ਮਿਹਨਤ, ਜਜ਼ਬੇ ਅਤੇ ਅਨੁਸ਼ਾਸਨ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਇਸ ਗੱਲ ਨੂੰ ਬੀਐਸਐਫ ਜਵਾਨ ਦੀ ਧੀ ਵ੍ਰਿਧੀ ਮੌਰਿਆ ਨੇ ਸਾਬਤ ਕਰ ਦਿਤਾ ਹੈ। ਸਵਾਮੀ ਛਗਨ ਲਾਲਾ ਹੰਸ ਰਾਜ ਜੈਨ ਸਕੂਲ ਦੀ ਵਿਦਿਆਰਥਣ ਵ੍ਰਿਧੀ ਨੇ ਚੌਥੀ ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ (7 ਤੋਂ 13 ਅਗਸਤ 2025) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ। ਉਸਦੀ ਇਹ ਉਪਲਬਧੀ ਸਕੂਲ, ਪਰਿਵਾਰ ਅਤੇ ਸਾਰੇ ਖੇਤਰ ਲਈ ਮਾਣ ਵਾਲੀ ਗੱਲ ਬਣ ਗਈ ਹੈ।
ਵ੍ਰਿਧੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਰਜੁਨ ਪ੍ਰਸਾਦ ਤੋਂ ਪ੍ਰੇਰਿਤ ਹੈ, ਜੋ ਬੀਐਸਐਫ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਜਿਮਨਾਸਟ ਵੀ ਰਹੇ ਹਨ। ਬਚਪਨ ਤੋਂ ਹੀ ਉਸਨੇ ਆਪਣੇ ਪਿਤਾ ਨੂੰ ਵਰਦੀ ਵਿੱਚ ਦੇਸ਼ ਦੀ ਰੱਖਿਆ ਕਰਦਿਆਂ ਦੇਖਿਆ, ਜਿਸ ਨਾਲ ਉਸਦੇ ਮਨ ਵਿੱਚ ਅਨੁਸ਼ਾਸਨ ਅਤੇ ਖੇਡਾਂ ਲਈ ਪਿਆਰ ਜੰਮਿਆ। ਵ੍ਰਿਧੀ ਨੇ ਮੁੱਕੇਬਾਜ਼ੀ ਨੂੰ ਆਪਣਾ ਕਰੀਅਰ ਬਣਾਉਣ ਦਾ ਨਿਰਣੇ ਲਿਆ ਅਤੇ ਲਗਾਤਾਰ ਮਿਹਨਤ ਨਾਲ ਛੋਟੀ ਉਮਰ ਵਿੱਚ ਹੀ ਰਾਸ਼ਟਰੀ ਪੱਧਰ 'ਤੇ ਸਫਲਤਾ ਪ੍ਰਾਪਤ ਕੀਤੀ।
ਸਕੂਲ ਪ੍ਰਬੰਧਨ ਨੇ ਵ੍ਰਿਧੀ ਦੀ ਇਸ ਪ੍ਰਾਪਤੀ 'ਤੇ ਉਸਨੂੰ ਸਨਮਾਨਿਤ ਕੀਤਾ। ਸਕੂਲ ਦੀ ਪ੍ਰਿੰ. ਮੀਨਾਕਸ਼ੀ ਫੁਲ ਨੇ ਕਿਹਾ ਕਿ ਇਹ ਉਪਲਬਧੀ ਸਕੂਲ ਅਤੇ ਮਾਪਿਆਂ ਦੋਵਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
ਵ੍ਰਿਧੀ ਦੀ ਜਿੱਤ ਸਿਰਫ ਇੱਕ ਤਗਮੇ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸੁਨੇਹਾ ਹੈ ਕਿ ਜੇਹੜਾ ਵੀ ਸੁਪਨਾ ਇਮਾਨਦਾਰੀ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਦੇਖਿਆ ਜਾਵੇ, ਉਹ ਜ਼ਰੂਰ ਪੂਰਾ ਹੋ ਸਕਦਾ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)