ਮੀਡੀਆ ਮੰਚ ਪੰਜਾਬ ਅਤੇ ਲੋਕ ਮੰਚ ਪੰਜਾਬ ਵਲੋਁ ਸਾਝੇ ਰੂਪ ਚ ਨਵੀਂ ਚੁਣੀ ਗਈ ਸਰਕਾਰ ਦੀਆਂ ਤਰਜੀਹਾਂ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਚ ਮੁੱਖ ਬੁਲਾਰੇ ਵਜੋਂ ਪ੍ਰਸਿਧ ਅਰਥਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ ਨੇ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਚ ਮੀਡੀਆ ਮੰਚ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਜਨਰਲ ਸਕੱਤਰ ਰਾਕੇਸ਼ ਸ਼ਾਤੀਦੂਤ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਸਮੇਤ ਵੱਡੀ ਗਿਣਤੀ ਚ ਪੱਤਰਕਾਰ ਤੇ ਬੁਧੀਜੀਵੀ ਸ਼ਾਮਿਲ ਹੋਏ। ਡਾ. ਰਣਜੀਤ ਸਿੰਘ ਘੁੰਮਣ ਨੇ ਆਪਣੇ ਸੰਬੋਧਨ ਚ ਕਿਹਾ ਕਿ ਸੂਬਾ ਸਰਕਾਰ, ਅਤੇ ਰਾਜਨੀਤਕਾਂ ਨੂੰ ਇਹ ਤਹਿ ਕਰਨਾ ਪਵੇਗਾ ਕਿ ਸੂਬੇ ਨੂੰ ਵਿਕਾਸ ਵੱਲ ਤੋਰਨਾ ਹੈ ਕਿ ਵਿਨਾਸ਼ ਵੱਲ ਤੋਰਨਾ ਹੈ। ਉਨ੍ਹਾਂ ਕਿਹਾ ਕਿ 1997 ਤੋਂ ਰਾਜਨੀਤਕ ਲੋਕਾਂ ਨੇ ਸੂਬੇ ਅੰਦਰ ਮੁਫਤ ਸਹੂਲਤਾਂ ਪ੍ਰਦਾਨ ਕਰਕੇ ਵੋਟਾਂ ਬਟੋਰ ਕੇ ਸਤਾ ਹਾਸਲ ਕਰਨੀ ਸ਼ੁਰੂ ਕੀਤੀ ਹੈ, ਹੁਣ ਤਾਂ ਹਾਲਾਤ ਇਹ ਹਨ ਕਿ ਸੂਬਾ ਤਿੰਨ ਲੱਖ ਕਰੋੜ ਦਾ ਕਰੂਜ਼ਾਈ ਹੈ ਤੇ ਕਰਜ਼ਾ ਉਤਾਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ, ਜਿਸ ਲਈ ਸੂਬੇ ਸਿਰ ਦਿਨ ਪ੍ਰਤੀ ਦਿਨ ਕਰਜ਼ੇ ਦੀ ਪੰਡ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿਤੀ ਵਰ੍ਹੇ ਦੌਰਾਨ 98 ਹਜਾਰ ਕਰੋੜ ਟੈਕਸ ਵਜੋਂ ਮਾਲੀਆਂ ਇਕੱਠਾ ਹੋਣਾ ਸੀ, ਜੋ ਕਿ ਸਿਰਫ 75 ਹਜ਼ਾਰ ਕਰੋੜ ਹੀ ਇਕੱਠਾ ਹੋ ਸਕਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮਿਥੇ ਟੀਚੇ ਤੋਂ ਇਲਾਵਾ ਬਿਨਾਂ ਕੋਈ ਨਵਾਂ ਟੈਕਸ ਲਗਾਏ ਵੀ 28 ਹਜਾਰ 5 ਸੌ ਕਰੋੜ ਹੋਰ ਵੱਧ ਆਮਦਨ ਹੋ ਸਕਦੀ ਹੈ।ਬਿਜਲੀ ਚੋਰੀ, ਰੇਤ -ਬਜਰੀ, ਪ੍ਰਾਪਰਟੀ ਟੈਕਸ, ਜੀ, ਐਸ, ਟੀ, ਆਦਿ ਤੋਂ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ। ਇਸ ਇਕਠੇ ਕੀਤੇ ਮਾਲੀਏ ਨਾਲ ਸਿੱਖਿਆ, ਸਿਹਤ ਤੇ ਹੋਰ ਸਕੀਮਾਂ ਆਦਿ ਵੀ ਚਲਾਈਆਂ ਜਾ ਸਕਦੀਆਂ ਹਨ ਤੇ ਸੂਬੇ ਸਿਰ ਚੜੇ ਕਰਜ਼ੇ ਤੋ ਮੁਕਤੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸਿਆਂ ਨਾਲ ਮੁਫਤ ਸਕੀਮਾਂ ਚਲਾਉਣੀਆਂ ਵੀ ਸੂਬੇ ਨੂੰ ਤਬਾਹੀ ਵਲ ਹੀ ਧਕੇਲਣਾ ਹੈ। ਪਿਛਲੀ ਸਰਕਾਰ ਵਲੋ ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਪ੍ਰਦਾਨ ਕਰਨਾ ਵੀ ਸਵਾਲਾਂ ਦੇ ਘੇਰੇ ਚ ਹੈ। ਮੁਫਤ ਸਹੂਲਤ ਗਰੀਬ ਪਰਿਵਾਰ ਨੂੰ ਦੇਣੀ ਵਾਜਿਬ ਹੈ ਚਾਹੇ ਮਰਦ ਹੋਵੇ ਜਾਂ ਔਰਤ, ਪਰ ਸਿਰਫ ਔਰਤ ਨੂੰ ਮੁਫਤ ਬੱਸ ਸਹੂਲਤ ਦੇਣੀ ਵਾਜਿਬ ਨਹੀ ਹੈ। ਉਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਜੇ ਕਰ ਸਰਕਾਰੀ ਬੱਸਾਂ ਹੀ ਮਰ ਗਈਆਂ ਤਾਂ ਔਰਤਾਂ ਕਿਹੜੀ ਬੱਸ ਤੇ ਮੁਫਤ ਬਸ ਸਹੂਲਤ ਪ੍ਰਾਪਤ ਕਰਨਗੀਆਂ। ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਲੋਕਾਂ ਨੂੰ ਨਵੀ ਬਣੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਮੁੜ ਲੀਹਾਂ ਤੇ ਤੋਰਨ ਲਈ ਨਵੀਆਂ ਨੀਤੀਆਂ ਬਨਾਉਣਗੇ, ਜੇ ਕਰ ਆਪ ਦੀ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਾ ਉਤਰੀ ਤਾਂ ਲੋਕ ਰਵਾਇਤੀ ਪਾਰਟੀਆਂ ਦੀ ਤਰਾਂ ਇਸ ਪਾਰਟੀ ਨੂੰ ਵੀ ਨਾਕਾਰ ਦੇਣਗੇ। ਉਨ੍ਹਾਂ ਡਾ ਘੁੰਮਣ ਤੇ ਹੋਰ ਬੁਧੀਜੀਵੀਆਂ ਨੂੰ ਪੰਜਾਬ ਨੂੰ ਮੁੜ ਲੀਹਾਂ ਸਿਰ ਤੋਰਨ ਲਈ ਸਰਕਾਰ ਨਾਲ ਸਾਝੇ ਰੂਪ ਚ ਕੰਮ ਕਰਨ ਲਈ ਤੇ ਮੀਡੀਆ ਮੰਚ ਪੰਜਾਬ ਤੇ ਲੋਕ ਮੰਚ ਪੰਜਾਬ ਵਲੋਂ ਸਾਥ ਦੇਣ ਦੀ ਹਾਮੀ ਭਰੀ। ਡਾ ਲਖਵਿੰਦਰ ਸਿੰਘ ਜੋਹਲ ਨੇ ਸਮਾਰੋਹ ਦੇ ਅੰਤ ਚ ਮੁੱਖ ਬੁਲਾਰੇ ਡਾ ਰਣਜੀਤ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਤੇ ਉਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਲੋਕ ਮੰਚ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ, ਜੋਗਿੰਦਰ ਸਿੰਘ ਸੰਧੂ, ਰਾਜੀਵ ਵਧਵਾ, ਮਲਕੀਅਤ ਬਰਾੜ, ਮਨੋਜ ਤਿਰਪਾਠੀ, ਗੁਰਬਚਨ ਸਿੰਘ , ਪਾਲ ਸਿੰਘ ਨੌਲੀ, ਜਸਵੀਰ ਸਿੰਘ ਸੋਢੀ , ਸੁਕਰਾਂਤ ਸਫਰੀ, ਦਲਜੀਤ ਅਜਨੋਹਾ , ਦਵਿੰਦਰ, ਅਰਜੁਨ ਸ਼ਰਮਾ, ਬਲਜੀਤ ਸਿੰਘ ਬੁੱਟਰ, ਮਿਹਰ ਮਲਿਕ, ਸਮੇਤ ਵੱਡੀ ਗਿਣਤੀ ਚ ਮੀਡੀਆ ਕਰਮੀ ਤੇ ਬੁਧੀਜੀਵੀ ਮੌਜੂਦ ਸਨ।
Media-Manch-Punjab-Lok-Manch-Seminar-Jalandhar-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)