ਬੁਢਲਾਡਾ 2 ਮਈ (ਰੀਤਵਾਲ) ਵਿਦੇਸ਼ ਜਾਣ ਦੇ ਸੁਪਨਾ ਸੀ ਨੌਜ਼ਵਾਨ ਦਾ ਪਰ ਕਰਜੇ ਦੀ ਪੱਡ ਨੇ ਉਸਦੀ ਮੌਤ ਹੀ ਲੈ ਲਈ। ਪਰਿਵਾਰ ਉੱਪਰ ਲੱਖਾਂ ਰੁਪਏ ਨਾਲ ਕਰਜਾਈ ਹੋਏ ਬੇਰੁਜਗਾਰ ਨੌਜ਼ਵਾਨ ਵੱਲੋਂ ਜਹਿਰੀਲ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੱਡ ਕੁਲਾਣੇ ਦਾ ਰਹਿਣ ਵਾਲਾ ਜੀਵਨ ਸਿੱਘ ਬੱਬੀ (22) ਪੁੱਤਰ ਜਗਸੀਰ ਸਿੱਘ ਜੋ ਬੀ.ਏ. ਦੀ ਪੜਾਈ ਉਪਰੱਤ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀ.ਟੀ.ਈ. ਦਾ ਕੋਰਸ ਕਰ ਰਿਹਾ ਸੀ ਪਰ ਪਰਿਵਾਰ ਕੋਲ 1.5 ਏਕੜ ਜਮੀਨ ਹੋਣ ਕਾਰਨ ਕਰਜੇ ਦੀ ਪੱਡ ਕਾਫੀ ਭਾਰੀ ਪੈ ਰਹੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੱਦਾ ਸੀ। ਅਕਸਰ ਹੀ ਉਹ ਆਪਣੇ ਦੋਸਤਾਂ ਨੂੰ ਕਹਿੱਦਾ ਸੀ ਕਿ ਪਰਿਵਾਰ ਚ ਗਰੀਬੀ ਕਾਰਨ ਨਾ ਹੀ ਉਸਦਾ ਵਿਆਹ ਹੋਣਾ ਹੈ ਅਤੇ ਨਾ ਹੀ ਰੁਜਗਾਰ ਮਿਲਣਾ ਹੈ । ਕਰਜੇ ਦੀ ਪੱਡ ਲਾਉਣੀ ਔਖੀ ਜਾਪਦੀ ਹੈ। ਜਿਸ ਨੇ ਅੱਜ ਸਵੇਰੇ ਆਪਣੇ ਘਰ ਹੀ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਉੱਪਰ ਕਰਜਾ ਲੈਂਡਮਾਰਗੇਜ ਬੈਂਕ ਦਾ ਕਰੀਬ 4.5 ਲੱਖ ਰੁਪਏ ਅਤੇ 50 ਹਜਾਰ ਕੋਆਪ੍ਰੇਟਿਵ ਸੁਸਾਇਟੀ ਅਤੇ ਆੜਤੀਆਂ ਦਾ ਕਰੀਬ 1.5 ਲੱਖ ਦਾ ਕਰਜਾ ਸੀ। ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੱਘ ਮ੍ਰਿਤਕ ਦੇ ਪਿਤਾ ਜਗਸੀਰ ਸਿੱਘ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸ਼ਟ ਮਾਰਟਮ ਉਪਰੱਤ ਵਾਰਸਾਂ ਨੂੰ ਸੌਂਪ ਦਿੱਤੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)