ਮਿਤੀ 06.09.2024 ਨੂੰ ਜੋਗਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੁਹੱਲਾ ਰਾਜਪੂਤਾ ਵਾਲੀ ਗਲੀ ਨੇੜੇ ਗਰਲਜ ਸਕੂਲ, ਕੋਟਕਪੂਰਾ ਵੱਲੋਂ ਇਤਲਾਹ ਦਿੱਤੀ ਗਈ ਕਿ ਜਦੋ ਮਿਤੀ 05.09.2024 ਨੂੰ ਸ਼ਾਮ ਸਾਮ 06 ਵਜੇ ਆਪਣੇ ਕੰਮ ਤੋਂ ਵਾਪਿਸ ਘਰ ਆਇਆ ਤਾ ਉਸਨੇ ਦੇਖਿਆ ਕਿ ਚੁੱਲੇ ਵਿੱਚ ਕੁਝ ਪੰਨੇ ਜਲ ਰਹੇ ਸਨ, ਜਿਹਨਾਂ ਉੱਪਰ ਗੁਰਬਾਨੀ ਉਕਰੀ ਹੋਈ ਸੀ। ਉਸ ਵੱਲੋਂ ਚੁੱਲੇ ਦੀ ਅੰਗ ਠੰਡੀ ਕਰਕੇ ਜਲੇ ਹੋਏ ਅੰਗਾ ਨੂੰ ਸਤਿਕਾਰ ਸਹਿਤ ਰੱਖ ਲਿਆ। ਜਿਸ ਤੇ ਫਰੀਦਕੋਟ ਪੁਲਿਸ ਵੱਲੋਂ ਤਰੁੰਤ ਮੁਕੱਦਮਾ ਨੰਬਰ 197 ਮਿਤੀ 06.09.2024 ਅ/ਧ 299 ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਕੇ ਦੋਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗੁਟਕਾ ਸਾਹਿਬ ਦੀ ਰਾਖ ਨੂੰ ਕਬਜਾ ਵਿੱਚ ਲੈ ਕੇ ਸਤਿਕਾਰ ਸਾਹਿਤ ਗੁਰਦੁਆਰਾ ਚੁੱਲਾ ਸਾਹਿਬ ਕੋਟਕਪੂਰਾ ਦੇ ਮੈਨੇਜਰ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਘਟਨਾ ਬਾਰੇ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਜਾਣਕਾਰੀ ਦਿੱਤੀ ਕਿ ਜਦੋ ਹੀ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਤਾਂ ਤਰੁੰਤ ਸਾਰੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ ਅਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਜੇਕਰ ਇਸ ਘਟਨਾ ਸਬੰਧੀ ਕੋਈ ਹੋਰ ਤੱਥ ਸਾਹਮਣੇ ਆਉਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੂੰ ਲੈਕੇ ਸਿੱਖ ਸਮਾਜ ਜਥੇਬੰਦੀਆਂ ਵੱਲੋਂ ਵੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।