ਬਠਿੰਡਾ, 2 ਸਤੰਬਰ (ਪਰਵਿੰਦਰ ਜੀਤ ਸਿੰਘ)ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਦੀ ਟੀਮ ਅੰਡਰ ਸੈਕਟਰੀ ਸ਼੍ਰੀ ਵਿਬੋਰ ਅਗਰਵਾਲ ਦੀ ਅਗਵਾਈ ਵਾਲੀ 5 ਮੈਂਬਰੀ ਟੀਮ ਵੱਲੋਂ ਜ਼ਿਲ੍ਹੇ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ 90-ਰਾਮਪੁਰਾ ਫੂਲ, 91-ਭੁੱਚੋਂ ਮੰਡੀ ਅਤੇ 92-ਬਠਿੰਡਾ ਸ਼ਹਿਰੀ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਟੀਮ ਵੱਲੋਂ ਜਿਥੇ ਬੂਥਾਂ ਦੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਉਥੇ ਹੀ ਉਨ੍ਹਾਂ ਵਲੋਂ ਪੋਲਿੰਗ ਸਟੇਸ਼ਨ ‘ਤੇ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ‘ਤੇ ਤਸੱਲੀ ਵੀ ਪ੍ਰਗਟਾਈ ਗਈ।
ਇਸ ਤੋਂ ਪਹਿਲਾਂ ਭਾਰਤ ਚੋਣ ਕਮਿਸ਼ਨ ਦੀ ਟੀਮ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਵੋਟਰ ਸੂਚੀ ਦੀ ਸੁਧਾਈ, ਬੀ.ਐਲ.ਓਜ਼. ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ, ਉਨ੍ਹਾਂ ਦੀਆਂ ਡਿਊਟੀਆਂ, ਸੰਵਿਧਾਨ ਵਿੱਚ ਚੋਣਾਂ ਨਾਲ ਸਬੰਧਤ ਧਾਰਾਵਾਂ ਤੇ ਵੋਟਰ ਸੂਚੀ ਨਾਲ ਸਬੰਧਤ ਨਿਯਮਾਂ ‘ਤੇ ਵਿਚਾਰ-ਚਰਚਾ ਕੀਤੀ ਗਈ।
ਇਸ ਉਪਰੰਤ ਭਾਰਤ ਚੋਣ ਕਮਿਸ਼ਨ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਚੋਣ ਹਲਕਿਆਂ ਦੇ ਬੀ.ਐਲ.ਓਜ਼. ਅਤੇ ਸੁਪਰਵਾਈਜ਼ਰੀ ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਤਹਿਸੀਲਦਾਰ ਚੋਣਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ ਅਤੇ 07 ਬੀ.ਐਲ.ਓਜ਼. ਅਤੇ 01 ਸੁਪਰਵਾਈਜ਼ਰ ਪ੍ਰਤੀ ਚੋਣ ਹਲਕਾ ਸ਼ਾਮਲ ਸਨ। ਇਸ ਟ੍ਰੇਨਿੰਗ ਵਿੱਚ ਟੀਮ ਵੱਲੋਂ ਸੰਵਿਧਾਨ ਦੀਆਂ ਚੋਣਾਂ ਨਾਲ ਸਬੰਧਤ ਧਾਰਾਵਾਂ, ਬੀ.ਐਲ.ਓਜ਼. ਦੀਆਂ ਡਿਊਟੀਆਂ, ਬੀ.ਐਲ.ਓ. ਐਪ, ਬੀ.ਐਲ.ਓਜ਼ ਦਾ ਸੁਧਾਈ ਦੌਰਾਨ ਡੋਰ ਟੂ ਡੋਰ ਸਰਵੇ, ਫਾਰਮ ਨੰਬਰ 6, ਫਾਰਮ ਨੰਬਰ 6-ਏ, ਫਾਰਮ ਨੰਬਰ 7 ਤੇ ਫਾਰਮ ਨੰਬਰ 8 ਅਪਲਾਈ ਕਰਨ ਤੇ ਇਨ੍ਹਾਂ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਇਸ ਮੌਕੇ ਬੀ.ਐਲ.ਓਜ਼. ਵੱਲੋਂ ਆਪਣੇ ਤਜ਼ਰਬੇ ਅਤੇ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਦੌਰਾਨ ਆਉਂਦੀਆਂ ਔਕੜਾਂ ਬਾਰੇ ਦੱਸਿਆ ਗਿਆ ਤੇ ਟੀਮ ਵੱਲੋਂ ਮੌਕੇ ‘ਤੇ ਹੀ ਬੀ.ਐਲ.ਓਜ਼. ਨੂੰ ਆਉਂਦੀਆਂ ਔਕੜਾਂ ਦੇ ਹੱਲ ਦੱਸੇ ਗਏ। ਇਸ ਤੋਂ ਇਲਾਵਾ ਟੀਮ ਵੱਲੋਂ ਸਰਸਰੀ ਸੁਧਾਈ/ਫਾਰਮਾਂ ਦੀ ਵੈਰੀਫਿਕੇਸ਼ਨ ਲਈ ਬੀ.ਐਲ.ਓਜ਼. ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੈਟ ਨਾਲ ਤਾਲਮੇਲ ਕਰਨ ਦਾ ਸੁਝਾਅ ਵੀ ਦਿੱਤਾ ਗਿਆ।
ਇਸ ਮੌਕੇ ਤਹਿਸੀਲਦਾਰ ਚੋਣਾਂ ਮੈਡਮ ਹਰਜਿੰਦਰ ਕੌਰ ਤੋਂ ਇਲਾਵਾ ਬੀਐਲਓਜ਼ ਤੇ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)