ਖੰਨਾ ਵਿੱਚ ਦਿਨਦਿਹਾੜੇ ਲੁੱਟ ਦੀ ਨੀਅਤ ਨਾਲ ਇੱਕ ਔਰਤ 'ਤੇ ਜਾਨਲੇਵਾ ਹਮਲਾ
Jun28,2026
| Ravinder Singh Dhillon | Khanna (ludhiana)
ਖੰਨਾ 28 ਜੂਨ (ਰਵਿੰਦਰ ਸਿੰਘ ਢਿੱਲੋਂ) ਖੰਨਾ ਵਿੱਚ ਦਿਨਦਿਹਾੜੇ ਲੁੱਟ ਦੀ ਨੀਅਤ ਨਾਲ ਇੱਕ ਔਰਤ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਔਰਤ 'ਤੇ ਚਾਕੂ ਨਾਲ ਕਰੀਬ 8 ਤੋਂ 10 ਵਾਰ ਕੀਤੇ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਹਮਲੇ ਦੌਰਾਨ ਔਰਤ ਦੇ ਸਿਰ, ਛਾਤੀ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਲਹੂਲੁਹਾਨ ਹੋ ਗਈ।
ਜ਼ਖ਼ਮੀ ਔਰਤ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਐੱਸਐੱਮਓ ਸਮੇਤ 6 ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਖੂਨ ਵਹਿਣ ਤੋਂ ਰੋਕਣ ਲਈ ਐਮਰਜੈਂਸੀ ਇਲਾਜ ਕੀਤਾ।
ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਜ਼ਖ਼ਮੀ ਔਰਤ, ਜਿਸ ਦੀ ਪਛਾਣ ਰਜਨੀ ਵਜੋਂ ਹੋਈ ਹੈ, ਦੇ ਸਰੀਰ 'ਤੇ ਚਾਕੂ ਦੇ 8 ਤੋਂ 10 ਜ਼ਖ਼ਮ ਹਨ। ਉਸ ਦਾ ਕਾਫ਼ੀ ਖੂਨ ਵਹਿ ਚੁੱਕਾ ਸੀ। ਡਾਕਟਰਾਂ ਦੀ ਟੀਮ ਨੇ ਪਹਿਲਾਂ ਬਲੀਡਿੰਗ 'ਤੇ ਕਾਬੂ ਪਾਇਆ ਅਤੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ।
Crime-News-Khanna-Ludhiana-Punjab-Police