ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੈਥਲ ਵਿੱਚ ਸਿੱਖ ਵਿਅਕਤੀ ਦੀ ਹੋਈ ਕੁੱਟਮਾਰ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਬਣਿਆ ਸਿੱਖਾਂ ਪ੍ਰਤੀ ਸਿੱਖਾਂ ਵਿਰੋਧੀ ਮਾਹੌਲ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਯੁਗ ਦੀ ਯਾਦ ਕਰਵਾਉਂਦਾ ਹੈ, ਜਿਸ ਯੁੱਗ ਵਿੱਚ ਸਿੱਖਾਂ ਨੂੰ ਘਰੋਂ ਕੱਢ ਕੇ ਕੋਹ ਕੋਹ ਕੇ ਮਾਰਿਆ ਗਿਆ। ਸ ਗੱਡੀ ਨੇ ਕਿਹਾ ਕਿ ਦੇਸ਼ ਦੇ ਵਿੱਚ ਸਨਾਤਨਵਾਦ ਦੀ ਗੱਲ ਕਰਨ ਵਾਲੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਪੈਦਾ ਕੀਤੇ ਛੋਟੇ ਛੋਟੇ ਸੰਗਠਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਮੀਡੀਆ ਤੇ ਬਹੁਗਿਣਤੀਵਾਦ ਤਹਿਤ ਘੱਟ ਗਿਣਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਬੇਲਗਾਮ ਛੱਡਣ ਦੇ ਨਾਲ ਦੇਸ਼ ਵਿੱਚ ਦਲਿਤਾਂ, ਸਿੱਖਾ, ਮੁਸਲਮਾਨਾ, ਇਸਾਈਆਂ ਅਤੇ ਪਛੜੀਆਂ ਸ਼੍ਰੇਣੀਆਂ ਖਿਲਾਫ ਵੱਡੇ ਪੱਧਰ ਤੇ ਕਿਰਦਾਰਕੁਸ਼ੀ ਜਾਰੀ ਹੈ। ਇਸ ਲੜੀ ਵਿੱਚ ਸਿੱਖ ਭਾਈਚਾਰੇ ਦੀ ਕਿਰਦਾਰਕੁਸ਼ੀ ਜਿਸ ਤਰੀਕੇ ਨਾਲ ਕੀਤੀ ਗਈ ਹੈ ਕਿ ਕਦੀ ਪੱਛਮੀ ਬੰਗਾਲ ਵਿੱਚ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਗਿਆ, ਕਦੀ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਣਾ ਰਨੌਤ ਕਿਸਾਨ ਅੰਦੋਲਨ ਦੇ ਬਹਾਨੇ ਪੰਜਾਬੀਆਂ ਤੇ ਸਿੱਖਾਂ ਬਾਰੇ ਖਿਲਾਫ ਮਾਹੌਲ ਖੜਾ ਕਰਦੀ ਹੈ। ਅਜਿਹੀਆਂ ਘਟਨਾਵਾਂ ਨੂੰ ਦੇਸ਼ ਦਾ ਮੀਡੀਆ ਸੌੜੀ ਮਾਨਸਿਕਤਾ ਦੇ ਤਹਿਤ ਘੱਟ ਗਿਣਤੀਆਂ ਖਿਲਾਫ ਅੰਦੋਲਨ ਮਈ ਤਰੀਕੇ ਨਾਲ ਦੁਸ਼ ਪ੍ਰਚਾਰ ਦੇ ਮਾਧਿਅਮ ਤੋਂ ਕਿਰਦਾਰ ਕੁਸ਼ੀ ਕਰਦਾ ਹੈ। ਅਜਿਹੇ ਮਾਹੌਲ ਵਿੱਚ ਅੱਜ ਹਰਿਆਣੇ ਦੇ ਕੈਥਲ ਦੇ ਵਿੱਚ ਸਿੱਖ ਭਾਈਚਾਰੇ ਦੇ ਸੁਖਵਿੰਦਰ ਸਿੰਘ ਨੂੰ ਖਾਲਿਸਤਾਨੀ ਕਹਿਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਉਹੀ ਕੰਮ ਦੇਸ਼ ਵਿੱਚ ਹੋ ਰਿਹਾ ਜੋ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਵੇਲੇ ਸਿੱਖਾਂ ਨਾਲ ਹੋਇਆ ਸੀ। ਭਾਰਤੀ ਜਨਤਾ ਪਾਰਟੀ ਦੀ ਮਾਂ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਨੋਟਿਸ ਲੈਦੇ ਹੋਏ ਅਤੇ ਬੀਜੇਪੀ ਸਰਕਾਰ ਨੂੰ ਅਜਿਹੀਆ ਘਟਨਾਵਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।