ਬਰੇਟਾ (ਰੀਤਵਾਲ) ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਪੈ ਰਹੀਆਂ ਭਰਵੀਆਂ ਬਾਰਿਸ਼ਾ ਕਰਕੇ ਨੇੜੇ ਲੱਗਦੇ ਹਰਿਆਣੇ ਦੇ ਪਿੰਡ ਚਾਂਦਪੁਰਾ ਅਤੇ ਇਸ ਖੇਤਰ ਦੇ ਗੋਰਖਨਾਥ ਕੋਲ ਦੀ ਗੁਜਰਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣਾ ਸੁਰੂ ਹੋ ਗਿਆ ਹੈ।ਭਾਵੇਂ ਕਿ ਪਿਛਲੇ ਕਈਂ ਦਿਨਾਂ ਤੋਂ ਇਸ ਜਗਾਂ ਤੇ ਪਾਣੀ ਸਿਰਫ ਇੱਕ ਫੁੱਟ ਹੀ ਚੱਲ ਰਿਹਾ ਸੀ ਪਰ ਕੱਲ ਤੋਂ ਘੱਗਰ ਵਿੱਚ ਪਾਣੀ ਦਾ ਪੱਧਰ ਵਧਕੇ 2 ਫੁੱਟ ਤੱਕ ਚਲਾ ਗਿਆ ਹੈ। ਜੇਕਰ ਬਾਰਿਸ਼ਾ ਦਾ ਦੌਰ ਹਿਮਾਚਲ ਅਤੇ ਪੰਜਾਬ ,ਹਰਿਆਣੇ ਵਿੱਚ ਇਸ ਤਰਾਂ ਹੀ ਜਾਰੀ ਰਿਹਾ ਤਾਂ ਪਾਣੀ ਦਾ ਪੱਧਰ ਅਗਲੇ ਦਿਨਾਂ ਵਿੱਚ ਹੋਰ ਵੀ ਵਧ ਜਾਵੇਗਾ। ਜਿਸ ਕਰਕੇ ਪ੍ਰਸ਼ਾਸ਼ਨ ਅਤੇ ਇਸ ਖੇਤਰ ਦੇ ਲੋਕਾਂ ਨੂੰ ਇਸ ਵੱਲ ਪੂਰਾ ਧਿਆਨ ਰੱਖਣਾ ਪਵੇਗਾ।ਦੱਸਣਯੋਗ ਹੈ ਕਿ ਇੱਥੇ ਭਾਖੜਾ ਦੇ ਥੱਲੇ ਦੀ ਲੰਘਦੇ ਘੱਗਰ ਦਰਿਆ ਦੇ ਬਣੇ 21 ਦਰਵਾਜਿਆਂ ਵਿੱਚ 10 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਪਹੁੰਚਣ ਤੇ ਹੀ ਆਲੇ ਦੁਆਲੇ ਤਬਾਹੀ ਆਉਂਦੀ ਹੈ ਜਿਸ ਤਰਾਂ ਕਿ 2010 ਵਿੱਚ ਹੋਇਆ ਸੀ ।ਉਸ ਸਮੇ ਜਿੱਥੇ ਨਾਲ ਲੱਗਦੀਆਂ ਜਮੀਨਾਂ ਵਿੱਚ ਝੋਨੇ ਦੀ ਫਸਲ ਬੁਰੀ ਤਰਾਂ ਬਰਬਾਦ ਹੋ ਗਈ ਸੀ ਉੱਥੇ ਹੀ ਕਿਸਾਨਾਂ ਦੇ ਟਿਬੂਵੈੱਲ ,ਖੂਹ ,ਕੋਠੇ ਪਾਣੀ ਵਿੱਚ ਡੁੱਬ ਗਏ ਸਨ। ਦਰਵਾਜਿਆਂ ਵਿੱਚ ਟਾਹਣੇ ਤੇ ਜਲ ਬੂਟੀ ਫਸੀ- ਘੱਗਰ ਦੇ 21 ਦਰਵਾਜਿਆ ਵਿੱਚੋਂ ਜਿਆਦਾਤਰ ਦਰਵਾਜਿਆਂ ਵਿੱਚ ਦਰੱਖਤਾਂ ਦੇ ਟਾਹਣੇ ਅਤੇ ਜਲ ਬੂਟੀ ਆਦਿ ਫਸਣ ਕਰਕੇ ਪਾਣੀ ਦੀ ਨਿਕਾਸੀ ਵਿੱਚ ਕਾਫੀ ਦਿੱਕਤ ਆ ਰਹੀ ਹੈ।ਮੌਕੇ ਤੇ ਮੌਜੂਦ ਪਿੰਡ ਕੁਲਰੀਆਂ ਦੇ ਹਰਬੰਸ ਸਿੰਘ ਅਤੇ ਜਗਮੇਲ ਸਿੰਘ ਨੇ ਦੱਸਿਆ ਕਿ ਮੌਨਸੂਨ ਦੇ ਦਿਨਾਂ ਵਿੱਚ ਹਰ ਸਾਲ ਲੋਕਾਂ ਦੀ ਮਦਦ ਨਾਲ ਜਾਨ ਜੋਖਮ ਵਿੱਚ ਪਾਕੇ ਉਹ ਘੱਗਰ ਦੇ ਦਰਵਾਜਿਆ ਦੀ ਸਫਾਈ ਕਰਦੇ ਹਨ ।ਉਨਾ ਦੱਸਿਆ ਕਿ ਇੱਕ ਦੋ ਸਾਲਾਂ ਤੋਂ ਪ੍ਰਸ਼ਾਸ਼ਨ ਵੱਲੋਂ ਸਫਾਈ ਲਈ ਮਸ਼ੀਨ ਦਾ ਪ੍ਰਬੰਧ ਵੀ ਕੀਤਾ ਜਾਦਾਂ ਹੈ।ਉਨਾ ਕਿਹਾ ਕਿ ਜੇਕਰ ਦਰਵਾਜਿਆ ਦੀ ਸਫਾਈ ਜਲਦ ਨਾ ਕੀਤੀ ਗਈ ਤਾਂ ਪਾਣੀ ਦਾ ਪੱਧਰ ਪਿੱਛੇ ਵਧਣ ਕਰਕੇ ਨੁਕਸਾਨ ਹੋ ਸਕਦਾ ਹੈ। ਘੱਗਰ ਦਾ ਏਰੀਆ- ਦੱਸਣਯੋਗ ਹੈ ਕਿ ਘੱਗਰ ਦਰਿਆ ਦੇ ਨੇੜੇ ਹਰਿਆਣੇ ਦੇ ਪਿੰਡ ਚਾਂਦਪੁਰਾ ਦੇ ਨਾਲ ਨਾਲ ਇਸ ਖੇਤਰ ਦੇ ਪਿੰਡ ਕੁਲਰੀਆਂ ,ਗੋਰਖਨਾਥ ,ਕਾਹਨਗੜ ਆਦਿ ਦੀ ਜਮੀਨ ਇਸ ਘੱਗਰ ਦਰਿਆ ਦੇ ਕੋਲ ਲੱਗਦੀ ਹੈ ਜਿਸ ਕਰਕੇ ਇਸ ਖੇਤਰ ਦੇ ਲੋਕ ਘੱਗਰ ਨਾਲ ਹੋਣ ਵਾਲੇ ਨੁਕਸਾਨ ਨੂੰ ਲੈਕੇ ਚਿੰਤਤ ਹੋ ਜਾਦੇਂ ਹਨ।ਬੰਨ ਸੁਰਖਿੱਅਤ-ਘੱਗਰ ਦਰਿਆ ਤੋਂ ਇਸ ਖੇਤਰ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਬਣਾਇਆ ਗਿਆ 7 ਕਿਲੋਮੀਟਰ ਦਾ ਬਣਾਇਆ ਬੰਨ ਪੁਰੀ ਤਰਾਂ ਸੁਰਖਿਅਤ ਹੈ।ਬੰਨ ਉੱਪਰ ਮੌਨਸੂਨ ਦੇ ਦਿਨਾਂ ਵਿੱਚ ਪ੍ਰਸ਼ਾਸ਼ਨ ਅਤੇ ਲੋਕ ਪੂਰੀ ਮੁਸਤੈਦੀ ਨਾਲ ਨਜਰ ਰੱਖਦੇ ਹਨ।ਨਹੀਂ ਹੋਇਆ ਮਸਲਾ ਹੱਲ- 2010 ਵਿੱਚ ਘੱਗਰ ਵਿੱਚ ਆਏ ਹੜਾਂ ਕਰਕੇ ਹੋਈ ਤਬਾਹੀ ਨੂੰ ਵੇਖਦਿਆਂ ਇਸ ਦੇ ਪੱਕੇ ਹੱਲ ਲਈ ਕੇਂਦਰ ਸਰਕਾਰ ਵੱਲੋਂ ਇੱਕ ਟੀਮ ਗਠਿਤ ਕਰਕੇ ਇੱਥੇ ਜਾਇਜਾ ਲੈਣ ਲਈ ਭੇਜੀ ਗਈ ਸੀ । ਜਿਸ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਵੀ ਪੂਰਾ ਹਿੱਸਾ ਲਿਆ ਸੀ ਪਰ ਬਹੁਤ ਸਮਾ ਲੰਘ ਜਾਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਨਹੀਂ ਹੋਇਆ। ਡੀ.ਸੀ.ਮਾਨਸਾ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਅੱਜ ਸਥਿਤੀ ਦਾ ਜਾਇਜਾ ਲਿਆ ਗਿਆ । ਪਾਣੀ ਦਾ ਪੱਧਰ ਜਿਆਦਾ ਨਹੀਂ-ਕੁਲਰੀਆਂ ਪੁਲਿਸ ਚੌਕੀਂ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਅਜੇ ਕੋਈ ਜਿਆਦਾ ਨਹੀਂ ਹੈ।ਉਹਨਾ ਵੱਲੋਂ ਇਸ ਤੇ ਨਿਗਾ ਰੱਖੀ ਜਾ ਰਹੀ ਹੈ।
Water-In-Satluj-Floodlike-Situations
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)