—ਪ੍ਰਵਾਸੀ ਭਾਰਤੀਆਂ ਨੂੰ ਐਨਆਰਆਈ ਮਿਲਣੀ ਵਿਚ ਭਾਗ ਲੈਣ ਦਾ ਸੱਦਾ। ਫਾਜਿ਼ਲਕਾ, 22 ਦਸੰਬਰ 2022 ਪੰਜਾਬ ਸਰਕਾਰ ਦੇ ਐਨਆਰਆਈ ਵਿਭਾਗ ਦੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵੱਲੋਂ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫਿਰੋਜਪੁਰ ਰੋਡ ਮੋਗਾ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਾਣੀ ਹੈ। ਇਸ ਲਈ ਸਰਕਾਰ ਵੱਲੋਂ ਫਾਜਿਲ਼਼ਕਾ ਜਿ਼ਲ੍ਹੇ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਵੀ ਉਕਤ ਮਿਲਣੀ ਲਈ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸ ਸਬੰਧਤ ਜਿ਼ਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨਾਲ ਸਬੰਧਤ ਜ਼ੇਕਰ ਕਿਸੇ ਵੀ ਐਨਆਰਆਈ ਨੂੰ ਕੋਈ ਸਿਕਾਇਤ ਹੋਵੇ ਜਾਂ ਉਹ ਕੋਈ ਹੋਰ ਮਸਲਾ ਇਸ ਮਿਲਣੀ ਵਿਚ ਰੱਖਣਾ ਚਾਹੁੰਦਾ ਹੋਵੇ ਤਾਂ ਉਹ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫਿਰੋਜਪੁਰ ਰੋਡ ਮੋਗਾ ਵਿਖੇ ਹੋਣ ਵਾਲੀ ਐਨਆਰਆਈ ਮਿਲਣੀ ਵਿਚ ਹਾਜਰ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਉਕਤ ਮਿਲਣੀ ਵਿਚ ਕੇਵਲ ਐਨਆਰਆਈ ਲੋਕਾਂ ਦੀਆਂ ਸਿਕਾਇਤਾਂ ਅਤੇ ਮਸਲੇ ਹੀ ਸੁਣੇ ਜਾਣਗੇ ਇਸ ਲਈ ਐਨਆਰਆਈ ਮਿਲਣੀ ਲਈ ਆਉਣ ਸਮੇਂ ਆਪਣਾ ਐਨਆਰਆਈ ਹੋਣ ਦਾ ਸਬੂਤ ਨਾਲ ਲੈ ਕੇ ਜਰੂਰ ਆਉਣ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਸਬੰਧਤ ਅਧਿਕਾਰੀ ਵੀ ਉਕਤ ਮਿਲਣੀ ਮੌਕੇ ਹਾਜਰ ਰਹਿਣਗੇ। ਇਸ ਤੋਂ ਬਿਨ੍ਹਾਂ ਜਿਹੜੇ ਐਨਆਰਆਈ ਉਕਤ ਮਿਲਣੀ ਵਿਚ ਜਾਣਾ ਚਾਹੁੰਦੇ ਹਨ ਉਹ ਆਪਣੀ ਆਨਲਾਈਨ ਰਜਿਸਟੇ੍ਰਸ਼ਨ ਪੋਰਟਲ https://eservices.punjab.gov.in/ ਤੇ ਕਰਵਾ ਸਕਦੇ ਹਨ। ਮੌਕੇ ਤੇ ਰਜਿਸਟੇ੍ਰਸ਼ਨ ਦੀ ਸੁਵਿਧਾ ਵੀ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ੇਕਰ ਰੂਟੀਨ ਵਿਚ ਵੀ ਕੋਈ ਪ੍ਰਵਾਸੀ ਭਾਰਤੀ ਕਿਸੇ ਕੰਮ ਲਈ ਉਨ੍ਹਾਂ ਦੇ ਦਫ਼ਤਰਾਂ ਵਿਚ ਆਵੇ ਤਾਂ ਉਸ ਦੀ ਉਚਿਤ ਮਦਦ ਕੀਤੀ ਜਾਵੇ। ਬੈਠਕ ਵਿਚ ਐਸਪੀ ਸ੍ਰੀ ਮੋਹਨ ਲਾਲ, ਐਸਡੀਐਮ ਸ੍ਰੀ ਰਵਿੰੰਦਰ ਸਿੰਘ ਅਰੋੜਾ, ਸ੍ਰੀ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮਨਜੀਤ ਸਿੰਘ ਔਲਖ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹਾਜਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)