ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨ (ਆਈ ਐਚ ਜੀ ਆਈ )ਲੋਹਾਰਾ ਨੇ ਬਸੰਤ ਪੰਚਮੀ ਦਾ ਤਿਉਹਾਰ ਸੰਸਕ੍ਰਿਤੀ ਵਿਰਾਸਤ, ਬੌਧਿਕ ਵਿਕਾਸ ਅਤੇ ਵਾਤਾਵਰਣ ਚੇਤਨਾ ਦਾ ਸ਼ਾਨਦਾਰ ਸੰਗਮ ਕਰਦੇ ਹੋਏ ਮਨਾਇਆ। ਇਸ ਸਮਾਰੋਹ ਦਾ ਆਯੋਜਨ ਸੰਸਕ੍ਰਿਤਕ ਕਮੇਟੀ ਦੁਆਰਾ ਦਿਸ਼ਾ- ਐਨ-ਇਨੀਸ਼ੀਏਟਿਵ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦਾ ਥੀਮ ਸੀ"ਗਿਆਨ, ਬਸੰਤ ਅਤੇ ਨਵੀਂ ਸ਼ੁਰੂਆਤ ਦਾ ਤਿਉਹਾਰ ਜੋ ਸਿੱਖਣ ਕਲਾਤਮਕ ਅਭਿ ਵਿਅਕਤੀ ਅਤੇ ਸਥਿਰਤਾ ਦੇ ਮੁੱਲਿਆਂ ਨੂੰ ਮਜਬੂਤ ਕਰਦਾ ਹੈ। ਸਮਾਰੋਹ ਦਾ ਆਕਰਸ਼ਨ 'ਚੀਨੀ ਧਾਗਿਆਂ ਨੂੰ ਨਾ ਕਹਿਣਾ- ਐਸਟੀਜੀ -13 ਦੀ ਦਿਸ਼ਾ ਵਿੱਚ ਇੱਕ ਕਦਮ' ਜੋ ਕਿ ਵਿਦਿਆਰਥੀਆਂ ਨੂੰ ਸਿੰਥੈਟਿਕ ਮਾਂਜੇ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਵਾਤਾਵਰਨ ਨੂੰ ਅਨੁਕੂਲ ਵਿਕਲਪਾਂ ਲਈ ਜਾਗਰੂਕ ਕਰਨਾ ਸੀ। ਉਤਸਵ ਦੀ ਸ਼ੁਰੂਆਤ ਵਿਦਿਆ ਅਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਮਹਿਕ ਜੈਨ ਦੇ ਮੰਤਰ ਮੁਗਧ ਕਰ ਦੇਣ ਵਾਲੇ ਡਾਂਸ ਨੇ ਦਰਸ਼ਕਾਂ ਨੂੰ ਮੰਤਰ ਮੁਕਤ ਕਰ ਦਿੱਤਾ। ਇਸ ਤੋਂ ਬਾਅਦ ਬਸੰਤ ਪੰਚਮੀ ਦੇ ਮਹੱਤਵ ਅਤੇ ਪਤੰਗ ਉਡਾਣ ਦੇ ਸਥਾਈ ਪ੍ਰਥਾ ਬਾਰੇ ਗੱਲ ਕੀਤੀ ਗਈ। ਰਚਨਾਤਮਕ ਅਤੇ ਵਾਤਾਵਰਨ ਦੀ ਜਿੰਮੇਵਾਰੀ ਨੂੰ ਵਧਾਉਣ ਲਈ ਪ੍ਰਤਿਯੋਗਿਤਾਵਾਂ ਕਰਵਾਈਆਂ ਗਈਆਂ ।ਜਿਸ ਵਿੱਚ ਵਿਦਿਆਰਥੀਆਂ ਨੂੰ ਲੇਖਣ ਕਲਾ, ਸਥਿਰਤਾ,ਵਿੱਚ ਆਪਣੇ ਕੌਸ਼ਲ ਨੂੰ ਪ੍ਰਦਰਸ਼ਨ ਕਰਦਿਆਂ ਹੋਇਆਂ ਇੱਕ ਮੰਚ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਕਈ ਰਚਨਾਤਮਕ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਲੇਖਣ ਕਲਾ, ਕਲਾਤਮਕ ਪ੍ਰਤਿਭਾ ਅਤੇ ਨਵੀਨ ਸਥਿਰਤਾ ਸੰਚਾਲਿਤ ਵਿਚਾਰਾਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ।
ਪ੍ਰਤਿਯੋਗਿਤਾ ਦੇ ਵਿਜੇਤਾ :
ਨਿਬੰਧ ਲੇਖਨ ਪ੍ਰਤਿਯੋਗਿਤਾ
ਪ੍ਰਥਮ ਸਥਾਨ :ਸੁਖਬੀਰ ਕੌਰ (ਬੀ ਕੌਮ ਦੂਜਾ ਸਮੈਸਟਰ)
ਦੂਜਾ ਸਥਾਨ: ਨਵਜੋਤ ਕੌਰ (ਬੀ ਕੌਮ ਦੂਸਰਾ ਸਮੈਸਟਰ)
ਤੀਜਾ ਸਥਾਨ :ਕਿਰਪਾ (ਐਮ ਐਲਐਸ ਦੂਸਰਾ ਸਮੈਸਟਰ )
ਕੋਨਸੋਲੇਸ਼ਨ ਪ੍ਰਾਈਜ: ਕਸ਼ਿਸ਼ (ਬੀਐਸਸੀ ਐਨਡੀ ਦੂਸਰਾ ਸਮੈਸਟਰ)
ਬੈਸਟ ਆਊਟ ਆਫ ਵੇਸਟ- ਪ੍ਰਤਿਯੋਗਿਤਾ
ਪ੍ਰਥਮ ਸਥਾਨ :ਸਿਲਕੀ (ਬੀਸੀਏ ਚੌਥਾ ਸਮੈਸਟਰ )
ਦੂਸਰਾ ਸਥਾਨ: ਪਰਮਿੰਦਰ (ਐਚਐਮ ਦੂਜਾ ਸਮੈਸਟਰ)
ਤੀਸਰਾ ਸਥਾਨ :ਏਕਤਾ (ਬੀ ਕੌਮ ਦੂਜਾ ਸਮੈਸਟਰ )
ਕੌਂਸਲੇਸ਼ਨ ਪੁਰਸਕਾਰ: ਜਸਮੀਤ (ਬੀਬੀਏ ਚੌਥਾ ਸਮੈਸਟਰ)
ਵਾਤਾਵਰਨ ਅਨੁਕੂਲ ਪਤੰਗ ਬਨਾਨਾ ਅਤੇ ਸਜਾਵਟ -
ਪਹਿਲਾ ਸਥਾਨ :ਪ੍ਰੀਆ (ਬੀਐਚ ਐਮਸੀਟੀ ਦੂਜਾ ਸਮੈਸਟਰ )
ਦੂਜਾ ਸਥਾਨ: ਕਿਰਨ (ਬੀਐਸ ਸੀ ਚੌਥਾ ਸਮੈਸਟਰ)
ਤੀਸਰਾ ਸਥਾਨ: ਮੁਸਕਾਨ (ਬੀ ਕੌਮ ਚੌਥਾ ਸਮੈਸਟਰ)
ਕੋਨਸੋਲੇਸ਼ਨ ਪ੍ਰਾਈਜ: ਜਸਦੀਪ (ਬੀਐਸਸੀ ਮਾਈਕਰੋ ਬਾਓਲੋਜੀ ਦੂਜਾ ਸਮੈਸਟਰ )
ਤਿਉਹਾਰ ਦੇ ਉਤਸਾਹ ਨੂੰ ਦੇਖਦੇ ਹੋਏ ਪ੍ਰੋਗਰਾਮ ਵਿੱਚ ਪਲਕ ਅਤੇ ਕਸ਼ਿਸ਼ ਦੁਆਰਾ ਭਾਵਪੂਰਨ ਏਕਲ ਪ੍ਰਦਰਸ਼ਨ, ਅਸ਼ਨੀਤ ਅਤੇ ਟੀਮ ਦੁਆਰਾ ਇੱਕ ਊਰਜਾਵਾਨ ਸਮੂਹ ਡਾਂਸ ਪੇਸ਼ ਕੀਤਾ ਗਿਆ ਅਤੇ ਇੱਕ ਅਨੋਖਾ ਇਕੋ ਆਰਟ DIY ਉਤਪਾਦਨ ਪ੍ਰਦਰਸ਼ਨੀ -ਸਹਿ- ਵਿਕਰੀ ਦਾ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਵਿਦਿਆਰਥੀਆਂ ਨੇ ਆਪਣੇ ਹੱਥ ਨਾਲ ਬਣਾਈਆਂ ਟਿਕਾਊ ਚੀਜ਼ਾਂ ਦਾ ਪ੍ਰਦਰਸ਼ਨ ਕੀਤਾ ।ਉਤਸਵ ਇੱਕ ਫੂਡ ਸਟਾਲ ਦੇ ਉਦਘਾਟਨ ਅਤੇ ਪਾਰੰਪਰਿਕ ਮਿਠਾਈਆਂ ਦੇ ਵਿਤਰਨ ਨਾਲ ਪ੍ਰੋਗਰਾਮ ਸੰਪੰਨ ਹੋਇਆ ।ਜਿਸ ਨਾਲ ਏਕਜੁਟਤਾ ਖੁਸ਼ੀ ਦੀ ਭਾਵਨਾ ਨੂੰ ਵਾਧਾ ਮਿਲਿਆ। ਇਸ ਸਾਰਥਕ ਉਤਸਵ ਦੇ ਮਾਧਿਅਮ ਨਾਲ ਆਈਐਚ ਜੀਆਈ ਨੇ ਸੰਸਕ੍ਰਿਤਿਕ ਵਿਰਾਸਤ ਨੂੰ ਸੰਭਾਲਣ, ਬੌਧਿਕ ਵਿਕਾਸ ਨੂੰ ਵਧਾਵਾ ਦੇਣ ਅਤੇ ਵਾਤਾਵਰਨ ਸਥਿਰਤਾ ਦੀ ਪ੍ਰਤੀਬਿਧਤਾ ਦੀ ਪੁਸ਼ਟੀ ਕੀਤੀ। ਸੰਸਕ੍ਰਤਿਕ ਕਮੇਟੀ ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਦੂਰਦਰਸ਼ੀ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਮਾਨਸਿਕਤਾ ਨੂੰ ਅਪਣਾਉਂਦੇ ਹੋਏ ਪਰੰਪਰਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)