--ਭਗਵਾਨ ਸ਼ਿਵ ਦੀ ਨਗਰੀ ਬਣਿਆ ਬਠਿੰਡਾ,ਭਗਵਾਨ ਸ਼ਿਵ ਉਸ ਨੂੰ ਸਵੀਕਾਰ ਕਰਦੇ ਹਨ ਭਗਵਾਨ ਸ਼ਿਵ ਲਈ ਦੇਵਤਾ ਵੀ ਆਪਣੇ ਹਨ ਅਤੇ ਸ਼ੈਤਾਨ ਵੀ ਆਪਣੇ: ਪੰਡਿਤ ਪ੍ਰਦੀਪ ਮਿਸ਼ਰਾ ਬਠਿੰਡਾ (ਪਰਵਿੰਦਰ ਜੀਤ ਸਿੰਘ)ਪੰਜਾਬ ਅਤੇ ਪੰਜਾਬੀਆਂ ਦੇ ਸ਼ੁਭਚਿੰਤਕ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਬਠਿੰਡਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਕਾਰਨ ਮਹਾਂਨਗਰ ਬਠਿੰਡਾ ਨੇ ਭਗਵਾਨ ਸ਼ਿਵ ਦੀ ਨਗਰੀ ਦਾ ਰੂਪ ਧਾਰ ਲਿਆ ਅਤੇ ਬਠਿੰਡਾ ਦਾ ਖੇਡ ਸਟੇਡੀਅਮ ਧਾਰਮਿਕ ਸਭਾ ਵਿੱਚ ਤਬਦੀਲ ਹੋਇਆ ਨਜ਼ਰ ਆਇਆ। ਅੱਜ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਦੇ ਤੀਸਰੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਵੀ ਕਥਾ ਦਾ ਆਨੰਦ ਲੈਣ ਲਈ ਪਹੁੰਚੇ, ਜਿੰਨ੍ਹਾਂ ਦਾ ਪੰਡਿਤ ਪ੍ਰਦੀਪ ਮਿਸ਼ਰਾ ਅਤੇ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ। ਤੀਸਰੇ ਦਿਨ ਇਸ ਕੜਾਕੇ ਦੀ ਠੰਢ ਵਿੱਚ ਵੀ ਸੰਗਤਾਂ ਵਿੱਚ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਸੁਣਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜੋ ਲੱਖਾਂ ਦੀ ਗਿਣਤੀ ਵਿੱਚ ਕਥਾ ਸਥਾਨ ਤੇ ਨਤਮਸਤਕ ਹੋਏ। ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਥਾ ਸੁਣਨ ਲਈ ਦੇਸ਼ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਸ੍ਰੀ ਅਮਰਜੀਤ ਮਹਿਤਾ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਅਤੇ ਬਠਿੰਡਾ ਵਾਸੀਆਂ ਨੇ ਦਿਖਾਇਆ ਕਿ ਉਹ ਵੱਡੇ ਦਿਲ ਵਾਲੇ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਦੇ ਮੂੰਹੋਂ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਸੁਣਨ ਲਈ ਉਤਾਵਲੇ ਸਨ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਨੇ ਬਠਿੰਡਾ ਵਿਖੇ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਦਾ ਆਯੋਜਨ ਕਰਵਾ ਕੇ ਉਨ੍ਹਾਂ ਦੀ ਇੱਛਾ ਪੂਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਮਹਿਤਾ ਪਰਿਵਾਰ ਪੰਜਾਬ ਅਤੇ ਦੇਸ਼ ਦੇ ਸ਼ੁਭਚਿੰਤਕ ਹੋਣ ਦੇ ਨਾਲ-ਨਾਲ ਵਿਸ਼ਵ ਭਰ ਦੇ ਸ਼ਰਧਾਲੂਆਂ ਦਾ ਸੱਚਮੁੱਚ ਧਾਰਮਿਕ ਸ਼ੁਭਚਿੰਤਕ ਪਰਿਵਾਰ ਬਣ ਗਿਆ ਹੈ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਨੇ ਪੰਡਿਤ ਪ੍ਰਦੀਪ ਮਿਸ਼ਰਾ ਦੁਆਰਾ ਗਾਏ ਸੁਰੀਲੇ ਭਜਨਾਂ ਤੇ ਸੰਗਤਾਂ ਦੇ ਨਾਲ ਜੋਸ਼ ਨਾਲ ਠੁਮਕੇ ਲਗਾਏ। ਸਾਰਾ ਧਾਰਮਿਕ ਸਥਾਨ ਹਰ ਹਰ ਮਹਾਂਦੇਵ, ਬਮ ਬਮ ਭੋਲੇ ਅਤੇ ਜੈ ਸ਼ਿਵ ਸ਼ੰਕਰ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਰਧਾਲੂ, ਸ੍ਰੀ ਅਮਰਜੀਤ ਮਹਿਤਾ ਦਾ ਹੱਥ ਫੜ ਕੇ ਨੱਚਦੇ ਨਜ਼ਰ ਆਏ। ਮਾਹੌਲ ਅਜਿਹਾ ਬਣ ਗਿਆ ਕਿ ਇੰਝ ਲੱਗ ਰਿਹਾ ਸੀ ਜਿਵੇਂ ਭਗਵਾਨ ਸ਼ਿਵ ਖੁਦ ਧਾਰਮਿਕ ਸਥਾਨ ਤੇ ਪਹੁੰਚ ਕੇ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਅਤੇ ਸ਼ਰਧਾਲੂਆਂ ਨੂੰ ਆਪਣੇ ਰੰਗਾਂ ਚ ਰੰਗ ਕੇ ਨੱਚਣ ਲਈ ਮਜ਼ਬੂਰ ਕਰ ਰਹੇ ਹੋਣ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਧਰਤੀ ਮਾਤਾ ਆਪਣੇ ਭਗਵਾਨ ਸ਼ਿਵ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਨੱਚ ਰਹੀ ਹੋਵੇ। ਇਸ ਦੌਰਾਨ ਕਥਾ ਸੁਣਾਉਂਦੇ ਹੋਏ ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਜਿਸ ਨੂੰ ਇਸ ਦੁਨੀਆ ਚ ਕੋਈ ਨਹੀਂ ਮੰਨਦਾ, ਉਸ ਨੂੰ ਭਗਵਾਨ ਸ਼ਿਵ ਪ੍ਰਵਾਨ ਕਰਦੇ ਹਨ, ਭਗਵਾਨ ਸ਼ਿਵ ਫੁੱਲਾਂ ਅਤੇ ਕੰਡਿਆਂ ਨੂੰ ਵੀ ਆਪਣਾ ਮੰਨ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਭਗਵਾਨ ਨੇ ਆਪਣੇ ਵਿਆਹ ਵਿੱਚ ਭੂਤਾਂ, ਪ੍ਰੇਤਾਂ ਜਾਂ ਦਾਨਵਾਂ ਨੂੰ ਨਹੀਂ ਬੁਲਾਇਆ, ਸਗੋਂ ਭਗਵਾਨ ਸ਼ਿਵ ਨੇ ਸਭ ਤੋਂ ਪਹਿਲਾਂ ਆਪਣੇ ਵਿਆਹ ਵਿੱਚ ਭੂਤਾਂ, ਪ੍ਰੇਤਾਂ, ਦਾਨਵਾਂ ਅਤੇ ਪਿਸ਼ਾਚਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਆਪਣਾ ਬਰਾਤੀ ਬਣਾਇਆ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਸੱਚੇ ਮਨ ਨਾਲ ਭਗਵਾਨ ਸ਼ਿਵ ਨੂੰ ਯਾਦ ਕਰਦਾ ਹੈ, ਉਸ ਨੂੰ ਭਗਵਾਨ ਸ਼ਿਵ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਦੀਆਂ ਸਾਰੀਆਂ ਸਮੱਸਿਆਵਾਂ ਭਗਵਾਨ ਸ਼ਿਵ ਦੂਰ ਕਰ ਦਿੰਦੇ ਹਨ, ਅਜਿਹੇ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਇਤਿਹਾਸਕ ਨਗਰ ਬਠਿੰਡਾ ਵਿਖੇ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਕਰਵਾਈ ਜਾ ਰਹੀ ਹੈ, ਜੋ ਕਿ ਸਭ ਤੋਂ ਵੱਡੀ ਧਾਰਮਿਕ ਸੇਵਾ ਹੈ, ਜਿਸ ਲਈ ਪੂਰੇ ਦੇਸ਼ ਨੂੰ ਮਹਿਤਾ ਪਰਿਵਾਰ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਦਾ ਆਯੋਜਨ ਕਰਕੇ ਬਠਿੰਡਾ ਦਾ ਨਾਮ ਦੁਨੀਆਂ ਦੇ ਕੋਨੇ-ਕੋਨੇ ਵਿੱਚ ਮਸ਼ਹੂਰ ਹੋਇਆ ਹੈ ਅਤੇ ਇਸ ਲਈ ਪੰਜਾਬ ਸਰਕਾਰ, ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਦਾ ਧੰਨਵਾਦ ਕਰਦੀ ਹੈ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਦਾ ਆਨੰਦ ਮਾਣਦੇ ਰਹਿਣ ਅਤੇ ਭਗਵਾਨ ਸ਼ਿਵ ਦੀ ਸ਼ਰਨ ਲੈ ਕੇ ਸਮਾਜ ਦਾ ਭਲਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਸੁਣਨ ਨਾਲ ਸਮਾਜ ਵਿੱਚ ਫੈਲੇ ਨਸ਼ਿਆਂ ਅਤੇ ਹੋਰ ਖਤਰਨਾਕ ਬੁਰਾਈਆਂ ਨੂੰ ਨਿਸ਼ਚਿਤ ਰੂਪ ਵਿੱਚ ਖਤਮ ਕੀਤਾ ਜਾਵੇਗਾ। ਉਨ੍ਹਾਂ ਮੀਡੀਆ ਭਾਈਚਾਰੇ ਨੂੰ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹ ਮੀਡੀਆ ਭਾਈਚਾਰੇ ਦੇ ਵਡਮੁੱਲੇ ਸਹਿਯੋਗ ਨਾਲ 10 ਜਨਵਰੀ ਤੱਕ ਚੱਲਣ ਵਾਲੀ -ਸ਼੍ਰੀ ਸ਼ਿਵ ਮਹਾਂਪੁਰਾਣ ਕਥਾ- ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)