਾਬਕਾ ਕਮਾਂਡੈਂਟ ਅਤੇ ਐਮ.ਆਰ.ਐਸ.ਏ.ਐਫ.ਪੀ.ਆਈ. ਦੀ ਗਵਰਨਿੰਗ ਬਾਡੀ ਦੇ ਪਹਿਲੇ ਮੈਂਬਰਾਂ ਵਿੱਚ ਸ਼ਾਮਲ ਏਅਰ ਮਾਰਸ਼ਲ ਟੀ.ਐਸ. ਰੰਧਾਵਾ, ਪੀ.ਵੀ.ਐਸ.ਐਮ., ਵੀ.ਐਮ. (ਸੇਵਾਮੁਕਤ) ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਸ ਸੰਸਥਾ ਨਾਲ ਜੁੜੇ ਵਿਅਕਤੀ ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ, ਏਅਰ ਮਾਰਸ਼ਲ ਰੰਧਾਵਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮ.ਆਰ.ਐਸ.ਏ.ਐਫ.ਪੀ.ਆਈ. ਵਿੱਚ ਉਨ੍ਹਾਂ ਦੀ ਸਿਖਲਾਈ ਨੇ ਉਨ੍ਹਾਂ ਦੇ ਸੇਵਾ ਕਰੀਅਰ ਲਈ ਇੱਕ ਮਜ਼ਬੂਤ ਲਾਂਚ ਪੈਡ ਵਜੋਂ ਕੰਮ ਕੀਤਾ। ਉਨ੍ਹਾਂ ਨੇ ਐਨ.ਡੀ.ਏ. ਗ੍ਰੈਜੂਏਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀਆਂ ਸਰਵਿਸ ਅਕੈਡਮੀਆਂ ਵਿੱਚ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸੰਸਥਾ ਦੇ ਇਸ ਨਤੀਜਿਆਂ ਦਾ ਸਿਹਰਾ ਏ.ਐਫ.ਪੀ.ਆਈ. ਫੈਕਲਟੀ ਨੂੰ ਦਿੱਤਾ।

ਸੰਸਥਾ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਐਮ.ਆਰ.ਐਸ.ਏ.ਐਫ.ਪੀ.ਆਈ.  ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ 324 ਕੈਡਿਟ ਹੁਣ ਤੱਕ ਐਨਡੀਏ ਅਤੇ ਹੋਰ ਅਕੈਡਮੀਆਂ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ 196 ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕਰ ਚੁੱਕੇ ਹਨ। ਇਸੇ ਤਰ੍ਹਾਂ 24 ਹੋਰ ਕੈਡਿਟ ਐਨਡੀਏ ਅਤੇ ਹੋਰ ਸਿਖਲਾਈ ਅਕੈਡਮੀਆਂ  ਲਈ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਹਥਿਆਰਬੰਦ ਸੈਨਾਵਾਂ ਲਈ ਇੱਕ ਪ੍ਰਾਇਮਰੀ ਫੀਡਰ ਸੰਸਥਾ ਵਜੋਂ ਉਭਰੀ ਹੈ।

ਸੰਸਥਾ ਵੱਲੋਂ ਦੋ ਸਾਲਾਂ ਦਾ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਤਹਿਤ ਚੁਣੇ ਗਏ ਕੈਡਿਟ ਇੱਕ ਮਾਨਤਾ ਪ੍ਰਾਪਤ ਸਕੂਲ ਰਾਹੀਂ ਆਪਣੀ 12ਵੀਂ ਜਮਾਤ ਪੂਰੀ ਕਰਦੇ ਹਨ ਅਤੇ ਨਾਲੋ-ਨਾਲ ਹੀ ਸਰੀਰਕ ਤੰਦਰੁਸਤੀ, ਲੀਡਰਸ਼ਿਪ, ਸ਼ਖਸੀਅਤ ਵਿਕਾਸ ਅਤੇ ਐਨਡੀਏ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਵੀ ਸਿਖਲਾਈ ਲੈਂਦੇ ਹਨ। ਹਰ ਸਾਲ ਲਗਭਗ 4,000 ਵਿਦਿਆਰਥੀ ਸੰਸਥਾ ਵਿੱਚ ਦਾਖਲੇ ਲਈ ਅਰਜ਼ੀ ਦਿੰਦੇ ਹਨ, ਜਿਨ੍ਹਾਂ ਵਿੱਚੋਂ ਮਹਿਜ਼ 48 ਨੂੰ ਹੀ ਦਾਖਲਾ ਲੈਣ ਵਿੱਚ ਸਫਲਤਾ ਮਿਲਦੀ ਹੈ।

ਅਚੀਵਰ ਅਵਾਰਡ ਸਮਾਰੋਹ ਤਹਿਤ ਨਾ ਸਿਰਫ਼ ਹੋਣਹਾਰ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ ਬਲਕਿ ਭਵਿੱਖ ਦੇ ਅਧਿਕਾਰੀਆਂ ਨੂੰ ਉੱਤਮਤਾ ਲਈ ਯਤਨ ਕਰਨ ਅਤੇ ਸੰਸਥਾ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਆ ਗਿਆ।

Mrsafpi-Honours-Distinguished-Alumni-With-Achievers-Award



TOP HEADLINES


ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ
*ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6
*ਨੀਟ ਮਾਮਲਾ: ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਦੋਸ਼ੀਆਂ ਵਿ
ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਨੇ ਅੰਗਰੇਜ਼ੀ
ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ
*ਮਾਨ ਸਰਕਾਰ ਵੱਲੋਂ ਡਿਜੀਟਾਈਜ਼ਡ ਜਨਮ ਸਰਟੀਫਿਕੇਟਾਂ ਨੂੰ ਅਪਡੇਟ
ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿ
*ਕਮਿਸ਼ਨ ਵੱਲੋਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾ
*ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ*
ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀ
ਜ਼ਹਿਰੀਲੀ ਗੈਸ ਦੇ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚ
*ਚਿੱਟਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ : ਨਪੁੰਸਕਤਾ,
ਜਾਅਲੀ ਤਨਖ਼ਾਹ ਸਲਿੱਪਾਂ ਦੇ ਬਣਕੇ ਭਾਰਤੀ ਸਟੇਟ ਬੈਂਕ ਨਾਲ 1.47
ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁ
*5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ
ਨੀਟ 'ਤੇ ਕਾਂਗਰਸ ਦੀ ਸਿਆਸਤ ਖ਼ਿਲਾਫ਼ ਭਾਜਪਾ ਪੰਜਾਬ ਦਾ ਪ੍ਰਦਰਸ਼
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈ
ਵਪਾਰੀ ਆਗੂ ਤੋਂ ਮੋਟਰਸਾਈਕਲ ਸਵਾਰਾਂ ਨੇ 55 ਹਜ਼ਾਰ ਰੁਪਏ ਖੋਹੇ
*ਲੁਧਿਆਣਾ ਵਿਖੇ ਕਰਵਾਏ ਗਈ ਐਨ.ਆਰ.ਆਈ ਮਿਲਣੀ 2026 ਦੌਰਾਨ ਚਾਰ ਜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51063557

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us