ਸੁਨਾਮ ਊਧਮ ਸਿੰਘ ਵਾਲਾ, 20 ਜੂਨ( ਜਗਸੀਰ ਲੌਂਗੋਵਾਲ )- ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਵਧੇ ਤਾਪਮਾਨ ਤੋਂ ਲੋਕ ਪਸੂ ਪੰਛੀ ਸਭ ਪਰੇਸ਼ਾਨ ਹੋ ਰਹੇ ਸਨ। ਕੱਲ੍ਹ ਸ਼ਾਮ ਤੇਜ ਹਵਾਵਾਂ ਚਲਣ ਨਾਲ ਮੌਸਮ ਦਾ ਕੁਝ ਮਿਜਾਜ ਬਦਲਿਆ ਅੱਜ ਤੜਕੇ ਸਵੇਰੇ ਸਾਝਰੇ ਹੋਈ ਬਰਸਾਤ ਨਾਲ ਸੁਨਾਮ ਅਤੇ ਇਲਾਕੇ ਦੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਝੋਨਾ ਲਾਉਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਇਸ ਭਰਵੀਂ ਬਰਸਾਤ ਨਾਲ ਚਿਹਰੇ ਖਿੜ ਗਏ। ਅੱਜ ਦੀ ਬਰਸਾਤ ਨਾਲ ਜਿੱਥੇ ਆਮ ਲੋਕਾਂ ਕਿਸਾਨਾਂ ਅਤੇ ਬਿਜਲੀ ਬੋਰਡ ਨੂੰ ਕੁਝ ਰਾਹਤ ਮਿਲੀ ਉੱਥੇ ਹੀ ਸ਼ਹਿਰ ਦੇ ਨੀਵਿਆਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸ਼ਹਿਰ ਦੇ ਬੱਸ ਸਟੈਂਡ ਵਿੱਚ ਪਾਣੀ ਭਰਨ ਨਾਲ ਨਗਰ ਕੌਂਸਲ ਦੀ ਸਫਾਈ ਮੁਹਿੰਮ ਦੀ ਵੀ ਪੋਲ ਖੁੱਲ ਗਈ। ਸਵਾਰੀਆਂ ਨੂੰ ਪਾਣੀ ਵਿੱਚੋਂ ਲੰਘ ਕੇ ਬੱਸ ਚੜਨ ਲਈ ਮਜਬੂਰ ਹੋਣਾ ਪਿਆ। ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਵਧੇ ਤਾ ਅਪਮਾਨ ਕਾਰਨ ਸਬਜ਼ੀਆਂ ਖਰਾਬ ਹੋ ਰਹੀਆਂ ਸਨ ਜਿਸ ਕਰਕੇ ਉਹਨਾਂ ਦੇ ਰੇਟ ਵਧ ਗਏ ,ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਸੁੱਕਣ ਲੱਗਾ। ਪਸੂ ਪੰਛੀ ਅਤੇ ਇਨਸਾਨ ਸਭ ਤਰਾਹਿ ਤਰਾਹਿ ਕਰ ਰਹੇ ਸਨ । ਅੱਜ ਦੇ ਮੀਂਹ ਨਾਲ ਬਿਜਲੀ ਬੋਰਡ ਨੂੰ ਵੀ ਕੁਝ ਰਾਹਤ ਮਹਿਸੂਸ ਹੋਈ ਗਰਮੀ ਕਾਰਨ ਟਰਾਂਸਫਾਰਮਰ ਓਵਰਲੋਡ ਹੋ ਰਹੇ ਸਨ ਕਈ ਥਾਵਾਂ ਤੇ ਟਰਾਂਸਫਾਰਮਰਾਂ ਨੂੰ ਅੱਗ ਵੀ ਲੱਗ ਗਈ ਅਤੇ ਸ਼ਾਰਟ ਸਰਕਟ ਹੋ ਰਹੇ ਸਨ। ਝੋਨੇ ਦੀ ਲਵਾਈ ਵੀ ਹੁਣ ਜ਼ੋਰ ਫੜ ਲਵੇਗੀ,ਅੱਜ ਦੀ ਬਰਸਾਤ ਨੇ ਹਰ ਵਰਗ ਨੂੰ ਰਾਹਤ ਦਿੱਤੀ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)