ਭਾਜਪਾ ਦੀ ਰੈਲੀ ਤੋਂ ਪਰਤਦਿਆਂ ਭਿਆਨਕ ਸੜਕ ਹਾਦਸਾ, ਇਕ ਵਰਕਰ ਦੀ ਮੌਤ, ਪੰਜ ਗੰਭੀਰ ਜ਼ਖ਼ਮੀ
Sep23,2026
| Reetwal | Mansa
ਜ਼ਿਲ੍ਹੇ ਦੇ ਝੁਨੀਰ ਕਸਬੇ ਵਿਖੇ ਭਾਜਪਾ ਵੱਲੋਂ ਕਰਵਾਈ ਗਈ 'ਨਸ਼ਾ ਮੁਕਤ ਪੰਜਾਬ ਯਾਤਰਾ' ਰੈਲੀ ਤੋਂ ਵਾਪਸ ਪਰਤ ਰਹੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਗੱਡੀ ਬੁੱਧਵਾਰ ਨੂੰ ਧਰਮੂਕੋਟ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਦੌਰਾਨ ਗੱਡੀ ਵਿੱਚ ਕੁੱਲ ਛੇ ਲੋਕ ਸਵਾਰ ਸਨ। ਨੈਸ਼ਨਲ ਹਾਈਵੇਅ 'ਤੇ ਪਿੰਡ ਕੋਟ ਧਰਮੂ ਨੇੜੇ ਗੱਡੀ ਦੀ ਇੱਕ ਟਰਾਲੇ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੱਡੀ ਵਿੱਚ ਸਵਾਰ ਬਾਕੀ ਪੰਜ ਜ਼ਖ਼ਮੀ ਭਾਜਪਾ ਆਗੂਆਂ ਵਿੱਚੋਂ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਲਤ ਨਾਜ਼ੁਕ ਬਣੀ ਰਹਿਣ ਕਰਕੇ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਵੀ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਤਹਿਤ ਝੁਨੀਰ ਵਿਖੇ ਇਹ ਇਕੱਠ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਵਾਪਸ ਪਰਤਦਿਆਂ ਇਹ ਦੁਖਦਾਈ ਹਾਦਸਾ ਵਾਪਰਿਆ। ਪਾਰਟੀ ਵਰਕਰਾਂ ਅਤੇ ਖੇਤਰ ਵਿੱਚ ਇਸ ਘਟਨਾ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ।
-punjabroadaccident-bjp-roadaccident-punjabnews-bjpworkers