*ਕਮਿਸ਼ਨਰੇਟ ਪੁਲਿਸ ਲੁਧਿਆਣਾ ਥਾਣਾ ਮਾਡਲ ਟਾਊਨ ਵੱਲੋਂ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਦੋ ਮੁੱਖ ਦੋਸ਼ੀ ਗ੍ਰਿਫ਼ਤਾਰ*
Jun28,2026
| Paras Dania | Ludhiana
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ., ਵਧੀਕ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਰੁਪਿੰਦਰ ਸਿੰਘ ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਸ੍ਰੀ ਦੇਵ ਸਿੰਘ pps ਅਤੇ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਲੁਧਿਆਣਾ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ. ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਮਾਡਲ ਟਾਊਨ ਲੁਧਿਆਣਾ ਇੰਸਪੈਕਟਰ ਗੁਰਜਿੰਦਰ ਸਿੰਘ ਦੀ ਟੀਮ ਵੱਲੋਂ ਵੱਡੀ ਕਾਰਵਾਈ ਕਰਦਿਆਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਤੀ 16-06-2026 ਨੂੰ ਥਾਣਾ ਮਾਡਲ ਟਾਊਨ ਵਿਖੇ ਦਰਜ ਮੁਕੱਦਮਾ ਨੰਬਰ 133 ਅਧੀਨ ਧਾਰਾਵਾਂ 331(4), 305, 125, 324(4), 191(3), 190, 351(2) ਬੀ.ਐੱਨ.ਐੱਸ. ਅਤੇ 25 ਆਰਮਜ਼ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਉਕਤ ਮੁਕੱਦਮੇ ਵਿੱਚ ਲਗਭਗ 30-35 ਵਿਅਕਤੀਆਂ ਵੱਲੋਂ ਡਾ. ਅੰਬੇਦਕਰ ਨਗਰ ਇਲਾਕੇ ਵਿੱਚ ਮਾਰੂ ਹਥਿਆਰਾਂ ਅਤੇ ਅਸਲੇ ਨਾਲ ਘਰਾਂ ਅਤੇ ਗਲੀਆਂ ਵਿੱਚ ਖੜ੍ਹੇ ਵਾਹਨਾਂ ਦੀ ਭੰਨਤੋੜ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਸੀ।
ਪੁਲਿਸ ਵੱਲੋਂ ਮੁਕੱਦਮੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਦੋ ਦੋਸ਼ੀਆਂ ਮਾਧਵ ਚੌਧਰੀ ਪੁੱਤਰ ਮੁਕੇਸ਼ ਚੌਧਰੀ ਉਰਫ਼ ਸੋਨੂੰ ਚੌਧਰੀ ਵਾਸੀ 169/1, ਗਲੀ ਨੰਬਰ 5, ਡਾ. ਅੰਬੇਦਕਰ ਨਗਰ, ਲੁਧਿਆਣਾ ਅਤੇ
ਸਾਹਿਲ ਉਰਫ਼ ਪਾਗਲ ਪੁੱਤਰ ਸੁਭਾਸ਼ ਵਾਸੀ ਮਕਾਨ ਨੰਬਰ 858, ਗਲੀ ਨੰਬਰ 13, ਡਾ. ਅੰਬੇਦਕਰ ਨਗਰ, ਲੁਧਿਆਣਾ, ਹਾਲ ਵਾਸੀ ਪਿੰਡ ਮਹਿਮੂਦਪੁਰਾ, ਲੁਧਿਆਣਾ ਨੂੰ ਮਿਤੀ 26-06-2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਨਾਲ ਸੰਬੰਧਿਤ ਕਈ ਮੁਕੱਦਮੇ ਦਰਜ ਹਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
Ludhiana-Police-Arrested-Accused