ਮਾਨਯੋਗ ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ੍ਰੀ ਗੁਰਸੇਵਕ ਸਿੰਘ ਬਰਾੜ, ਪੀ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ ਲੁਧਿਆਣਾ, ਸ੍ਰੀ ਕਰਨਵੀਰ ਸਿੰਘ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ ਅਤੇ ਸ੍ਰੀ ਅਨੁਭਵ ਜੈਨ, ਆਈ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਗੈਂਗਸਟਰਾਂ ਦੇ ਵਾਰ” ਤਹਿਤ ਲੁਧਿਆਣਾ ਸ਼ਹਿਰ ਨੂੰ ਅਪਰਾਧ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਐਸ.ਆਈ. ਬਲਬੀਰ ਸਿੰਘ, ਮੁੱਖ ਅਫਸਰ ਥਾਣਾ ਸ਼ਿਮਲਾਪੁਰੀ, ਲੁਧਿਆਣਾ ਦੀ ਅਗਵਾਈ ਹੇਠ ਏ.ਐਸ.ਆਈ. ਅਵਤਾਰ ਸਿੰਘ, ਇੰਚਾਰਜ ਪੁਲਿਸ ਚੌਕੀ ਬਸੰਤ ਪਾਰਕ, ਲੁਧਿਆਣਾ ਸਮੇਤ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਵਾਲਟੀ ਚੌਂਕ, ਲੁਧਿਆਣਾ ਤੋਂ ਇੱਕ ਨਜਾਇਜ਼ ਦੇਸੀ ਪਿਸਟਲ .32 ਬੋਰ ਸਮੇਤ 03 ਜਿੰਦਾ ਰੌਂਦਾਂ ਦੇ ਕਾਬੂ ਕੀਤਾ ਗਿਆ।
ਇਸ ਸਬੰਧੀ ਮੁਕੱਦਮਾ ਨੰਬਰ 190 ਮਿਤੀ 28.09.2026, ਜੁਰਮ 25-54-59 ਆਰਮਜ਼ ਐਕਟ, ਥਾਣਾ ਸ਼ਿਮਲਾਪੁਰੀ, ਲੁਧਿਆਣਾ ਵਿਖੇ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਯੋਗੇਸ਼ ਰਾਵਤ ਉਰਫ਼ ਰੋਹਨ ਪੁੱਤਰ ਪਸੂਰਾਮ ਵਾਸੀ ਗਲੀ ਨੰਬਰ 03, ਬਾਗੀ ਸਟੈਂਡ, ਨੇੜੇ ਬਾਬਾ ਨੰਦ ਸਿੰਘ ਸਕੂਲ, ਡਾਬਾ, ਲੁਧਿਆਣਾ ਵਜੋਂ ਹੋਈ ਹੈ।
ਦੋਸ਼ੀ ਨੂੰ ਹਸਬ-ਜ਼ਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 189 ਮਿਤੀ 28.09.2026, ਜੁਰਮ 115(2), 126(2), 351(2), 109 ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ, ਥਾਣਾ ਸ਼ਿਮਲਾਪੁਰੀ, ਲੁਧਿਆਣਾ ਵਿੱਚ ਵੀ ਕਾਰਵਾਈ ਕਰਦਿਆਂ 01 ਦੇਸੀ ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਕੁੱਲ ਬਰਾਮਦਗੀ
02 ਦੇਸੀ ਪਿਸਟਲ .32 ਬੋਰ ਸਮੇਤ 05 ਜਿੰਦਾ ਰੌਂਦ।
01 ਮੋਟਰਸਾਈਕਲ ਸਪਲੈਂਡਰ, ਰੰਗ ਕਾਲਾ, ਬਿਨਾਂ ਨੰਬਰੀ।
ਗ੍ਰਿਫਤਾਰ ਦੋਸ਼ੀ ਦਾ ਵੇਰਵਾ
ਯੋਗੇਸ਼ ਰਾਵਤ ਉਰਫ਼ ਰੋਹਨ ਪੁੱਤਰ ਪਸੂਰਾਮ, ਵਾਸੀ ਗਲੀ ਨੰਬਰ 03, ਬਾਗੀ ਸਟੈਂਡ, ਨੇੜੇ ਬਾਬਾ ਨੰਦ ਸਿੰਘ ਸਕੂਲ, ਡਾਬਾ, ਲੁਧਿਆਣਾ।
ਗ੍ਰਿਫਤਾਰੀ ਮਿਤੀ: 28.09.2026
ਦੋਸ਼ੀ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆਂ ਵਿੱਚ 2 ਮੁਕੱਦਮੇ ਦਰਜ ਹਨ।