ਖੇਤੀਬਾੜੀ ਸਿੱਖਿਆ ਕੌਂਸਲ ਨੇ ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਸੁਚੇਤ ਕੀਤਾ

Jun29,2024 | Gautam Jalandhari | Chandigarh


* ⁠ਨਿਯਮ ਤੇ ਸ਼ਰਤਾਂ ਨੂੰ ਪੂਰਾ ਕਰਦੀਆਂ 15 ਸੰਸਥਾਵਾਂ ਦੀ ਸੂਚੀ ਕੀਤੀ ਜਾਰੀ
* ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਬਚਾਉਣਾ



ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ.), ਜੋ ਖੇਤੀਬਾੜੀ ਸਿੱਖਿਆ ਸਬੰਧੀ ਨਿਗਰਾਨ ਬਾਡੀ ਹੈ,  ਨੇ ਵਿਦਿਆਰਥੀਆਂ ਨੂੰ ਉਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਸੁਚੇਤ ਕੀਤਾ ਹੈ ਜੋ ਕੌਂਸਲ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ।

ਬੀ.ਐਸਸੀ (ਆਨਰਜ਼) ਐਗਰੀਕਲਚਰ ਸਬੰਧੀ ਕੌਂਸਲ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ 15 ਸਿੱਖਿਆ ਸੰਸਥਾਵਾਂ ਦੀ ਸੂਚੀ ਜਾਰੀ ਕਰਦਿਆਂ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ, ਜਿਸ ਦੀ ਅਗਵਾਈ ਵਿਸ਼ੇਸ਼ ਮੁੱਖ ਸਕੱਤਰ (ਖੇਤੀਬਾੜੀ) ਸ੍ਰੀ ਕੇ.ਏ.ਪੀ. ਸਿਨਹਾ ਕਰ ਰਹੇ ਹਨ, ਨੇ ਕਿਹਾ ਕਿ ਵਿਦਿਆਰਥੀ ਉਨ੍ਹਾਂ ਖੇਤੀਬਾੜੀ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਗੁਰੇਜ਼ ਕਰਨ, ਜਿਨ੍ਹਾਂ ਨੂੰ ਕੌਂਸਲ ਵੱਲੋਂ ਮਾਨਤਾ ਨਹੀਂ ਦਿੱਤੀ ਗਈ। ਪੀ.ਐਸ.ਸੀ.ਏ.ਈ. ਦੀ ਪ੍ਰਵਾਨਗੀ ਤੋਂ ਬਗ਼ੈਰ ਕੋਰਸ ਚਲਾਉਣ ਵਾਲੀਆਂ ਅਜਿਹੀਆਂ ਸੰਸਥਾਵਾਂ ਦੁਆਰਾ ਜਾਰੀ ਕੀਤੀਆਂ ਡਿਗਰੀਆਂ/ਡਿਪਲੋਮੇ/ਸਰਟੀਫਿਕੇਟਾਂ ਨੂੰ ਸੂਬੇ ਦੀਆਂ ਉੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਅਤੇ ਸਰਕਾਰੀ ਸੇਵਾਵਾਂ ਲਈ ਯੋਗ ਨਹੀਂ ਮੰਨਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ (2017) 2 ਜਨਵਰੀ, 2018 ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਉਪਰੰਤ ਖੇਤੀਬਾੜੀ ਸਿੱਖਿਆ ਨਾਲ ਸਬੰਧਤ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਵੱਲੋਂ ਐਕਟ ਦੇ ਲਾਗੂਕਰਨ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ-ਅੰਦਰ ਕੌਂਸਲ ਦੀ ਪ੍ਰਵਾਨਗੀ ਲੈਣ ਵਾਸਤੇ ਐਫਲੀਏਸ਼ਨ, ਦਾਖਲੇ, ਪਾਠਕ੍ਰਮ, ਸਟਾਫ਼ ਆਦਿ ਦੇ ਸਬੰਧ ਵਿੱਚ ਕੌਂਸਲ ਨੂੰ 30 ਦਿਨ ਦੇ ਅੰਦਰ ਸਟੇਟਸ ਰਿਪੋਰਟ ਅਤੇ ਛੇ ਮਹੀਨਿਆਂ ਦੇ ਅੰਦਰ ਕੰਪਲਾਇੰਸ ਰਿਪੋਰਟ ਦੇਣਾ ਲਾਜ਼ਮੀ ਸੀ।

ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਕੌਂਸਲ ਨੇ ਖੇਤੀਬਾੜੀ ਸਿੱਖਿਆ ਵਿੱਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਾਖ਼ਲਾ ਲੈਣ ਤੋਂ ਪਹਿਲਾਂ ਸਮੇਂ-ਸਮੇਂ 'ਤੇ ਵੈੱਬਸਾਈਟ www.agri.punjab.gov.in ਉਤੇ ਜਾ ਕੇ ਕੌਂਸਲ ਦੁਆਰਾ ਨਿਰਧਾਰਤ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਦੀਆਂ ਸੰਸਥਾਵਾਂ ਦੀ ਸੂਚੀ ਜ਼ਰੂਰ ਚੈੱਕ ਕਰਨ।

ਕੌਂਸਲ ਵੱਲੋਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ 15 ਸੰਸਥਾਵਾਂ :

1. ਖਾਲਸਾ ਕਾਲਜ, ਜੀ.ਟੀ. ਰੋਡ, ਅੰਮ੍ਰਿਤਸਰ
2. ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ
3. ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ
4. ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ
5. ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰਡ ਖਿਆਲਾ, ਜਲੰਧਰ
6. ਖਾਲਸਾ ਕਾਲਜ, ਪਟਿਆਲਾ
7. ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ
8. ⁠ਭਾਈ ਗੁਰਦਾਸ ਡਿਗਰੀ ਕਾਲਜ, ਸੰਗਰੂਰ
9. ਜੈਨ ਕਾਲਜ ਆਫ ਫਾਰਮੇਸੀ, ਫਾਜ਼ਿਲਕਾ
10. ਡੀ.ਏ.ਵੀ. ਯੂਨੀਵਰਸਿਟੀ, ਜਲੰਧਰ
11. ਆਰ.ਆਈ.ਐਮ.ਟੀ.  ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ
12. ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਦੀਨਾਨਗਰ, ਗੁਰਦਾਸਪੁਰ
13. ਬਾਬਾ ਫਰੀਦ ਕਾਲਜ, ਮੁਕਤਸਰ ਰੋਡ, ਬਠਿੰਡਾ
14. ⁠ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, (ਮੋਹਾਲੀ)
15. ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ

60 ਵਿਦਿਆਰਥੀਆਂ ਦੇ ਬੈਚ ਲਈ ਬੀ.ਐਸਸੀ ਐਗਰੀਕਲਚਰ ਕੋਰਸ ਲਈ ਨਿਰਧਾਰਤ ਮਾਪਦੰਡਾਂ ਦਾ ਵੇਰਵਾ
1. 32 ਪ੍ਰੋਫੈਸਰ/ਐਸੋਸੀਏਟ ਪ੍ਰੋਫੈਸਰ/ਸਹਾਇਕ ਪ੍ਰੋਫੈਸਰ
2. 40 ਏਕੜ ਖੇਤੀਯੋਗ ਜ਼ਮੀਨ (ਮਾਲਕੀ ਜਾਂ 33 ਸਾਲਾਂ ਲਈ ਲੀਜ਼ ਉਤੇ)
3. ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਟਰੀਆਂ
4. ਨਾਨ-ਟੀਚਿੰਗ ਸਟਾਫ

Powered by Froala Editor

Punjab-State-Council-For-Agricultural-Education-Cautions-Students-Against-Taking-Admission-In-Unrecognised-Institutes



TOP HEADLINES


ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ 'ਚ ਕੀਤਾ
ਪੰਜਾਬ ਵੱਲੋਂ ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖ
ਇਹ ਸਰਕਾਰ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਨਹੀਂ ਦੇ ਸਕੀ,
'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ 'ਚ ਮੁੱਖ ਮੰਤਰੀ
ਵੜਿੰਗ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਧਾਰਾ 43-ਬੀ ਨੂ
2,70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋ
ਡਿਪਟੀ ਕਮਿਸ਼ਨਰ ਵੱਲੋਂ ਵੈਕਟਰ ਬੋਰਨ ਬਿਮਾਰੀਆਂ ਵਿਰੁੱਧ ਵਿਆਪਕ ਮੁ
Dc Directs Extensive Drive Against Vector Borne Diseas
ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ
ਸਾਲ 2024-25 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣ ਦੀ ਕਾਰਵਾਈ
ਧਰਮਪੁਰਾ ਦੀ ਨੌਜਵਾਨ ਲੜਕੀ ਦੀ ਆਸਟ੍ਰੇਲੀਆ ਦੇ ਹਵਾਈ ਅੱਡੇ ਤੇ ਮੌ
ਪੰਜਾਬ ਏ.ਆਈ.ਐਫ ਸਕੀਮ ਅਧੀਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਿੱ
ਇੰਜ: ਜਗਦੇਵ ਸਿੰਘ ਹਾਂਸ ਨੇ ਸੰਭਾਲਿਆ ਚੀਫ ਇੰਜੀਨੀਅਰ ਲੁਧਿਆਣਾ ਦ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ, ਬਾਰਵ੍ਹੀ ਦੀਆ
ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਨੂੰ ਮਿਲਿਆ ਵੱਡਾ
ਹਰਿਆਣਾ ਦੇ ਗਵਰਨਰ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦ
ਰੋਡ ਸੇਫ਼ਟੀ ਸਬੰਧੀ ਆਰਟੀਏ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਸਟੇਟ ਬੈਂਕ ਦਿਵਸ ਮੌਕੇ ਸਥਾਨਕ ਮੁੱਖ ਦਫਤਰ ਵਿਖੇ ਲਗਾਇਆ ਖੂਨਦਾਨ
ਨਵੇਂ ਲਾਗੂ ਹੋਏ ਤਿੰਨ ਫ਼ੌਜਦਾਰੀ ਕਾਨੂੰਨਾਂ ਦੀਆਂ ਵਿਸ਼ੇਸ਼ਤਾਵਾਂ
ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42628320

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us