ਬਰੇਟਾ (ਰੀਤਵਾਲ) ਨਾਲ ਲਗਦੇ ਪਿੰਡ ਧਰਮਪੁਰਾ ਦੀ ਨੌਜਵਾਨ ਲੜਕੀ ਦੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਮਨਪ੍ਰੀਤ ਕੌਰ (24) ਜੋ ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਦੇ ਤੌਰ ਉੱਤੇ ਆਪਣਾ ਜੀਵਨ ਬਤੀਤ ਕਰ ਰਹੀ ਸੀ ।
ਜਿਸਦੀ ਬੀਤੇ ਦਿਨੀਂ ਆਸਟ੍ਰੇਲੀਆ ਤੋਂ ਵਾਪਸ ਭਾਰਤ ਆਉਣ ਸਮੇਂ ਜਹਾਜ਼ ਵਿਚ ਹੀ ਮੌਤ ਹੋ ਗਈ।
ਮਨਪ੍ਰੀਤ ਦੇ ਜਾਣਕਾਰਾਂ ਅਨੁਸਾਰ ਜਿਸ ਸਮੇਂ ਉਹ ਚਾਰ ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਲਈ ਆਪਣੇ ਪਿੰਡ ਧਰਮਪੁਰਾ ਜਾ ਰਹੀ ਸੀ
ਤਾਂ ਮੈਲਬੋਰਨ ਦੇ ਹਵਾਈ ਅੱਡੇ ਉੱਤੇ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਜਹਾਜ਼ ਵਿਚ ਹੀ ਉਸ ਦੀ ਮੌਤ ਹੋ ਗਈ।
ਨੌਜਵਾਨ ਲੜਕੀ ਦੀ ਹੋਈ ਇਸ ਮੌਤ ਨੂੰ ਲੈ ਕੇ ਇਲਾਕੇ ‘ਚ ਸੋਗ ਦੀ ਲਹਿਰ ਹੈ ।
Powered by Froala Editor
Punjabi-Girl-Death-In-Australia-Airport-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)