ਸ਼ੂਟਿੰਗ ਰੇਂਜ ਫੇਜ਼-6 ਚੋਰੀ ਕਾਂਡ ਸੁਲਝਿਆ, ਮੁੱਖ ਦੋਸ਼ੀ ਗ੍ਰਿਫ਼ਤਾਰ
Aug1,2026
| Gurvinder Singh Mohali | Mohali
ਦੋਸ਼ੀ ਕੋਲੋਂ 8 ਲੈਪਟਾਪ, 2 ਪ੍ਰਿੰਟਰ ਅਤੇ 3 ਐਲਈਡੀ ਸਕ੍ਰੀਨਾਂ ਬਰਾਮਦ, ਤਿੰਨ ਦਿਨਾਂ ਦਾ ਪੁਲਿਸ ਰਿਮਾਂਡ
ਮੋਹਾਲੀ, 1 ਅਗਸਤ (ਗੁਰਵਿੰਦਰ ਸਿੰਘ): ਐਸ.ਐਸ.ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ. (ਸਿਟੀ) ਦਿਲਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਫੇਜ਼-1 ਪੁਲਿਸ ਨੇ ਸ਼ੂਟਿੰਗ ਰੇਂਜ ਫੇਜ਼-6 ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਪ ਕਪਤਾਨ ਪੁਲਿਸ ਸਿਟੀ-1 ਗੁਰਚਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਦੀ ਸ਼ਿਕਾਇਤ 'ਤੇ 30 ਜੁਲਾਈ 2026 ਨੂੰ ਥਾਣਾ ਫੇਜ਼-1 ਵਿਖੇ ਮੁਕੱਦਮਾ ਨੰਬਰ 158 ਅਧੀਨ ਧਾਰਾ 305 ਅਤੇ 331(4) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਪੁਲਿਸ ਨੇ ਯੁਵਰਾਜ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਚਹਿਲ, ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਗਏ 8 ਲਿਨੋਵੋ ਲੈਪਟਾਪ, 2 ਬ੍ਰਦਰ ਪ੍ਰਿੰਟਰ ਅਤੇ 3 ਐਲਈਡੀ ਸਕ੍ਰੀਨਾਂ ਬਰਾਮਦ ਕੀਤੀਆਂ ਗਈਆਂ।
ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Sas-Nagar-Police-Arrested-Accused