*ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ* ਸਕੀਮ ਅਧੀਨ ਕਵਰ ਕੀਤਾ ਗਿਆ 8 ਲੱਖ ਰੁਪਏ ਤੋਂ ਵੱਧ ਦਾ ਇਲਾਜ ’

Apr18,2026 | Jagrati Lahar Bureau | Patiala/chandigarh



ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ ਪਹਿਲਾਂ ਅਚਾਨਕ ਅਜਿਹੇ ਮੋੜ ’ਤੇ ਆ ਖੜ੍ਹੀ ਹੋਈ, ਜਿੱਥੇ ਹਰ ਰਾਹ ਮੁਸ਼ਕਲ ਨਜ਼ਰ ਆਉਣ ਲੱਗਾ ਸੀ। ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿੱਤਾ ਸੀ। ਮਜਬੂਰ ਤੇ ਬੇਬਸ ਪੁੱਤਰ ਲਈ ਇਹ ਸਿਰਫ਼ ਬੀਮਾਰੀ ਨਹੀਂ  ਸਗੋਂ ਹਰ ਰੋਜ਼ ਟੁੱਟਦੀਆਂ ਹੋਈਆਂ ਉਮੀਦਾਂ ਦਾ ਦਰਦ ਸੀ।

ਗੁਰਪਿੰਦਰ ਜੀਤ ਦੇ ਦੱਸਣ ਮੁਤਾਬਿਕ ਪਹਿਲਾਂ ਨਿੱਜੀ ਡਾਕਟਰਾਂ ਕੋਲ ਦੌੜ-ਭੱਜ ਕੀਤੀ ਗਈ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਗਿਆ। ਦਵਾਈਆਂ ਚੱਲੀਆਂ, ਟੈਸਟ ਹੋਏ, ਪਰ ਹਾਲਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਗਈ । ਜਦੋਂ ਰਿਪੋਰਟ ਆਈ ਤਾਂ ਜਿਵੇਂ ਅਸਮਾਨ ਹੀ ਢਹਿ ਪਿਆ—ਮਾਂ ਨੂੰ ਬੱਚੇਦਾਨੀ ਦਾ ਕੈਂਸਰ ਸੀ।
ਗੁਰਪਿੰਦਰ ਲਈ ਇਹ ਬਹੁਤ ਔਖੀ ਘੜੀ ਸੀ, ਇਹ ਉਸ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ I ਉਸਨੂੰ ਜਨਮ ਦੇਣ ਅਤੇ ਪਾਲਣ -ਪੋਸਣ ਵਾਲੀ ਮਾਂ ਅੱਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ । ਬਿਨਾਂ ਦੇਰ ਕੀਤੇ ਉਹ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਲੈ ਗਿਆ। ਇਲਾਜ ਸ਼ੁਰੂ ਹੋਇਆ, ਪਰ ਪਹਿਲੇ ਹੀ ਝਟਕੇ ਵਿੱਚ  60 ਹਜ਼ਾਰ ਰੁਪਏ ਤੋੰ ਵੱਧ ਖਰਚ ਹੋ ਗਏ। ਇੱਕ ਡਰਾਈਵਰ ਦੀ ਸੀਮਿਤ ਆਮਦਨ ਦੇ ਸਾਹਮਣੇ ਇਹ ਰਕਮ ਪਹਾੜ ਵਰਗੀ ਸੀ।

ਗੁਰਪਿੰਦਰ ਦੇ ਮਨ ਵਿੱਚ ਇੱਕੋ ਸਵਾਲ ਸੀ—“ਮਾਂ ਨੂੰ ਕਿਵੇਂ ਬਚਾਵਾਂ?” ਕਰਜ਼ਾ ਲੈਣ ਦੀ ਨੌਬਤ ਵੀ ਆ ਗਈ ਸੀ। ਓਦੋਂ , ਜਿਵੇਂ ਹਨੇਰੇ ਵਿੱਚ ਇੱਕ ਰੌਸ਼ਨੀ ਦੀ ਕਿਰਨ ਉਸਦੇ ਸਾਮ੍ਹਣੇ ਆਈ। ਹਸਪਤਾਲ ਵਿੱਚ  ਉਸਨੂੰ  ਨੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ ।

ਹੋਰ ਦੇਰੀ ਨਾ ਕਰਦੇ ਹੋਏ ਗੁਰਪਿੰਦਰ ਨੇ ਉੱਥੇ  ਹੀ ਰਜਿਸਟ੍ਰੇਸ਼ਨ ਕਰਵਾ ਲਿਆ। ਕੁਝ ਸਮੇਂ ਵਿੱਚ ਹੀ ਉਸ ਦੇ ਮੋਬਾਈਲ ’ਤੇ ਮੈਸੇਜ ਆ ਗਿਆ ਅਤੇ ਸਮਾਰਟ ਕਾਰਡ ਬਣ ਗਿਆ। ਇਸ ਤੋਂ ਬਾਅਦ ਜੋ ਹੋਇਆ, ਉਹ ਉਸ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਲੱਖਾਂ ਰੁਪਏ ਦਾ ਇਲਾਜ—ਜਿਸ ਵਿੱਚ ਮਹਿੰਗੇ ਟੈਸਟ, ਵਾਰ-ਵਾਰ ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਹਸਪਤਾਲ ਵਿੱਚ ਰਹਿਣ-ਖਾਣ ਤੱਕ ਦਾ ਖਰਚ ਸ਼ਾਮਲ ਸੀ—ਸਾਰਾ ਖਰਚ ਸਰਕਾਰ ਨੇ ਝੱਲਿਆ।

ਗੁਰਪਿੰਦਰ ਦੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਉਹ ਕਹਿੰਦਾ ਹੈ ,“ਮਾਂ ਤਾਂ ਮਾਂ ਹੁੰਦੀ ਹੈ… ਉਸਨੂੰ ਹਰ ਹਾਲ ਵਿੱਚ ਬਚਾਉਣਾ ਸੀ। ਪੈਸੇ ਨਹੀਂ ਸਨ, ਪਰ ਰੱਬ ਨੇ ਇਸ ਯੋਜਨਾ ਦੇ ਰੂਪ ਵਿੱਚ ਰਸਤਾ ਵਿਖਾ ਦਿੱਤਾ।” ਡਾਕਟਰਾਂ ਲਈ ਵੀ ਇਹ ਕੇਸ ਬਹੁਤ ਚੁਣੌਤੀਪੂਰਨ ਸੀ। ਕੈਂਸਰ ਬੱਚੇਦਾਨੀ ਤੋਂ ਵੱਧ ਕੇ ਲੀਵਰ ਅਤੇ ਫੇਫੜਿਆਂ ਤੱਕ ਫੈਲ  ਗਿਆ ਸੀ। ਪਹਿਲਾਂ ਤਿੰਨ ਵਾਰ ਕੀਮੋਥੈਰੇਪੀ ਦਿੱਤੀ ਗਈ, ਪਰ ਸਰੀਰ ਕਮਜ਼ੋਰ ਹੋਣ ਕਰਕੇ ਸਾਈਡ ਇਫੈਕਟ  ਸਾਹਮਣੇ ਆਏ। ਫਿਰ ਹੌਲੀ-ਹੌਲੀ ਡੋਜ਼ ਘੱਟ ਕਰਕੇ ਨੌ ਵਾਰ ਹੋਰ ਕੀਮੋਥੈਰੇਪੀ ਦਿੱਤੀ ਗਈ।

ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ’ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟੇ ਲੰਬਾ ਆਪਰੇਸ਼ਨ ਕਰਕੇ ਉਸਨੂੰ ਕੱਢ ਦਿੱਤਾ। 35 ਤੋਂ 40 ਟਾਂਕਿਆਂ ਨਾਲ ਮਾਂ ਨੇ ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਦੀ ਡੋਰ ਫੜ੍ਹੀ ਰੱਖੀ। ਮਾਂ ਆਪਰੇਸ਼ਨ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਆਈਸੀਯੂ ਵਿੱਚ ਅਤੇ ਵੈਂਟੀਲੇਟਰ ’ਤੇ ਰਹੀ, ਫਿਰ ਉਹਨਾਂ ਨੂੰ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ।

ਗੁਰਪਿੰਦਰ ਹਰ ਵੇਲੇ ਮਾਂ ਦੇ ਕੋਲ ਬੈਠਾ ਰਹਿੰਦਾ —ਕਦੇ ਦਵਾਈ ਦਿੰਦਾ, ਕਦੇ ਸਿਰ ਸਹਿਲਾਉਂਦਾ। ਅੱਠ ਦਿਨ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਹਾਲਤ ਸੁਧਰਨ ਲੱਗੀ, ਤਾਂ ਜਿਵੇਂ ਉਨ੍ਹਾਂ ਦੀ ਦੁਨੀਆ ਵਾਪਸ ਆ ਗਈ। 24 ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਸਫ਼ਰ ਅਜੇ ਵੀ ਜਾਰੀ ਹੈ। ਅਗਲੇ ਇਲਾਜ ਅਤੇ ਜਾਂਚ ਲਈ ਉਹ ਮੁੱਲਾਂਪੁਰ ਸਥਿਤ ਹਸਪਤਾਲ ਵਿੱਚ ਫਾਲੋਅਪ ਲਈ ਜਾਣਗੇ। ਕੁੱਝ ਦਵਾਈਆਂ ਜੋ ਹਸਪਤਾਲ ਵਿੱਚ ਉਪਲੱਬਧ ਨਹੀਂ ਸਨ, ਉਹਨਾਂ ਦਾ ਖਰਚ ਗੁਰਪਿੰਦਰ ਨੇ ਆਪ ਉਠਾਇਆ, ਪਰ ਬਾਕੀ ਸਾਰਾ ਇਲਾਜ ਯੋਜਨਾ ਅਧੀਨ ਮੁਫ਼ਤ ਹੋਇਆ।

ਹਸਪਤਾਲ ਵਿੱਚ ਗਾਇਨੇਕੋਲੋਜੀ ਦੀ ਡਾ. ਸ਼ਿਵਾਲੀ ਨੇ ਸਰਜਰੀ ਦੇ ਡਾਕਟਰਾਂ ਨਾਲ ਮਿਲ ਕੇ ਆਪਰੇਸ਼ਨ ਕੀਤਾ। ਟਾਟਾ ਮੈਮੋਰੀਅਲ ਦੇ ਡਾਕਟਰਾਂ ਮੁਤਾਬਕ, ਇਸ  ਸਰਜਰੀ ਉੱਤੇ ਦਵਾਈਆਂ ਨੂੰ ਮਿਲਾ ਕੇ ਘੱਟੋ-ਘੱਟ 8 ਤੋਂ 10 ਲੱਖ ਰੁਪਏ ਦਾ ਖਰਚ ਹੋਇਆ ਹੈ l

ਦੋ ਬੱਚਿਆਂ ਦੇ ਪਿਤਾ ਅਤੇ ਇੱਕ ਸਧਾਰਨ ਡਰਾਈਵਰ ਗੁਰਪਿੰਦਰ ਲਈ ਇਹ ਰਾਹਤ ਸ਼ਬਦਾਂ ਤੋਂ ਪਰੇ ਹੈ। ਉਹ ਕਹਿੰਦਾ ਹੈ,“ਹੁਣ ਸੁਕੂਨ ਹੈ ਕਿ ਮਾਂ ਬਿਨਾਂ ਇਲਾਜ ਦੇ ਨਹੀਂ ਮਰੇਗੀ… ਸਰਕਾਰ ਨੇ ਸਾਨੂੰ ਉਮੀਦ ਦਿੱਤੀ ਹੈ।”
ਇਹ ਸਿਰਫ਼ ਇਲਾਜ ਦੀ ਕਹਾਣੀ ਨਹੀਂ, ਸਗੋਂ ਇੱਕ ਪੁੱਤਰ ਦੇ ਸੰਘਰਸ਼,ਮਾਂ ਲਈ ਪਿਆਰ ਅਤੇ ਇੱਕ ਅਜਿਹੀ ਯੋਜਨਾ ਦੀ ਕਹਾਣੀ ਹੈ; ਜਿਸ ਨੇ ਮੁਸ਼ਕਲ ਵੇਲੇ ਵਿੱਚ ਸਹਾਰਾ ਬਣ ਕੇ ਇੱਕ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ।ਇਹ ਸਫ਼ਰ ਇਸ ਪਰਿਵਾਰ ਲਈ ਗੰਭੀਰ ਬੀਮਾਰੀ ਦੀ ਕਠੋਰ ਹਕੀਕਤ ਨੂੰ ਬਿਆਨ ਕਰਦਾ ਹੈ, ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ ਸੁਲਭ ਸਿਹਤ ਸੇਵਾਵਾਂ ਅਤੇ ਪ੍ਰਭਾਵਸ਼ਾਲੀ ਸਰਕਾਰੀ ਮਦਦ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਵਿਅਕਤੀ ਦੇ ਜੀਵਨ ਬਚਾਉਣ ਵਾਲੇ ਇਲਾਜ ਦੇ ਰਾਹ ਵਿੱਚ ਰੁਕਾਵਟ ਨਾ ਬਣੇ।

Bhagwant-Mann-Cm-Punjab



TOP HEADLINES


*ਕੇਜਰੀਵਾਲ ਦੀ ਅਪੀਲ 'ਤੇ ਸੀਐਮ ਭਗਵੰਤ ਮਾਨ ਦਾ ਨੀਟ ਪ੍ਰੀਖਿਆਰਥੀ
ਰਵਨੀਤ ਬਿੱਟੂ ਮੁਆਫ਼ੀ ਮੰਗੇ, ਨਹੀਂ ਤਾਂ ਲੋਕ ਸਬਕ ਸਿਖਾਉਣਗੇ ਡਾ.
ਪੰਜਾਬ ਵਿੱਚ ਸਰਕਾਰ ਦੇ ਪੱਖ ਵਿੱਚ ਜ਼ਬਰਦਸਤ ਪ੍ਰੋ-ਇਨਕੰਬੈਂਸੀ, 2
ਆਮ ਆਦਮੀ ਪਾਰਟੀ ਨੇ ਪੰਜਾਬ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦ
ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਲੁੱਧੜ ਸਾਥੀਆਂ ਸਮੇਤ 'ਆਪ
--ਗਿੱਲ ਕਲਾਂ, ਬਠਿੰਡਾ ਭਾਰਤ ਸਰਕਾਰ ਵੱਲੋਂ ਭਾਈਚਾਰਕ ਸਾਂਝ 'ਤੇ
ਲੁਧਿਆਣਾ ਵਿੱਚ ਸ਼ਿਕਾਇਤ ਨਿਵਾਰਣ ਮੁਹਿੰਮ ਤਹਿਤ ਵਪਾਰੀਆਂ ਦੀਆਂ ਬ
ਥਾਣਿਆਂ ’ਚ ਹੁਣ ਨਹੀਂ ਲੱਗਣਗੇ ਪੁਰਾਣੇ ਵਾਹਨਾਂ ਦੇ ਢੇਰ, ਐਸਐਸਪੀ
ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ
*ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਵਿੱਚ ਦੇਸ਼ ਭਰ ‘
*ਨਸ਼ਾ ਤਸਕਰੀ ਨੈਟਵਰਕਾਂ ਨਾਲ ਜੁੜੇ 3 ਵਿਅਕਤੀ ਫ਼ਿਰੋਜ਼ਪੁਰ ਵਿੱਚ ਕਾ
ਲੁਧਿਆਣਾ ਪੁਲਿਸ ਨੇ ਗਾਇਕ ਯਸ਼ਇੰਦਰ ਕੌਰ ਦੀ ਹੱਤਿਆ ਦੇ ਮਾਮਲੇ ਵਿ
*ਦੁੱਧ ਸੈਂਪਲਿੰਗ ਮੁਹਿੰਮ ਤੋਂ ਬਾਅਦ, ਪੰਜਾਬ ਵਿੱਚ ਦੋ ਰੋਜ਼ਾ ਵਿਆ
*ਦੁਬਈ ਅਧਾਰਤ ਡਰੱਗ ਕਾਰਟੇਲ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 10
*ਛੱਤਬੀੜ ਚਿੜੀਆਘਰ ਨੇ ਜਾਨਵਰਾਂ ਨੂੰ ਗਰਮੀਆਂ ਦੌਰਾਨ ਤਿੱਖੜ ਧੁੱਪ
*ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੀ.ਐਸ.ਪੀ.ਸੀ
ਮਨਪ੍ਰੀਤ ਸਿੰਘ ਅਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
*ਡਿਜੀਟਲ ਜਨਗਣਨਾ-2027: ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀ- ਸ਼ੁਭ
ਐਸ.ਆਈ.ਆਰ ਨੂੰ ਲੈਕੇ ਆਪ ਦਾ ਐਲਾਨ - “ਪੰਜਾਬ ਵਿੱਚ ਨਹੀਂ ਚੱਲਣ ਦ
ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50137902

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us