*ਭਗਵੰਤ ਮਾਨ ਸਰਕਾਰ ਨੇ ਸਨਾਤਨ ਧਰਮ ਲਈ ਜਿੰਨਾ ਕੰਮ ਕੀਤਾ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ- ਕੇਜਰੀਵਾਲ*

Jun28,2026 | Jagrati Lahar Bureau | Gurdaspur


ਖ਼ੁਦ ਨੂੰ ਭਾਗਾਂ ਵਾਲਾ ਮੰਨਦਾ ਹਾਂ ਕਿ ਭਗਵਾਨ ਰਾਮ ਦੇ ਸਪੁੱਤਰਾਂ ਲਵ-ਕੁਸ਼ ਦਾ ਮੰਦਰ ਬਣਾਉਣ ਦੀ ਘੋਸ਼ਣਾ ਕਰਨ ਦਾ ਮੌਕਾ ਮਿਲਿਆ- ਕੇਜਰੀਵਾਲ
ਮੰਤਰੀ ਸੰਜੀਵ ਅਰੋੜਾ ਨੂੰ ਫਰਜ਼ੀ ਕੇਸ ਵਿੱਚ ਜੇਲ੍ਹ ਵਿੱਚ ਡੱਕਿਆ ਹੋਇਆ ਹੈ, ਪ੍ਰਾਰਥਨਾ ਕਰੋ ਕਿ ਉਹ ਜਲਦ ਬਾਹਰ ਆ ਕੇ ਲੋਕਾਂ ਦੀ ਸੇਵਾ ਕਰਨ- ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਪ੍ਰੋਗਰਾਮ ਵਿੱਚ ਹੋਏ ਸ਼ਾਮਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਗੁਰਦਾਸਪੁਰ ਵਿਖੇ ਆਯੋਜਿਤ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਲਈ ਜਿੰਨਾ ਕੰਮ ਭਗਵੰਤ ਮਾਨ ਸਰਕਾਰ ਨੇ ਕੀਤਾ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ। ਖ਼ੁਦ ਨੂੰ ਭਾਗਾਂ ਵਾਲਾ ਮੰਨਦਾ ਹਾਂ ਕਿ ਭਗਵਾਨ ਰਾਮ ਦੇ ਸਪੁੱਤਰਾਂ ਲਵ-ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਸੰਜੀਵ ਅਰੋੜਾ ਨੂੰ ਫਰਜ਼ੀ ਕੇਸ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਸਾਰੇ ਲੋਕ ਪ੍ਰਮਾਤਮਾ ਅੱਗੇ ਅਰਦਾਸ ਕਰਨ ਕਿ ਉਹ ਜਲਦੀ ਬਾਹਰ ਆ ਕੇ ਜਨਤਾ ਦੀ ਸੇਵਾ ਕਰਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਇਹ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ ਭਗਵੰਤ ਮਾਨ ਸਰਕਾਰ ਵੱਲੋਂ ਉਲੀਕਿਆ ਗਿਆ ਹੈ। ਕੁਝ ਦਿਨ ਪਹਿਲਾਂ ਇਹ ਪ੍ਰੋਗਰਾਮ ਜਲੰਧਰ ਵਿੱਚ ਕਰਵਾਇਆ ਗਿਆ ਸੀ, ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਹੋਇਆ ਅਤੇ ਅੱਜ ਅਸੀਂ ਗੁਰਦਾਸਪੁਰ ਪਹੁੰਚੇ ਹਾਂ। ਅੱਜਕੱਲ੍ਹ ਬਹੁਤ ਸਾਰੇ ਲੋਕ ਮੇਰੇ ਨਾਲ ਗੱਲ ਕਰ ਰਹੇ ਹਨ ਅਤੇ ਸਾਰੇ ਇੱਕੋ ਗੱਲ ਕਹਿ ਰਹੇ ਹਨ ਕਿ ਪੰਜਾਬ ਵਿੱਚ ਸਨਾਤਨ ਧਰਮ ਲਈ ਕਿਸੇ ਪਾਰਟੀ ਜਾਂ ਸਰਕਾਰ ਨੇ ਇੰਨਾ ਸ਼ਾਨਦਾਰ ਕੰਮ ਨਹੀਂ ਕੀਤਾ। ਸਾਰੇ ਲੋਕ ਕਹਿ ਰਹੇ ਹਨ ਕਿ ਸਨਾਤਨ ਧਰਮ ਨੂੰ ਪੰਜਾਬ ਵਿੱਚ ਇੱਕ ਵੱਡਾ ਪਲੇਟਫਾਰਮ ਮਿਲ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਮੌਜੂਦ ਲੋਕਾਂ ਨੂੰ ਪੰਜ ਖ਼ੁਸ਼ਖ਼ਬਰੀਆਂ ਦਿੰਦੇ ਹੋਏ ਕਿਹਾ ਕਿ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਦਾ ਇਹ ਸਿਲਸਿਲਾ, ਜੋ ਜਲੰਧਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਅਤੇ ਅੱਜ ਗੁਰਦਾਸਪੁਰ ਪਹੁੰਚਿਆ ਹੈ, ਹੁਣ ਪੰਜਾਬ ਦੇ 22 ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ।
ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਪੂਰੇ ਪੰਜਾਬ ਵਿੱਚ ਸਨਾਤਨ ਧਰਮ ਦੀ ਇਹ ਭਜਨ ਸੰਧਿਆ ਕਰਵਾਈ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੂਜੀ ਖ਼ੁਸ਼ਖ਼ਬਰੀ ਪਟਿਆਲਾ ਦੇ ਕਾਲੀ ਮਾਤਾ ਮੰਦਰ ਨੂੰ ਲੈ ਕੇ ਹੈ, ਜਿਸ ਦੀ ਬਹੁਤ ਮਾਨਤਾ ਹੈ। ਉੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਦੁੱਖ ਦੂਰ ਹੁੰਦੇ ਹਨ। ਭਗਵੰਤ ਮਾਨ ਸਰਕਾਰ 80 ਕਰੋੜ ਰੁਪਏ ਖ਼ਰਚ ਕਰਕੇ ਉਸ ਮੰਦਰ ਨੂੰ ਬਹੁਤ ਸ਼ਾਨਦਾਰ ਬਣਾਉਣ ਜਾ ਰਹੀ ਹੈ। ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਮੈਂ ਖ਼ੁਦ ਇਸ ਦਾ ਆਰਕੀਟੈਕਟ ਮਾਡਲ ਦੇਖਿਆ ਹੈ। ਸਤੰਬਰ ਵਿੱਚ ਇਹ ਸ਼ਾਨਦਾਰ ਮੰਦਰ ਬਣ ਕੇ ਤਿਆਰ ਹੋ ਜਾਵੇਗਾ। ਸਾਰੇ ਲੋਕ ਅਕਤੂਬਰ ਤੋਂ ਬਾਅਦ ਮਾਤਾ ਦੇ ਦਰਸ਼ਨਾਂ ਲਈ ਜ਼ਰੂਰ ਜਾਣ, ਉਨ੍ਹਾਂ ਨੂੰ ਬਹੁਤ ਚੰਗਾ ਲੱਗੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੀਜੀ ਖ਼ੁਸ਼ਖ਼ਬਰੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਹੈ। ਹਾਲੇ ਇਸ ਦੇ ਦੋ ਰੂਟ ਹਨ  ਇੱਕ ਦਰਬਾਰ ਸਾਹਿਬ ਦਾ ਅਤੇ ਦੂਜਾ ਅਨੰਦਪੁਰ ਸਾਹਿਬ ਦਾ। ਇਸ ਤੀਰਥ ਯਾਤਰਾ ਵਿੱਚ ਸਭ ਕੁਝ ਮੁਫ਼ਤ ਹੁੰਦਾ ਹੈ। ਆਉਣਾ-ਜਾਣਾ ਸ਼ਾਨਦਾਰ ਏਸੀ ਵੋਲਵੋ ਬੱਸਾਂ ਵਿੱਚ ਹੁੰਦਾ ਹੈ ਅਤੇ ਰਹਿਣ ਲਈ ਚੰਗੇ ਏਸੀ ਹੋਟਲ ਦਿੱਤੇ ਜਾਂਦੇ ਹਨ। ਲੋਕਾਂ ਨੇ ਬੱਸ ਆਪਣੇ ਘਰ ਤੋਂ ਚਾਰ ਦਿਨਾਂ ਦੇ ਕੱਪੜੇ ਲੈ ਕੇ ਜਾਣੇ ਹੁੰਦੇ ਹਨ, ਬਾਕੀ ਸਾਰਾ ਖ਼ਰਚਾ ਸਰਕਾਰ ਚੁੱਕਦੀ ਹੈ। ਹੁਣ 1 ਅਗਸਤ ਤੋਂ ਇਸ ਵਿੱਚ ਤਿੰਨ ਰੂਟ ਹੋਰ ਸ਼ਾਮਲ ਕੀਤੇ ਜਾ ਰਹੇ ਹਨ। ਪਹਿਲਾ ਰੂਟ ਸਾਲਾਸਰ-ਖਾਟੂ ਸ਼ਿਆਮ ਜੀ ਦਾ ਹੈ, ਦੂਜਾ ਰੂਟ ਹਰਿਦੁਆਰ-ਰਿਸ਼ੀਕੇਸ਼ ਦਾ ਹੈ ਅਤੇ ਤੀਜਾ ਰੂਟ ਮਥੁਰਾ-ਵ੍ਰਿੰਦਾਵਨ ਦਾ ਹੈ। ਲਗਭਗ ਡੇਢ ਲੱਖ ਤੀਰਥ ਯਾਤਰੀਆਂ ਨੂੰ ਇਨ੍ਹਾਂ ਤਿੰਨਾਂ ਰੂਟਾਂ 'ਤੇ ਯਾਤਰਾ ਕਰਵਾਉਣ ਦੀ ਯੋਜਨਾ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਚੌਥੀ ਖ਼ੁਸ਼ਖ਼ਬਰੀ ਇੱਕ ਬਹੁਤ ਹੀ ਸ਼ਾਨਦਾਰ ਨਾਟਕ ‘ਹਮਾਰੇ ਰਾਮ’ ਬਾਰੇ ਹੈ। ਇਸ ਵਿੱਚ ਰਾਮ ਅਤੇ ਰਾਵਣ ਵਿਚਕਾਰ ਵੱਖ-ਵੱਖ ਸਮਿਆਂ 'ਤੇ ਹੋਈਆਂ ਗੱਲਾਂ-ਬਾਤਾਂ ਅਤੇ ਭਗਵਾਨ ਰਾਮ ਦੇ ਜੀਵਨ ਦੇ ਅਜਿਹੇ ਪ੍ਰਸੰਗ ਦਿਖਾਏ ਜਾਣਗੇ ਜੋ ਸ਼ਾਇਦ ਲੋਕਾਂ ਨੇ ਕਦੇ ਸੁਣੇ ਨਹੀਂ ਹੋਣਗੇ। ਇਹ ਨਾਟਕ ਪੂਰੇ ਪੰਜਾਬ ਵਿੱਚ 1 ਅਗਸਤ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਬਹੁਤ ਵੱਡੇ ਕਲਾਕਾਰ ਆਸ਼ੂਤੋਸ਼ ਰਾਣਾ ਇਸ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਮੈਂ ਪਹਿਲੀ ਵਾਰ ਇਹ ਨਾਟਕ ਦਿੱਲੀ ਵਿੱਚ ਦੇਖਿਆ ਸੀ। ਦਿੱਲੀ ਵਿੱਚ ਜਦੋਂ ਇਹ ਨਾਟਕ ਆਇਆ ਸੀ, ਤਾਂ ਇਸਦੀ ਟਿਕਟ 8000 ਰੁਪਏ ਸੀ, ਪਰ ਪੰਜਾਬੀਆਂ ਲਈ ਇਹ ਬਿਲਕੁਲ ਮੁਫ਼ਤ ਹੈ। ਇਹ ਵੀ ਭਗਵੰਤ ਮਾਨ ਕਰਵਾ ਰਹੇ ਹਨ।
ਪੰਜਵੀਂ ਖ਼ੁਸ਼ਖ਼ਬਰੀ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਅੰਦਰ ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਤੀਰਥ ਸਥਾਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਵਿੱਚ ਮਾਤਾ ਸੀਤਾ ਰਹੇ ਸਨ। ਉੱਥੇ ਹੀ ਲਵ-ਕੁਸ਼ ਦਾ ਜਨਮ ਹੋਇਆ ਸੀ ਅਤੇ ਉੱਥੇ ਹੀ ਉਨ੍ਹਾਂ ਦੀ ਸਿੱਖਿਆ ਹੋਈ ਸੀ। ਜਦੋਂ ਭਗਵਾਨ ਰਾਮ ਨੇ ਆਪਣਾ ਅਸ਼ਵਮੇਧ ਦਾ ਘੋੜਾ ਛੱਡਿਆ ਸੀ, ਤਾਂ ਲਵ-ਕੁਸ਼ ਨੇ ਉੱਥੇ ਹੀ ਉਨ੍ਹਾਂ ਦੇ ਘੋੜੇ ਨੂੰ ਰੋਕਿਆ ਸੀ। ਇਹ ਇੰਨੀ ਪਵਿੱਤਰ ਜਗ੍ਹਾ ਹੈ, ਇਸ ਲਈ ਭਗਵਾਨ ਵਾਲਮੀਕਿ ਦੇ ਮੰਦਰ ਦੇ ਬਿਲਕੁਲ ਨਾਲ ਲਵ-ਕੁਸ਼ ਅਤੇ ਮਾਤਾ ਜਾਨਕੀ ਦਾ ਇੱਕ ਬਹੁਤ ਹੀ ਸ਼ਾਨਦਾਰ ਅਤੇ ਵਿਸ਼ਾਲ ਮੰਦਰ ਬਣਾਇਆ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਜੇ ਸ਼ੁੱਕਰਵਾਰ ਨੂੰ ਹੀ ਮੈਂ ਅਯੁੱਧਿਆ ਜਾ ਕੇ ਭਗਵਾਨ ਰਾਮ ਅਤੇ ਮੰਦਰ ਵਿੱਚ ਰਾਮਲਲਾ ਦੇ ਦਰਸ਼ਨ ਕਰਕੇ ਆਇਆ ਹਾਂ। ਅੱਜ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਉਨ੍ਹਾਂ ਦੇ ਸਪੁੱਤਰਾਂ ਦੇ ਨਾਮ 'ਤੇ ਮੰਦਰ ਬਣਾਉਣ ਦਾ ਐਲਾਨ ਕਰਨ ਦਾ ਮੌਕਾ ਮਿਲਿਆ।
ਅਖੀਰ ਵਿੱਚ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਬਹੁਤ ਹੀ ਪਿਆਰੇ ਆਗੂ ਅਤੇ ਮੰਤਰੀ ਸੰਜੀਵ ਅਰੋੜਾ ਨੂੰ ਬਹੁਤ ਗ਼ਲਤ ਤਰੀਕੇ ਨਾਲ ਇੱਕ ਫਰਜ਼ੀ ਕੇਸ ਵਿੱਚ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਅੱਜ ਸਾਰੇ ਲੋਕ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਆਏ ਹਨ, ਤਾਂ ਸਾਰੇ ਜਣੇ ਇਹ ਅਰਦਾਸ ਕਰਨਾ ਅਤੇ ਮੰਨਤ ਮੰਗਣਾ ਕਿ ਉਹ ਜਲਦੀ ਰਿਹਾਅ ਹੋ ਕੇ ਸਾਡੇ ਵਿਚਕਾਰ ਵਾਪਸ ਆਉਣ, ਆਪਣਾ ਕੰਮ ਸੰਭਾਲਣ ਅਤੇ ਲੋਕਾਂ ਦੀ ਸੇਵਾ ਕਰਨ।

Aap-National-Convenor-Arvind-Kejriwal-Attends-ek-Shaam-Bhagwan-Shiv-Ke-Naam-Bhajan-Sandhya-Programme-In-Gurdaspur



TOP HEADLINES


*ਭਗਵੰਤ ਮਾਨ ਸਰਕਾਰ ਨੇ ਸਨਾਤਨ ਧਰਮ ਲਈ ਜਿੰਨਾ ਕੰਮ ਕੀਤਾ, ਅੱਜ ਤ
ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹੰਗਾਮਾ, ਕ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਵਿੱਤਰ ਨਗਰੀ ਅੰਮ੍ਰਿਤਸਰ
*ਮੁੱਖ ਮੰਤਰੀ ਦੇ ਆਦੇਸ਼ 'ਤੇ ਸਹਿਕਾਰਤਾ ਵਿਭਾਗ ਵੱਲੋਂ ਨਕਲੀ ਯੂਰੀ
ਕਾਦੀਆਂ ਹਲਕੇ ਨੂੰ ਛੇਤੀ ਮਿਲੇਗਾ ਸਬ-ਡਵੀਜ਼ਨ ਦਾ ਦਰਜਾ
*ਅਕਾਲੀ ਬੇਅਦਬੀ ਵਿਰੋਧੀ ਐਕਟ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍
*ਕਮਿਸ਼ਨਰੇਟ ਪੁਲਿਸ ਲੁਧਿਆਣਾ ਥਾਣਾ ਮਾਡਲ ਟਾਊਨ ਵੱਲੋਂ ਇਲਾਕੇ ਵਿੱ
*ਨਵੇਂ ਜਿੰਮ ਖੁੱਲ੍ਹਣ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਰ
ਖੰਨਾ ਵਿੱਚ ਦਿਨਦਿਹਾੜੇ ਲੁੱਟ ਦੀ ਨੀਅਤ ਨਾਲ ਇੱਕ ਔਰਤ 'ਤੇ ਜਾਨਲੇ
*ਚੜ੍ਹਾਵਾ ਚੋਰੀ ਕਰਨ ਵਾਲੇ ਵੱਡੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ
*ਪਲਸ ਪੋਲਿਓ ਮੁਹਿੰਮ ਦਾ ਸਫਲ ਆਗਾਜ਼; 5 ਸਾਲ ਤੱਕ ਦੀ ਉਮਰ ਦੇ 1.
*ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ
​ਕੱਲ ਸਰਕਾਰ ਦੇ ਸਾਰੇ Mla ਅਤੇ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਤ
*ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾ
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇ
*ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰ
ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਆਟੋ ਵਿੱਚ ਬੱ
​ਲੁਧਿਆਣਾ ਚ ‘ਸੂਰਮਾ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ Cm ਭਗਵੰਤ
ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪੰਜਾਬੀ ਵਿਰੋਧੀ ਟਿੱਪਣ
*ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖਣ ਤੇ 2

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50686374

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us