ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਅਮਿਤ ਸ਼ਾਹ ਦੱਸਣ ਕਿ ਉੱਥੇ ਨਸ਼ਾ ਕਿਉਂ ਵੱਧ ਰਿਹਾ ਹੈ?- ਕੇਜਰੀਵਾਲ

Oct22,2026 | Jagrati Lahar Bureau | New Delhi


ਅਮਿਤ ਸ਼ਾਹ ਜੀ, ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ, ਕੀ ਉੱਥੇ ਕੋਈ ਡੈੱਡਲਾਈਨ ਨਹੀਂ ਹੈ?- ਕੇਜਰੀਵਾਲ
ਪੰਜਾਬ 'ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ - ਕੇਜਰੀਵਾਲ
ਪੰਜਾਬ ਨੂੰ ਨਸ਼ੇ ਵਿੱਚ ਡੋਬਣ ਦਾ ਪਾਪ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ- ਸੰਜੇ ਸਿੰਘ
ਦੇਸ਼ ਦਾ ਬਾਰਡਰ ਅਮਿਤ ਸ਼ਾਹ ਕੋਲ ਹੈ, ਫਿਰ ਵਿਦੇਸ਼ਾਂ ਤੋਂ ਭਾਰਤ ਵਿੱਚ ਨਸ਼ਾ ਕਿਵੇਂ ਆ ਰਿਹਾ ਹੈ?- ਸੌਰਭ ਭਾਰਦਵਾਜ
ਨਵੀਂ ਦਿੱਲੀ, 22 ਅਕਤੂਬਰ 
ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਬੋਲਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਵਜੂਦ ਵੱਧ ਰਹੇ ਨਜਾਇਜ਼ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਇੱਕ ਮੀਡੀਆ ਰਿਪੋਰਟ ਐਕਸ  'ਤੇ ਸਾਂਝੀ ਕਰਦਿਆਂ ਅਮਿਤ ਸ਼ਾਹ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਅਮਿਤ ਸ਼ਾਹ ਤੋਂ ਪੁੱਛਿਆ ਕਿ ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਤਾਂ ਭਾਜਪਾ ਦੀ ਹੀ ਸਰਕਾਰ ਹੈ। ਉੱਥੇ ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ? ਕੀ ਉੱਥੇ ਨਸ਼ਾ ਖ਼ਤਮ ਕਰਨ ਦੀ ਕੋਈ ਡੈੱਡਲਾਈਨ ਨਹੀਂ ਦਿੱਤੀ ਗਈ ਹੈ? ਉਨ੍ਹਾਂ ਨੇ ਅਮਿਤ ਸ਼ਾਹ ਨੂੰ ਪੁੱਛਿਆ ਕਿ ਕੀ ਬਿਹਾਰ ਵਿੱਚ ਜਿਸ ਤਰ੍ਹਾਂ ਨਸ਼ਾ ਖ਼ਤਮ ਕਰ ਦਿੱਤਾ, ਉਵੇਂ ਹੀ ਹੁਣ ਪੰਜਾਬ ਵਿੱਚ ਕਰਨ ਦੀ ਗੱਲ ਕਰ ਰਹੇ ਹੋ। ਪੰਜਾਬ 'ਤੇ ਬੋਲਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣਾ ਚਾਹੀਦਾ ਹੈ।
ਬਿਹਾਰ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ 'ਤੇ ਆਮ ਆਦਮੀ ਪਾਰਟੀ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਬਿਹਾਰ ਵਿੱਚ ਭਾਜਪਾ ਦੀ ਸਰਕਾਰ 20 ਸਾਲਾਂ ਤੋਂ ਹੈ। ਆਖ਼ਰਕਾਰ ਤੁਸੀਂ ਲੋਕਾਂ ਨੇ ਬਿਹਾਰ ਨੂੰ “ਉੱਡਦਾ ਬਿਹਾਰ” ਬਣਾ ਹੀ ਦਿੱਤਾ। ਹਮੇਸ਼ਾ ਵਾਂਗ ਤੁਹਾਨੂੰ ਸ਼ਰਮ ਵੀ ਨਹੀਂ ਆ ਰਹੀ ਹੋਵੇਗੀ। 2007 ਤੋਂ 2017 ਤੱਕ ਪੰਜਾਬ ਵਿੱਚ ਤੁਸੀਂ ਲੋਕਾਂ ਨੇ ਅਕਾਲੀ ਦਲ ਨਾਲ ਮਿਲ ਕੇ ਜਿਸ ਤਰ੍ਹਾਂ ਨਸ਼ੇ ਦੀ ਤਸਕਰੀ ਕਰਵਾਈ, ਪੂਰੀ ਇੱਕ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਹੁਣ ਪੰਜਾਬ ਆ ਕੇ ਵੱਡੀਆਂ-ਵੱਡੀਆਂ ਫੜ੍ਹਾਂ ਮਾਰ ਰਹੇ ਹੋ। ਨਸ਼ੇ 'ਤੇ ਤੁਹਾਡੇ ਮੂੰਹੋਂ ਕੁਝ ਵੀ ਸ਼ੋਭਾ ਨਹੀਂ ਦਿੰਦਾ। ਬਿਹਾਰ ਕਦੋਂ ਨਸ਼ਾ ਮੁਕਤ ਹੋਵੇਗਾ, ਦੇਸ਼ ਨੂੰ ਜਵਾਬ ਦਿਓ। ਅਤੇ ਹਾਂ, ਇਸ ਵਾਰ ਸ਼ੁਤਰਮੁਰਗ ਵਾਂਗ ਜ਼ਮੀਨ ਵਿੱਚ ਆਪਣਾ ਸਿਰ ਨਾ ਗੱਡ ਲੈਣਾ।
'ਆਪ' ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਿੱਚ ਅਸੀਂ ਇੱਕ ਸੁਰੱਖਿਅਤ ਪੰਜਾਬ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਉਸ ਵਾਅਦੇ ਨੂੰ ਪੂਰਾ ਕਰ ਰਹੇ ਹਾਂ। 2022 ਤੋਂ ਹੁਣ ਤੱਕ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿੱਚ 1.27 ਲੱਖ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ, 7,260 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ 1,288 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ। ਅਸੀਂ ਪੰਜਾਬ ਵਿੱਚੋਂ ਨਸ਼ੇ ਅਤੇ ਗੈਂਗਸਟਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹਾਂ।
ਉੱਧਰ, "ਆਪ" ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਵਿੱਚ ਡੋਬਣ ਦਾ ਪਾਪ ਅਤੇ ਅਪਰਾਧ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਕੀਤਾ। ਪੰਜਾਬ ਦਾ ਬੱਚਾ-ਬੱਚਾ ਇਹ ਗੱਲ ਜਾਣਦਾ ਹੈ ਅਤੇ ਇਸ ਵਿੱਚ ਕੁਝ ਵੀ ਲੁਕਿਆ ਨਹੀਂ ਹੈ ਕਿ ਪੰਜਾਬ ਵਿੱਚ ਡਰੱਗਜ਼ ਕਿਸਨੇ ਫੈਲਾਇਆ ਅਤੇ ਹਜ਼ਾਰਾਂ ਕਰੋੜ ਰੁਪਏ ਦਾ ਡਰੱਗਜ਼ ਦਾ ਕਾਰੋਬਾਰ ਕਿਸਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ 20 ਹਜ਼ਾਰ ਕਰੋੜ ਰੁਪਏ ਦੀ ਡਰੱਗਜ਼ ਫੜੀ ਗਈ ਸੀ। ਉਦੋਂ ਐਨਆਈਏ ਨੇ ਸੁਪਰੀਮ ਕੋਰਟ ਵਿੱਚ ਲਿਖ ਕੇ ਦਿੱਤਾ ਸੀ ਕਿ ਜਿਹੜੇ ਅਪਰਾਧੀ ਫੜੇ ਗਏ ਹਨ, ਉਨ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਕਿਉਂਕਿ ਇਸ ਡਰੱਗਜ਼ ਦਾ ਪੈਸਾ ਪਾਕਿਸਤਾਨ ਵਿੱਚ ਅੱਤਵਾਦ ਦੀ ਟ੍ਰੇਨਿੰਗ ਲਈ ਵਰਤਿਆ ਜਾਂਦਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਅਡਾਨੀ ਦੀ ਬੰਦਰਗਾਹ ਤੋਂ ਫੜੀ ਗਈ ਡਰੱਗਜ਼ 'ਤੇ ਅਮਿਤ ਸ਼ਾਹ ਜਾਂ ਭਾਜਪਾ ਨੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਇਹ ਦੱਸਿਆ ਕਿ ਅਡਾਨੀ ਖ਼ਿਲਾਫ਼ ਕੀ ਕਾਰਵਾਈ ਜਾਂ ਪੁੱਛਗਿੱਛ ਹੋਈ। ਸੰਸਦ ਵਿੱਚ ਸਰਕਾਰ ਦੇ ਆਪਣੇ ਜਵਾਬ ਵਿੱਚ ਇਸਦਾ ਪੂਰਾ ਰਿਕਾਰਡ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਆਪਣੇ ਰਾਜ ਗੁਜਰਾਤ ਵਿੱਚ ਸ਼ਰਾਬਬੰਦੀ ਹੋਣ ਦੇ ਬਾਵਜੂਦ 100 ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ, ਉਹ ਲੋਕ ਕੀ ਗੱਲ ਕਰਨਗੇ? ਡਰੱਗਜ਼ ਦੇ ਮੁੱਦੇ 'ਤੇ ਜਦੋਂ ਭਾਜਪਾ ਬੋਲਦੀ ਹੈ, ਤਾਂ ਅਜਿਹਾ ਲੱਗਦਾ ਹੈ ਜਿਵੇਂ ਓਸਾਮਾ ਬਿਨ ਲਾਦੇਨ ਅਹਿੰਸਾ ਦਾ ਉਪਦੇਸ਼ ਦੇ ਰਿਹਾ ਹੋਵੇ।
ਉੱਥੇ ਹੀ, 'ਆਪ' ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅਮਿਤ ਸ਼ਾਹ ਦੱਸਣ ਕਿ ਸੀਬੀਆਈ ਨੇ 5 ਕਰੋੜ ਕਿਲੋ ਚੌਲਾਂ ਦੀ ਚੋਰੀ ਦੇ ਮਾਮਲੇ ਵਿੱਚ ਹੁਣ ਤੱਕ ਮਨਜਿੰਦਰ ਸਿੰਘ ਸਿਰਸਾ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ? ਅਸੀਂ ਅਮਿਤ ਸ਼ਾਹ ਦੀ ਏਸੀਬੀ  ਨੂੰ ਸਾਈਕਲ ਘੁਟਾਲੇ ਦੀ ਸ਼ਿਕਾਇਤ ਦਿੱਤੀ ਹੈ, ਜਿਸ ਨੂੰ ਡੇਢ ਮਹੀਨਾ ਹੋ ਗਿਆ ਹੈ। ਇਸ ਵਿੱਚ 4000 ਰੁਪਏ ਦਾ ਸਾਈਕਲ 7000 ਰੁਪਏ ਵਿੱਚ ਖਰੀਦਿਆ ਗਿਆ ਸੀ। ਅਮਿਤ ਸ਼ਾਹ ਉੱਥੇ ਕੀ ਖਾ ਰਹੇ ਹਨ? ਕੀ ਨਸ਼ਾ ਕਰ ਰਹੇ ਹਨ? ਹੁਣ ਤੱਕ ਦੋਸ਼ੀ ਮੰਤਰੀ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? 700 ਕਰੋੜ ਰੁਪਏ ਦੇ ਸਿਹਤ ਘੁਟਾਲੇ ਵਿੱਚ ਫਾਈਲਾਂ ਸੜ ਗਈਆਂ, ਤਾਂ ਅਮਿਤ ਸ਼ਾਹ ਦੇ ਅਧੀਨ ਕੰਮ ਕਰਨ ਵਾਲੀ ਏਸੀਬੀ ਕੀ ਕਰ ਰਹੀ ਹੈ? ਉਨ੍ਹਾਂ ਦਾ ਕੋਈ ਵੀ ਵਿਭਾਗ ਕੰਮ ਹੀ ਨਹੀਂ ਕਰ ਪਾ ਰਿਹਾ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜਿਹੜੀ ਅਫੀਮ ਅਤੇ ਨਸ਼ਾ ਬਣਦਾ ਹੈ, ਉਹ ਭਾਰਤ ਵਿੱਚ ਬਾਰਡਰ ਰਾਹੀਂ ਆਉਂਦਾ ਹੈ ਅਤੇ ਬਾਰਡਰ ਅਮਿਤ ਸ਼ਾਹ ਕੋਲ ਹੈ। ਅਮਿਤ ਸ਼ਾਹ ਦੱਸਣ ਕਿ ਉਹ 12 ਸਾਲਾਂ ਤੋਂ ਕੀ ਕਰ ਰਹੇ ਹਨ ਅਤੇ ਇਹ ਨਸ਼ਾ ਦੇਸ਼ ਵਿੱਚ ਕਿਵੇਂ ਆ ਰਿਹਾ ਹੈ? ਦਿੱਲੀ, ਹਰਿਆਣਾ, ਬਿਹਾਰ ਅਤੇ ਜੰਮੂ-ਕਸ਼ਮੀਰ ਵਿੱਚ ਨਸ਼ਾ ਚੱਲ ਰਿਹਾ ਹੈ, ਇਹ ਨਸ਼ਾ ਕਿੱਥੋਂ ਆ ਰਿਹਾ ਹੈ, ਇਹ ਗੱਲ ਅਮਿਤ ਸ਼ਾਹ ਕਦੋਂ ਦੱਸਣਗੇ? ਅਮਿਤ ਸ਼ਾਹ ਦਾ ਸੱਤਾ ਦਾ ਨਸ਼ਾ ਕਦੋਂ ਉਤਰੇਗਾ? ਕਦੇ ਤਾਂ ਕੋਈ ਕੰਮ ਕਰਕੇ ਦਿਖਾਉਣ, ਜਾਂ ਸਿਰਫ਼ ਬਕ-ਬਕ ਕਰਨ ਨਾਲ ਹੀ ਕੰਮ ਚੱਲ ਜਾਵੇਗਾ? ਉਨ੍ਹਾਂ ਨੂੰ ਸਿਰਫ਼ ਬੋਲਦਿਆਂ ਹੀ ਬਹੁਤ ਸਾਲ ਹੋ ਗਏ ਹਨ।

-arvindkejriwal-amitshah-aap-drugfreepunjab-bjp



TOP HEADLINES


ਨਸ਼ਾ ਪ੍ਰਭਾਵਿਤ ਪਿੰਡ ਖੁਖਰੈਣ ਵਿੱਚ ਕੈਮਿਸਟ ਦੀ ਦੁਕਾਨ ਦੀ ਅਚਨਚ
ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ 2027 ਲਈ ਲੋਕ ਵਿਰੋਧੀ' ਏਜ
*ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ
ਜੇਕਰ 2027 ਵਿੱਚ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਇਹ
*ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ; ਪਿੰਡ ਅਤੇ ਵਾ
*ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ*
ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ,
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅੰਤਿਮ ਪੜਾਅ ਵਿੱਚ: ਦੁਆਬਾ ਵਿੱਚ
*ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ
*ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ
ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੀਆਂ
*ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ
ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ-ਡਾ.
ਖੰਨਾ ਦੁਸਹਿਰੇ ’ਤੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਭੀੜ ਸੰਭਾਲਣ ’
*ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖ
*ਪੰਜਾਬ ਦੇ ਬਜ਼ੁਰਗ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਦਾ ਮਜ਼ਬੂਤ
ਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ;
*ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾ
ਸੁਲਤਾਨਪੁਰ ਲੋਧੀ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਕ
ਪੁਲਿਸ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੀ ਵਿਰਾਸਤ ਤੇ ਆਉਣ ਵਾਲੀਆਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52566598

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us