ਵਿਤੀ ਮਾਮਲਿਆਂ ਦੇ ਮਾਹਰ, ਸਮਾਜ ਸੇਵਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਵਧੀਕ ਸਕੱਤਰ ਸ. ਰਣਜੀਤ ਸਿੰਘ ਛੇ ਮਹੀਨੇ ਲਈ ਕਨੇਡਾ ਦੀ ਯਾਤਰਾ ਤੇ ਜਾ ਰਹੇ ਹਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੇ ਮਿੱਤਰ ਮੰਡਲ ਵੱਲੋਂ ਰਵਾਨਾ ਹੋਣ ਤੋਂ ਪਹਿਲਾਂ ਸਨਮਾਨਤ ਕੀਤਾ ਗਿਆ। ਸ. ਰਣਜੀਤ ਸਿੰਘ ਪਿਛਲੇ ਸਮੇਂ ਤੋਂ ਵਾਤਾਵਰਣ ਦੇ ਬਦਲਾਅ ਤੋਂ ਚਿੰਤਤ ਹਨ ਤੇ ਉਨ੍ਹਾਂ ਵੱਲੋਂ ਵੱਡੀ ਪੱਧਰ ਤੇ ਛਾਂਦਾਰ, ਫੱਲਦਾਰ ਪੌਦੇ ਲਗਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਵੱਖ-ਵੱਖ ਮਾਰਗਾਂ, ਸਕੂਲਾਂ, ਸ਼ਮਸ਼ਾਨ ਭੂਮੀਆਂ, ਖੁਲੀਆਂ ਪਾਰਕਾਂ ਦੀ ਨਿਸ਼ਾਨਦੇਹੀ ਕਰ ਕੇ ਉਹ ਆਪਣੀ ਟੀਮ ਨਾਲ ਜੰਗਲਾਤ ਵਿਭਾਗ ਦਾ ਸਹਿਯੋਗ ਲੈ ਕੇ ਬੂਟੇ ਲਾਉਣ ਤੇ ਫਿਰ ਉਨ੍ਹਾਂ ਦੇ ਪਾਲਣ ਪੋਸ਼ਣ, ਪਾਣੀ ਦੇਣ ਆਦਿ ਦੀ ਨਿਗਰਾਨੀ ਲਈ ਵੱਖ-ਵੱਖ ਲੋਕਾਂ ਦਾ ਸਹਿਯੋਗ ਵੀ ਲੈਂਦੇ ਹਨ। ਮਿੱਤਰ ਮੰਡਲ ਦੇ ਮੁਖੀ ਮੈਂਬਰ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਦਿਲਜੀਤ ਸਿੰਘ ਬੇਦੀ, ਸ. ਪ੍ਰੀਤਮ ਸਿੰਘ ਪੁਰੀ ਅਦਲੀਵਾਲ, ਸ. ਹਰਜਿੰਦਰ ਸਿੰਘ ਸੰਧੂ ਸਹਾਇਕ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ. ਰਣਜੀਤ ਸਿੰਘ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਿਰਪਾਓ ਤੇ ਇੱਕ ਯਾਦਗਾਰੀ ਕੰਧ ਘੜੀ ਨਾਲ ਸਨਮਾਨਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿਤੀਆਂ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)