ਦੱਖਣੀ ਭਾਰਤੀਆਂ ਦੇ ਮੁਕਾਬਲੇ ਅਮਰੀਕਾ ਤੋਂ ਦੇਸ਼ ਨਿਕਾਲੇ ਦੀਆਂ ਉਡਾਣਾਂ ਵਿੱਚ ਉਤਰੀ ਭਾਰਤੀ ਲੋਕਾਂ ਦੀ ਭਰਮਾਰ ਕਿਉਂ ਹੈ?

Feb24,2025 | Surinder Dhillon | Virginia (usa)


ਵਿਰਜੀਨੀਆ ( ਸੁਰਿੰਦਰ ਢਿਲੋਂ) ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਵਿੱਚ ਇਹ ਗੱਲ ਚਰਚਾ ਵਿੱਚ ਹੈ ਕਿ ਦੱਖਣੀ ਭਾਰਤੀ ਲੋਕਾਂ ਦੇ ਮੁਕਾਬਲੇ ਅਮਰੀਕਾ ਤੋਂ ਦੇਸ਼ ਨਿਕਾਲੇ ਦੀਆਂ ਉਡਾਣਾਂ ਵਿੱਚ ਉੱਤਰੀ ਭਾਰਤੀ ਲੋਕਾਂ ਦੀ ਭਰਮਾਰ ਕਿਉਂ ਹੈ ? ਮੈ ਅਮਰੀਕਾ ਵਿੱਚ ਰਹਿੰਦੇ ਤਕਰੀਬਨ ਇਕ ਸਦੀ ਦਾ ਚੌਥਾਈ ਸਫ਼ਰ ਤਹਿ ਕਰ ਚੁੱਕਾ ਹਾਂ । ਮੈਂ ਬਹੁਤ ਸਾਰੇ ਦੱਖਣੀ ਭਾਰਤੀ ਲੋਕਾਂ ਨੂੰ ਵੀ ਜਾਣਦਾ ਹਾਂ ਉਨ੍ਹਾਂ ਦੀ ਤੇ ਉੱਤਰੀ ਭਾਰਤੀ ਲੋਕਾਂ ਦੀ ਸੋਚ ਵਿੱਚ ਇਕ ਬਹੁਤ ਵੱਡਾ ਫਰਕ ਵੇਖਿਆ ਹੈ । ਅੱਜ ਇਸੇ ਬਾਰੇ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗਾ ।

ਤੁਹਾਨੂੰ ਇਹ ਹੈਰਾਨੀ ਵਾਲੀ ਗੱਲ ਲੱਗ ਸਕਦੀ ਹੈ ਕਿ ਉੱਤਰੀ ਅਤੇ ਦੱਖਣੀ ਭਾਰਤੀਆਂ ਦੇ ਅਮਰੀਕਾ ਜਾਣ ਵਾਲੇ ਪ੍ਰਵਾਸ ਦੇ ਤਰੀਕਿਆਂ ਵਿੱਚ ਅੰਤਰ ਕਈ ਕਾਰਨਾਂ ਕਰਕੇ ਵੀ ਹੋ ਸਕਦੇ ਹਨ ਮੈਂ ਸਮਝਦਾ ਹਾਂ ਕਿ ਇਮੀਗ੍ਰੇਸ਼ਨ ਇੱਕ ਗੁੰਝਲਦਾਰ ਮੁੱਦਾ ਹੋ ਸਕਦਾ ਹੈ, ਅਤੇ ਮੈਂ ਇਸ ਬਾਰੇ ਕੁਝ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਦੱਖਣੀ ਭਾਰਤੀ ਲੋਕ ਅਮਰੀਕੀ ਦੇਸ਼ ਨਿਕਾਲੇ ਦੀਆਂ ਉਡਾਣਾਂ 'ਤੇ ਘੱਟ ਹੀ ਕਿਉਂ ਦਿਖਾਈ ਦਿੰਦੇ ਹਨ ਤੇ ਉਤਰ ਭਾਰਤੀ ਤੇ ਗੈਰ ਦੱਖਣੀ ਰਾਜਾਂ ਤੇ ਗੁਜਰਾਤ ਵਰਗੇ ਰਾਜ ਦੇ ਲੋਕਾਂ ਦੀ ਗਿਣਤੀ ਕਿਉਂ ਜ਼ਿਆਦਾ ਹੈ 

      ਇੱਕ ਵੱਡਾ ਕਾਰਨ ਇਹ ਹੈ ਕਿ ਦੱਖਣੀ ਭਾਰਤੀ ਅਕਸਰ ਕਾਨੂੰਨੀ ਚੈਨਲਾਂ ਰਾਹੀਂ ਪ੍ਰਵਾਸ ਕਰਦੇ ਹਨ, ਜਿਵੇਂ ਕਿ ਵਰਕ ਵੀਜ਼ਾ, ਵਿਦਿਆਰਥੀ ਵੀਜ਼ਾ, ਜਾਂ ਪਰਿਵਾਰਕ ਪੁਨਰ-ਏਕੀਕਰਨ ਪ੍ਰੋਗਰਾਮ, ਜੋ ਗੈਰ-ਦਸਤਾਵੇਜ਼ੀ ਸਥਿਤੀ ਅਤੇ ਬਾਅਦ ਵਿੱਚ ਦੇਸ਼ ਨਿਕਾਲੇ ਦੀ ਸੰਭਾਵਨਾ ਨੂੰ ਘਟਾਉਂਦੇ ਹਨ ਤੇ ਉਨ੍ਹਾਂ ਦਾ ਪਰਵਾਸ ਨੈਟਵਰਕ ਬਹੁਤ ਮਜ਼ਬੂਤ ਹੈ ਜੋ ਸਿਰਫ ਕਾਨੂੰਨੀ ਚੈਨਲਾਂ ਤੇ ਹੀ ਨਿਰਭਰ ਹੈ ਤੇ ਉਹ ਲੋਕ ਇੱਕ ਦੂਸਰੇ ਦੀ ਮਦਦ ਕਰਦੇ ਹਨ ਤੇ ਸੱਭ ਤੋਂ ਵੱਡੀ ਗੱਲ ਇਹ ਹੈ ਕੇ ਉਹ ਦਲਾਲਾਂ ਨੂੰ ਪੈਸੇ ਨਹੀਂ ਦਿੰਦੇ ਜ਼ਰੂਰੀ ਫ਼ੀਸਾਂ ਆਦਿ ਹੀ ਦੇ ਪੈਸੇ ਲਗਦੇ ਹਨ ਉਧਰ ਗੈਰ ਦੱਖਣੀ ਰਾਜਾਂ ਵਿੱਚ ਇਕ ਚੰਗੀ ਤਰ੍ਹਾਂ ਸਥਾਪਿਤ ਪਰਵਾਸ ਨੈਟਵਰਕ ਹੈ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲਾ ਨੈਟਵਰਕ ਹੈ ਤੇ ਉਹ 50 -60 ਲੱਖ ਡਾਲਰ ਗੈਰ ਕਾਨੂੰਨੀ ਤੌਰ ਤੇ ਭੇਜਣ ਦਾ ਲੈ ਲੈਦੇ ਹਨ ਜੋ ਖਤਰਨਾਕ ਤਰੀਕਾ ਹੈ ਤੇ ਅਜਿਹੇ ਨੈਟਵਰਕ ਵਿੱਚ ਸ਼ਾਮਲ ਹਨ ਮਨੁੱਖੀ ਤਸਕਰੀ ਕਰਨ ਵਾਲੇ ਸੁਆਰਥੀ ਲੋਕ ਜੋ ਚੰਗੀਆਂ ਨੌਕਰੀਆਂ ਦੇ ਸਬਜ਼ਬਾਗ ਵਿਖਾ ਕੇ ਪਰਵਾਸ ਕਰਨ ਵਲਿਆਂ ਦਾ ਸ਼ੋਸ਼ਣ ਕਰਦੇ ਹਨ ਤੇ ਇਹ ਕਾਰੋਬਾਰ ਸ਼ਰੇਆਮ ਚੱਲ ਰਿਹਾ ਕੋਈ ਪੁੱਛਣ ਵਾਲਾ ਨਹੀਂ ਉਧਰ ਦੱਖਣੀ ਭਾਰਤੀ ਪਰਵਾਸ ਲਈ ਕਾਨੂੰਨੀ ਚੈਨਲਾਂ ਦੇ ਨਾਲ ਪਰਵਾਸੀ ਭਾਈਚਾਰਿਆਂ ਤੇ ਨਿਰਭਰ ਕਰਦਾ ਹੈ ਅਮਰੀਕਾ ਤੇ ਭਾਰਤੀ ਦੋਵਾਂ ਸਰਕਾਰਾਂ ਕੋਲ ਨੀਤੀਆਂ ਤੇ ਸਮਝੌਤੇ ਹਨ ਜੋ ਕਾਨੂੰਨੀ ਪਰਵਾਸ ਦੀ ਸਹੂਲਤ ਦਿੰਦੇ ਹਨ ਅਤੇ ਇਮੀਗਰੇਸ਼ਨ ਦੇ ਮੁੱਦਿਆਂ ਨੂੰ ਹੱਲ ਕਰਦੇ ਹਨ ਜੋ ਬਾਦ ਵਿੱਚ ਦੇਸ਼ ਨਿਕਾਲੇ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦੇ ਹਨ ।ਇਸ ਤੋਂ ਇਲਾਵਾ ਦੱਖਣੀ ਭਾਰਤੀ ਅਕਸਰ ਉੱਚ ਸਿੱਖਿਆ ਜਾਂ ਹੁਨਰਮੰਦ ਰੁਜ਼ਗਾਰ ਲਈ ਪਰਵਾਸ ਕਰਦੇ ਹਨ ਜੋ ਕਾਨੂੰਨੀ ਦਸਤਾਵੇਜ਼ਾਂ ਤੇ ਆਧਾਰਿਤ ਹੁੰਦੇ ਹਨ ਉਧਰ ਉੱਤਰ ਭਾਰਤ ਤੇ ਗੁਜਰਾਤ ਵਰਗੇ ਰਾਜਾਂ ਦੇ ਲੋਕ ਜੋ ਜਾਂ ਤਾਂ ਪੜਦੇ ਨਹੀਂ ਜਿਹੜੇ ਪੜਦੇ ਹਨ ਤੇ ਉਨ੍ਹਾਂ ਨੂੰ ਹੁਨਰਮੰਦ ਰੁਜ਼ਗਾਰ ਦੇ ਮੌਕੇ ਨਹੀਂ ਮਿਲਦੇ ਤੇ ਉਹ ਗੈਰ ਕਾਨੂੰਨੀ ਪ੍ਰਵਾਸ ਦਾ ਸਹਾਰਾ ਲੈਦੇ ਹਨ ਤੇ ਅਮਰੀਕਾ ਜਾਣ ਨੂੰ ਬਹੁਤ ਵੱਡੀ ਗੱਲ ਸਮਾਜ ਸਮਝਦਾ ਹੈ । ਉਤਰੀ ਭਾਰਤ ਖਾਸਕਰ ਕਰਕੇ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਆਰਥਿਕ ਅਸਮਾਨਤਾ ਅਤੇ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ । ਇਕ ਹੋਰ ਵੱਡਾ ਕਾਰਨ ਉੱਤਰ ਤੇ ਦੱਖਣ ਦੇ ਭਾਰਤੀ ਲੋਕਾਂ ਦੀ ਆਰਥਿਕ ਸਥਿਤੀ ਵੀ ਹੈ ਤੇ ਆਰਥਿਕ ਅਸਮਾਨਤਾ ਆਮ ਹੈ ਉਤਰੀ ਭਾਰਤ ਦੇ ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਆਰਥਿਕ ਅਸਮਾਨਤਾ ਦੇ ਨਾਲ ਬੇਰੁਜ਼ਗਾਰੀ ਬਹੁਤ ਹੈ ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਕਿ ਉਹ ਵੀ ਵਿਦੇਸ਼ ਵਿੱਚ ਜਾ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਕੋਈ ਵੀ ਰਸਤਾ ਅਪਣਾਉਣ ਲਈ ਮਜਬੂਰ ਹਨ ਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਰਸਤੇ ਤੇ ਤੋਰ ਰਹੇ ਹਨ ਏਜੰਟ ਤੇ ਦੂਸਰੇ ਪਾਸੇ ਕੇਰਲਾ, ਤਾਮਿਲਨਾਡੂ, ਤਿਲੰਗਾਨਾ,ਕਰਨਾਟਕ ਤੇ ਨਾਲ ਲਗਦੇ ਰਾਜਾਂ ਵਿੱਚ ਆਮ ਤੌਰ ਤੇ ਬਿਹਤਰ ਆਰਥਿਕ ਸਥਿਤੀਆਂ ਅਤੇ ਉੱਚ ਸਾਖਰਤਾ ਭਾਵ ਲੋਕ ਜ਼ਿਆਦਾ ਪੜ੍ਹੇ ਲਿਖੇ ਹਨ ਜਿਸ ਕਰਕੇ ਉਹ ਵਧੇਰੇ ਕਾਨੂੰਨੀ ਪ੍ਰਵਾਸ ਦੇ ਰਸਤੇ ਚੁਣਦੇ ਹਨ ।ਦੱਖਣੀ ਭਾਰਤ ਤੋਂ ਕਾਨੂੰਨੀ ਪ੍ਰਵਾਸ ਦੀ ਸਹੂਲਤ ਲਈ ਭਾਰਤ ਸਰਕਾਰ ਕੋਲ ਕਈ ਨੀਤੀਆਂ ਅਤੇ ਸਹਾਇਤਾ ਲਈ ਪ੍ਰਣਾਲੀਆਂ ਹਨ ਜਿਨ੍ਹਾਂ ਵਿੱਚ ਵਿਦਿਅਕ ਸਕਾਲਰਸ਼ਿਪ,ਵਰਕ ਵੀਜ਼ਾ ਤੇ ਪਰਿਵਾਰਕ ਪਨਰ-ਏਕੀਕਰਨ ਪ੍ਰੋਗਰਾਮ ਆਦਿ ਸ਼ਾਮਲ ਹਨ ।ਇਕ ਹੋਰ ਅਹਿਮ ਕਾਰਨ ਹੈ ਜੋ ਸਭਿਆਚਾਰਕ ਕਾਰਨ ਹੈ ਜਿਸ ਕਾਰਨ ਉੱਤਰ ਤੇ ਦੱਖਣ ਭਾਰਤ ਦੇ ਲੋਕਾਂ ਦੇ ਪ੍ਰਵਾਸ ਦੇ ਸਭਿਆਚਾਰਕ ਅੰਤਰ ਹਨ ।ਦੱਖਣੀ ਭਾਰਤੀ ਮੁੱਖ ਰੂਪ ਵਿੱਚ ਸਿੱਖਿਆ ਅਤੇ ਪੇਸ਼ੇਵਰ ਵਿਕਾਸ ਨੂੰ ਤਰਜੀਹ ਦਿੰਦੇ ਹਨ ਇਹ ਹੀ ਉਨ੍ਹਾਂ ਦੇ ਸਭਿਆਚਾਰ ਦਾ ਪ੍ਰਮੁੱਖ ਹਿੱਸਾ ਹੈ ਜਿਸ ਨਾਲ ਉੱਚ ਪੜ੍ਹਾਈ ਅਤੇ ਹੁਨਰਮੰਦ ਨੌਕਰੀਆਂ ਲਈ ਕਾਨੂੰਨੀ ਪ੍ਰਵਾਸ ਲਈ ਸਹਾਈ ਹੁੰਦੇ ਹਨ । ਉਤਰੀ ਭਾਰਤੀ ਲੋਕਾਂ ਵਿੱਚ ਸਿੱਖਿਆ ਤੇ ਹੁਨਰਮੰਦ ਪੇਸ਼ਿਆਂ ਲਈ ਕੋਈ ਸਭਿਆਚਾਰ ਨਹੀਂ ਹੈ ਅਤੇ ਉਹ ਤੁਰੰਤ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ, ਗੈਰ-ਕਾਨੂੰਨੀ ਪ੍ਰਵਾਸ ਦੁਆਰਾ ਜਲਦੀ ਹੀ ਆਰਥਿਕ ਲਾਭ ਨੂੰ ਪ੍ਰਮੁੱਖਤਾ ਦਿੰਦੇ ਹਨ । ਇਹ ਕੁਝ ਮੁੱਖ ਰੂਪ ਵਿੱਚ ਕਾਰਨ ਹਨ ਜਿੰਨਾਂ ਕਰਕੇ ਸਮੂਹਿਕ ਤੌਰ ਤੇ ਦੱਖਣੀ ਭਾਰਤੀਆਂ ਦੇ ਮੁਕਾਬਲੇ ਅਮਰੀਕਾ ਤੋਂ ਦੇਸ਼ ਨਿਕਾਲੇ ਦੀਆਂ ਉਡਾਣਾਂ ਵਿੱਚ ਉੱਤਰੀ ਭਾਰਤੀ ਲੋਕਾਂ ਦੀ ਭਰਮਾਰ ਹੈ ।


Powered by Froala Editor

Usa-Deport-North-Indians-



TOP HEADLINES


ਲੁਧਿਆਣੇ ਫ਼ੇਰ ਹੋਇਆ ਬਲੈਕ ਆਊਟ * ਰਾਤ 8 ਵਜੇ ਤੋਂ 8.15 ਵਜੇ ਤੱ
'ਆਪ' ਨੇ ਸੰਗਠਨ ਵਿੱਚ ਫੁੱਕੀ ਨਵੀਂ ਜਾਨ : 5 ਮੀਤ ਪ੍ਰਧਾਨ ,13 ਲ
ਐਮਪੀ ਅਰੋੜਾ ਨੂੰ ਮਿਲ ਰਹੀਆਂ ਹਨ ਨਿੱਘੀਆਂ ਜੱਫੀਆਂ ਅਤੇ ਭਾਰੀ ਜਨ
ਪੰਜਾਬ ਦੀ ਮਾਰਕੀਟ ਵਿੱਚ ਵੱਡਾ ਉਛਾਲ: ਮੰਡੀ ਬੋਰਡ ਨੇ 720 ਪਲਾਟਾ
ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ, ਨਾਂ ਬਦਲਣਾ ਸਾਡੀ ਵਿਰਾਸ
‘ਯੁੱਧ ਨਸ਼ਿਆਂ ਵਿਰੁੱਧ’ ਨੇ ਡਰੱਗ ਮਾਫੀਆ ਨੂੰ ਦਿੱਤਾ ਕਰਾਰਾ ਝਟਕਾ
*ਲੁਧਿਆਣਾ ਪੱਛਮੀ ਜ਼ਿਮਨੀ ਚੋਣ* *ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨ
*ਅੱਜ ਰਾਤ 8 ਵਜੇ ਤੋਂ 8.15 ਵਜੇ ਤੱਕ "ਓਪਰੇਸ਼ਨ ਸ਼ੀਲਡ" ਤਹਿਤ ਬ
ਕੱਚੇ ਕਰਮਚਾਰੀਆਂ ਲਈ ਖ਼ੁਸ਼ ਖ਼ਬਰੀ!ਮਾਨ ਸਰਕਾਰ ਨੇ ਜੰਗਲਾਤ ਵਿਭਾਗ
ਤੰਬਾਕੂ ਨੂੰ ਕਹੋ ਨਾਂਹ , ਜ਼ਿੰਦਗੀ ਨੂੰ ਕਹੋ ਹਾਂ ! – ਇੰਨੋਸੈਂਟ
ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ
ਡੇਰਾਬੱਸੀ ਹਲਕੇ ਵਿੱਚ ਡੇਢ ਦਹਾਕੇ ਬਾਅਦ ਦਿਖਿਆ ਪੰਥਕ ਰੰਗ, ਇਯਾਲ
ਨੈਸ਼ਨਲ ਹਾਈਵੇ ਉਪਰ ਪਨਬੱਸ ਦੀ ਵਾਲਵੋ ਬੱਸ ਹਾਦਸੇ ਦਾ ਸ਼ਿਕਾਰ ਹੋਈ,
ਅਰੋੜਾ ਨੇ ਲੁਧਿਆਣਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਦੀ ਗੱਲ ਦੁਹਰ
ਕੱਲ੍ਹ (31 ਮਈ) ਸ਼ਾਮ 8 ਵਜੇ ਤੋਂ 8.15 ਵਜੇ ਤੱਕ ਆਪ੍ਰੇਸ਼ਨ ਸ਼ੀ
’ਯੁੱਧ ਨਸ਼ਿਆਂ ਵਿਰੁੱਧ’ ਦੇ 90 ਵੇਂ ਦਿਨ ਪੰਜਾਬ ਪੁਲਿਸ ਵੱਲੋਂ 10
ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ! ਪੰਜਾਬ ਆਬਕਾਰੀ ਵਿਭਾਗ ਵੱਲੋ
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ
*ਲੁਧਿਆਣਾ ਪੱਛਮੀ ਜ਼ਿਮਨੀ ਚੋਣ* *ਨਾਮਜ਼ਦਗੀਆਂ ਦੇ ਪੰਜਵੇਂ ਦਿਨ 3
ਐਮਪੀ ਅਰੋੜਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪਰਮਾਤਮ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45820093

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us