ਕਿਸਾਨ ਦੀ ਕੈਨੇਡਾ ਗਈ ਧੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਜਮੀਨ ਵੇਚ ਕੇ ਭੇਜੀ ਧੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਕੋਲ ਲਗਾ ਰਹੇ ਗੁਹਾਰ ਵਿਦੇਸ਼ ਮµਤਰਾਲਿਆ ਤੱਕ ਪਹੁµਚ ਕਰਕੇ ਲਾਸ਼ ਭਾਰਤ ਲਿਆਂਦੀ ਜਾਵੇਗੀ: ਹਰਸਿਮਰਤ ਬਾਦਲ ਮਾਨਸਾ 6 ਜੁਲਾਈ (ਰੀਤਵਾਲ) ਮੱਧਵਰਗੀ ਕਿਸਾਨ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਆਪਣੀ ਹੋਣਹਾਰ ਪੜ੍ਹੀ ਲਿਖੀ 25 ਸਾਲਾਂ ਧੀ ਨੂੰ ਵਰਕ ਪਰਮਟ ਤੇ ਕੈਨੇਡਾ ਚ ਆਪਣੇ ਪੈਰ੍ਹਾ ਤੇ ਖੜੇ ਹੋਣ ਲਈ ਆਪਣੀ ਜਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਪਰ ਪ੍ਰਮਾਤਾਮਾ ਨੂੰ ਕੁਝ ਹੋ ਮਨਜੂਰ ਸੀ ਜਿਸ ਦੀ 2 ਮਹੀਨਿਆਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਖਬਰ ਨੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਖੜਾ ਕਰ ਦਿੱਤਾ। ਹੁਣ ਉਸਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ 25 ਲੱਖ ਰੁਪਏ ਖਰਚ ਕਰਨ ਲਈ ਪਰਿਵਾਰ ਅਸਮਰਥ ਨਜਰ ਆ ਰਿਹਾ ਹੈ। ਜੋ ਸਰਕਾਰ ਕੋਲ ਆਪਣੀ ਧੀ ਦਾ ਆਖਰੀ ਵਾਰ ਮੂµਹ ਦੇਖਣ ਨੂੰ ਸਰਕਾਰਾਂ ਨੂੰ ਗੁਹਾਰ ਲਗਾ ਰਿਹਾ ਹੈ। ਜਿਲੇ੍ਹ ਦੇ ਪਿµਡ ਬਰ੍ਹੇ ਦੇ ਕਿਸਾਨ ਮਿੱਠੂ ਸਿµਘ ਨੇ ਆਪਣੀ 2 ਏਕੜ ਜਮੀਨ ਚੋ 1 ਏਕੜ ਜਮੀਨ ਵੇਚ ਕੇ 24 ਲੱਖ ਦੀ ਲਾਗਤ ਨਾਲ ਆਪਣੀ ਧੀ ਬੇਅµਤ ਕੌਰ (25) ਨੂੰ 31 ਮਾਰਚ 2024 ਨੂੰ ਕੈਨੇਡਾ ਭੇਜਿਆ ਸੀ। ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਜਿਸ ਦੀ ਪੁਸ਼ਟੀ ਉਸ ਨਾਲ ਪੜ੍ਹਦੀਆਂ ਲੜਕੀਆਂ ਵੱਲੋਂ ਕੀਤੀ ਗਈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸਦੀ ਧੀ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਕਰੀਬ 25 ਲੱਖ ਪਏ ਖਰਚ ਆਉਣਗੇ ਪਰ ਉਨ੍ਹਾਂ ਕੋਲ ਇµਨੇ ਪੈਸੇ ਨਹੀਂ ਹਨ। ਮ੍ਰਿਤਕ ਦੇ ਭਰਾ ਹਰਪ੍ਰੀਤ ਸਿµਘ 30 ਸਾਲਾ ਨੇ ਦੱਸਿਆ ਕਿ ਮੇਰੀ ਭੈਣ ਨੂੰ ਕੈਨੇਡਾ ਭੇਜਣ ਵੇਲੇ ਉਨ੍ਹਾਂ ਸੋਚਿਆ ਸੀ ਕਿ ਉਹ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੇ ਭੈਣ ਅਤੇ ਭਰਾ ਦਾ ਭਵਿੱਖ ਬਣਾਏਗੀ ਪਰ ਸਾਡੇ ਸਾਰੇ ਸੁਪਨੇ ਅਧੂਰੇ ਰਹਿ ਗਏ। ਉਨ੍ਹਾਂ ਕਿਹਾ ਕਿ ਹੁਣ ਚਿµਤਾ ਸਤਾ ਰਹੀ ਹੈ ਕਿ ਉਸਦੀ ਲਾਸ਼ ਭਾਰਤ ਕਿਵੇਂ ਲਿਆਉਣ। ਮਾਤਾ ਜਸਵਿµਦਰ ਕੌਰ ਅਤੇ ਛੋਟੀ ਭੈਣ ਅੱਕੀ ਕੌਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਇਸ ਸਬµਧੀ ਉਨ੍ਹਾਂ ਕਈ ਸਿਆਸੀ ਨੇਤਾਵਾਂ ਤੱਕ ਵੀ ਪਹੁµਚ ਕਰ ਰਹੇ ਹਨ। ਉਨ੍ਹਾਂ ਮੁੱਖ ਮµਤਰੀ ਭਗਵµਤ ਮਾਨ, ਬਠਿµਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦਾ ਪ੍ਰਬµਧ ਕੀਤਾ ਜਾਵੇ ਤਾਂ ਕਿ ਉਹ ਆਪਣੇ ਧੀ ਦਾ ਆਖਰੀ ਵਾਰ ਮੂµਹ ਦੇਖ ਕੇ ਰਸਮਾਂ ਅਨੁਸਾਰ ਅµਤਿਮ ਸਸਕਾਰ ਕਰ ਸਕਣ। ਹਲਕਾ ਵਿਧਾਇਕ ਪ੍ਰਿµਸੀਪਲ ਪ੍ਰਿµਸੀਪਲ ਬੁੱਧ ਰਾਮ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਸµਭਵ ਮਦਦ ਕੀਤੀ ਜਾਵੇ ਇਸ ਸµਬµਧੀ ਉਹ ਮੁੱਖ ਮµਤਰੀ ਪµਜਾਬ ਨੂੰ ਜਾਣੂ ਕਰਵਾ ਦਿੱਤਾ ਹੈ।ਇਸ ਸµਬµਧੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਵਿਦੇਸ਼ ਮµਤਰਾਲਿਆ ਨਾਲ ਪਹੁµਚ ਕਰਕੇ ਬੇਅµਤ ਕੌਰ ਦੀ ਲਾਸ਼ ਭਾਰਤ ਲਿਆਂਦੀ ਜਾਵੇਗੀ। ਜਿਸ ਦੀ ਪੁਸ਼ਟੀ ਅਕਾਲੀ ਦਲ ਦੇ ਹਲਕਾ ਇµਚਾਰਜ ਡਾ. ਨਿਸ਼ਾਨ ਸਿµਘ ਅਤੇ ਠੇਕੇਦਾਰ ਗੁਰਪਾਲ ਸਿµਘ ਵੱਲੋਂ ਕੀਤੀ ਗਈ।
Punjabi-Farmers-Daughter-Heart-Attack-In-Canada-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)